29-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-05-2026

ਬਿਜਲੀ ਵਿਭਾਗ ਮਿਲਣ ਨਾਲ ਕੈਬਨਿਟ ਮੰਤਰੀ ਸੌਂਦ ਦਾ ਸਿਆਸੀ ਕੱਦ ਹੋਰ ਵਧਿਆ-ਕਾਕਾ ਗਰੇਵਾਲ ਬੀਜਾ

Ad Position 21
No active advertisement
ਅਜੀਤ ਡੈਸਕ 14-05-2026
ਬੀਜਾ, 13 ਮਈ (ਕਸ਼ਮੀਰਾ ਸਿੰਘ ਬਗ਼ਲੀ)-ਪੰਜਾਬ ਸਰਕਾਰ ਵਲੋਂ ਹਲਕਾ ਖੰਨਾ ਦੇ ਵਿਧਾਇਕ ਤੇ ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੂੰ ਪਹਿਲਾਂ ਸੌਂਪੇ ਮਹਿਕਮਿਆਂ ਦੇ ਨਾਲ ਨਾਲ ਹੁਣ ਬਿਜਲੀ ਵਿਭਾਗ ਦੀ ਜ਼ਿੰਮੇਵਾਰੀ ਦੇਣ ਨਾਲ ਇਲਾਕੇ ਦੇ ਲੋਕਾਂ ਵਿਚ ਖ਼ੁਸ਼ੀ ਦੀ ਲਹਿਰ ਹੈ | ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਇੱਕ ਗਤੀਸ਼ੀਲ ਅਤੇ ਵਿਕਾਸ-ਮੁਖੀ ਨੇਤਾ ਸਾਬਿਤ ਰਹੇ ਹਨ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਰਾਜਨੀਤੀ ਵਿਗਿਆਨ 'ਚ ਮਾਸਟਰ ਡਿਗਰੀ ਹੋਲਡਰ ਤੇ ਨਾਮਵਰ ਬੁਲਾਰੇ ਕਾਕਾ ਸਤਵਿੰਦਰ ਸਿੰਘ ਗਰੇਵਾਲ ਬੀਜਾ ਨੇ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਤਰੁਨਪ੍ਰੀਤ ਸਿੰਘ ਸੌਂਦ ਦੀ ਕਾਬਲੇ ਤਾਰੀਫ਼ ਤੇ ਅਗਾਂਹਵਧੂ ਸੋਚ ਨੂੰ ਮੁੱਖ ਰੱਖਦਿਆਂ ਬਿਜਲੀ ਵਿਭਾਗ ਦੀ ਅਹਿਮ ਜ਼ਿੰਮੇਵਾਰੀ ਦਿੱਤੀ ਗਈ ਹੈ | ਇਸ ਤਰ੍ਹਾਂ ਸਰਪੰਚ ਜਸਵੀਰ ਕੌਰ ਦੇ ਪਤੀ ਅਵਤਾਰ ਸਿੰਘ ਰਿੰਕੂ ਫ਼ੌਜੀ, ਕਰਮਜੀਤ ਸਿੰਘ ਮੰਡਿਆਲਾ, ਸੁਰਜੀਤ ਸਿੰਘ ਸਰਪੰਚ ਮਹਿੰਦੀਪੁਰ, ਪਰਮਜੀਤ ਸਿੰਘ ਪੰਮਾ ਬੀਜਾ, ਸੁਰਜੀਤ ਸਿੰਘ ਪੰਚ ਆਦਿ ਨੇ ਵੀ ਤਰੁਨਪ੍ਰੀਤ ਸਿੰਘ ਸੌਂਦ ਨੂੰ ਬਿਜਲੀ ਵਿਭਾਗ ਦਾ ਇੱਕ ਹੋਰ ਮਹਿਕਮਾ ਮਿਲਣ ਤੇ ਖੁਸ਼ੀ ਦਾ ਇਜ਼ਹਾਰ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਦਾ ਧੰਨਵਾਦ ਤੇ ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਨੂੰ ਵਧਾਈ ਦਿੱਤੀ |
Ad Position 22
No active advertisement
ਪਿਛਲੀ ਖ਼ਬਰ ਸਵ. ਜਗਮੋਹਣ ਸਿੰਘ ਟੱਕਰ ਯਾਦਗਾਰੀ ਮੁਫ਼ਤ ਮੈਡੀਕਲ ਤੇ ਖ਼ੂਨਦਾਨ ਕੈਂਪ ਲਗਾਇਆ ਅਗਲੀ ਖ਼ਬਰ ਬਾਬਾ ਜ਼ੋਰਾਵਰ ਸਿੰਘ ਬਾਬਾ ਫ਼ਤਹਿ ਸਿੰਘ ਪਬਲਿਕ ਸਕੂਲ ਕੋਟਾਂ ਵਿਖੇ ਹੋਣਹਾਰ ਵਿਦਿਆਰਥੀਆਂ ਨੂੰ ਕੀਤਾ ਸਨਮਾਨਿਤ
Ad Position 24