29-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-05-2026

ਮੈਰਿਟ ਸੂਚੀ 'ਚ ਆਉਣ ਵਾਲੀ ਅਮਨਦੀਪ ਕੌਰ ਅਤੇ ਜਸਲੀਨ ਕੌਰ ਨੂੰ ਸ਼ਹਿਰ 'ਚ ਥਾਂ ਥਾਂ ਮਿਲਿਆ ਸਨਮਾਨ

Ad Position 21
No active advertisement
ਮੈਰਿਟ ਸੂਚੀ ਵਿਚ ਆਉਣ ਵਾਲੀ ਵਿਦਿਆਰਥਣ ਅਮਨਦੀਪ ਕੌਰ ਤੇ ਜਸਲੀਨ ਕੌਰ ਦਾ ਮੂੰਹ ਮਿੱਠਾ ਕਰਵਾਉਂਦੇ ਹੋਏ ਪ੍ਰਧਾਨ ਸੋਨੀਆ ਗੋਇਲ | ਨਾਲ ਵੱਖ-ਵੱਖ ਥਾਵਾਂ ਤੇ ਪਿ੍ੰ. ਸੰਜੀਵ ਮੋਦਗਿੱਲ ਅਤੇ ਵਿਦਿਆਰਥਣਾਂ ਨੂੰ ਸਨਮਾਨਿਤ ਕਰਦੇ ਹੋਏ ਸ਼ਹਿਰ ਵਾਸੀ | ਤਸਵੀਰਾਂ : ਸਹਾਰਨ ਮਾਜਰਾ <br/> 14-05-2026
ਮਲੌਦ, 13 ਮਈ (ਸਹਾਰਨ ਮਾਜਰਾ)-ਕੈਂਬਰਿਜ ਮਾਡਰਨ ਸੀ. ਸੈ. ਸਕੂਲ ਮਲੌਦ ਰੋਡ ਚੋਮੋਂ ਦੀ 10ਵੀਂ ਜਮਾਤ ਦੀ ਵਿਦਿਆਰਥਣ ਅਮਨਦੀਪ ਕੌਰ ਪੁੱਤਰੀ ਪਿ੍ਤਪਾਲ ਸਿੰਘ ਵਾਸੀ ਮਾਡਲ ਟਾਊਨ ਮਲੌਦ ਨੇ 624/650 ਅੰਕ (96 ਪ੍ਰਤੀਸ਼ਤ) ਹਾਸਿਲ ਕਰਕੇ ਸਿੱਖਿਆ ਵਿਭਾਗ ਦੀ ਮੈਰਿਟ ਸੂਚੀ ਵਿੱਚ ਆਪਣਾ ਨਾਮ ਦਰਜ ਕਰਵਾਇਆ ਹੈ ਅਤੇ ਪੂਰੇ ਪੰਜਾਬ ਵਿੱਚ 21ਵਾਂ ਸਥਾਨ ਹਾਸਲ ਕੀਤਾ ਹੈ | ਇਸੇ ਤਰ੍ਹਾਂ 8ਵੀ ਜਮਾਤ ਵਿਚੋਂ ਜਸਲੀਨ ਕੌਰ ਨੇ ਮੈਰਿਟ ਸੂਚੀ ਵਿਚ ਨਾਮ ਦਰਜ ਕਰਵਾਇਆ ਗਿਆ ਸੀ | ਇਨ੍ਹਾਂ ਦੋਵਾਂ ਵਿਦਿਆਰਥਣਾਂ ਦੀ ਸ਼ਾਨਦਾਰ ਪ੍ਰਾਪਤੀ ਤੇ ਸਕੂਲ ਪਿ੍ੰਸੀਪਲ ਸੰਜੀਵ ਸ਼ਰਮਾ ਮੋਦਗਿੱਲ ਵਲੋਂ ਖ਼ੁਸ਼ੀ ਸਾਂਝੀ ਕਰਨ ਲਈ ਅਤੇ ਬੱਚਿਆਂ ਦਾ ਹੌਸਲਾ ਵਧਾਉਣ ਲਈ ਅਤੇ ਹੋਰ ਵਿਦਿਆਰਥੀਆਂ ਨੂੰ ਉਤਸ਼ਾਹਿਤ ਕਰਨ ਲਈ ਓਪਨ ਕਾਰਾਂ ਵਿਚ ਬਿਠਾ ਕੇ ਪੂਰੇ ਸ਼ਹਿਰ ਮਲੌਦ ਅਤੇ ਮਾਡਲ ਟਾਊਨ ਦਾ ਰਾਊਾਡ ਲਗਾਇਆ | ਇਸ ਮੌਕੇ ਉਚੇਚੇ ਤੌਰ ਤੇ ਨਗਰ ਪੰਚਾਇਤ ਮਲੌਦ ਦੇ ਪ੍ਰਧਾਨ ਸੋਨੀਆ ਗੋਇਲ ਵਲੋਂ ਇਨ੍ਹਾਂ ਹੋਣਹਾਰ ਵਿਦਿਆਰਥਣਾਂ ਦਾ ਮੂੰਹ ਮਿੱਠਾ ਕਰਵਾਇਆ ਅਤੇ ਅਸ਼ੀਰਵਾਦ ਦਿੱਤਾ | ਉਨ੍ਹਾਂ ਕਿਹਾ ਕਿ ਕੈਂਬਰਿਜ ਮਾਡਰਨ ਸੀਨੀਅਰ ਸੈਕੰਡਰੀ ਸਕੂਲ ਹੁਣ ਪੇਂਡੂ ਖੇਤਰ ਵਿੱਚ ਸਿੱਖਿਆ ਨੂੰ ਪ੍ਰਫੁੱਲਤ ਕਰਨ ਲਈ ਅਹਿਮ ਤੇ ਮੋਹਰੀ ਭੂਮਿਕਾ ਨਿਭਾ ਰਿਹਾ ਹੈ ਜਿਸ ਤੇ ਸ਼ਹਿਰ ਤੇ ਇਲਾਕੇ ਨੂੰ ਮਾਣ ਹੈ | ਸਕੂਲ ਤੋਂ ਬਾਅਦ ਇਨ੍ਹਾਂ ਵਿਦਿਆਰਥਣਾਂ ਅਤੇ ਸਕੂਲ ਪਿ੍ੰਸੀਪਲ ਸੰਜੀਵ ਮੋਦਗਿੱਲ ਦਾ ਵਿਜੈ ਕੁਮਾਰ (ਵੀ.ਕੇ ਐਗਰੋ), ਮਾਲਵਾ ਸੋਸ਼ਲ ਐਂਡ ਵੈੱਲਫੇਅਰ ਕਲੱਬ ਮਲੌਦ ਦੇ ਸੀਨੀ. ਮੀਤ ਪ੍ਰਧਾਨ ਡਾ. ਕਰਨੈਲ ਸਿੰਘ ਕਾਲੀਆ, ਬਲਵੰਤ ਰਾਮ ਪੱਪੂ, ਮੇਨ ਬਾਜ਼ਾਰ ਵਿੱਚ ਪਰਸ਼ੋਤਮ ਲਾਲ ਜਿੰਦਲ, ਸੋਮਲ ਖੇੜੀ ਵਿਖੇ ਗੁਰਸੇਵਕ ਸਿੰਘ ਸੋਮਲ, ਸੇਖਾ ਸੜਕ ਤੇ ਮੋਦਗਿੱਲ ਦੇ ਮਾਤਾ ਜੀ ਤੇ ਸਮੂਹ ਮੁਹੱਲਾ ਵਾਸੀ, ਰੋੜੀਆਂ ਦੇ ਪਤਵੰਤਿਆਂ, ਕੁੱਪ ਕਲਾਂ ਸੜਕ ਤੇ ਪੱਪੀ ਮਦਾਨ, ਜਗਤਾਰ ਸਿੰਘ ਅਤੇ ਮਾਡਲ ਟਾਊਨ ਵਿਖੇ ਵੱਡੀ ਗਿਣਤੀ ਵਿਚ ਮਾਪਿਆਂ ਵਲੋਂ ਜ਼ੋਰਦਾਰ ਸਵਾਗਤ ਕਰਦਿਆਂ ਸਨਮਾਨਿਤ ਕੀਤਾ ਗਿਆ | ਬਾਜ਼ੀਗਰ ਸੈੱਲ ਦੇ ਸਾਬਕਾ ਚੇਅਰਮੈਨ ਬਲਵੰਤ ਰਾਮ ਪੱਪੂ ਨੇ ਕਿਹਾ ਕਿ ਸਾਡੇ ਨਗਰ ਮਾਡਲ ਟਾਊਨ ਦੀ ਲੜਕੀ ਦਾ ਮੈਰਿਟ ਸੂਚੀ ਵਿਚ ਆਉਣਾ ਸਾਡੇ ਸਮਾਜ ਲਈ ਮਾਣ ਵਾਲੀ ਗੱਲ ਹੈ ਅਤੇ ਹੋਰਨਾਂ ਬੱਚਿਆਂ ਲਈ ਪ੍ਰੇਰਨਾਸ੍ਰੋਤ ਵੀ ਹੈ | ਇਸ ਮੌਕੇ ਪਿ੍ੰਸੀਪਲ ਸੰਜੀਵ ਮੋਦਗਿੱਲ, ਸਕੂਲ ਪ੍ਰਬੰਧਕਾਂ ਅਤੇ ਅਧਿਆਪਕਾਂ ਨੇ ਵਧਾਈਆਂ ਦਿੱਤੀਆਂ, ਉੱਜਲੇ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ ਅਤੇ ਦੱਸਿਆ ਕਿ ਅੱਠ ਵਿਦਿਆਰਥੀਆ ਨੇ 90 ਪ੍ਰਤੀਸ਼ਤ ਤੋਂ ਉੱਪਰ ਅੰਕ ਅਤੇ 15 ਵਿਦਿਆਰਥੀਆਂ ਨੇ 85 ਪ੍ਰਤੀਸ਼ਤ ਤੋਂ ਉੱਪਰ ਅੰਕ ਹਾਸਿਲ ਕੀਤੇ ਹਨ | ਉਨ੍ਹਾਂ ਕਿਹਾ ਕਿ ਕੈਂਬਰਿਜ ਸਕੂਲ ਦੀ ਮੈਰਿਟ ਲਿਸਟ ਪਿਛਲੇ 5 ਸਾਲ ਤੋਂ ਲਗਾਤਾਰ ਚਲਦੀ ਆ ਰਹੀ ਹੈ | ਇਸ ਮੌਕੇ ਅਸਿਸਟੈਂਟ ਡਾਇਰੈਕਟਰ ਇੰਜ.ਹਰਮਿੰਦਰ ਪਾਲ ਸਿੰਘ ਸਹਾਰਨ ਮਾਜਰਾ, ਜਸਵੀਰ ਸਿੰਘ ਮਣਕੂ, ਵਾਈਸ ਪਿ੍ੰਸੀਪਲ ਕਰਮਦੀਪ ਕੌਰ, ਹਰਪ੍ਰੀਤ ਕੌਰ, ਮਨਪ੍ਰੀਤ ਕੌਰ, ਜਸਪ੍ਰੀਤ ਕੌਰ, ਗਗਨਦੀਪ ਕੌਰ, ਕਿਰਨਪਾਲ ਕੌਰ, ਰੀਤਿਕਾ, ਅਮਨਦੀਪ ਕੌਰ, ਸੰਦੀਪ ਕੌਰ, ਡੀ.ਪੀ ਹਰਪ੍ਰੀਤ ਸਿੰਘ ਸੋਮਲਖੇੜੀ ਆਦਿ ਅਧਿਆਪਕ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਨਨਕਾਣਾ ਸਾਹਿਬ ਸਕੂਲ ਬੁੱਢੇਵਾਲ ਦੇ 40 ਸਾਲ ਪੂਰੇ ਹੋਣ 'ਤੇ ਰੂਬੀ ਜੁਬਲੀ ਮਨਾਈ ਅਗਲੀ ਖ਼ਬਰ ਆਰਬੀਟਰੇਟਰ ਦੀ ਥਾਂ ਅਦਾਲਤੀ ਸੁਣਵਾਈ ਲਈ ਸੋਧ ਬਿੱਲ ਲਿਆਂਦਾ ਜਾਵੇ-ਲੱਖੋਵਾਲ <br/>
Ad Position 24