21-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-05-2026

ਦੋਰਾਹਾ ਦੇ ਦਵਾਈ ਵਿਕੇ੍ਰਤਾਵਾਂ ਨੇ ਦੁਕਾਨਾਂ ਰੱਖੀਆਂ ਬੰਦ

Ad Position 21
No active advertisement
ਅਜੀਤ ਡੈਸਕ 21-05-2026
ਦੋਰਾਹਾ, 20 ਮਈ (ਪੱਤਰ ਪ੍ਰੇਰਕ)-ਆਲ ਇੰਡੀਆ ਕੈਮਿਸਟਸ ਦੀ ਹੜਤਾਲ ਦੇ ਸੱਦੇ ਉੱਤੇ ਦੋਰਾਹਾ ਦੀਆਂ ਦਵਾਈਆਂ ਦੀਆਂ ਦੁਕਾਨਾਂ ਬੰਦ ਰਹੀਆਂ | ਜਿਸ ਕਾਰਨ ਮਰੀਜ਼ ਪ੍ਰੇਸ਼ਾਨ ਹੁੰਦੇ ਦੇਖੇ ਗਏ | ਇਸ ਹੜਤਾਲ ਬਾਰੇ ਦੋਰਾਹਾ ਦੇ ਮੈਡੀਕਲ ਸਟੋਰ ਮਾਲਕ ਜਨਦੀ ਕੌਸਲ ਨੇ ਦੱਸਿਆ ਕਿ ਆਮ ਮੈਡੀਕਲ ਵਿਕੇ੍ਰਤਾਵਾਂ ਨੂੰ ਖੋਰਾ ਲਾ ਰਹੇ ਕਾਰਪੋਰੇਟਾਂ ਦੇ ਵਿਰੋਧ ਵਿੱਚ ਇਹ ਹੜਤਾਲ ਦਾ ਸੱਦਾ ਸੀ | ਜਿਸ ਵਿੱਚ ਮੰਗ ਕੀਤੀ ਗਈ ਕਿ ਆਨਲਾਈਨ ਦਵਾਈਆਂ ਦੀ ਖ਼ਰੀਦ ਵੇਚ ਬੰਦ ਕੀਤੀ ਜਾਵੇ | ਜੀ ਐਸ ਆਰ 87 ਜੋ ਕਿ 28 ਅਗਸਤ 2018 ਨੂੰ ਜਾਰੀ ਕੀਤਾ ਗਿਆ ਸੀ, ਵਾਪਸ ਲਿਆ ਜਾਵੇ | ਕਾਰਪੋਰੇਟਾਂ ਦੇ ਵੱਲੋਂ ਵੱਡੀ ਪੱਧਰ ਉੱਤੇ ਦਵਾਈਆਂ ਵਿੱਚ ਦਿੱਤਾ ਜਾਂਦਾ ਡਿਸਕਟ ਬੰਦ ਕੀਤਾ ਜਾਵੇ | ਕਾਰਪੋਰੇਟ ਘਰਾਣਿਆਂ ਦੀ ਸ਼ਹਿ ਉੱਤੇ ਬਣਾਈਆਂ ਜਾ ਰਹੀਆਂ ਨਕਲੀ ਦਵਾਈਆਂ ਬੰਦ ਕੀਤੀਆਂ ਜਾਣ | ਜੋ ਕਿ ਦੁਕਾਨਦਾਰਾਂ ਦਾ ਨੁਕਸਾਨ ਤਾਂ ਕਰਦੀਆਂ ਹੀ ਹਨ | ਇਸ ਦੇ ਨਾਲ ਨਾਲ ਮਨੁੱਖਤਾ ਦਾ ਵੀ ਨੁਕਸਾਨ ਹੁੰਦਾ ਹੈ |
Ad Position 22
No active advertisement
ਪਿਛਲੀ ਖ਼ਬਰ ਆਂਗਣਵਾੜੀ ਵਰਕਰ ਆਪਣੇ ਵਿਭਾਗ ਤੋਂ ਇਲਾਵਾ ਹੋਰ ਵਾਧੂ ਡਿਊਟੀਆਂ ਨਹੀਂ ਕਰਨਗੇ-ਸੂਬਾ ਪ੍ਰਧਾਨ ਛੀਨਾ ਅਗਲੀ ਖ਼ਬਰ ਸੂਬੇ ਅੰਦਰ ਨਿੱਤ ਦਿਨ ਗੁੰਡਾਗਰਦੀ ਤੇ ਕਤਲੋਗਾਰਦ ਦੀਆਂ ਘਟਨਾਵਾਂ ਕਾਰਨ ਲੋਕਾਂ 'ਚ ਸਹਿਮ-ਸਿੰਮਕ
Ad Position 24