13-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-05-2026

ਬਿਜਲੀ ਬਿੱਲ ਦੀ ਅਦਾਇਗੀ ਨਾ ਕਰਨ 'ਤੇ ਕੂੰਮਕਲਾਂ ਸਬ-ਤਹਿਸੀਲ ਦਾ ਬਿਜਲੀ ਕੁਨੈਕਸ਼ਨ ਕੱਟਿਆ

Ad Position 21
repet_subhas-goyals [Copy P29]
ਅਜੀਤ ਡੈਸਕ 22-05-2026
ਕੁਹਾੜਾ, 21 ਮਈ (ਸੰਦੀਪ ਸਿੰਘ ਕੁਹਾੜਾ)-ਵਿਧਾਨ ਸਭਾ ਹਲਕਾ ਸਾਹਨੇਵਾਲ ਅਧੀਨ ਆਉਂਦੀ ਕੂੰਮਕਲਾਂ ਸਬ-ਤਹਿਸੀਲ ਦਾ ਬਿਜਲੀ ਕੁਨੈਕਸ਼ਨ ਪਾਵਰਕਾਮ ਵਿਭਾਗ ਵਲੋਂ ਬਿਜਲੀ ਬਿੱਲ ਦੀ ਅਦਾਇਗੀ ਨਾ ਹੋਣ ਕਾਰਨ ਕੱਟ ਦਿੱਤਾ ਗਿਆ | ਮਿਲੀ ਜਾਣਕਾਰੀ ਅਨੁਸਾਰ ਸਬ-ਤਹਿਸੀਲ ਕੂੰਮਕਲਾਂ ਵੱਲ ਬਿਜਲੀ ਬਿੱਲ ਬਕਾਇਆ ਸੀ | ਵਾਰ-ਵਾਰ ਕਹਿਣ ਦੇ ਬਾਵਜੂਦ ਜਦੋਂ ਬਿੱਲ ਅਦਾ ਨਾ ਕੀਤਾ ਗਿਆ ਤਾਂ ਪਾਵਰਕਾਮ ਦੇ ਕਰਮਚਾਰੀ ਮੌਕੇ 'ਤੇ ਪਹੁੰਚੇ ਅਤੇ ਬਿਜਲੀ ਕੁਨੈਕਸ਼ਨ ਕੱਟ ਕੇ ਮੀਟਰ ਵੀ ਉਤਾਰ ਲਿਆ | ਕੁਨੈਕਸ਼ਨ ਕੱਟੇ ਜਾਣ ਨਾਲ ਸਬ-ਤਹਿਸੀਲ ਵਿਚ ਰਜਿਸਟਰੀਆਂ ਅਤੇ ਹੋਰ ਸਰਕਾਰੀ ਕੰਮ ਕਰਵਾਉਣ ਆਏ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ | ਹਾਲਾਤਾਂ ਨੂੰ ਦੇਖਦਿਆਂ ਅਸਥਾਈ ਤੌਰ 'ਤੇ ਕੁੰਡੀ ਲਗਾ ਕੇ ਕੰਮ ਚਲਾਇਆ ਗਿਆ | ਇਸ ਮਾਮਲੇ ਸਬੰਧੀ ਨਾਇਬ ਤਹਿਸੀਲਦਾਰ ਕੂੰਮਕਲਾਂ ਰਜਿੰਦਰ ਸਿੰਘ ਨੇ ਕਿਹਾ ਕਿ ਪਾਵਰਕਾਮ ਵਲੋਂ ਉਨ•ਾਂ ਨੂੰ ਅਦਾਇਗੀ ਸਬੰਧੀ ਕੋਈ ਨੋਟਿਸ ਨਹੀਂ ਦਿੱਤਾ ਗਿਆ | ਉਨ੍ਹਾਂ ਦੱਸਿਆ ਕਿ ਲੋਕਾਂ ਦੀ ਪ੍ਰੇਸ਼ਾਨੀ ਨੂੰ ਦੇਖਦਿਆਂ ਉੱਚ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਗਈ ਅਤੇ ਜਲਦ ਅਦਾਇਗੀ ਦਾ ਭਰੋਸਾ ਦਿੱਤਾ ਗਿਆ, ਜਿਸ ਤੋਂ ਬਾਅਦ ਕੁਨੈਕਸ਼ਨ ਮੁੜ ਜੋੜ ਦਿੱਤਾ ਗਿਆ | ਦੂਜੇ ਪਾਸੇ ਪਾਵਰਕਾਮ ਦੇ ਐੱਸ. ਡੀ. ਓ. ਗੁਣਦੀਪ ਸਿੰਘ ਮੜੀਆ ਨੇ ਕਿਹਾ ਕਿ ਸਬ ਤਹਿਸੀਲ ਕੂੰਮਕਲਾਂ ਵੱਲ ਕਰੀਬ 1 ਲੱਖ 85 ਹਜਾਰ ਦਾ ਬਕਾਇਆ ਬਿੱਲ ਰਹਿੰਦਾ ਸੀ, ਜਿਸ ਦੀ ਅਦਾਇਗੀ ਨਾ ਕੀਤੇ ਜਾਣ ਕਾਰਨ ਹੀ ਕੁਨੈਕਸ਼ਨ ਕੱਟਿਆ ਗਿਆ ਸੀ | ਪਰ ਲੋਕਾਂ ਦੀ ਸਹੂਲਤ ਨੂੰ ਧਿਆਨ ਵਿਚ ਰੱਖਦਿਆਂ ਦੋ ਦਿਨ ਤੱਕ ਅਦਾਇਗੀ ਕਰਨ ਦਾ ਸਮਾਂ ਦੇਣ ਤੋਂ ਬਾਅਦ ਇਸ ਨੰੂ ਦੁਬਾਰਾ ਬਹਾਲ ਕਰ ਦਿੱਤਾ ਗਿਆ ਹੈ |
Ad Position 22
No active advertisement
ਪਿਛਲੀ ਖ਼ਬਰ ਬਲਾਕ ਮਲੌਦ ਦਾ ਵਾਧੂ ਚਾਰਜ ਵਜੋਂ ਕੰਮ ਦੇਖਣਗੇ ਬੀ. ਡੀ. ਪੀ. ਓ ਸੁਮਰਿਤਾ ਅਗਲੀ ਖ਼ਬਰ ਇੰਜੀ : ਜਗਦੇਵ ਸਿੰਘ ਬੋਪਾਰਾਏ ਵਲੋਂ ਵਾਰਡ 10 ਨੰਬਰ ਤੋਂ ਉਮੀਦਵਾਰ ਮਨਦੀਪ ਸਿੰਘ ਚੀਮਾ ਦੇ ਹੱਕ 'ਚ ਚੋਣ ਪ੍ਰਚਾਰ
Ad Position 24