08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-05-2026

ਪਾਇਲ ਸ਼ਹਿਰ ਦਾ ਵਾਰਡ ਨੰਬਰ 10 ਬਣਿਆ ਚਰਚਾ ਦਾ ਵਿਸ਼ਾ

Ad Position 21
No active advertisement
ਅਜੀਤ ਡੈਸਕ 23-05-2026
ਪਾਇਲ, 22 ਮਈ (ਰਜਿੰਦਰ ਸਿੰਘ, ਨਿਜ਼ਾਮਪੁਰ)-ਸਥਾਨਕ ਨਗਰ ਕੌਂਸਲ ਚੋਣਾਂ 'ਚ ਸ਼ਹਿਰ ਦਾ ਵਾਰਡ ਨੰਬਰ 10 ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਕਿਉਂਕਿ ਇਸ ਵਾਰਡ ਵਿਚ ਸ਼ਹਿਰ ਦੀਆਂ ਕਈ ਨਾਮਵਰ ਸ਼ਖ਼ਸੀਅਤਾਂ ਆਪਣੀ ਕਿਸਮਤ ਅਜਮਾ ਰਹੀਆਂ ਹਨ | ਜਿਨ੍ਹਾਂ ਵਿਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਸਾਬਕਾ ਚੇਅਰਮੈਨ ਬੂਟਾ ਸਿੰਘ, ਕਾਂਗਰਸ ਪਾਰਟੀ ਵਲੋਂ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਮਲਕੀਤ ਸਿੰਘ ਧਾਲੀਵਾਲ, ਅਕਾਲੀ ਦਲ ਵਲੋਂ ਗੁਰਮਤਿ ਪ੍ਰਚਾਰ ਸੰਸਥਾ ਦੇ ਸਾਬਕਾ ਪ੍ਰਧਾਨ ਮਨਦੀਪ ਸਿੰਘ ਚੀਮਾ, ਭਾਰਤੀ ਜਨਤਾ ਪਾਰਟੀ ਵਲੋਂ ਸੁਖਵੀਰ ਸਿੰਘ ਰੋਡਾ ਮੈਦਾਨ ਵਿਚ ਉਤਾਰੇ ਗਏ ਹਨ | ਇਹ ਵਾਰਡ ਪਾਇਲ ਸ਼ਹਿਰ 'ਚ ਚਰਚਾ ਦਾ ਵਿਸ਼ਾ ਇਸ ਲਈ ਬਣਿਆ ਹੋਇਆ ਹੈ ਕਿਉਂਕਿ ਨਗਰ ਕੌਂਸਲ ਦੀ ਪ੍ਰਧਾਨਗੀ ਵੀ ਇਸ ਵਾਰਡ ਦੇ ਵਿਚੋਂ ਜਿੱਤੇ ਉਮੀਦਵਾਰ ਦੀ ਝੋਲੀ ਪੈ ਸਕਦੀ ਹੈ | ਇਸ ਵਾਰਡ ਵਿਚ ਚੋਣ ਲੜ ਰਹੇ ਉਮੀਦਵਾਰਾਂ ਦਾ ਜਿੱਥੇ ਇਲਾਕੇ ਵਿਚ ਵੱਡਾ ਨਾਮ ਹੈ ਉੱਥੇ ਸ਼ਹਿਰ ਵਿਚ ਵੀ ਇਹ ਉਮੀਦਵਾਰ ਆਪਣੀ-ਆਪਣੀ ਪਾਰਟੀ ਦੇ ਚਹੇਤੇ ਹੋਣ ਕਾਰਨ ਸ਼ਹਿਰ ਵਾਸੀਆਂ ਨਾਲ ਵਧੀਆ ਮਿਲਵਰਤਨ ਰੱਖਦੇ ਹਨ | ਇਨ੍ਹਾਂ ਉਮੀਦਵਾਰਾਂ ਜਿੱਤ ਯਕੀਨੀ ਬਣਾਉਣ ਉਮੀਦਵਾਰਾਂ ਸਮੇਤ ਪਾਰਟੀ ਦੇ ਵੱਡੇ ਆਗੂਆਂ ਵਲੋਂ ਇਸ ਵਾਰਡ ਵਿਚ ਅੱਡੀ ਚੋਟੀ ਦਾ ਜੋਰ ਲਗਾਇਆ ਜਾ ਰਿਹਾ ਹੈ | ਜਿੱਥੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਲਕਾ ਵਿਧਾਇਕ ਦੇ ਬਹੁਤ ਨਜ਼ਦੀਕੀ ਮੰਨੇ ਜਾਦੇ ਹਨ, ਉੱਥੇ ਮਾਰਕੀਟ ਕਮੇਟੀ ਦੋਰਾਹਾ ਦੇ ਚੇਅਰਮੈਨ ਵੀ ਰਹਿ ਚੁੱਕੇ ਹਨ | ਅਤੇ ਮੌਜੂਦਾ ਸਰਕਾਰ ਵਿਚ ਇਲਾਕੇ ਦੇ ਲੋਕਾਂ ਦੇ ਕੰਮਕਾਰ ਕਰਵਾ ਰਹੇ ਹਨ | ਇਸ ਤਰ੍ਹਾਂ ਮਲਕੀਤ ਸਿੰਘ ਧਾਲੀਵਾਲ ਜਿੱਥੇ ਸਾਬਕਾ ਵਿਧਾਇਕ ਲਖਵੀਰ ਸਿੰਘ ਲੱਖਾ ਦੀ ਸੱਜੀ ਬਾਂਹ ਮੰਨੇ ਜਾਦੇ ਹਨ, ਉੱਥੇ ਨਗਰ ਕੌਂਸਲ ਪਾਇਲ ਦੇ ਪਹਿਲਾ ਦੀ ਪ੍ਰਧਾਨ ਰਹਿ ਚੁੱਕੇ ਹਨ ਅਤੇ ਸ਼ਹਿਰ ਦੀ ਤਰੱਕੀ ਲਈ ਕੰਮ ਕਰਦੇ ਆ ਰਹੇ ਹਨ | ਉਮੀਦਵਾਰ ਮਨਦੀਪ ਸਿੰਘ ਚੀਮਾ ਜੋ ਸ਼ੋ੍ਰਮਣੀ ਅਕਾਲੀ ਦਲ ਦੇ ਕੌਮੀ ਮੀਤ ਪ੍ਰਧਾਨ ਇੰਜੀ: ਬੋਪਾਰਾਏ ਦੀ ਅਗਵਾਈ 'ਚ ਚੋਣ ਲੜ ਹਨ ਅਤੇ ਆਪਣੇ ਪਿਤਾ ਲੇਟ ਮੁਖ਼ਤਿਆਰ ਸਿੰਘ ਚੀਮਾ ਦੀ ਬਦੌਲਤ ਅਕਾਲੀ ਦਲ ਦੇ ਟਕਸਾਲੀ ਪਰਿਵਾਰ ਵਿਚੋਂ ਹਨ ਅਤੇ ਇਹ ਇਲਾਕੇ ਦੀ ਨਾਮਵਰ ਸੰਸਥਾ ਗੁਰਮਤਿ ਪ੍ਰਚਾਰ ਸੰਸਥਾ ਦੇ ਪਿਛਲੇ 18 ਸਾਲਾਂ ਤੋਂ ਜੁੜੇ ਹੋਣ ਕਾਰਨ ਵੱਡੇ ਧਾਰਮਿਕ ਸਮਾਗਮਾਂ ਕਰਵਾਉਣ ਵਿਚ ਵੱਧ ਚੜ ਕੇ ਹਿੱਸੇ ਲੈਦੇ ਹਨ ਅਤੇ ਨਰਮ ਸੁਭਾਅ ਹੋਣ ਕਾਰਨ ਸ਼ਹਿਰ ਵਿਚ ਆਪਣੀ ਵਧੀਆ ਪਹਿਚਾਣ ਰੱਖਦੇ ਹਨ | ਇਸ ਤਰ੍ਹਾਂ ਭਾਜਪਾ ਦੇ ਉਮੀਦਵਾਰ ਸੁਖਵੀਰ ਸਿੰਘ ਰੋਡੇ ਦਾ ਵੀ ਸ਼ਹਿਰ ਵਿਚ ਆਪਣੀ ਵਧੀਆ ਪਹਿਚਾਣ ਹੈ | ਜੋ ਕਿ ਨੇਕ ਦਿਲ ਇਨਸਾਨ ਵਜੋਂ ਸ਼ਹਿਰ ਵਿਚ ਜਾਣੇ ਜਾਦੇ ਹਨ | ਜੋ ਕਿ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਭੁਪਿੰਦਰ ਸਿੰਘ ਚੀਮਾ ਦੀ ਅਗਵਾਈ 'ਚ ਚੋਣ ਲੜ ਰਹੇ ਹਨ | ਹੁਣ ਇਹ ਤਾਂ ਸਮੇਂ ਹੀ ਦੱਸੇਗਾ ਕਿ ਕਿਹੜਾ ਉਮੀਦਵਾਰ ਇਸ ਵਾਰਡ ਵਿਚੋਂ ਜਿੱਤ ਪ੍ਰਾਪਤ ਕਰ ਕੇ ਸ਼ਹਿਰ ਦੀ ਪ੍ਰਧਾਨਗੀ ਹਾਸਲ ਕਰਨ ਅਤੇ ਆਪਣੀ ਪਾਰਟੀ ਵਿਚ ਵੱਡਾ ਮਾਣ ਸਤਿਕਾਰ ਪ੍ਰਾਪਤ ਕਰਨ ਵਿਚ ਕਾਮਯਾਬ ਹੁੰਦਾ ਹੈ |
Ad Position 22
No active advertisement
ਪਿਛਲੀ ਖ਼ਬਰ ਵਾਰਡ ਨੰਬਰ-03 ਤੋਂ 'ਆਪ' ਉਮੀਦਵਾਰ ਸੁਖਵਿੰਦਰ ਕੌਰ ਦੀ ਚੋਣ ਮੁਹਿੰਮ ਨੂੰ ਮਿਲਿਆ ਭਰਵਾਂ ਹੁੰਗਾਰਾ ਅਗਲੀ ਖ਼ਬਰ ਦੋਰਾਹਾ ਨਗਰ ਕੌਂਸਲ ਚੋਣਾਂ ਦੇ ਦਿਲਚਸਪ ਦਿ੍ਸ਼
Ad Position 24