18-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-05-2026

ਕਾਂਗਰਸੀ ਉਮੀਦਵਾਰ ਬੀਬੀ ਦਾਨੋ ਰਾਣੀ ਦੇ ਹੱਕ 'ਚ ਚੋਣ ਪ੍ਰਚਾਰ

Ad Position 21
No active advertisement
ਅਜੀਤ ਡੈਸਕ 24-05-2026
ਪਾਇਲ, 23 ਮਈ (ਰਾਜਿੰਦਰ ਸਿੰਘ, ਨਿਜ਼ਾਮਪੁਰ )-ਬਲਾਕ ਕਾਂਗਰਸ ਮਲੋਦ ਦੇ ਪ੍ਰਧਾਨ ਤੇ ਸਾਬਕਾ ਬਲਾਕ ਸੰਮਤੀ ਮੈਂਬਰ ਗੁਰਮੇਲ ਸਿੰਘ ਗਿੱਲ ਬੇਰਕਲਾਂ ਨੇ ਵਾਰਡ ਨੰਬਰ 1 ਤੋਂ ਕਾਂਗਰਸ ਪਾਰਟੀ ਦੀ ਉਮੀਦਵਾਰ ਬੀਬੀ ਦਾਨੋ ਰਾਣੀ ਅਤੇ ਵਾਰਡ ਨੰਬਰ 2 ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਰੁਪਿੰਦਰ ਸਿੰਘ ਬਿੰਦੂ ਦੀ ਚੋਣ ਮੁਹਿੰਮ ਨੂੰ ਤੇਜ਼ ਕਰਦਿਆਂ ਵਾਰਡ ਨੰਬਰ 1 ਵਿੱਚ ਕਾਂਗਰਸ ਪਾਰਟੀ ਦੀ ਉਮੀਦਵਾਰ ਬੀਬੀ ਦਾਨੋ ਰਾਣੀ ਦੇ ਹੱਕ ਵਿੱਚ ਘਰ ਘਰ ਜਾ ਕੇ ਚੋਣ ਪ੍ਰਚਾਰ ਕੀਤਾ ਅਤੇ ਆਮ ਆਦਮੀ ਪਾਰਟੀ ਦੀਆਂ ਨਿਕਾਮੀਆ ਬਾਰੇ ਵਾਰਡ ਵਾਸੀਆਂ ਨੂੰ ਦੱਸਿਆ ਕਿ ਇਹ ਪਾਰਟੀ ਝੂਠੇ ਲੋਕਾਂ ਦਾ ਅਤੇ ਡਰਾਮੇਬਾਜ ਲੋਕਾਂ ਦਾ ਇਕੱਠਾ ਕੀਤਾ ਹੋਇਆ ਟੋਲਾ ਹੈ ਆਮ ਆਦਮੀ ਪਾਰਟੀ ਨੇ ਸਿਵਾਏ ਝੂਠ ਬੋਲਣ ਤੇ ਲਾਰੇ ਲਾਉਣ ਤੋ ਬਗੈਰ ਕੁੱਝ ਵੀ ਨਹੀ ਕੀਤਾ | ਬੇਰਕਲਾਂ ਨੇ ਕਿਹਾ ਕਿ ਆਉਣ ਵਾਲੀ ਸਰਕਾਰ ਪੰਜਾਬ ਅੰਦਰ ਕਾਂਗਰਸ ਪਾਰਟੀ ਦੀ ਬਣਨੀ ਤਹਿ ਹੈ | ਇਸ ਮੌਕੇ ਹੋਰਨਾ ਤੋ ਇਲਾਵਾ ਅਵਤਾਰ ਸਿੰਘ ਤਾਰੀ ਰਾਮਗੜ੍ਹ ਸਰਦਾਰਾ ਮੈਂਬਰ ਜ਼ਿਲ੍ਹਾ ਪ੍ਰੀਸ਼ਦ, ਨਿਰਭੈ ਸਿੰਘ ਗਿੱਲ ਬੇਰਕਲਾਂ ਜਰਨਲ ਸਕੱਤਰ, ਰਾਜ ਕੁਮਾਰ, ਸਿਆਮ ਸਿੰਘ ਪਾਇਲ, ਨੀਲਾ ਰਾਮ, ਅਮਰਜੀਤ ਸਿੰਘ, ਪੱਪੂ, ਗੁਰਮੀਤ ਸਿੰਘ, ਰਾਮ ਚੰਦ, ਅਮਰੀਕ ਸਿੰਘ, ਕੁਲਵਿੰਦਰ ਸਿੰਘ, ਗਿੰਦਰ ਸਿੰਘ, ਜਸਵਿੰਦਰ ਸਿੰਘ ਤੋ ਇਲਾਵਾ ਹੋਰ ਵੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸਵਿਫਟ ਕਾਰ ਜੁਗਾੜੂ ਰੇਹੜੀ 'ਚ ਟਕਰਾਈ, ਰੇਹੜੀ ਸਵਾਰ ਹੋਇਆ ਜ਼ਖ਼ਮੀ ਅਗਲੀ ਖ਼ਬਰ ਵਾਰਡ ਨੰਬਰ 9 ਤੋਂ ਭਾਜਪਾ ਦੀ ਉਮੀਦਵਾਰ ਰੀਨਾ ਪਾਹਵਾ ਕਰੇਗੀ ਸ਼ਾਨਦਾਰ ਜਿੱਤ ਪ੍ਰਾਪਤ-ਰਸ਼ਪਾਲ ਸਿੰਘ
Ad Position 24