28-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-05-2026

ਪਿੰਡ ਧਮੋਟ ਖ਼ੁਰਦ ਵਿਖੇ ਦਲਵਿੰਦਰ ਸਿੰਘ ਦੀ ਯਾਦ 'ਚ ਪਰਿਵਾਰ ਨੇ ਖੇਡ ਗਰਾਊਾਡ ਲਈ 8 ਵਿੱਘੇ ਜ਼ਮੀਨ ਦਾਨ ਵਜੋਂ ਦਿੱਤੀ

Ad Position 21
No active advertisement
ਅਜੀਤ ਡੈਸਕ 26-05-2026
ਪਾਇਲ, 25 ਮਈ (ਨਿਜ਼ਾਮਪੁਰ -ਰਜਿੰਦਰ ਸਿੰਘ)-ਪਿੰਡ ਧਮੋਟ ਖ਼ੁਰਦ ਨਿਵਾਸੀ ਪਰਿਵਾਰ ਮਾਤਾ ਹਰਪਾਲ ਕੌਰ ਸੁਪਤਨੀ ਸਵ. ਅਵਤਾਰ ਸਿੰਘ ਵੱਲੋਂ ਆਪਣੇ ਸਵ. ਸਪੁੱਤਰ ਦਲਵਿੰਦਰ ਸਿੰਘ ਯਾਦ ਵਿੱਚ ਗ੍ਰਾਮ ਪੰਚਾਇਤ ਪਿੰਡ ਧਮੋਟ ਖ਼ੁਰਦ ਨੂੰ ਪਿੰਡ ਵਿੱਚ ਖੇਡ ਗਰਾਊਾਡ ਬਣਾਉਣ ਲਈ ਆਪਣੀ ਜੱਦੀ ਜ਼ਮੀਨ ਵਿਚੋਂ 8 ਵਿੱਘੇ ਜ਼ਮੀਨ ਦਾਨ ਵਜੋਂ ਦਿੱਤੀ ਗਈ | ਪਿੰਡ ਵਿੱਚ ਖੇਡ ਗਰਾਊਾਡ ਬਣਾਉਣ ਲਈ 8 ਵਿੱਘੇ ਜ਼ਮੀਨ ਦਾਨ ਵਜੋਂ ਦੇਣ ਤੇ ਗੁ. ਸਾਹਿਬ ਧਮੋਟ ਖ਼ੁਰਦ ਵਿਖੇ ਮਾਤਾ ਹਰਪਾਲ ਕੌਰ ਦਾ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦਾ ਸਰਪੰਚ ਪਰਮਿੰਦਰ ਕੌਰ ਅਤੇ ਉਨ੍ਹਾਂ ਦੇ ਪਤੀ ਰਬਨਪਾਲ ਸਿੰਘ ਧਮੋਟ ਸਮੇਤ ਸਮੂਹ ਗ੍ਰਾਮ ਪੰਚਾਇਤ ਮੈਂਬਰਾਂ ਅਤੇ ਵੱਡੀ ਗਿਣਤੀ ਵਿੱਚ ਪਿੰਡ ਵਾਸੀਆਂ ਵੱਲੋਂ ਸਨਮਾਨਚਿੰਾਨ ਨਾਲ ਵਿਸ਼ੇਸ਼ ਸਨਮਾਨ ਕੀਤਾ ਗਿਆ | ਸਰਪੰਚ ਰਬਨਪਾਲ ਸਿੰਘ ਧਮੋਟ ਖ਼ੁਰਦ ਨੇ ਕਿਹਾ ਕਿ ਮਾਤਾ ਹਰਪਾਲ ਕੌਰ ਆਪਣੇ ਸਪੁੱਤਰ ਸਵ. ਦਲਵਿੰਦਰ ਸਿੰਘ ਦੀ ਯਾਦ ਵਿੱਚ ਖੇਡ ਗਰਾਊਾਡ ਬਣਾਉਣ ਲਈ 8 ਵਿੱਘੇ ਜਮੀਨ ਨੂੰ ਦਾਨ ਵਜੋਂ ਦੇਣਾ ਇੱਕ ਬਹੁਤ ਵੱਡਾ ਤੇ ਸ਼ਲਾਘਾਯੋਗ ਉੱਦਮ ਹੈ | ਉਨ੍ਹਾਂ ਕਿਹਾ ਕਿ ਇਸ ਜਗਾ 'ਤੇ ਬਣਨ ਵਾਲੇ ਖੇਡ ਗਰਾਊਾਡ ਨਾਲ ਵੱਡੀ ਗਿਣਤੀ ਵਿੱਚ ਪਿੰਡ ਨੌਜਵਾਨ ਜੁੜਨਗੇ | ਸਮੂਹ ਗ੍ਰਾਮ ਪੰਚਾਇਤ ਅਤੇ ਪਿੰਡ ਵਾਸੀਆਂ ਵਲੋਂ ਸਰਪੰਚ ਰਬਨਪਾਲ ਸਿੰਘ ਵੱਲੋਂ ਮਾਤਾ ਹਰਪਾਲ ਕੌਰ ਅਤੇ ਉਨ੍ਹਾਂ ਦੇ ਸਮੂਹ ਪਰਿਵਾਰ ਦਾ ਧੰਨਵਾਦ ਕੀਤਾ ਗਿਆ | ਇਸ ਮੌਕੇ ਪੰਚ ਮਨਦੀਪ ਸਿੰਘ, ਹਰਪ੍ਰੀਤ ਸਿੰਘ ਬਿੱਲਾ, ਤਰਵਿੰਦਰ ਸਿੰਘ ਗਿੱਲ, ਮਨਵੀਰ ਸਿੰਘ ਗਿੱਲ, ਮੋਹਣ ਸਿੰਘ, ਹਰਵਿੰਦਰ ਸਿੰਘ ਪੰਚ, ਪਲਵਿੰਦਰ ਸਿੰਘ ਪੰਚ, ਸੁਰਿੰਦਰ ਕੌਰ ਪੰਚ, ਧਰਮਿੰਦਰ ਸਿੰਘ, ਅਮਰਜੀਤ ਸਿੰਘ, ਸਤਵੰਤ ਸਿੰਘ, ਰੋਬਨ ਗਿੱਲ, ਜਤਿੰਦਰ ਸਿੰਘ, ਜਗਤਾਰ ਸਿੰਘ, ਗੁਰਦੀਪ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਸਨ |
Ad Position 22
No active advertisement
ਪਿਛਲੀ ਖ਼ਬਰ ਬੀਮਾ ਏਜੰਟ ਨੂੰ ਜ਼ਬਰਦਸਤੀ ਕਾਰ 'ਚ ਬਿਠਾ ਕੇ ਲੁੱਟਿਆ ਅਗਲੀ ਖ਼ਬਰ ਜਰਖੜ ਵਿਖੇ ਉਲੰਪੀਅਨ ਪਿ੍ਥੀਪਾਲ ਸਿੰਘ ਹਾਕੀ ਮੇਲੇ ਦਾ ਛੇਵਾਂ ਦਿਨ
Ad Position 24