29-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-05-2026

ਬਾਬਾ ਜੀਤਾਨੰਦ ਦੇ ਬਰਸੀ ਸਮਾਗਮ ਸਮਾਪਤ

Ad Position 21
No active advertisement
ਅਜੀਤ ਡੈਸਕ 26-05-2026
ਪਾਇਲ, 25 ਮਈ (ਨਿਜ਼ਾਮਪੁਰ-ਰਜਿੰਦਰ ਸਿੰਘ)-ਉਦਾਸੀਨ ਡੇਰਾ ਭਾਈ ਕਾ ਪਿੰਡ ਧਮੋਟ ਕਲਾਂ ਵਿਖੇ ਬਾਬਾ ਬੀਰਮ ਦਾਸ, ਬਾਬਾ ਕੇਸ਼ਵਾ ਨੰਦ, ਬਾਬਾ ਪ੍ਰੇਮ ਦਾਸ ਅਤੇ ਬਾਬਾ ਜੀਤਾ ਨੰਦ ਦੀ ਬਰਸੀ ਡੇਰੇ ਦੇ ਮੁੱਖ ਸੇਵਾਦਾਰ ਬਾਬਾ ਬਲਵਿੰਦਰ ਦਾਸ ਅਤੇ ਬਾਬਾ ਸੁਖਵੀਰ ਦਾਸ ਦੀ ਅਗਵਾਈ ਹੇਠ ਮਨਾਈ ਗਈ | ਬਰਸੀ ਸਮਾਗਮ ਦੌਰਾਨ ਅਖੰਡ ਪਾਠ ਦੇ ਭੋਗ ਪਾਏ ਗਏ ਅਤੇ ਰਾਗੀ ਸਿੰਘ ਭਾਈ ਹਰਪ੍ਰੀਤ ਸਿੰਘ ਲੁਧਿਆਣਾ ਵਾਲੇ ਦੇ ਜਥੇ ਨੇ ਕੀਰਤਨ ਵਿਖਿਆਨ ਰਾਹੀਂ ਸੰਗਤਾਂ ਨੂੰ ਰੱਬੀ ਬਾਣੀ ਸੁਣਾਕੇ ਨਿਹਾਲ ਕੀਤਾ | ਢਾਡੀ ਕੁਲਦੀਪ ਸਿੰਘ ਖ਼ਾਲਸਾ ਦੇ ਜਥੇ ਨੇ ਸੰਗਤਾਂ ਨੂੰ ਵਾਰਾਂ ਸੁਣਾਈਆਂ | ਬਰਸੀ ਸਮਾਗਮ 'ਚ ਜੁੜੀਆਂ ਸੰਗਤਾਂ ਨਾਲ ਪ੍ਰਵਚਨ ਸਾਂਝੇ ਕਰਦਿਆਂ ਬਾਬਾ ਬਲਵਿੰਦਰ ਦਾਸ ਮੁੱਲਾਂਪੁਰ ਵਾਲਿਆ ਨੇ ਕਿਹਾ ਕਿ ਸਾਨੂੰ ਆਪਣਾ ਜੀਵਨ ਸਫਲਾ ਕਰਨ ਲਈ ਗੁਰੂ ਸਾਹਿਬਾਨ ਦੇ ਦਰਸਾਏ ਮਾਰਗ ਤੇ ਚੱਲਦੇ ਹੋਏ ਗੁਰੂ ਸ਼ਬਦ ਨਾਲ ਜੁੜਨਾ, ਨਾਮ ਸਿਮਰਨ ਕਰਨਾ, ਬਾਣੀ ਤੇ ਬਾਣੇ ਦੇ ਧਾਰਨੀ ਹੋਣਾ ਚਾਹੀਦਾ ਹੈ | ਇਸ ਬਰਸੀ ਸਮਾਗਮ 'ਚ ਮਹੰਤ ਭੱਲਾ ਦਾਸ ਫਰੌਰ ਵਾਲੇ, ਮਹੰਤ ਕੇਵਲ ਦਾਸ ਸਿੱਧੂਪੁਰ, ਬਾਬਾ ਪ੍ਰੀਤਮ ਦਾਸ ਮਕਸੂਦੜਾ, ਮਹੰਤ ਦੇਵਿੰਦਰ ਕੁਮਾਰ, ਮਹੰਤ ਬਲਦੇਵ ਦਾਸ ਸਲਾਣਾ, ਮਹੰਤ ਬੀਰਮ ਦਾਸ ਸਿਹੌੜਾ, ਗੁਰਮੀਤ ਦਾਸ ਡੇਰਾ ਰਾਮਸਰ ਧਮੋਟ, ਦਰਸ਼ਨ ਦਾਸ ਰਾਈਆਂ, ਮਹੰਤ ਕੌਲਦਾਸ ਕਪੂਰਗੜ੍ਹ, ਮਹੰਤ ਅਕਲੂਦਾਸ ਗੁਰਮਾ, ਬਾਬਾ ਭੋਲਾ ਰਾਮ ਰੱਬੋਂ, ਮਹੰਤ ਤਰਲੋਚਨ ਦਾਸ, ਹਰਦੇਵ ਰਾਮ, ਬਾਬਾ ਬਲਜੀਤ ਦਾਸ ਕੂਹਲੀ ਵਲੋਂ ਹਾਜ਼ਰੀ ਭਰੀ ਗਈ ਅਤੇ ਡੇਰੇ ਵਲੋਂ ਆਏ ਸਾਧੂਆਂ ਦਾ ਵਿਸੇਸ਼ ਸਨਮਾਨ ਕੀਤਾ ਗਿਆ | ਇਸ ਬਰਸੀ ਸਮਾਗਮ 'ਚ ਸਾਬਕਾ ਵਿਧਾਇਕ ਲਖਵੀਰ ਸਿੰਘ ਲੱਖਾ ਪਾਇਲ, ਇੰਸਪੈਕਟਰ ਤਰਲੋਚਨ ਸਿੰਘ ਗਿੱਲ, ਪ੍ਰਧਾਨ ਦੇਵਿੰਦਰ ਸਿੰਘ ਫਤਿਹਪੁਰ, ਸਰਪੰਚ ਯਾਦਵਿੰਦਰ ਸਿੰਘ ਗਿੱਲ, ਸੁਰਜੀਤ ਸਿੰਘ ਅੰਬਾਲਾ, ਪ੍ਰਧਾਨ ਪਰਮਿੰਦਰ ਸਿੰਘ, ਕਰਤਾਰ ਸਿੰਘ ਜੀ. ਐੱਸ. ਫੋਰਜਿੰਗ ਗੋਬਿੰਦਗੜ੍ਹ, ਜਸਵਿੰਦਰ ਸਿੰਘ, ਸਰਪੰਚ ਨਰਿੰਦਰ ਸਿੰਘ ਮੁੱਲਾਂਪੁਰ ਵੀ ਉੱਚੇਚੇ ਤੌਰ ਤੇ ਪੁੱਜੇ | ਇਸ ਮੌਕੇ ਮੈਡੀਕਲ ਕੈਂਪ ਦੌਰਾਨ ਚਮੜੀ ਦੇ ਰੋਗਾਂ ਦੇ ਮਾਹਿਰ ਡਾਕਟਰ ਮਨਿੰਦਰ ਸਿੰਘ ਗੋਬਿੰਦਗੜ੍ਹ ਵਾਲਿਆਂ ਨੇ 350 ਦੇ ਕਰੀਬ ਮਰੀਜ਼ਾਂ ਦਾ ਚੈੱਕਅਪ ਕਰਕੇ ਮੁਫਤ ਦਵਾਈਆਂ ਦਿੱਤੀਆਂ ਗਈਆਂ |
Ad Position 22
No active advertisement
ਪਿਛਲੀ ਖ਼ਬਰ ਕਰੀਅਰ ਗਾਈਡੈਂਸ ਵਰਕਸ਼ਾਪ ਕਰਵਾਈ ਅਗਲੀ ਖ਼ਬਰ ਕੁੱਤਿਆਂ ਤੇ ਡੰਗਰਾਂ ਦੇ ਖੁੱਲੇ੍ਹਆਮ ਘੁੰਮਣ 'ਤੇ ਸਰਕਾਰ ਫ਼ੌਰੀ ਰੋਕ ਲਾਵੇ-ਲੱਖੋਵਾਲ
Ad Position 24