ਦੋਰਾਹਾ, 25 ਮਈ (ਪੱਤਰ ਪ੍ਰੇਰਕ)-ਦੋਰਾਹਾ ਨਗਰ ਕੌਂਸਲ ਦੀਆਂ ਪਛੜ ਕੇ ਹੋ ਰਹੀਆਂ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਇਸ ਵਾਰ ਜਿੱਤ ਦਾ ਇਤਿਹਾਸ ਸਿਰਜੇਗਾ | ਇਹ ਪ੍ਰਗਟਾਵਾ ਕਰਦੇ ਹੋਏ ਜਥੇਦਾਰ ਅਵਤਾਰ ਸਿੰਘ ਧਮੋਟ ਨੇ ਦੱਸਿਆ ਕਿ ਦੋਰਾਹਾ ਸ਼ਹਿਰ ਵਿੱਚ ਭਾਵੇਂ ਬਹੁਤ ਵਾਰੀ ਕਾਂਗਰਸ ਅਤੇ ਪਿਛਲੀ ਵਾਰ ਆਮ ਆਦਮੀ ਪਾਰਟੀ ਦੀ ਨਗਰ ਕੌਂਸਲ ਇਹ ਹੈ ਪਰ ਦੋਰਾਹਾ ਸ਼ਹਿਰ ਵਿੱਚ ਵਿਕਾਸ ਦੇ ਕਾਰਜ ਨਾਮ ਮਾਤਰ ਹੀ ਹੋਏ ਹਨ | ਇਸ ਤਰਾਂ ਲੋਕਾਂ ਦਾ ਮੋਹ ਇਨ੍ਹਾਂ ਪਾਰਟੀਆਂ ਤੋਂ ਭੰਗ ਹੋਇਆ, ਸ਼੍ਰੋਮਣੀ ਅਕਾਲੀ ਦਲ ਦੇ ਪੱਖ ਵਿੱਚ ਡਟ ਕੇ ਖੜਾ ਹੈ | ਸੋ ਇਸ ਵਾਰ ਸ਼੍ਰੋਮਣੀ ਅਕਾਲੀ ਦਲ ਜਿੱਤ ਦੇ ਝੰਡੇ ਗੱਡਦੇ ਹੋਏ, ਆਪਣੀ ਜਿੱਤ ਦਾ ਇਤਿਹਾਸ ਸਿਰਜੇਗਾ | ਇਸ ਸਮੇਂ ਰਣਜੀਤ ਸਿੰਘ ਢਿੱਲੋਂ ਸਾਬਕਾ ਐਮ. ਐਲ. ਏ, ਰਘਵੀਰ ਸਿੰਘ ਸਹਾਰਨ ਮਾਜਰਾ ਮੈਂਬਰ ਐਸ. ਜੀ. ਪੀ ਸੀ., ਮਨਜੀਤ ਸਿੰਘ ਮਦਨੀਪੁਰ ਹਲਕਾ ਇੰਚਾਰਜ, ਜੱਥੇਦਾਰ ਅਵਤਾਰ ਸਿੰਘ ਧਮੋਟ, ਪਰਮਿੰਦਰ ਸਿੰਘ ਪਿੰਦਾ, ਪ੍ਰੋ. ਕੁਲਦੀਪ ਸਿੰਘ ਆਦਿ ਨੇ ਦਿਨ ਰਾਤ ਇੱਕ ਕਰਕੇ ਦੁਰਾਹਾ ਨਗਰ ਕੌਂਸਲ ਵਿੱਚ ਚੋਣ ਲੜ ਰਹੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਦੇ ਲਈ ਪ੍ਰਚਾਰ ਕੀਤਾ |