ਮਲੌਦ, 27 ਮਈ (ਸਹਾਰਨ ਮਾਜਰਾ)-ਸੂਬੇ ਭਰ ਵਿਚ ਹੋ ਰਹੇ ਦਲਿਤ ਭਾਈਚਾਰੇ ਦੇ ਲੋਕਾਂ ਨਾਲ ਧੱਕੇਸ਼ਾਹੀਆਂ ਵਿਰੁੱਧ ਜ਼ੋਰਦਾਰ ਆਵਾਜ਼ ਬੁਲੰਦ ਕਰਨ ਵਾਲੇ ਅਤੇ ਦੋਸ਼ੀਆਂ ਨੂੰ ਸਜ਼ਾਵਾਂ ਦੇਣ ਤੱਕ ਲੈ ਕੇ ਜਾਣ ਵਾਲੇ ਐੱਸ. ਸੀ. ਕਮਿਸ਼ਨ ਦੇ ਚੇਅਰਮੈਨ ਜਸਵੀਰ ਸਿੰਘ ਗੜ੍ਹੀ ਆਪਣੀ ਜ਼ਿੰਮੇਵਾਰੀ ਨੂੰ ਬਾਖ਼ੂਬੀ, ਬੇਖ਼ੌਫ਼ ਅਤੇ ਨਿਡਰਤਾ ਨਾਲ ਨਿਭਾਅ ਰਹੇ ਹਨ | ਇਹ ਗੱਲ ਆਪ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਇੰਦਰਪ੍ਰੀਤ ਸਿੰਘ ਮਾਂਗੇਵਾਲ ਵਲੋਂ ਆਪਣੇ ਗਿ੍ਹ ਪਿੰਡ ਮਾਂਗੇਵਾਲ ਵਿਖੇ ਚੇਅਰਮੈਨ ਜਸਵੀਰ ਸਿੰਘ ਗੜ੍ਹੀ ਦੇ ਸਨਮਾਨ ਸਮੇਂ ਰੱਖੇ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਆਖੀ | ਉਨ੍ਹਾਂ ਕਿਹਾ ਕਿ ਜਸਵੀਰ ਗੜ੍ਹੀ ਨੇ ਬਹੁਤ ਲੰਮਾ ਸਮਾਂ ਉਨ੍ਹਾਂ ਲੋਕਾਂ ਲਈ ਆਵਾਜ਼ ਬੁਲੰਦ ਕੀਤੀ ਹੈ ਜਿਨ੍ਹਾਂ ਨਾਲ ਸਮੇਂ ਸਮੇਂ ਦੌਰਾਨ ਜਾਂ ਧੱਕੇਸ਼ਾਹੀਆਂ ਹੋਈਆਂ ਜਾਂ ਉਨ੍ਹਾਂ ਦੇ ਹਿਤਾਂ ਨੂੰ ਦਰਕਿਨਾਰ ਕੀਤਾ ਜਾਂਦਾ ਰਿਹਾ | ਇਹੋ ਜਿਹੀਆਂ ਸਥਿਤੀਆਂ ਵਿਚ ਗੜ੍ਹੀ ਵੱਲੋਂ ਨਿਧੜਕ ਤੇ ਨਿਸ਼ਕਾਮ ਭਾਵਨਾ ਨਾਲ ਡਟ ਕੇ ਸਾਹਮਣਾ ਕਰਨਾ ਹਮੇਸ਼ਾ ਉਨ੍ਹਾਂ ਵਲੋਂ ਕੀਤੀ ਜਾਂਦੀ ਪਹਿਰੇਦਾਰੀ ਤੇ ਉਸਾਰੂ ਰੋਲ ਨਿਭਾਉਣ ਦੀ ਮੋਹਰ ਲਗਾਉਂਦਾ ਹੈ | ਇਸ ਮੌਕੇ ਚੇਅਰਮੈਨ ਜਸਵੀਰ ਸਿੰਘ ਗੜ੍ਹੀ ਨੇ ਕਿਹਾ ਕਿ ਜਿੱਡੀ ਵੱਡੀ ਉਨ੍ਹਾਂ ਨੂੰ ਜ਼ਿੰਮੇਵਾਰੀ ਸੌਂਪੀ ਗਈ ਹੈ ਉਸ ਨੂੰ ਸੰਵਿਧਾਨਿਕ ਤਰੀਕੇ ਅਨੁਸਾਰ ਨਿਭਾਉਣ ਲਈ ਉਹ ਦਿਨ ਰਾਤ ਦੇ 24 ਘੰਟਿਆਂ 'ਚੋਂ ਕਰੀਬ 20 ਘੰਟੇ ਲੱਗੇ ਰਹਿੰਦੇ ਤਾਂ ਕਿ ਹਰੇਕ ਨੂੰ ਇਨਸਾਫ਼ ਮਿਲੇ ਅਤੇ ਕਿਸੇ ਨਾਲ ਧੱਕੇਸ਼ਾਹੀ ਨਾ ਹੋ ਸਕੇ | ਇਸ ਮੌਕੇ ਆਪ ਦੇ ਐੱਸ ਸੀ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਡਾਕਟਰ ਜਸਪ੍ਰੀਤ ਸਿੰਘ ਬੀਜਾ ਨੇ ਕਿਹਾ ਕਿ ਐਨ ਸਹੀ ਮੌਕੇ ਜਸਵੀਰ ਸਿੰਘ ਗੜ੍ਹੀ ਨੂੰ ਚੇਅਰਮੈਨੀ ਦੀ ਸੇਵਾ ਕਰਨ ਦਾ ਮੌਕਾ ਦੇਣਾ ਆਪ ਪਾਰਟੀ ਦੀ ਮਜ਼ਬੂਤੀ ਲਈ ਬਹੁਤ ਵੱਡਾ ਰੋਲ ਅਦਾ ਕਰੇਗਾ | ਇਸ ਮੌਕੇ ਸਾਬਕਾ ਜ਼ਿਲ੍ਹਾ ਪ੍ਰਧਾਨ ਇੰਦਰਪ੍ਰੀਤ ਸਿੰਘ ਮਾਂਗੇਵਾਲ ਅਤੇ ਮਾਂਗੇਵਾਲ ਪਰਿਵਾਰ ਵਲੋਂ ਚੇਅਰਮੈਨ ਗੜ੍ਹੀ ਨੂੰ ਸਨਮਾਨਿਤ ਕੀਤਾ ਗਿਆ | ਇਸ ਮੌਕੇ ਬਾਬਾ ਟੇਕ ਸਿੰਘ, ਗੁਰਦੀਪ ਸਿੰਘ ਨੀਟੂ ਪੰਚ, ਟਹਿਲ ਸਿੰਘ, ਹੈਦਰ ਖ਼ਾਨ, ਹਰਦੀਪ ਸਿੰਘ ਚੌਦਾ, ਅਰਸ਼ਦ ਖ਼ਾਨ ਸਾਰੇ ਮਾਂਗੇਵਾਲ ਤੋਂ ਇਲਾਵਾ ਡਾ. ਜਸਪ੍ਰੀਤ ਸਿੰਘ ਬੀਜਾ ਜ਼ਿਲ੍ਹਾ ਲੁਧਿਆਣਾ ਦੇਹਾਤੀ ਪ੍ਰਧਾਨ ਐੱਸ.ਸੀ ਵਿੰਗ ਆਪ ਪਾਰਟੀ, ਸਰਪੰਚ ਅਵਤਾਰ ਸਿੰਘ ਰਿੰਕੂ, ਸਰਪੰਚ ਸੁਖਦੇਵ ਸਿੰਘ, ਜਗਮੀਤ ਸਿੰਘ ਬੀਜਾ, ਸਵਰਨਜੀਤ ਸਿੰਘ ਬਾਗਾ, ਵਰਿੰਦਰ ਝੱਜ, ਗੁਰਜੀਤ ਸਿੰਘ ਮਾਜਰੀ, ਕਾਕਾ ਸਤਵਿੰਦਰ ਗਰੇਵਾਲ ਬੀਜਾ, ਕਰਨ ਕੁਲਾਰ ਬੀਜਾ, ਹਰਪ੍ਰੀਤ ਸਿੰਘ, ਦਾਸ ਅੰਮਿ੍ਤਪਾਲ ਸਿੰਘ ਟੋਨੀ, ਦਵਿੰਦਰ ਸਿੰਘ ਨੀਟੂ ਪੰਚ, ਕਾਕਾ ਜੈਵੀਰ ਗਿੱਲ ਮਾਂਗੇਵਾਲ ਆਦਿ ਹਾਜ਼ਰ ਸਨ |