ਬੀਜਾ, 27 ਮਈ (ਕਸ਼ਮੀਰਾ ਸਿੰਘ ਬਗ਼ਲੀ)-ਪਿੰਡ ਬਗ਼ਲੀ ਖ਼ੁਰਦ ਵਿਖੇ ਦਰਗਾਹ ਪੀਰ ਬਾਬਾ ਸਯਦ ਮਰਦ ਦੇ ਅਸਥਾਨ ਤੇ ਸਲਾਨਾ ਜੋੜ ਮੇਲਾ ਮਨਾਇਆ ਗਿਆ | ਇਸ ਸਥਾਨ ਤੇ ਅੱਜ ਸੂਬੇ ਪੱਧਰ ਤੋਂ ਸੰਗਤਾਂ ਨਤਮਸਤਕ ਹੋ ਕੇ ਪੀਰਾਂ ਦੀ ਪਵਿੱਤਰ ਧਰਤੀ ਨੂੰ ਸਿਜਦਾ ਕੀਤਾ | ਇਹ ਸਲਾਨਾ ਜੋੜ ਮੇਲਾ ਮੁੱਖ ਸੇਵਾਦਾਰ ਬਾਬਾ ਜੰਗ ਖਾਨ ਦੀ ਦੇਖ ਰੇਖ ਹੇਠ ਕਰਵਾਇਆ ਗਿਆ | ਇਸ ਮੌਕੇ ਪ੍ਰਬੰਧਕਾਂ ਨੇ ਇਸ ਅਸਥਾਨ ਤੇ ਇਤਿਹਾਸ ਬਾਰੇ ਦੱਸਿਆ ਕਿ ਪੀਰ ਭੀਖਮ ਸ਼ਾਹ ਜੀ ਪਾਤਿਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਪਟਨਾ ਵਿਖੇ ਮਾਮਾ ਕਿ੍ਪਾਲ ਚੰਦ ਰਾਹੀਂ ਮਿਲਣ ਗਏ ਤਾਂ ਪੀਰ ਭੀਖਮ ਸ਼ਾਹ ਨੇ ਨਮਸਕਾਰ ਕੀਤੀ ਅਤੇ ਫਿਰ ਦੋ ਕੁੱਜੀਆਂ ਇੱਕ ਵਿਚ ਦੁੱਧ ਤੇ ਦੂਜੀ ਵਿਚ ਪਾਣੀ ਪਾ ਕੇ ਸਾਹਿਬਜ਼ਾਦੇ ਬਾਲ ਗੁਰੂ ਗੋਬਿੰਦ ਰਾਏ ਅੱਗੇ ਕੀਤੀਆਂ ਤਾਂ ਨਿਰੰਕਾਰੀ ਜੋਤ ਨੇ ਆਪਣੇ ਦੋਨੋਂ ਹੱਥ ਦੋਵਾਂ ਕੁੱਜੀਆਂ ਉਤੇ ਰੱਖ ਦਿੱਤੇ ਜਿੱਥੇ ਭੀਖਮ ਸ਼ਾਹ ਦਾ ਸ਼ੰਕਾ ਨਿਮਰਤ ਹੋਇਆ ਕਿ ਗੁਰੂ ਜੀ ਹਿੰਦੂ, ਮੁਸਲਿਮ ਨੂੰ ਬਰਾਬਰ ਸਮਝਣਗੇ | ਇਸ ਲਈ ਪੀਰ ਜੀ ਦੀ ਚਲੀ ਆਉਂਦੀ ਲੜੀ 'ਚੋਂ ਦਰਗਾਹ ਪੀਰ ਸਯਦ ਮਰਦ ਦਾ ਸਬੰਧ ਵੀ ਘੜਾਮ ਭਾਵ ਭੀਖਮ ਸ਼ਾਹ ਜੀ ਨਾਲ ਹੈ | 26 ਮਈ ਨੂੰ ਸ੍ਰੀ ਸੁਖਮਨੀ ਸਾਹਿਬ ਜੀ ਪਾਠ ਦੇ ਭੋਗ ਪੈਣ ਉਪਰੰਤ ਰਾਗੀ ਸਿੰਘਾਂ ਨੇ ਕੀਰਤਨ ਰਾਹੀ ਹਾਜ਼ਰੀ ਭਰੀ ਜਦ ਕਿ ਸ਼ਾਮੀ 9 ਵਜੇ ਤੋਂ ਦੇਰ ਰਾਤ ਤੱਕ ਨਾਮਵਰ ਕਲਾਕਾਰਾਂ ਨੇ ਕਵਾਲੀਆਂ ਦੌਰਾਨ ਹਾਜ਼ਰੀ ਭਰੀ | ਜੋੜ ਮੇਲੇ ਦੇ ਅਖੀਰਲੇ ਦਿਨ ਸਵੇਰੇ 4 ਵਜੇ ਪੀਰ ਦੀ ਦਰਗਾਹ ਤੇ ਚਾਦਰ ਦੀ ਰਸਮ ਦੀ ਸੇਵਾ ਕੀਤੀ | ਅੱਜ ਸਵੇਰੇ ਤੋਂ ਹੀ ਵੱਡੀ ਤਾਦਾਦ ਵਿਚ ਸੰਗਤਾਂ ਨੇ ਦਰਗਾਹ ਤੇ ਮੱਥਾ ਟੇਕਿਆ | ਗਰਮੀ ਨੂੰ ਮੁੱਖ ਰਖਦਿਆਂ ਸੰਗਤਾਂ ਲਈ ਥਾਂ ਥਾਂ ਠੰਡੇ ਮਿੱਠੇ ਜਲ ਦੀਆਂ ਛਬੀਲਾਂ ਦੇ ਪ੍ਰਬੰਧ ਕੀਤੇ ਹੋਏ ਸਨ | |ਇਸ ਬੀਬੀ ਭੋਲੂ ਸ਼ਾਹ ਜੀ ਮਸਤ ਦੀਵਾਨੀ ਗੱਦੀ ਘੜਾਮ ਨੇ ਪੁੱਜ ਕੇ ਸੰਗਤਾਂ ਦੇ ਦਰਸ਼ਨ ਕੀਤੇ | ਸਟੇਜ ਸਕੱਤਰ ਦੀ ਸੇਵਾ ਹਰਜਿੰਦਰ ਸਿੰਘ ਪੱਲ੍ਹਾ ਨਿਭਾਈ | ਸੂਫੀ ਕਲਾਕਾਰ ਅਲਵਾਨ ਖਾਨ ਗੋਸਲਾਂ, ਮੱਖਣ ਮਾਨ ਦਿਆਗੜ੍ਹ, ਜਸਵੀਰ ਸਿੰਘ ਦੌਲਤਪੁਰ ਆਦਿ ਜਥਿਆਂ ਨੇ ਹਾਜ਼ਰੀ ਭਰੀ | ਇਸ ਮੌਕੇ ਪ੍ਰਧਾਨ ਜੁਗਰਾਜ ਸਿੰਘ ਰਾਜੂ, ਨਿਰਮਲ ਸਿੰਘ ਕੈਸ਼ੀਅਰ, ਉਪ ਪ੍ਰਧਾਨ ਕੁਲਵੰਤ ਸਿੰਘ, ਮੀਤ ਪ੍ਰਧਾਨ ਧਰਮ ਸਿੰਘ, ਅਵਤਾਰ ਸਿੰਘ, ਨਿਰਭੈ ਸਿੰਘ, ਸੱਜਣ ਸਿੰਘ ਸਲਾਹਕਾਰ, ਸਰਪੰਚ ਅਮਨਦੀਪ ਕੌਰ, ਮਨਦੀਪ ਸਿੰਘ, ਰਾਜਿੰਦਰ ਸਿੰਘ ਰਾਜ, ਹਰਜੀਤ ਸਿੰਘ, ਰਣਜੀਤ ਸਿੰਘ, ਬਲਵੀਰ ਸਿੰਘ, ਦਵਿੰਦਰ ਸਿੰਘ ਰੂਪਾ, ਜਸਵੰਤ ਸਿੰਘ ਸੰਤ ਬੀਜਾ, ਤਾਰਾ ਸਿੰਘ ਨੰਬੜਦਾਰ, ਸਿਮਰ ਸਿੰਘ, ਅੰਗਰੇਜ ਸਿੰਘ, ਤੇਜਪਾਲ ਸਿੰਘ, ਸਤਵੀਰ ਸਿੰਘ, ਗੁਰਪ੍ਰੀਤ ਸਿੰਘ, ਸੱਤੀ, ਹੈਪੀ, ਰਾਜਵੀਰ ਸਿੰਘ, ਅਮਨਦੀਪ ਸਿੰਘ, ਵਰਿੰਦਰ ਸਿੰਘ, ਕੁਲਦੀਪ ਸਿੰਘ, ਪ੍ਰਭਪ੍ਰੀਤ ਸਿੰਘ, ਦਿਲਪ੍ਰੀਤ ਸਿੰਘ, ਸਿਮਰਜੀਤ ਸਿੰਘ ਸਿੰਮਾ, ਸਤਵਿੰਦਰ ਸਿੰਘ, ਸੱਤੂ ਸਿੰਘ, ਬੂਟਾ ਸਿੰਘ, ਆਦਿ ਸੰਗਤਾਂ ਨੇ ਹਾਜ਼ਰੀ ਭਰੀ | ਇਸ ਸਲਾਨਾ ਜੋੜ ਮੇਲੇ ਤੇ ਇੱਕ ਸੰਸਥਾ ਵਲੋਂ ਲਗਾਏ ਗਏ ਖ਼ੂਨਦਾਨ ਕੈਂਪ ਦੌਰਾਨ ਸੰਗਤਾਂ ਨੇ ਖ਼ੂਨ ਦਾਨ ਕਰਕੇ ਮਨੁੱਖਤਾ ਦੀ ਸੇਵਾ ਵਿਚ ਯੋਗਦਾਨ ਪਾਇਆ |