ਮਲੌਦ, 27 ਮਈ (ਸਹਾਰਨ ਮਾਜਰਾ)-ਕੁੱਝ ਖ਼ੁਦਗ਼ਰਜ਼ ਲੋਕਾਂ ਵਲੋਂ ਥਾਂ ਥਾਂ ਸੜਕਾਂ 'ਤੇ ਲਗਾਈਆਂ ਗਈਆਂ ਅੱਗਾਂ ਕਾਰਨ ਸੈਂਕੜੇ ਮਿੱਤਰ ਜੀਵ ਅਤੇ ਬੂਟੇ ਬੁਰੀ ਤਰ੍ਹਾਂ ਝੁਲਸ ਗਏ ਹਨ | ਮਨੁੱਖ ਕਿੰਨਾ ਖ਼ੁਦਗ਼ਰਜ਼ ਹੈ ਕਿ ਕੁਦਰਤੀ ਬਨਸਪਤੀ ਨੂੰ ਵੀ ਨਹੀਂ ਬਖ਼ਸ਼ਿਆ ਜਾ ਰਿਹਾ | ਹਾਲਾਂਕਿ ਮਨੁੱਖੀ ਜ਼ਿੰਦਗੀ ਨੂੰ ਮਹਿਫ਼ੂਜ਼ ਰੱਖਣ, ਅੱਗੇ ਤੋਰਨ ਲਈ ਬਨਸਪਤੀ ਦਾ ਬੇਸ਼ਕੀਮਤੀ ਵਰਦਾਨ ਹੈ | ਅਨੇਕਾਂ ਸੰਸਥਾਵਾਂ, ਸੋਸ਼ਲ ਕਲੱਬਾਂ, ਵਾਤਾਵਰਨ ਪ੍ਰੇਮੀਆਂ ਵਲੋਂ ਲੱਖਾਂ ਬੂਟੇ ਲਗਾ ਕੇ ਨਿਰਸਵਾਰਥ ਸੇਵਾ ਦੇ ਪੁੰਜ ਵਿਚ ਵੱਡਾ ਯੋਗਦਾਨ ਪਾਉਂਦਿਆਂ ਗੁਰੂ ਸਾਹਿਬਾਨ ਦੇ ਫ਼ਲਸਫੇ ਨੂੰ ਅੱਗੇ ਵਧਾਉਂਦੇ ਹਨ | ਹਰ ਵਰ੍ਹੇ ਲੱਖਾਂ ਬੂਟੇ ਲਗਾਉਣ ਕਾਰਨ ਆਲਮੀ ਤਪਸ਼ ਘਟਦੀ ਹੈ ਅਤੇ ਕਰੋੜਾਂ ਜੀਵ ਜੰਤੂਆਂ, ਪੰਛੀਆਂ ਨੂੰ ਨਵੀਂ ਜ਼ਿੰਦਗੀ ਮਿਲਦੀ ਹੈ | ਪੰਜਾਬ ਸਰਕਾਰ ਵਲੋਂ ਸਤਿਗੁਰ ਰਵਿਦਾਸ ਜੀ ਮਹਾਰਾਜ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ 6.50 ਲੱਖ ਬੂਟੇ ਲਗਾਉਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਜਾ ਰਹੀ ਹੈ | ਮਨਰੇਗਾ ਵਰਕਰਾਂ ਵਲੋਂ ਪਿੰਡਾਂ ਦੀਆਂ ਸੜਕਾਂ, ਜ਼ਮੀਨਾਂ ਦੇ ਲਾਗੇ ਬਹੁਤ ਬੂਟੇ ਲਗਾਏ ਗਏ | ਪ੍ਰੰਤੂ ਉਹ ਬਹੁਤ ਸਾਰੇ ਬੂਟੇ ਖ਼ਤਮ ਕਰ ਦਿੱਤੇ ਹਨ | ਦਰਖਤਾਂ ਨੂੰ ਅੱਗ ਦੀ ਭੇਟ ਚੜਿਆ ਵੇਖਦਿਆਂ ਹਰੇਕ ਵਾਤਾਵਰਨ ਪ੍ਰੇਮੀ ਨੂੰ ਬਹੁਤ ਠੇਸ ਪੁੱਜਦੀ ਹੈ | ਉਨ੍ਹਾਂ ਦਾ ਕਹਿਣਾ ਕਿ ਫ਼ਸਲ ਦੀ ਰਹਿੰਦ ਖੰੂਹਦ ਨੂੰ ਅੱਗ ਲਗਾਉਣ ਪ੍ਰੰਤੂ ਸੜਕਾਂ ਤੇ ਖੜ੍ਹੇ ਦਰਖਤਾਂ ਨੂੰ ਅੱਗ ਲਗਾਉਣ ਦਾ ਬਹੁਤ ਖ਼ਤਰਨਾਕ ਰੁਝਾਨ ਕਾਨੂੰਨੀ ਜੁਰਮ ਹੈ | ਇਸ ਨਾਲ ਪੈਦਾ ਹੋਣ ਵਾਲੇ ਧੰੂਏਾ ਕਾਰਨ ਰਾਹਗੀਰਾਂ ਨਾਲ ਹਾਦਸੇ ਹੋਏ ਹਨ ਅਤੇ ਸਾਹ ਰੋਗੀਆਂ, ਦਿਲ ਦੇ ਰੋਗੀਆਂ ਦੀ ਤਕਲੀਫ਼ ਵੀ ਵਧਦੀ ਹੈ | ਸੰਘਣੇ ਧੂਏ ਵਿਚੋਂ ਦੀ ਰਾਹਗੀਰਾਂ ਨੂੰ ਲੰਘਣਾ ਬਹੁਤ ਮੁਸ਼ਕਿਲ ਹੋ ਜਾਂਦਾ ਹੈ | ਇਨ੍ਹਾਂ ਨੂੰ ਸਮਝ ਨਹੀਂ ਆਉਂਦੀ ਕਿ ਆਪਣੀ ਤੇ ਬੱਚਿਆਂ ਜ਼ਿੰਦਗੀ ਨੂੰ ਮਹਿਫ਼ੂਜ਼ ਰੱਖਣਾ ਸਾਡੀ ਜ਼ਿੰਮੇਵਾਰੀ ਹੈ | ਸਰਕਾਰ, ਪ੍ਰਸ਼ਾਸਨ ਅਤੇ ਹੋਰ ਜਥੇਬੰਦੀਆਂ ਸਭ ਖ਼ਾਮੋਸ਼, ਜ਼ਿੰਮੇਵਾਰੀਆਂ ਤੋਂ ਭੱਜਦੇ ਨਜ਼ਰ ਆ ਰਹੇ ਹਨ | ਕਿਉਂ ਨਹੀਂ ਨੁਕਸਾਨ ਪੁੱਜਦਾ ਕਰਨ ਵਾਲਿਆਂ ਨੂੰ ਸਜ਼ਾਵਾਂ ਨਹੀਂ | ਜਿਹੜੇ ਅੱਗ ਦੇ ਫਲੂਹੇ ਛੱਡ ਕੇ ਆਪਣੇ ਆਪ ਵੱਡੀ ਜੰਗ ਜਿੱਤੀ ਜਿੰਨੀ ਖ਼ੁਸ਼ੀ ਮਹਿਸੂਸ ਕਰਦੇ ਹਨ |