27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-05-2026

ਸਰਕਾਰ ਦੇ ਨਵੇਂ ਦਫ਼ਤਰੀ ਹੁਕਮਾਂ ਨੂੰ ਪੰਚਾਇਤ ਵਿਭਾਗ ਨੇ 'ਛਿੱਕੇ ਟੰਗਿਆ'

Ad Position 21
No active advertisement
ਅਜੀਤ ਡੈਸਕ 28-05-2026
ਮਾਛੀਵਾੜਾ ਸਾਹਿਬ, 27 ਮਈ (ਰਾਜਦੀਪ ਸਿੰਘ ਅਲਬੇਲਾ)-ਸੂਬੇ ਵਿਚ ਪੈ ਰਹੀ ਅੱਤ ਦੀ ਗਰਮੀ ਨੂੰ ਦੇਖਦਿਆਂ ਲੋਕਾਂ ਦੀ ਸਹੂਲਤ ਦੇ ਮੱਦੇਨਜ਼ਰ ਸਰਕਾਰ ਵਲੋਂ ਸਰਕਾਰੀ ਦਫ਼ਤਰਾਂ 'ਚ ਕੰਮ ਕਰਵਾਉਣ ਦਾ ਸਮਾਂ ਸਵੇਰੇ 7.30 ਵਜੇ ਤੋਂ ਦੁਪਹਿਰ 1.30 ਵਜੇ ਤੱਕ ਕਰ ਦਿੱਤਾ ਗਿਆ ਹੈ, ਪਰ ਸਰਕਾਰ ਦੇ ਇਨ੍ਹਾਂ ਨਵੇਂ ਹੁਕਮਾਂ ਨੂੰ ਮਾਛੀਵਾੜਾ ਪੰਚਾਇਤ ਵਿਭਾਗ ਨੇ 'ਛਿੱਕੇ ਟੰਗਦਿਆਂ' ਆਪਣੀ ਹਾਜ਼ਰੀ ਸਮੇਂ ਸਿਰ ਦੇਣੀ ਜ਼ਰੂਰੀ ਨਹੀਂ ਸਮਝੀ ਜਦਕਿ ਦੂਸਰੇ ਪਾਸੇ ਮਾਛੀਵਾੜਾ ਸਬ-ਤਹਿਸੀਲ ਵਿਚ ਮਾਲ ਵਿਭਾਗ ਦੇ ਅਧਿਕਾਰੀ ਤੇ ਕਰਮਚਾਰੀ ਸਮੇਂ 'ਤੇ ਡਿਊਟੀ 'ਤੇ ਹਾਜ਼ਰ ਦੇਖੇ ਗਏ | ਅੱਜ ਜਦੋਂ ਪੱਤਰਕਾਰ ਵਲੋਂ ਮਾਛੀਵਾੜਾ ਬਲਾਕ ਪੰਚਾਇਤ ਦਫ਼ਤਰ ਵਿਖੇ 7.30 ਵਜੇ ਪੁੱਜ ਕੇ ਦੇਖਿਆ ਤਾਂ ਉੱਥੇ ਬੀ.ਡੀ.ਪੀ.ਓ. ਸਮੇਤ ਹੋਰ ਕਈ ਅਧਿਕਾਰੀ ਅਜੇ ਡਿਊਟੀ 'ਤੇ ਨਹੀਂ ਆਏ ਸਨ ਜਦਕਿ ਉਨ੍ਹਾਂ ਦੇ ਕਮਰਿਆਂ ਨੂੰ ਵੀ ਤਾਲ੍ਹੇ ਲੱਗੇ ਹੋਏ ਸਨ | ਮਾਛੀਵਾੜਾ ਬਲਾਕ ਪੰਚਾਇਤ ਦਫ਼ਤਰ ਵਿਚ ਇੱਕ ਪੰਚਾਇਤ ਅਫ਼ਸਰ ਸੁਖਵਿੰਦਰ ਸਿੰਘ ਬਾਜਵਾ, ਸੇਵਾਦਾਰ ਅਤੇ ਇੱਕ ਕਲਰਕ ਤੋਂ ਇਲਾਵਾ ਕੋਈ ਵੀ ਹੋਰ ਸਟਾਫ਼ ਨਹੀਂ ਪੁੱਜਾ ਸੀ | ਪੱਤਰਕਾਰਾਂ ਦੀ ਟੀਮ ਉੱਥੇ ਲੱਗਭਗ 1 ਘੰਟਾ ਰਹੀ ਪਰ ਬਲਾਕ ਪੰਚਾਇਤ ਦਫ਼ਤਰ ਦੀ ਮੁੱਖ ਅਫ਼ਸਰ ਬੀ. ਡੀ. ਪੀ. ਓ. ਦੇ ਦਫ਼ਤਰ ਨੂੰ ਤਾਲਾ ਹੀ ਜੜਿਆ ਹੋਇਆ ਦਿਖਾਈ ਦਿੱਤਾ | ਜੇਕਰ ਅਫ਼ਸਰਸ਼ਾਹੀ ਨੇ ਸਰਕਾਰ ਦੇ ਹੁਕਮਾਂ ਨੂੰ 'ਟਿੱਚ' ਜਾਣਦਿਆਂ ਆਪਣੇ ਮਨਮਰਜ਼ੀ ਵਾਲੇ ਸਮੇਂ 'ਤੇ ਆਉਣਾ ਹੈ ਅਤੇ 2-3 ਘੰਟੇ ਡਿਊਟੀ ਕਰ ਮਹੀਨੇ ਦੀ ਸਰਕਾਰ ਵਲੋਂ ਦਿੱਤੀ ਜਾਂਦੀ ਲੱਖਾਂ ਰੁਪਏ ਤਨਖ਼ਾਹ ਜੇਬਾਂ 'ਚ ਭਰਨੀ ਹੈ ਤਾਂ ਫਿਰ ਲੋਕ ਤਾਂ ਖੱਜਲ-ਖੁਆਰ ਹੋਣਗੇ ਹੀ | ਸੂਬਾ ਸਰਕਾਰ ਉਨ੍ਹਾਂ ਦੇ ਹੁਕਮਾਂ ਨੂੰ 'ਛਿੱਕੇ ਟੰਗਣ' ਵਾਲੀ ਅਫ਼ਸਰਸ਼ਾਹੀ ਖ਼ਿਲਾਫ਼ ਕੋਈ ਕਾਰਵਾਈ ਕਰੇਗੀ ਤਾਂ ਜੋ ਪੰਜਾਬ ਦੀ ਬਾਕੀ ਅਫ਼ਸਰਸ਼ਾਹੀ ਵੀ ਸੁਚੇਤ ਹੋ ਸਕੇ ਕਿ ਜੋ ਪਾਬੰਦ ਸਮੇਂ ਵਿਚ ਡਿਊਟੀ 'ਤੇ ਨਹੀਂ ਆਉਂਦਾ, ਉਹ ਲੋਕਾਂ ਦੇ ਕੰਮ ਸਮੇਂ ਸਿਰ ਕਿਵੇਂ ਨੇਪਰੇ ਚਾੜੇ੍ਹਗਾ | ਮਾਛੀਵਾੜਾ ਬਲਾਕ ਪੰਚਾਇਤ ਦਫ਼ਤਰ 'ਚ ਡਿਊਟੀ 'ਤੇ ਪੁੱਜੇ ਪੰਚਾਇਤ ਅਫ਼ਸਰ ਸੁਖਵਿੰਦਰ ਸਿੰਘ ਬਾਜਵਾ ਤੋਂ ਜਦੋਂ ਪੁੱਛਿਆ ਗਿਆ ਕਿ ਅੱਜ ਬੀ. ਡੀ. ਪੀ. ਓ. ਜਾਂ ਹੋਰ ਜੋ ਸਟਾਫ਼ ਸਮੇਂ ਸਿਰ ਨਹੀਂ ਪੁੱਜਿਆ ਕਿ ਉਹ ਛੁੱਟੀ 'ਤੇ ਹੈ ਤਾਂ ਉਨ੍ਹਾਂ ਕਿਹਾ ਕਿ ਇਸ ਬਾਰੇ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ | ਦੂਸਰੇ ਪਾਸੇ ਸਬ-ਤਹਿਸੀਲ ਵਿਖੇ ਜਾ ਕੇ ਦੇਖਿਆ ਗਿਆ ਤਾਂ ਉੱਥੇ ਨਾਇਬ ਤਹਿਸੀਲਦਾਰ ਰਾਜੇਸ਼ ਅਹੂਜਾ 7.30 ਵਜੇ ਆਪਣੀ ਡਿਊਟੀ 'ਤੇ ਪੁੱਜ ਚੁੱਕੇ ਸਨ | ਇੱਥੋਂ ਤੱਕ ਸਬ-ਤਹਿਸੀਲ ਦਾ ਜੋ ਬਾਕੀ ਸਟਾਫ਼ ਹੈ ਉਹ ਵੀ ਸਮੇਂ ਸਿਰ ਪੁੱਜ ਚੁੱਕਾ ਸੀ ਅਤੇ ਲੋਕਾਂ ਦੇ ਕੰਮਕਾਰ ਵਿਚ ਜੁਟਿਆ ਹੋਇਆ ਸੀ | ਬੇਸ਼ੱਕ ਸਬ ਤਹਿਸੀਲ ਵਿਚ ਸਮੇਂ ਦੀ ਤਬਦੀਲੀ ਕਾਰਨ ਲੋਕਾਂ ਦੀ ਆਮਦ ਬਹੁਤ ਘੱਟ ਸੀ ਪਰ ਸਟਾਫ਼ ਦੀ ਮੌਜੂਦਗੀ ਦਰਸਾ ਰਹੀ ਸੀ ਕਿ ਉਹ ਸਰਕਾਰੀ ਹੁਕਮਾਂ ਦੇ ਪਾਬੰਦ ਹਨ |
Ad Position 22
No active advertisement
ਪਿਛਲੀ ਖ਼ਬਰ ਖੰਨਾ ਦੀ ਅਭੀਜੋਤ ਕੌਰ ਰਿਆੜ ਨੇ ਕੈਨੇਡਾ 'ਚ ਡਾਇਰੈਕਟਰ ਕਿਡਸ ਸਪੇਸ ਦਾ ਅਹੁਦਾ ਸੰਭਾਲਿਆ ਅਗਲੀ ਖ਼ਬਰ ਥਾਂ-ਥਾਂ ਸੜਕਾਂ 'ਤੇ ਲਗਾਈਆਂ ਗਈਆਂ ਅੱਗਾਂ ਕਾਰਨ ਸੈਂਕੜੇ ਮਿੱਤਰ ਜੀਵ ਅਤੇ ਬੂਟੇ ਝੁਲਸੇ, ਸਰਕਾਰਾਂ ਤੇ ਪ੍ਰਸ਼ਾਸਨ ਖ਼ਾਮੋ...
Ad Position 24