27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-05-2026

ਖੰਨਾ ਦੀ ਅਭੀਜੋਤ ਕੌਰ ਰਿਆੜ ਨੇ ਕੈਨੇਡਾ 'ਚ ਡਾਇਰੈਕਟਰ ਕਿਡਸ ਸਪੇਸ ਦਾ ਅਹੁਦਾ ਸੰਭਾਲਿਆ

Ad Position 21
No active advertisement
ਅਜੀਤ ਡੈਸਕ 28-05-2026
ਖੰਨਾ, 27 ਮਈ (ਹਰਜਿੰਦਰ ਸਿੰਘ ਲਾਲ)-ਖੰਨਾ ਨਿਵਾਸੀ ਅਭੀਜੋਤ ਕੌਰ ਰਿਆੜ ਨੇ ਕੈਨੇਡਾ ਦੇ ਸ਼ਹਿਰ ਐਡਮਿੰਟਨ ਵਿਖੇ ਪ੍ਰੋਗਰਾਮ ਡਾਇਰੈਕਟਰ ਕਿਡਸ ਸਪੇਸ ਡੇ ਕੇਅਰ ਓ. ਐਸ. ਸੀ. ਨਿਯੁਕਤ ਹੋਣ 'ਤੇ ਪਰਿਵਾਰਕ ਮੈਂਬਰਾਂ, ਸੱਜਣਾਂ ਮਿੱਤਰਾਂ ਤੇ ਸ਼ਹਿਰ ਵਾਸੀਆਂ ਵਲੋਂ ਖ਼ੁਸ਼ੀ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ | ਅਭੀਜੋਤ ਕੌਰ ਰਿਆੜ ਮੁਲਾਜ਼ਮ ਆਗੂ ਜਸਵਿੰਦਰ ਸਿੰਘ ਰਿਆੜ ਦੀ ਬੇਟੀ ਹਨ | ਸਾਬਕਾ ਵਿਧਾਇਕ ਗਗਨਜੀਤ ਸਿੰਘ ਬਰਨਾਲਾ, ਸਾਬਕਾ ਮੰਤਰੀ ਗੁਰਕੀਰਤ ਸਿੰਘ ਕੋਟਲੀ, ਭਾਜਪਾ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਹੀਰਾ, ਸਾਬਕਾ ਕੌਂਸਲਰ ਗੁਰਮੀਤ ਸਿੰਘ ਨਾਗਪਾਲ, ਭੁਪਿੰਦਰ ਸਿੰਘ ਕਾਹਲੋ, ਜਸਬੀਰ ਕੌਰ ਰਿਆੜ, ਗੁਰਮੇਜ ਸਿੰਘ ਵੱਲੋਂ ਇਸ ਨਿਯੁਕਤੀ ਤੇ ਖ਼ੁਸ਼ੀ ਦਾ ਪ੍ਰਗਟਾਵਾ ਕੀਤਾ ਹੈ ਤੇ ਪਰਿਵਾਰ ਨੂੰ ਵਧਾਈ ਦਿੱਤੀ ਹੈ |
Ad Position 22
No active advertisement
ਪਿਛਲੀ ਖ਼ਬਰ ਸੱਤਾ ਦੇ ਨਸ਼ੇ ਵਿੱਚ ਘੂਕ ਸੁੱਤੀ ਪੰਜਾਬ ਸਰਕਾਰ ਨੂੰ ਬੀਨ ਵਜਾ ਜਗਾਉਣਗੇ ਐਨ. ਪੀ. ਐਸ ਮੁਲਾਜ਼ਮ ਅਗਲੀ ਖ਼ਬਰ ਸਰਕਾਰ ਦੇ ਨਵੇਂ ਦਫ਼ਤਰੀ ਹੁਕਮਾਂ ਨੂੰ ਪੰਚਾਇਤ ਵਿਭਾਗ ਨੇ 'ਛਿੱਕੇ ਟੰਗਿਆ'
Ad Position 24