ਬੀਜਾ, 27 ਮਈ (ਕਸ਼ਮੀਰਾ ਸਿੰਘ ਬਗ਼ਲੀ)-ਪੰਜਾਬ ਸਰਕਾਰ ਦੇ ਲਾਰਿਆਂ ਤੋਂ ਅੱਕੇ ਪੂਰੇ ਪੰਜਾਬ ਦੇ 2004 ਤੋਂ ਬਾਅਦ ਭਰਤੀ ਐਨ. ਪੀ. ਐਸ. ਕਰਮਚਾਰੀਆਂ ਨੇ ਸਮੇਂ ਦੀ ਮੰਗ ਨੂੰ ਮੁੱਖ ਰੱਖਦਿਆਂ ਲੰਬੇ ਸਮੇਂ ਤੋਂ ਇਸ ਮੁੱਦੇ ਤੇ ਸੰਘਰਸ਼ ਕਰ ਰਹੀਆਂ ਤਿੰਨ ਜਥੇਬੰਦੀਆਂ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਪੰਜਾਬ, ਸੀ. ਪੀ. ਐਫ. ਕਰਮਚਾਰੀ ਯੂਨੀਅਨ ਤੇ ਪੁਰਾਣੀ ਪੈਨਸ਼ਨ ਪ੍ਰਾਪਤੀ ਮੋਰਚਾ ਦੇ ਆਗੂਆਂ ਬਿਕਰਮਜੀਤ ਸਿੰਘ ਕੱਦੋਂ, ਬਲਵਿੰਦਰ ਸਿੰਘ ਮੰਡਿਆਲਾ ਬਲਾਕ ਕਨਵੀਨਰ, ਬਲਵਿੰਦਰ ਸਿੰਘ ਗੁਰਮ ਬੇਅੰਤ ਸਿੰਘ ਫ਼ਤਿਹਪੁਰ, ਰਵਿੰਦਰ ਸਿੰਘ ਦੋਰਾਹਾ, ਸੰਦੀਪ ਸਿੰਘ ਦੋਰਾਹਾ, ਕੁਲਦੀਪ ਸਿੰਘ ਜੈਪੁਰਾ ,ਦੇਵੀ ਦਿਆਲ ਰਾਜਗੜ੍ਹ, ਗੁਰਪ੍ਰੀਤ ਸਿੰਘ ਨਸਰਾਲੀ ਨੇ ਪੁਰਾਣੀ ਪੈਨਸ਼ਨ ਬਹਾਲੀ ਸਾਂਝਾਂ ਮੰਚ ਦੇ ਬੈਨਰ ਹੇਠ ਸਰਕਾਰ ਵਿਰੁੱਧ ਸੰਘਰਸ਼ ਦਾ ਬਿਗੁਲ ਵਜਾ ਦਿੱਤਾ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਸਬੰਧੀ ਪ੍ਰੈੱਸ ਨੋਟ ਜਾਰੀ ਕਰਦਿਆਂ ਬਲਵਿੰਦਰ ਸਿੰਘ ਮੰਡਿਆਲਾ ਨੇ ਬੀਜਾ ਦਸਿਆ ਕਿ ਪੰਜਾਬ ਸਰਕਾਰ ਪੁਰਾਣੀ ਪੈਨਸ਼ਨ ਬਹਾਲੀ ਦੇ ਆਪਣੇ ਚੋਣ ਵਾਅਦੇ ਤੋਂ ਮੁਨਕਰ ਹੋ ਗਈ ਹੈ ਤੇ ਚਾਰ ਸਾਲ ਬੀਤ ਜਾਣ ਬਾਅਦ ਵੀ ਆਪਣਾ ਹੀ ਪੁਰਾਣੀ ਪੈਨਸ਼ਨ ਬਹਾਲੀ ਦਾ 18 ਨਵੰਬਰ 2022 ਦਾ ਨੋਟੀਫ਼ਿਕੇਸ਼ਨ ਲਾਗੂ ਕਰਨਾ ਭੁੱਲ ਗਈ ਹੈ | ਸਰਕਾਰ ਦੀ ਵਾਅਦਾ ਖ਼ਿਲਾਫ਼ੀ ਦੇ ਰੋਸ ਵੱਜੋਂ ਮੰਚ ਨੇ ਫ਼ੈਸਲਾ ਕੀਤਾ ਹੈ ਕਿ 28 ਮਈ ਨੂੰ ਪੰਜਾਬ ਸਰਕਾਰ ਦੇ ਨਾਲ ਮੱਝ ਦੇ ਬੈਨਰ ਅੱਗੇ ਵੀਨ ਵਜਾਉਣਗੇ ਕਿਉਂਕਿ ਸਰਕਾਰ ਹੁਣ ਮੁਲਾਜ਼ਮ ਮੰਗਾਂ ਨੂੰ ਅਣਗੌਲਿਆ ਤੇ ਲਗਾਤਾਰ ਅਣਡਿੱਠ ਕਰ ਰਹੀ ਹੈ | ਇਸ ਮੌਕੇ ਲਖਵੀਰ ਸਿੰਘ ਕੱਦੋਂ, ਗੁਰਜੀਤ ਸਿੰਘ ਸ਼ਾਹਪੁਰ, ਰਾਜਿੰਦਰ ਸਿੰਘ ਰਾਮਪੁਰ, ਆਸ਼ਰਫ਼ ਮੁਹੰਮਦ, ਰੁਪਿੰਦਰ ਕੌਰ ਕੱਦੋਂ, ਮਨਪ੍ਰੀਤ ਕੌਰ ਲੰਢਾ, ਕਰਮਜੀਤ ਕੌਰ ਦੀਪਨਗਰ, ਬਲਜੀਤ ਕੌਰ ਰਾਮਪੁਰ, ਗੁਰਪ੍ਰੀਤ ਕੌਰ ਬਿਲਗਾ, ਸਵਰਨਜੀਤ ਕੌਰ ਬਿਲਗਾ ਦਵਿੰਦਰ ਕੌਰ ਬਿਲਗਾ ਆਦਿ ਹਾਜ਼ਰ ਸਨ |
ਸੱਤਾ ਦੇ ਨਸ਼ੇ ਵਿੱਚ ਘੂਕ ਸੁੱਤੀ ਪੰਜਾਬ ਸਰਕਾਰ ਨੂੰ ਬੀਨ ਵਜਾ ਜਗਾਉਣਗੇ ਐਨ. ਪੀ. ਐਸ ਮੁਲਾਜ਼ਮ
ਅਜੀਤ ਡੈਸਕ
28-05-2026