ਜਗਰਾਉਂ, 28 ਮਈ (ਸ਼ਮਸ਼ੇਰ ਸਿੰਘ ਗਾਲਿਬ)-ਨਗਰ ਕੌਂਸਲ ਜਗਰਾਉਂ ਦੀਆਂ 26 ਮਈ ਨੂੰ ਹੋਈਆਂ ਚੋਣਾਂ ਦੇ ਨਤੀਜੇ ਅੱਜ 29 ਮਈ ਨੂੰ ਆਉਣਗੇ | ਬੈਲਟ ਪੇਪਰ ਰਾਹੀਂ ਪਈਆਂ ਵੋਟਾਂ ਦੇ ਬੈਲਟ ਬਾਕਸ ਡੱਬਿਆਂ ਨੂੰ ਸਖ਼ਤ ਸੁਰੱਖਿਆ ਅਤੇ ਕੈਮਰਿਆਂ ਦੀ ਨਿਗਰਾਨੀ ਹੇਠ ਰੱਖਿਆ ਗਿਆ ਹੈ ਅਤੇ ਵੋਟਾਂ ਦੀ ਗਿਣਤੀ ਲਈ ਡੀ.ਏ.ਵੀ. ਕਾਲਜ ਜਗਰਾਉਂ ਵਿਖੇ ਬਣਾਏ ਗਿਣਤੀ ਕੇਂਦਰ 'ਚ ਵੋਟਾਂ ਦੀ ਗਿਣਤੀ ਅੱਜ ਸਵੇਰੇ 8 ਵਜੇ ਸ਼ੁਰੂ ਹੋਵੇਗੀ | ਇਸ ਮੌਕੇ ਸਾਰੇ ਉਮੀਦਵਾਰਾਂ ਦੀ ਹਾਜ਼ਰੀ 'ਚ ਸਟਰਾਂਗ ਰੂਮ ਖੋਲਿ੍ਹਆ ਜਾਵੇਗਾ | ਹਰੇਕ ਵਾਰਡ ਦੀਆਂ ਵੋਟਾਂ ਦੀ ਗਿਣਤੀ ਚਾਰ ਰਾਊਾਡਾਂ 'ਚ ਹੋਵੇਗੀ | ਦੱਸਣਯੋਗ ਹੈ ਕਿ ਜਗਰਾਉਂ ਦੇ 23 ਵਾਰਡਾਂ 'ਚ ਕੁੱਲ 100 ਉਮੀਦਵਾਰ ਚੋਣ ਮੈਦਾਨ 'ਚ ਹਨ, ਜਿੰਨ੍ਹਾਂ ਦੀ ਕਿਸਮਤ ਅੱਜ ਡੱਬਿਆਂ 'ਚੋਂ ਖੁੱਲ੍ਹੇਗੀ | ਚੋਣਾਂ ਸੰਬੰਧੀ ਆਮ ਆਦਮੀ ਪਾਰਟੀ, ਕਾਂਗਰਸ, ਅਕਾਲੀ ਦਲ, ਭਾਜਪਾ ਤੇ ਆਜ਼ਾਦ ਉਮੀਦਵਾਰਾਂ ਵਲੋਂ ਚੋਣਾਂ ਜਿੱਤਣ ਲਈ ਪੂਰੀ ਮਿਹਨਤ ਕੀਤੀ ਗਈ ਹੈ ਅਤੇ ਹਰੇਕ ਪਾਰਟੀ ਵਲੋਂ ਵੱਡੀ ਜਿੱਤ ਦਾ ਦਾਅਵਾ ਕੀਤਾ ਗਿਆ ਸੀ, ਪਰ ਅੱਜ ਨਤੀਜੇ ਆਉਣ ਉਪਰੰਤ ਇਹ ਸਾਫ਼ ਹੋ ਜਾਵੇਗਾ ਕਿ ਕਿਹੜੇ ਉਮੀਦਵਾਰਾਂ 'ਤੇ ਲੋਕਾਂ ਨੇ ਭਰੋਸਾ ਜਤਾਇਆ ਹੈ |