ਮੁੱਲਾਂਪੁਰ-ਦਾਖਾ, 28 ਮਈ (ਨਿਰਮਲ ਸਿੰਘ ਧਾਲੀਵਾਲ)-ਇਸਲਾਮ ਧਰਮ ਵਿਚ ਆਖਰੀ ਪੈਗੰਬਰ ਹਜ਼ਰਤ ਮੁਹੰਮਦ (ਸੱਲ) ਨੂੰ ਐਲਾਲਿਆ ਗਿਆ, ਇਸ ਦਿਨ ਨੂੰ ਈਦ-ਉਲ-ਅਜ਼ਹਾ (ਬਕਰੀਦ) ਦੇ ਰੂਪ 'ਚ ਮਨਾ ਕੇ ਇਸਲਾਮ ਧਰਮ ਦੇ ਨਾਲ ਹਰ ਭਾਈਚਾਰੇ ਦੇ ਲੋਕ ਹਜ਼ਰਤ ਮੁਹੰਮਦ ਨੂੰ ਸਿਜਦਾ ਕਰਦੇ ਹਨ | ਇਹ ਪ੍ਰਗਟਾਵਾ ਬਕਰੀਦ ਦੀ ਸਵੇਰ ਸੁੰਨੀ ਨੂਰੀ ਜਾਮਾ ਮਸਜਿਦ ਦਾਖਾ (ਲੁਧਿ:) ਦੇ ਮੌਲਵੀ ਇਮਾਮ ਮੁਹੰਮਦ ਮਤਿਉਰ ਰਹਿਮਾਨ ਵਲੋਂ ਆਪਣੇ ਭਾਈਚਾਰੇ ਦੇ ਲੋਕਾਂ ਨੂੰ ਗਲੇ ਮਿਲਦਿਆਂ ਕੀਤਾ | ਮੁਸਲਮਾਨ ਵਰਗ ਦੀ ਵੱਡੀ ਇਕੱਤਰਤਾ ਨੂੰ ਸੰਬੋਧਨ ਹੁੰਦਿਆਂ ਮੌਲਵੀ ਇਮਾਮ ਮੁਹੰਮਦ ਮਤਿਉਰ ਨੇ ਕਿਹਾ ਕਿ ਹਜ਼ਰਤ ਮੁਹੰਮਦ ਈਦ-ਉਲ-ਅਜ਼ਹਾ (ਬਕਰੀਦ) ਦੇ ਦਿਨ ਮੁਸਲਮਾਨ ਭਾਈਚਾਰੇ ਨੂੰ ਸਬਰ ਅਤੇ ਸੰਤੋਖ ਦਾ ਪੱਲਾ ਫੜ੍ਹ ਕੇ ਚੰਗੇ ਮਨੁੱਖ ਬਣਨ ਦੀ ਪ੍ਰੇਰਨਾ ਦਿੱਤੀ | ਉਨ੍ਹਾਂ ਕਿਹਾ ਇਸਲਾਮ ਧਰਮ ਵਿਚ ਈਦ-ਉਲ-ਅਜ਼ਹਾ ਅਤੇ ਈਦ-ਉਲ-ਫ਼ਿਤਰ ਦੋ ਅਹਿਮ ਤਿਉਹਾਰ ਹਨ | ਉਨ੍ਹਾਂ ਅੱਜ ਦੇ ਦਿਨ ਮੁਸਲਿਮ ਲੋਕਾਂ ਨੂੰ ਨੇਕ ਕਰਮ ਕਰਨ ਦੀ ਪ੍ਰੇਰਨਾ ਦਿੱਤੀ | ਇਸ ਮੌਕੇ ਅਬਦੁਲ ਰਹੀਮ, ਆਬੀਦ ਸੈਕਟਰੀ, ਜਮਸ਼ੇਰ, ਅਬੀ ਰਹਿਮਾਨ, ਮੁਹੰਮਦ ਖੈਰੂ, ਮੁਹੰਮਦ ਜਾਕਿਰ, ਮੋਹੰਮਦ ਆਸਿਫ, ਮੋਹੰਮਦ ਅਲੀ, ਹਬੀਬ ਖਾਨ, ਮੁਹੰਮਦ ਅਸਮੂਦੀਨ, ਮੁਹੰਮਦ ਕੇਸਰ ਆਲਮ, ਮੁਹੰਮਦ ਆਹੀਬ ਖਾਨ, ਮੁਹੰਮਦ ਜਮਸ਼ੇਦ, ਮੁਹੰਮਦ ਅਬੀਦ, ਅਲੀ ਮੁਹੰਮਦ, ਮੁਹੰਮਦ ਫਿਰੋਜ਼, ਆਸੀਮ, ਇਸਮਾਈਲ, ਮੁਹੰਮਦ ਮਹਿਤਾਬ, ਮੁਹੰਮਦ ਰਹਿਮਾਨ, ਗੁਲਾਮ ਆਸੀਨ, ਮੁਸੰਮਦ ਅਸਲਮ, ਮੁਹੰਮਦ ਜੁਨੈਦ, ਹੋਰਨਾਂ ਨੇ ਈਦ-ਉਲ-ਅਜ਼ਹਾ (ਬਕਰੀਦ) ਦੀ ਸਮੁੱਚੇ ਭਾਈਚਾਰੇ ਨੂੰ ਵਧਾਈ ਦਿੱਤੀ |