25-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-05-2026

ਡੀਜ਼ਲ ਅਤੇ ਪੈਟਰੋਲ ਦੀਆਂ ਕੀਮਤਾਂ ਦਾ ਵਾਧਾ ਕਰਨਾ, ਆਮ ਲੋਕਾਂ ਦੀ ਜੇਬ 'ਤੇ ਮਾਰੇਗਾ ਵੱਡੀ ਆਰਥਿਕ ਸੱਟ-ਇੰਜੀ. ਬੋਪਾਰਾਏ, ਸ਼ਾਹਪੁਰ

Ad Position 21
No active advertisement
ਅਜੀਤ ਡੈਸਕ 29-05-2026
ਪਾਇਲ, 28 ਮਈ (ਰਾਜਿੰਦਰ ਸਿੰਘ, ਨਿਜ਼ਾਮਪੁਰ)-ਤੇਲ ਕੰਪਨੀਆਂ ਵਲੋਂ ਵਾਰ ਵਾਰ ਡੀਜ਼ਲ-ਪੈਟਰੋਲ ਦੀਆਂ ਕੀਮਤਾਂ ਵਿੱਚ ਨਿਰੰਤਰ ਵਾਧਾ ਕੀਤਾ ਜਾ ਰਿਹਾ ਹੈ ਪਰ ਕੇਂਦਰ ਸਰਕਾਰ ਇਸ ਕੀਤੇ ਜਾ ਰਹੇ ਵਾਧੇ ਪ੍ਰਤੀ ਬਿਲਕੁਲ ਖਾਮੋਸ਼ ਦਿਖਾਈ ਦੇ ਰਹੀ ਹੈ | ਇਸ ਬਾਰੇ ਪੈੱ੍ਰਸ ਨਾਲ ਗੱਲਬਾਤ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਮੀਤ ਪ੍ਰਧਾਨ ਇੰਜੀਨੀਅਰ ਜਗਦੇਵ ਸਿੰਘ ਬੋਪਾਰਾਏ ਅਤੇ ਅਕਾਲੀ ਆਗੂ ਡਾ. ਸੁਰਿੰਦਰ ਸਿੰਘ ਸ਼ਾਹਪੁਰ ਨੇ ਕਿਹਾ ਕਿ ਡੀਜ਼ਲ ਅਤੇ ਪੈਟਰੋਲ ਦੀਆਂ ਕੀਮਤਾਂ 'ਚ ਵਾਰ ਵਾਰ ਕੀਤਾ ਜਾ ਰਿਹਾ ਨਿਰੰਤਰ ਵਾਧਾ ਕਿਸਾਨਾਂ, ਟਰਾਂਸਪੋਰਟਰਾਂ, ਛੋਟੇ ਵਪਾਰੀਆਂ ਅਤੇ ਆਮ ਲੋਕਾਂ ਦੀ ਜੇਬ 'ਤੇ ਵੱਡੀ ਆਰਥਿਕ ਸੱਟ ਮਾਰੇਗਾ | ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ ਤੇਲ ਕੰਪਨੀਆਂ ਨੂੰ ਖੁੱਲ ਦੇ ਰੱਖੀ ਹੈ | ਉਹ ਆਪਣੀ ਮਰਜ਼ੀ ਨਾਲ ਤੇਲ ਦੇ ਭਾਅ ਵਧਾਈ ਜਾ ਰਹੀਆਂ ਹਨ | ਉਨ੍ਹਾਂ ਕਿਹਾ ਕਿ ਤੇਲ ਕੰਪਨੀਆਂ ਨੇ ਦੋ ਹਫ਼ਤਿਆਂ ਅੰਦਰ ਡੀਜ਼ਲ ਪੈਟਰੋਲ ਦੇ ਰੇਟ 'ਚ ਚਾਰ ਵਾਰ ਵਾਧਾ ਕਰਕੇ ਲੋਕਾਂ ਨੂੰ ਹੈਰਾਨ ਪ੍ਰੇਸ਼ਾਨ ਕਰ ਦਿੱਤਾ | ਉਨ੍ਹਾਂ ਕਿਹਾ ਕਿ ਅਖੀਰ ਮਹਿੰਗਾਈ ਦੀ ਸਾਰੀ ਮਾਰ ਆਮ ਲੋਕਾਂ ਤੇ ਜਾ ਪੈਂਦੀ ਹੈ, ਕਿਉਂਕਿ ਹਰ ਚੀਜ਼ ਮਹਿੰਗੀ ਹੋ ਜਾਂਦੀ ਹੈ | ਉਨ੍ਹਾਂ ਕੇਂਦਰ ਸਰਕਾਰ ਨੂੰ ਜ਼ੋਰਦਾਰ ਅਪੀਲ ਕਰਦਿਆਂ ਕਿਹਾ ਕਿ ਮਹਿੰਗਾਈ 'ਤੇ ਕੰਟਰੋਲ ਕਰਨ ਲਈ ਡੀਜ਼ਲ ਅਤੇ ਪੈਟਰੋਲ ਦੀਆਂ ਕੀਮਤਾਂ 'ਚ ਕੀਤਾ ਵਾਧਾ ਵਾਪਸ ਲਿਆ ਜਾਵੇ |
Ad Position 22
No active advertisement
ਪਿਛਲੀ ਖ਼ਬਰ ਸਮਾਜ ਸੇਵੀ ਸ਼ਕਤੀ ਆਨੰਦ ਵਲੋਂ ਸੰਗਤ ਨੂੰ ਧਾਰਮਿਕ ਪੁਸਤਕਾਂ ਭੇਟ ਅਗਲੀ ਖ਼ਬਰ ਮਨਸੂਰਾਂ 'ਚ ਅੱਖਾਂ ਦਾ ਮੁਫ਼ਤ ਜਾਂਚ ਕੈਂਪ ਅੱਜ
Ad Position 24