25-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-05-2026

ਖੰਨਾ ਦੀ ਜਾਮਾ ਮਸਜਿਦ ਅਤੇ ਹੋਰ ਮਸਜਿਦਾਂ 'ਚ ਈਦ-ਉਲ-ਅਜ਼ਹਾ ਦਾ ਤਿਉਹਾਰ ਮਨਾਇਆ

Ad Position 21
No active advertisement
ਅਜੀਤ ਡੈਸਕ 29-05-2026
ਖੰਨਾ, 28 ਮਈ (ਹਰਜਿੰਦਰ ਸਿੰਘ ਲਾਲ)-ਖੰਨਾ ਦੀ ਜਾਮਾ ਮਸਜਿਦ ਅਤੇ ਸ਼ਹਿਰ ਦੀਆਂ ਵੱਖ-ਵੱਖ ਮਸਜਿਦਾਂ 'ਚ ਈਦ-ਉਲ-ਅਜ਼ਹਾ ਦਾ ਤਿਉਹਾਰ ਬੜੀ ਧੂਮ ਧਾਮ ਤੇ ਸ਼ਰਧਾਪੂਰਵਕ ਮਨਾਇਆ ਗਿਆ | ਇਸ ਮੌਕੇ ਆਜ਼ਾਦ ਨਗਰ, ਅਮਲੋਹ ਰੋਡ ਮਾਡਲ ਟਾਊਨ, ਮੜੀਆਂ ਰੋਡ ਮਸਜਿਦ, ਛੋਟਾ ਖੰਨਾ ਮਸਜਿਦ, ਪਿੰਡ ਭੱਟੀਆਂ ਮਸਜਿਦ ਤੇ ਖੰਨਾ ਇਲਾਕੇ ਦੇ ਆਸਪਾਸ ਦੀਆਂ ਮਸਜਿਦਾਂ ਵਿਚ ਈਦ ਦੀ ਨਮਾਜ਼ ਅਦਾ ਕੀਤੀ ਅਤੇ ਈਦ-ਉਲ-ਅਜ਼ਹਾ ਦੇ ਪਵਿੱਤਰ ਮੌਕੇ 'ਤੇ ਮੁਸਲਿਮ ਭਾਈਚਾਰੇ ਨੂੰ ਜਾਮਾ ਮਸਜਿਦ ਵਿੱਚ ਈਮਾਮ ਮੁਫ਼ਤੀ ਮੁਹੰਮਦ ਸ਼ਾਕਿਰ ਨੇ ਨਮਾਜ਼ ਅਦਾ ਕਰਵਾਈ ਗਈ | ਇਸ ਮੌਕੇ ਵੱਡੀ ਗਿਣਤੀ 'ਚ ਲੋਕ ਮਸਜਿਦ ਪਹੁੰਚੇ, ਮੁਸਲਿਮ ਭਾਈਚਾਰੇ ਦੇ ਲੋਕਾਂ ਨੇ ਕਿਹਾ ਅੱਜ ਦਾ ਦਿਨ ਮੁਸਲਿਮ ਭਾਈਚਾਰੇ ਲਈ ਬਹੁਤ ਖ਼ੁਸ਼ੀ ਅਤੇ ਰਹਿਮਤਾਂ ਦਾ ਦਿਨ ਹੁੰਦਾ ਹੈ | ਇਸ ਦਿਨ ਹਜ਼ਰਤ ਇਬਰਾਹੀਮ ਦੀ ਸੁੰਨਤ ਨੂੰ ਬਰਕਰਾਰ ਰੱਖਦੇ ਹੋਏ ਮੁਸਲਿਮ ਭਾਈਚਾਰੇ ਵਲੋਂ ਕੁਰਬਾਨੀ ਵੀ ਕੀਤੀਆਂ ਜਾਂਦੀਆਂ ਹਨ | ਈਦ ਦੇ ਮੌਕੇ 'ਤੇ ਲੋਕਾਂ ਨੇ ਇੱਕ-ਦੂਜੇ ਨੂੰ ਗਲੇ ਮਿਲ ਕੇ ਮੁਬਾਰਕਬਾਦ ਦਿੱਤੀ ਅਤੇ ਪਿਆਰ ਤੇ ਭਾਈਚਾਰੇ ਦਾ ਸੰਦੇਸ਼ ਦਿੱਤਾ ਅਤੇ ਵਿਸ਼ਵ ਸ਼ਾਂਤੀ ਲਈ ਦੁਆਵਾਂ ਕੀਤੀਆਂ | ਇਸ ਮੌਕੇ ਮੌਕੇ ਈਮਾਮ ਮੁਫ਼ਤੀ ਮੁਹੰਮਦ ਸ਼ਾਕਿਰ, ਅਬਦੁਲ ਰਹਿਮਾਨ, ਅਸਗਰ ਖਾਂ ਸੰਧੂ, ਇਕਬਾਲ ਮਤਾਣੀਆਂ, ਬਾਈ ਮੇਹਰ ਦੀਨ ਗਿੱਲ, ਸੌਕਤ ਸਦਿਕੀ, ਸੋਨੀ ਗਿੱਲ, ਲਾਭ ਦੀਨ, ਮੁਹੰਮਦ ਲਤੀਫ, ਮੁਹੰਮਦ ਮੁਸਤਫ਼ਾ, ਮੁਹੰਮਦ ਉਸਮਾਨ, ਸੁਰਾਜ ਦੀਨ, ਅਰਮਾਨ ਗਿੱਲ, ਅਫਜਲ ਖਾਨ, ਫਰਹਾਨ ਮਤਾਨੀਆ ਦੀ ਆਦਿ ਮੁਸਲਿਮ ਭਾਈ ਦੇ ਲੋਕ ਵੱਡੀ ਗਿਣਤੀ ਵਿੱਚ ਹਾਜ਼ਰ ਸਨ |
ਈਦ 'ਤੇ ਚੇਅਰਮੈਨ ਦਿਲਬਰ ਮੁਹੰਮਦ ਖ਼ਾਨ ਨੇ ਦਰਗਾਹ 'ਚ ਮੰਗੀ ਦੇਸ਼ ਦੀ ਖ਼ੁਸ਼ਹਾਲੀ ਦੀ ਦੁਆ
ਖੰਨਾ- ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਅਲਪ ਸੰਖਿਅਕ ਵਿੰਗ ਦੇ ਚੇਅਰਮੈਨ ਦਿਲਬਰ ਮੁਹੰਮਦ ਖ਼ਾਨ ਨੇ ਈਦ-ਉਲ-ਅਜ਼ਹਾ ਦਾ ਪਵਿੱਤਰ ਤਿਉਹਾਰ ਮਨਾਇਆ | ਤਿਉਹਾਰ ਦੇ ਵਿਸ਼ੇਸ਼ ਮੌਕੇ 'ਤੇ ਦਿਲਬਰ ਮੁਹੰਮਦ ਖ਼ਾਨ ਨੇ ਗੁਰਥਾਲੀ ਸ਼ਰੀਫ ਸਥਿਤ ਇਤਿਹਾਸਕ ਦਰਗਾਹ ਵਿੱਚ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ | ਉੱਥੇ ਉਨ੍ਹਾਂ ਨੇ ਪੂਰੀ ਅਕੀਦਤ ਨਾਲ ਨਮਾਜ਼ ਅਦਾ ਕੀਤੀ ਅਤੇ ਦੇਸ਼ ਵਿੱਚ ਆਪਸੀ ਭਾਈਚਾਰੇ, ਅਮਨ-ਸ਼ਾਂਤੀ ਤੇ ਤਰੱਕੀ ਲਈ ਵਿਸ਼ੇਸ਼ ਦੁਆ ਮੰਗੀ | ਦਰਗਾਹ ਵਿੱਚ ਨਮਾਜ਼ ਅਦਾ ਕਰਨ ਤੋਂ ਬਾਅਦ ਈਦ ਦੀਆਂ ਖ਼ੁਸ਼ੀਆਂ ਨੂੰ ਦੁੱਗਣਾ ਕਰਨ ਲਈ ਇੱਕ ਵਿਸ਼ੇਸ਼ ਸਮਾਰੋਹ ਕਰਵਾਇਆ ਗਿਆ | ਇਸ ਸਮਾਰੋਹ ਵਿੱਚ ਦਿਲਬਰ ਮੁਹੰਮਦ ਖ਼ਾਨ ਨੇ ਇਨਸਾਨੀਅਤ ਅਤੇ ਸਮਾਜ ਸੇਵਾ ਦੀ ਅਨੋਖੀ ਮਿਸਾਲ ਪੇਸ਼ ਕੀਤੀ | ਉਨ੍ਹਾਂ ਨੇ ਤਿਉਹਾਰ ਦੀਆਂ ਖ਼ੁਸ਼ੀਆਂ ਵਿੱਚ ਸਮਾਜ ਦੇ ਪਛੜੇ ਅਤੇ ਲੋੜਵੰਦ ਤਬਕੇ ਨੂੰ ਸ਼ਾਮਿਲ ਕਰਦਿਆਂ ਕਈ ਪਰਿਵਾਰਾਂ ਨੂੰ ਇੱਕ-ਇੱਕ ਮਹੀਨੇ ਦਾ ਰਾਸ਼ਨ ਮੁਫ਼ਤ ਵੰਡਿਆ | ਇਸ ਦੇ ਨਾਲ ਹੀ ਸਿੱਖਿਆ ਦੇ ਪੱਧਰ ਨੂੰ ਉਤਸ਼ਾਹਿਤ ਕਰਨ ਅਤੇ ਧੀਆਂ ਨੂੰ ਆਤਮ-ਨਿਰਭਰ ਬਣਾਉਣ ਦੇ ਉਦੇਸ਼ ਨਾਲ ਦਿਲਬਰ ਮੁਹੰਮਦ ਖ਼ਾਨ ਨੇ ਸਮਾਰੋਹ ਦੌਰਾਨ 20 ਲੜਕੀਆਂ ਨੂੰ ਸਕੂਲ ਫ਼ੀਸ ਦੇ ਚੈੱਕ ਸੌਂਪੇ ਅਤੇ ਉਨ੍ਹਾਂ ਨੂੰ ਪੜ੍ਹਾਈ ਲਈ ਜ਼ਰੂਰੀ ਸਟੇਸ਼ਨਰੀ ਦਾ ਸਾਮਾਨ ਵੀ ਦਿੱਤਾ |
ਭੈਰੋਮੁੰਨਾ ਵਿਖੇ ਈਦ ਦਾ ਦਿਹਾੜਾ ਮਨਾਇਆ
ਕੁਹਾੜਾ, (ਸੰਦੀਪ ਸਿੰਘ ਕੁਹਾੜਾ)-ਵਿਧਾਨ ਸਭਾ ਹਲਕਾ ਸਾਹਨੇਵਾਲ ਅਧੀਨ ਪੈਂਦੇ ਪਿੰਡ ਭੈਰੋਮੁੰਨਾ ਵਿਖੇ ਈਦ ਦੇ ਦਿਹਾੜੇ ਮੌਕੇ ਵੱਡੀ ਗਿਣਤੀ ਮੁਸਲਮਾਨ ਭਾਈਚਾਰੇ ਵਲੋਂ ਨਮਾਜ਼ ਪੜ੍ਹੀ ਗਈ ਤੇ ਅੱਲ੍ਹਾ ਅੱਗੇ ਕੁੱਲ ਆਲਮ ਵਿਚ ਸ਼ਾਂਤੀ ਏਕਤਾ ਅਤੇ ਭਾਈਚਾਰਕ ਸਾਂਝ ਦੀ ਦੁਆ ਕੀਤੀ ਗਈ | ਇਸ ਮੌਕੇ ਸਾਬਕਾ ਚੇਅਰਮੈਨ ਕੁਲਬੀਰ ਸਿੰਘ ਭੈਰੋਮੁੰਨਾ ਵਲੋਂ ਵਿਸ਼ੇਸ਼ ਤੌਰ 'ਤੇ ਸਮਾਗਮ ਵਿਚ ਸ਼ਿਰਕਤ ਕਰ ਕੇ ਮੁਸਲਮਾਨ ਭਾਈਚਾਰੇ ਨੂੰ ਈਦ ਦੀਆਂ ਮੁਬਾਰਕਾਂ ਦਿੱਤੀਆਂ ਗਈਆਂ |
Ad Position 22
No active advertisement
ਪਿਛਲੀ ਖ਼ਬਰ -ਨਗਰ ਕੌਂਸਲ ਚੋਣਾਂ ਦਾ ਨਤੀਜਾ ਅੱਜ- ਐਸ. ਐਸ. ਪੀ ਡਾ. ਆਹਲੂਵਾਲੀਆ ਵਲੋਂ ਖੰਨਾ, ਦੋਰਾਹਾ, ਸਮਰਾਲਾ ਵਿਖੇ ਗਿਣਤੀ ਕੇਂਦਰ... ਅਗਲੀ ਖ਼ਬਰ ਦੇਸ਼ ਦੇ ਸੈਨਿਕਾਂ ਲਈ ਖੰਨਾ ਦੇ ਐਸ. ਐਸ. ਪੀ ਡਾ. ਦਰਪਣ ਆਹਲੂਵਾਲੀਆ ਦੀ ਸ਼ਲਾਘਾਯੋਗ ਪਹਿਲ
Ad Position 24