14-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-05-2026

ਤੇਲ ਕੀਮਤਾਂ ਖ਼ਿਲਾਫ਼ ਰੇਹੜਿਆਂ 'ਤੇ ਸਵਾਰ ਹੋ ਕੇ ਕਾਂਗਰਸੀਆਂ ਨੇ ਕੀਤਾ ਪ੍ਰਦਰਸ਼ਨ

Ad Position 21
No active advertisement
ਅਜੀਤ ਡੈਸਕ 31-05-2026
ਮਲੌਦ, 30 ਮਈ (ਦਿਲਬਾਗ ਸਿੰਘ ਚਾਪੜਾ/ਕੁਲਵਿੰਦਰ ਸਿੰਘ ਨਿਜ਼ਾਮਪੁਰ)-ਦੇਸ਼ ਭਰ ਵਿਚ ਦਿਨੋਂ ਦਿਨ ਵਧ ਰਹੀਆਂ ਪੈਟਰੋਲ, ਡੀਜ਼ਲ ਅਤੇ ਗੈਸ ਸਿਲੰਡਰ ਦੀਆਂ ਕੀਮਤਾਂ ਦੇ ਖ਼ਿਲਾਫ਼ ਕਾਂਗਰਸ ਪਾਰਟੀ ਵਲੋਂ ਦਿੱਤੇ ਪ੍ਰੋਗਰਾਮ ਅਨੁਸਾਰ ਕਾਂਗਰਸ ਪਾਰਟੀ ਵਲੋਂ ਮਲੌਦ ਵਿਖੇ ਰੇਹੜਿਆਂ 'ਤੇ ਸਵਾਰ ਹੋ ਕੇ ਰੋਸ ਰੈਲੀ ਕੱਢੀ ਗਈ ਅਤੇ ਵਧਦੀਆਂ ਕੀਮਤਾਂ 'ਤੇ ਰੋਸ ਜਤਾਇਆ ਗਿਆ | ਪੁਲਿਸ ਜ਼ਿਲ੍ਹਾ ਖੰਨਾ ਕਾਂਗਰਸ ਦੇ ਪ੍ਰਧਾਨ ਅਤੇ ਸਾਬਕਾ ਹਲਕਾ ਵਿਧਾਇਕ ਲਖਵੀਰ ਸਿੰਘ ਲੱਖਾ ਪਾਇਲ ਦੀ ਅਗਵਾਈ ਹੇਠ ਇਹ ਰੈਲੀ ਦਾਣਾ ਮੰਡੀ ਮਲੌਦ ਤੋਂ ਸ਼ੁਰੂ ਹੋਈ ਜਿਸ ਦੌਰਾਨ ਕਾਂਗਰਸੀ ਆਗੂਆਂ ਨੇ ਜੰਮ ਕੇ ਨਾਅਰੇਬਾਜ਼ੀ ਕਰਦਿਆਂ ਬਾਜ਼ਾਰਾਂ ਤੋਂ ਹੁੰਦੇ ਹੋਏ ਬਰੋਟਾ ਚੌਂਕ ਤੱਕ ਗਏ | ਇਸ ਮੌਕੇ ਲਖਵੀਰ ਸਿੰਘ ਲੱਖਾ ਨੇ ਕਿਹਾ ਕਿ 2014 ਵਿਚ ਮਰਹੂਮ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੀ ਸਰਕਾਰ ਸਮੇਂ ਕੱਚੇ ਤੇਲ ਦੀ ਬੈਰਲ ਹੁਣ ਨਾਲੋਂ ਮਹਿੰਗੀ ਹੋਣ ਦੇ ਬਾਵਜੂਦ ਡੀਜ਼ਲ 55 ਰੁਪਏ ਅਤੇ ਪੈਟਰੋਲ 74 ਰੁਪਏ ਪ੍ਰਤੀ ਲੀਟਰ ਅਤੇ ਗੈਸ ਸਿਲੰਡਰ ਲਗਭਗ 400 ਰੁਪਏ ਸੀ | ਪ੍ਰੰਤੂ ਅੱਜ ਦੇਸ਼ ਦੇ 2-4 ਪੂੰਜੀਪਤੀਆਂ ਦੀ ਪੁਸ਼ਤਪਨਾਹੀ ਕਰਨ ਵਾਲੀ ਮੋਦੀ ਸਰਕਾਰ ਵਿਚ ਡੀਜ਼ਲ 95 ਰੁਪਏ ਅਤੇ ਪੈਟਰੋਲ 105 ਰੁਪਏ ਪਾਰ ਕਰ ਗਿਆ ਹੈ ਅਤੇ ਸਿਲੰਡਰ 950 ਰੁਪਏ ਮਿਲ ਰਿਹਾ ਹੈ, ਜਿਸ ਨਾਲ ਜਿੱਥੇ ਕਰੋੜਾ ਦੇਸ਼ ਵਾਸੀ ਸਿੱਧੇ ਤੌਰ 'ਤੇ ਇਸ ਮਹਿੰਗਾਈ ਦੀ ਮਾਰ ਚੱਲ ਰਹੇ ਉੱਥੇ ਟ੍ਰਾਂਸਪੋਰਟੇਸ਼ਨ ਅਤੇ ਹੋਰ ਖਰਚੇ ਵਧਣ ਕਾਰਨ ਹਰ ਇੱਕ ਵਸਤੂ 'ਤੇ ਅਸਿੱਧੇ ਰੂਪ ਵਿਚ ਮਹਿੰਗਾਈ ਦੀ ਮਾਰ ਪੈ ਰਹੀ ਹੈ | ਇਸ ਮੌਕੇ ਸ਼ਹਿਰੀ ਪ੍ਰਧਾਨ ਸੁਰਿੰਦਰ ਕੁਮਾਰ ਢੀਂਗਰਾ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਗੁਰਵਿੰਦਰ ਸਿੰਘ ਟੀਨੂੰ ਘਲੋਟੀ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਅਵਤਾਰ ਸਿੰਘ ਤਾਰੀ ਰਾਮਗੜ੍ਹ ਸਰਦਾਰਾਂ, ਬਲਾਕ ਪ੍ਰਧਾਨ ਗੁਰਮੇਲ ਸਿੰਘ ਗਿੱਲ ਬੇਰਕਲਾਂ, ਸਾਬਕਾ ਵਾਈਸ ਚੇਅਰਮੈਨ ਗੁਰਦੀਪ ਸਿੰਘ ਜ਼ੁਲਮਗੜ੍ਹ, ਕੌਂਸਲਰ ਅਵਿੰਦਰਦੀਪ ਸਿੰਘ ਜੱਸਾ ਰੋੜੀਆ, ਸੰਮਤੀ ਮੈਂਬਰ ਪ੍ਰੋ. ਗੁਰਮੁਖ ਸਿੰਘ ਗੋਮੀ ਸਿਆੜ, ਚੇਅਰਮੈਨ ਨਿਰਮਲ ਸਿੰਘ ਗੋਗਾ, ਸੰਮਤੀ ਮੈਂਬਰ ਕਿ੍ਸ਼ਨ ਦੇਵ ਜੋਗੀਮਾਜਰਾ, ਗੁਰਪ੍ਰੀਤ ਸਿੰਘ ਗੋਪੀ ਖੇੜੀ, ਡਾ. ਭਗਤ ਸਿੰਘ ਮਿੰਟੂ ਸਿਹੌੜਾ, ਤੇਜਿੰਦਰ ਸਿੰਘ ਪੰਮਾ ਨੰਬਰਦਾਰ, ਨੰਬਰਦਾਰ ਰਾਮਦਾਸ ਸਿੰਘ ਖੇੜੀ, ਗੁਰਪ੍ਰੀਤ ਸਿੰਘ ਗੁਰੀ ਲਸਾੜਾ, ਹਰਪ੍ਰੀਤ ਸਿੰਘ ਨਿੱਕਾ ਘਲੋਟੀ, ਮਨਪ੍ਰੀਤ ਸਿੰਘ ਘਲੋਟੀ, ਜਤਿੰਦਰ ਸਿੰਘ ਗਿੱਲ ਚੋਮੋਂ, ਖੁਸ਼ਪ੍ਰੀਤ ਸਿੰਘ ਸਿਹੌੜਾ, ਬਲਜੀਤ ਸਿੰਘ ਕਿਲ੍ਹਾ ਹਾਂਸ, ਬਲਵਿੰਦਰ ਸਿੰਘ ਸੀਹਾਂ ਦੌਦ, ਪਰਮਜੀਤ ਸਿੰਘ ਕਾਲਾ ਝੱਮਟ, ਜਸਪਾਲ ਸਿੰਘ ਪਾਲਾ ਚੋਮੋਂ, ਨੰਬਰਦਾਰ ਗੁਰਾ ਸੋਮਲ ਖੇੜੀ, ਜਸਵੀਰ ਸਿੰਘ ਸੀਹਾਂ ਦੌਦ, ਅਜਮੇਰ ਟਿੰਬਰਵਾਲ, ਟਿੰਮਾ ਉਕਸੀ, ਨਿਰਭੈ ਸਿੰਘ ਸੇਖਾ, ਰਣਜੀਤ ਸਿੰਘ ਪੀ. ਏ., ਪ੍ਰਧਾਨ ਰੁਪਿੰਦਰ ਸਿੰਘ ਬਿੰਦੂ, ਜੰਗ ਸਿੰਘ, ਬਲਜੀਤ ਸਿੰਘ ਕਿਲ੍ਹਾ ਹਾਂਸ, ਰਾਜਵਿੰਦਰ ਸਿੰਘ ਸੋਹੀਆ, ਜਸਜੀਵਨ ਸਿੰਘ, ਮਨਪ੍ਰੀਤ ਸਿੰਘ, ਨਵਦੀਪ ਸਿੰਘ, ਇੰਦਰਜੀਤ ਸਿੰਘ, ਧਰਮ ਸਿੰਘ ਨੀਲਾ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਕਾਂਗਰਸੀ ਨੇਤਾ ਸਾਬਕਾ ਕੌਂਸਲਰ ਗੁਰਮੀਤ ਨਾਗਪਾਲ ਨੂੰ 18 ਵਿਅਕਤੀਆਂ ਸਮੇਤ ਕੀਤਾ ਗਿ੍ਫ਼ਤਾਰ ਅਗਲੀ ਖ਼ਬਰ ਗੁਰਦੁਆਰਾ ਚਰਨ ਕੰਵਲ ਸਾਹਿਬ ਵਿਖੇ ਗੁਰਮਤਿ ਸਮਾਗਮ ਅੱਜ
Ad Position 24