14-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-05-2026

ਪਾਇਲ 'ਚ ਲੱਖਾ ਪਾਇਲ ਦੇ ਹੱਥ ਮਜ਼ਬੂਤ, ਪਰ ਸੀਨੀਅਰ ਕਾਂਗਰਸੀ ਆਗੂਆਂ ਦਾ ਵਿਹਲੇ ਹੋਣਾ ਬਣੀ ਇੱਕ ਬੁਝਾਰਤ

Ad Position 21
No active advertisement
ਅਜੀਤ ਡੈਸਕ 31-05-2026
ਮਲੌਦ, 30 ਮਈ (ਦਿਲਬਾਗ ਸਿੰਘ ਚਾਪੜਾ)-ਬਲਾਕ ਸੰਮਤੀ ਚੋਣਾਂ ਤੋਂ ਬਾਅਦ ਨਗਰ ਕੌਂਸਲ ਪਾਇਲ ਅਤੇ ਦੋਰਾਹਾ ਦੀ ਚੋਣ ਵਿਚ ਕਾਂਗਰਸ ਪਾਰਟੀ ਦੇ ਲਖਵੀਰ ਸਿੰਘ ਲੱਖਾ ਤੋਂ ਵੀ ਪਹਿਲਾਂ ਕੋਟਲੀ ਪਰਿਵਾਰ ਨਾਲ ਚੱਲਣ ਵਾਲੇ ਸੀਨੀਅਰ ਕਾਂਗਰਸੀ ਆਗੂ ਬੰਤ ਸਿੰਘ ਦੋਬੁਰਜੀ ਅਤੇ ਨਗਰ ਕੌਂਸਲ ਪਾਇਲ ਦੇ ਸਾਬਕਾ ਪ੍ਰਧਾਨ ਮਲਕੀਤ ਸਿੰਘ ਗੋਗਾ ਦੇ ਚੋਣ ਹਾਰ ਜਾਣ ਦਾ ਕੌੜਾ ਸੱਚ ਅਜੇ ਬੁਝਾਰਤ ਬਣਿਆ ਹੋਇਆ ਹੈ | ਪਰ ਸਾਬਕਾ ਵਿਧਾਇਕ ਲਖਵੀਰ ਸਿੰਘ ਲੱਖਾ ਦੀ ਸਥਿਤੀ ਪਹਿਲਾਂ ਨਾਲੋਂ ਮਜ਼ਬੂਤ ਹੈ | ਲੱਖਾ ਪਾਇਲ ਦੀ ਅਗਵਾਈ ਵਿਚ ਕਾਂਗਰਸ ਪਾਰਟੀ ਦੇ ਪਾਇਲ ਨਗਰ ਕੌਂਸਲ ਵਿਚ ਪੰਜ ਸੀਟਾਂ ਜਿੱਤ ਕੇ ਕਰੀਬ 32 ਪ੍ਰਤੀਸ਼ਤ ਵੋਟ ਹਾਸਲ ਕਰ ਲੈਣਾ ਵੀ ਇਕ ਹੋਰ ਪ੍ਰਾਪਤੀ ਹੈ | ਇਸ ਤੋਂ ਪਹਿਲਾਂ ਮਲੌਦ ਵਿਚ ਸੀਨੀਅਰ ਕਾਂਗਰਸੀ ਸਾਬਕਾ ਚੇਅਰਮੈਨ ਰਾਜਿੰਦਰ ਸਿੰਘ ਕਾਕਾ ਰੋੜੀਆਂ ਨੂੰ ਨਗਰ ਪੰਚਾਇਤ ਚੋਣਾਂ ਸਮੇਂ ਟਿਕਟ ਤੱਕ ਨਾ ਦੇਣਾ | ਹੁਣ ਟਿਕਟ ਦੇ ਕੇ ਵੀ ਦੋਰਾਹਾ ਅਤੇ ਪਾਇਲ ਵਿਚ ਦੋ ਸੀਨੀਅਰ ਅਤੇ ਕੋਟਲੀ ਪਰਿਵਾਰ ਦੇ ਨਜ਼ਦੀਕੀ ਤੇ ਠੋਸ ਕਾਂਗਰਸੀ ਆਗੂਆਂ ਦੇ ਵਿਹਲੇ ਹੋ ਜਾਣ ਨਾਲ ਭਾਵੇਂ ਸਾਬਕਾ ਵਿਧਾਇਕ ਨੂੰ ਆਪਣੀ ਨਿੱਜੀ ਨਵੀਂ ਟੀਮ ਤਿਆਰ ਕਰਨ ਲਈ ਰਾਹ ਪੱਧਰਾ ਹੋ ਗਿਆ | ਪ੍ਰੰਤੂ ਫਿਰ ਵੀ ਆਪਣੀ ਵਿਧਾਨ ਸਭਾ ਚੋਣ ਲਈ ਸਾਬਕਾ ਵਿਧਾਇਕ ਨੂੰ ਇਨ੍ਹਾਂ ਆਗੂਆਂ ਦੀ ਲੋੜ ਤਾਂ ਪਵੇਗੀ | ਭਾਵੇਂ ਤਿੰਨੇ ਆਗੂ ਜਨਰਲ ਸ਼੍ਰੇਣੀ ਦੇ ਹੋਣ ਕਾਰਨ ਸਾਬਕਾ ਵਿਧਾਇਕ ਨੂੰ ਟਿਕਟ ਪ੍ਰਾਪਤੀ ਲਈ ਕੋਈ ਅÏਕੜ ਨਹੀਂ ਆਵੇਗੀ | ਪਾਰਟੀ ਪੱਧਰ ਤੋਂ ਉੱਪਰ ਉੱਠ ਕੇ ਲੋਕਾਂ ਦੇ ਦੁੱਖ-ਸੁੱਖ ਵਿਚ ਸ਼ਰੀਕ ਹੋਣਾ ਅਤੇ ਨਿਰਮਾਣਤਾ ਵਾਲਾ ਸੁਭਾਅ ਰੱਖਣਾ ਵੀ ਉਸ ਦੇ ਹੱਕ ਵਿਚ ਜਾਂਦਾ ਹੈ | ਪਰ ਹੁਣ ਜੇਕਰ ਬਲਾਕ ਸੰਮਤੀ ਮਲੌਦ ਦੇ ਚੇਅਰਮੈਨ ਵਾਂਗ ਹਲਕਾ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਨਾਲ ਅੰਦਰਖਾਤੇ ਗੰਢ ਤੁੱਪ ਕਰ ਕੇ ਪਾਇਲ ਦੀ ਨਗਰ ਕੌਂਸਲ ਦੀ ਪ੍ਰਧਾਨਗੀ ਦਾ ਕੋਈ ਸਮਝੌਤਾ ਜੱਗ ਜ਼ਾਹਿਰ ਹੋ ਗਿਆ ਤਾਂ ਉਹ ਵਿਹਲੇ ਹੋਏ ਟਕਸਾਲੀ ਕਾਂਗਰਸੀ ਆਗੂ ਕੁੱਝ ਹੋਰ ਫ਼ੈਸਲੇ ਵੀ ਲੈ ਸਕਦੇ ਹਨ | ਜਿਨ੍ਹਾਂ ਨਾਲ ਲਖਵੀਰ ਸਿੰਘ ਲੱਖਾ ਪਾਇਲ ਨੂੰ ਦੂਜੀਆਂ ਪਾਰਟੀਆਂ ਵਾਂਗ ਆਪਣਿਆਂ ਦੀ ਹੀ ਵਿਰੋਧਤਾ ਦਾ ਸਾਹਮਣਾ ਕਰਨਾ ਪੈ ਸਕਦਾ ਹੈ | ਹੁਣ ਆਉਣ ਵਾਲੇ ਦਿਨਾਂ ਵਿਚ ਸਪਸ਼ਟ ਹੋ ਜਾਵੇਗਾ ਕਿ ਲਖਵੀਰ ਸਿੰਘ ਲੱਖਾ ਦੂਜੀ ਵਾਰ ਪਾਇਲ 'ਚ ਆਪਣੀ ਕੁਰਸੀ ਮਜ਼ਬੂਤ ਕਰਨ ਵਿਚ ਕਿੰਨੇ ਕੁ ਕਾਮਯਾਬ ਹੁੰਦੇ ਹਨ | ਇਸ ਬਾਰੇ ਨਗਰ ਕੌਂਸਲ ਪਾਇਲ ਦੀ ਪ੍ਰਧਾਨਗੀ ਤੈਅ ਕਰ ਦੇਵੇਗੀ |
Ad Position 22
No active advertisement
ਪਿਛਲੀ ਖ਼ਬਰ ਤਪੋਬਣ ਢੱਕੀ ਸਾਹਿਬ ਵਾਲੇ ਸੰਤਾਂ ਦੀ ਵਤਨ ਵਾਪਸੀ ਅੱਜ ਅਗਲੀ ਖ਼ਬਰ ਨਨਕਾਣਾ ਸਾਹਿਬ ਸਕੂਲ ਦੇ ਵਿਦਿਆਰਥੀ ਨੇ ਭੰਗੜਾ ਮੁਕਾਬਲੇ 'ਚੋਂ ਹਾਸਿਲ ਕੀਤਾ ਪਹਿਲਾ ਸਥਾਨ
Ad Position 24