08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-06-2026

ਕੋਆਪ੍ਰੇਟਿਵ ਬੈਂਕ ਰਾੜਾ ਸਾਹਿਬ ਅੱਗੇ ਪਿੰਡ ਘੁਡਾਣੀ ਕਲ੍ਹਾਂ ਦੇ ਕਿਸਾਨਾਂ ਤੇ ਨਗਰ ਨਿਵਾਸੀਆਂ ਵਲੋਂ ਧਰਨਾ

Ad Position 21
No active advertisement
ਅਜੀਤ ਡੈਸਕ 03-06-2026
ਰਾੜਾ ਸਾਹਿਬ, 2 ਜੂਨ (ਸੁਖਵੀਰ ਸਿੰਘ ਚਣਕੋਈਆਂ)-ਅਨਾਜ ਮੰਡੀ ਘਲੋਟੀ (ਫੋਕਲ ਪੁਆਇੰਟ) ਵਿਖੇ ਸਹਿਕਾਰੀ ਖੇਤੀਬਾੜੀ ਸਭਾ ਪਿੰਡ ਘੁਡਾਣੀ ਕਲ੍ਹਾਂ ਨੂੰ ਪਿੰਡ ਘਲੋਟੀ ਨਗਰ ਨਿਵਾਸੀਆਂ ਅਤੇ ਗੁ. ਸਾਹਿਬ ਦੀ ਪ੍ਰਬੰਧਕ ਕਮੇਟੀ ਵਲੋਂ ਪਿਛਲੇ ਕਈ ਦਿਨਾਂ ਤੋਂ ਜਿੰਦਰਾ ਲਗਾ ਕੇ ਧਰਨਾ ਦਿੱਤਾ ਜਾ ਰਿਹਾ ਹੈ | ਉਨ੍ਹਾਂ ਦਾ ਕਹਿਣਾ ਹੈ ਕਿ ਉਕਤ ਜ਼ਮੀਨ ਉਨ੍ਹਾਂ ਦੇ ਪਿੰਡ ਘਲੋਟੀ ਦੇ ਗੁ. ਸਾਹਿਬ ਦੀ ਮਲਕੀਅਤ ਹੈ, ਜਿਸ ਨੂੰ ਖਾਲੀ ਕੀਤਾ ਜਾਵੇ | ਉਧਰ ਸਹਿਕਾਰੀ ਖੇਤੀਬਾੜੀ ਸਭਾ ਪਿੰਡ ਘੁਡਾਣੀ ਕਲ੍ਹਾਂ ਦੇ ਪ੍ਰਬੰਧਕ ਕਮੇਟੀ ਮੈਂਬਰਾਂ, ਗ੍ਰਾਮ ਪੰਚਾਇਤ ਅਤੇ ਨਗਰ ਨਿਵਾਸੀਆਂ ਵਲੋਂ ਵੱਡੀ ਗਿਣਤੀ ਵਿੱਚ ਇਕੱਠੇ ਹੋ ਕੇ ਕੋਆਪਰੇਟਿਵ ਬੈਂਕ ਰਾੜਾ ਸਾਹਿਬ ਵਿਖੇ ਧਰਨਾ ਦਿੱਤਾ ਗਿਆ ਅਤੇ ਬੈਂਕ ਦੇ ਮੁੱਖ ਗੇਟ ਨੂੰ ਜਿੰਦਰਾ ਲਗਾ ਦਿੱਤਾ | ਸਰਪੰਚ ਗੁਰਿੰਦਰ ਸਿੰਘ ਘੁਡਾਣੀ ਕਲ੍ਹਾਂ, ਚੇਅਰਮੈਨ ਅਵਤਾਰ ਸਿੰਘ, ਸਾਬਕਾ ਸਰਪੰਚ ਹਰਿੰਦਰਪਾਲ ਸਿੰਘ, ਰਮਨਦੀਪ ਸਿੰਘ ਪੰਚ, ਬਲਵਿੰਦਰ ਸਿੰਘ ਪੰਚ, ਨਰਿੰਦਰਜੀਤ ਸਿੰਘ ਨਿੰਦੀ ਪੰਚ, ਗੁਰਪ੍ਰੀਤ ਸਿੰਘ ਪੱਪੂ ਪੰਚ, ਅਮਰਜੀਤ ਸਿੰਘ ਕਾਕਾ ਸੁਸਾਇਟੀ ਮੈਂਬਰ, ਗੁਰਜੰਟ ਸਿੰਘ ਸੁਸਾਇਟੀ ਮੀਤ ਪ੍ਰਧਾਨ, ਨੋਨਾ ਸੁਸਾਇਟੀ ਮੈਂਬਰ, ਹਨੀ ਘੁਡਾਣੀ ਸੁਸਾਇਟੀ ਮੈਂਬਰ, ਦਰਸ਼ਨ ਸਿੰਘ ਸੁਸਾਇਟੀ ਮੈਂਬਰ, ਰਜਵੰਤ ਸਿੰਘ ਮੈਂਬਰ ਹਰਨਾਮ ਸਿੰਘ, ਪਰਮਿੰਦਰ ਸਿੰਘ ਸਾਬਕਾ ਪੰਚ, ਸੁਦਾਗਰ ਸਿੰਘ ਕਿਸਾਨ ਆਗੂ, ਵਿੱਕੀ ਘੁਡਾਣੀ ਆਦਿ ਸਮੇਤ ਵੱਡੀ ਗਿਣਤੀ ਵਿੱਚ ਲੋਕ ਹਾੜਰ ਸਨ, ਜਿਨ੍ਹਾਂ ਕਿਹਾ ਕਿ ਸਹਿਕਾਰੀ ਸਭਾ ਨੂੰ ਪਿੰਡ ਘਲੋਟੀ ਨਿਵਾਸੀਆਂ ਵਲੋਂ ਜਿੰਦਰਾ ਲਗਾਉਣ ਨਾਲ ਸਾਰਾ ਕੰਮਕਾਜ ਪ੍ਰਭਾਵਿਤ ਹੋ ਰਿਹਾ ਹੈ ਅਤੇ ਬੈਂਕ ਦਾ ਲੈਣ-ਦੇਣ ਪ੍ਰਭਾਵਿਤ ਹੋਣ ਕਾਰਨ ਕਿਸਾਨਾਂ ਅਤੇ ਖਾਤਾ ਧਾਰਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਉਨ੍ਹਾਂ ਪ੍ਰਸ਼ਾਸਨ ਨੂੰ ਮੰਗ ਕੀਤੀ ਕਿ ਮਾਮਲੇ ਦਾ ਜਲਦ ਹੱਲ ਕੀਤਾ ਜਾਵੇ ਨਹੀਂ ਜਦੋਂ ਤੱਕ ਕੋਈ ਠੋਸ ਹੱਲ ਨਹੀਂ ਕੀਤਾ ਜਾਂਦਾ ਧਰਨਾ ਨਹੀਂ ਚੁੱਕਿਆ ਜਾਵੇਗਾ | ਧਰਨੇ ਦੀ ਸੂਚਨਾ ਮਿਲਣ 'ਤੇ ਪਾਇਲ ਪੁਲਿਸ ਦੇ ਮੁਲਾਜ਼ਮ ਮੌਕੇ 'ਤੇ ਪਹੁੰਚ ਗਏ ਸਨ | ਜਦਕਿ ਇਸ ਦੀ ਸੂਚਨਾ ਮਿਲਦਿਆਂ ਹੀ ਏ. ਆਰ ਪਾਇਲ ਵੀ ਧਰਨਾਕਾਰੀਆਂ ਨਾਲ ਗੱਲਬਾਤ ਕਰਨ ਲਈ ਮੌਕੇ 'ਤੇ ਪਹੁੰਚੇ | ਪੁਲਿਸ-ਪ੍ਰਸ਼ਾਸਨ ਵਲੋਂ ਸਥਿਤੀ 'ਤੇ ਨਜ਼ਰ ਰੱਖੀ ਗਈ ਅਤੇ ਦੋਵੇਂ ਧਿਰਾਂ ਨੂੰ ਪੁਲਿਸ ਥਾਣਾ ਪਾਇਲ ਵਿਖੇ ਬੁਲਾਇਆ ਗਿਆ ਜਿੱਥੇ ਡੀ. ਐਸ. ਪੀ ਪਾਇਲ ਹਰਮਨਦੀਪ ਸਿੰਘ ਚੀਮਾ ਨੇ ਏ ਆਰ ਕਮਲਜੀਤ ਸਿੰਘ ਮਾਂਗਟ ਦੀ ਮੌਜੂਦਗੀ 'ਚ ਦੋਵਾਂ ਧਿਰਾਂ ਵਿਚਕਾਰ ਆਪਸੀ ਸਮਝੌਤਾ ਕਰਵਾਉਣ ਦੀ ਕੋਸ਼ਿਸ਼ ਕੀਤੀ ਗਈ |
ਕੀ ਕਹਿਣਾ ਪਿੰਡ ਘਲੋਟੀ ਨਿਵਾਸੀਆਂ ਦਾ
ਪਿੰਡ ਘਲੋਟੀ ਦੇ ਵਸਨੀਕ ਪਰਮਵੀਰ ਸਿੰਘ ਸਮੇਤ ਵੱਖ-ਵੱਖ ਆਗੂਆਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਹ ਜਗ੍ਹਾ ਸਾਡੇ ਪਿੰਡ ਘਲੋਟੀ ਗੁ. ਸਾਹਿਬ ਦੀ ਮਲਕੀਅਤ ਹੈ ਜਿਸ ਕਰਕੇ ਉਨ੍ਹਾਂ ਵਲੋਂ ਧਰਨਾ ਦਿੱਤਾ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਉਨ੍ਹਾਂ ਵਲੋਂ ਧਰਨਾ ਜਾਰੀ ਰਹੇਗਾ ਇਹ ਮਾਮਲਾ ਹੁਣ ਮਾਨਯੋਗ ਸਿਵਲ ਕੋਰਟ 'ਚ ਹੈ, ਉਨ੍ਹਾਂ ਨੂੰ ਅਦਾਲਤ 'ਤੇ ਪੂਰਾ ਭਰੋਸਾ ਹੈ, ਕੋਰਟ ਦਾ ਜਿਵੇਂ ਫ਼ੈਸਲਾ ਆਇਆ ਉਸ ਤੋਂ ਬਾਅਦ ਹੀ ਅਗਲੀ ਰਣਨੀਤੀ ਉਲੀਕੀ ਜਾਵੇਗੀ |
ਕੀ ਕਹਿੰਦੇ ਹਨ ਏ. ਆਰ. ਕਮਲਜੀਤ ਸਿੰਘ ਮਾਂਗਟ
ਇਸ ਸੰਬੰਧੀ ਕਮਲਜੀਤ ਸਿੰਘ ਮਾਂਗਟ ਏ . ਆਰ ਪਾਇਲ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਦੋਵਾਂ ਧਿਰਾਂ ਨੂੰ ਡੀ. ਐਸ. ਪੀ ਦਫ਼ਤਰ ਪਾਇਲ ਵਿਖੇ ਬੁਲਾਇਆ ਗਿਆ ਜਿੱਥੇ ਦੋਵਾਂ ਵਿਚਕਾਰ ਫ਼ੈਸਲਾ ਹੋਇਆ ਕਿ ਜਿਸ ਤਰ੍ਹਾਂ ਏ. ਆਰ. ਦਫ਼ਤਰ ਵਲੋਂ 31 ਅਕਤੂਬਰ 2026 ਤੱਕ ਸਹਿਕਾਰੀ ਖੇਤੀਬਾੜੀ ਸਭਾ ਘੁਡਾਣੀ ਕਲ੍ਹਾਂ ਨੂੰ ਕੰਮਕਾਰ ਦਾ ਸਮਾਂ ਦਿੱਤਾ ਗਿਆ ਹੈ ਉਹ ਬਰਕਰਾਰ ਰਹੇਗਾ ਅਤੇ ਸੁਸਾਇਟੀ ਆਪਣੀ ਕੰਮਕਾਜ ਕਰੇਗੀ ਅਤੇ ਮਾਨਯੋਗ ਸਿਵਲ ਕੋਰਟ ਦਾ ਜੋ ਫ਼ੈਸਲਾ ਹੋਵੇਗਾ ਉਸ ਨੰੂ ਮੰਨਿਆ ਜਾਵੇਗਾ | ਉਨ੍ਹਾਂ ਦੱਸਿਆ ਕਿ ਘੁਡਾਣੀ ਕਲ੍ਹਾਂ ਨਿਵਾਸੀਆਂ ਵਲੋਂ ਰਾੜਾ ਸਾਹਿਬ ਬੈਂਕ ਅੱਗੇ ਜੋ ਧਰਨਾ ਦਿੱਤਾ ਜਾ ਰਿਹਾ ਸੀ ਉਸ ਨੰੂ ਚੱਕ ਲਿਆ ਗਿਆ ਹੈ |
Ad Position 22
No active advertisement
ਪਿਛਲੀ ਖ਼ਬਰ ਭਾਜਪਾ ਆਗੂ ਵਲੋਂ ਪਿਸਤੌਲ ਲਹਿਰਾਉਣ ਦਾ ਵੀਡੀਓ ਵਾਇਰਲ, ਪੁਲਿਸ ਵਲੋਂ ਜਾਂਚ ਸ਼ੁਰੂ ਅਗਲੀ ਖ਼ਬਰ ਸ਼ਿਵ ਸੈਨਾ ਆਗੂ ਅਜੈ ਗੁਪਤਾ ਗਿ੍ਫ਼ਤਾਰ, 16 ਜੂਨ ਤੱਕ ਜੇਲ੍ਹ ਭੇਜਿਆ
Ad Position 24