15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-06-2026

ਵਿਰੋਧ ਕਰਨ ਵਾਲਾ ਕੌਂਸਲਰ ਪ੍ਰਧਾਨ ਦਾ ਮੂੰਹ ਮਿੱਠਾ ਕਰਵਾਉਂਦਾ ਆਇਆ ਨਜ਼ਰ

Ad Position 21
No active advertisement
ਅਜੀਤ ਡੈਸਕ 07-06-2026
ਮਾਛੀਵਾੜਾ ਸਾਹਿਬ, 6 ਜੂਨ (ਰਾਜਦੀਪ ਸਿੰਘ ਅਲਬੇਲਾ)-ਸਥਾਨਕ ਨਗਰ ਕੌਂਸਲ ਦੀ ਬਜਟ ਮੀਟਿੰਗ ਦੌਰਾਨ ਕਾਂਗਰਸੀ ਅਤੇ ਅਕਾਲੀ ਦਲ ਦੇ ਕੌਂਸਲਰਾਂ ਨੇ ਪ੍ਰਧਾਨ ਮੋਹਿਤ ਕੁੰਦਰਾ ਦਾ ਵਿਰੋਧ ਕਰਦਿਆਂ ਆਖਿਆ ਸੀ ਕਿ ਉਨ੍ਹਾਂ ਦੇ ਵਾਰਡ 'ਚ ਵਿਕਾਸ ਕਾਰਜ ਨਹੀਂ ਹੋ ਰਹੇ | ਅੱਜ ਨਗਰ ਕੌਂਸਲ ਪ੍ਰਧਾਨ ਮੋਹਿਤ ਕੁੰਦਰਾ ਵਲੋਂ ਕਾਂਗਰਸੀ ਕੌਂਸਲਰ ਸੁਰਿੰਦਰ ਛਿੰਦੀ ਦੇ ਵਾਰਡ ਵਿਚ ਜਾ ਕੇ ਵਿਕਾਸ ਕਾਰਜ ਸ਼ੁਰੂ ਕਰਵਾਏ ਜਿਸ ਤੋਂ ਬਾਅਦ ਵਿਰੋਧ ਕਰਨ ਵਾਲਾ ਕੌਂਸਲਰ ਪ੍ਰਧਾਨ ਦਾ ਮੂੰਹ ਮਿੱਠਾ ਕਰਵਾਉਂਦਾ ਨਜ਼ਰ ਆਇਆ | ਪ੍ਰਧਾਨ ਕੁੰਦਰਾ ਨੇ ਕਿਹਾ ਕਿ ਕਾਂਗਰਸੀ ਕੌਂਸਲਰ ਸੁਰਿੰਦਰ ਛਿੰਦੀ ਦੇ ਵਾਰਡ ਵਿਚ 8 ਲੱਖ ਰੁਪਏ ਦੀ ਲਾਗਤ ਨਾਲ ਵਿਕਾਸ ਕਾਰਜ ਸ਼ੁਰੂ ਕਰਵਾ ਦਿੱਤੇ ਹਨ ਅਤੇ ਹੋਰ ਜੋ ਵੀ ਕੰਮ ਵਾਰਡ ਦੇ ਲੋਕ ਹਿਤਾਂ ਵਾਲੇ ਹੋਣਗੇ ਉਹ ਵੀ ਜ਼ਰੂਰ ਕਰਵਾਏ ਜਾਣਗੇ | ਅੱਜ ਵਿਕਾਸ ਕਾਰਜ ਸ਼ੁਰੂ ਹੋਣ 'ਤੇ ਕਾਂਗਰਸੀ ਕੌਂਸਲਰ ਸੁਰਿੰਦਰ ਛਿੰਦੀ ਨੇ ਪ੍ਰਧਾਨ ਮੋਹਿਤ ਕੁੰਦਰਾ ਦਾ ਮੂੰਹ ਮਿੱਠਾ ਕਰਵਾਉਂਦਿਆਂ ਕਿਹਾ ਕਿ ਬੇਸ਼ੱਕ ਉਨ੍ਹਾਂ ਨੇ ਕੱਲ੍ਹ ਗਿਲਾ ਸ਼ਿਕਵਾ ਜ਼ਾਹਿਰ ਕਰ ਵਿਕਾਸ ਕਾਰਜ ਨਾ ਹੋਣ ਦਾ ਮੁੱਦਾ ਉਠਾਇਆ ਸੀ ਪਰ ਇਸ ਪਿੱਛੇ ਕੋਈ ਤਕਨੀਕੀ ਕਾਰਨ ਸਨ | ਪ੍ਰਧਾਨ ਮੋਹਿਤ ਕੁੰਦਰਾ ਨੇ ਕਿਹਾ ਕਿ ਜਿਹੜੇ ਅਕਾਲੀ ਦਲ ਦੇ ਕੌਂਸਲਰ ਵਲੋਂ ਵਿਰੋਧ ਕਰਦਿਆਂ ਇਹ ਕਿਹਾ ਗਿਆ ਸੀ ਕਿ ਉਸ ਦੇ ਵਾਰਡ ਵਿਚ ਕੰਮ ਨਹੀਂ ਹੋ ਰਹੇ, ਜਿਸ ਸਬੰਧੀ ਉਹ ਤੱਥਾਂ ਦੇ ਅਧਾਰ 'ਤੇ ਸਪਸ਼ਟ ਕਰਦੇ ਹਨ ਕਿ ਪਿਛਲੇ 1 ਸਾਲ ਵਿਚ ਅਕਾਲੀ ਕੌਂਸਲਰ ਦੇ ਵਾਰਡ ਵਿਚ 35 ਲੱਖ ਰੁਪਏ ਦੇ ਵਿਕਾਸ ਕਾਰਜ ਹੋ ਚੁੱਕੇ ਹਨ | ਉਨ੍ਹਾਂ ਕਿਹਾ ਕਿ ਕੱਲ੍ਹ ਬਜਟ ਮੀਟਿੰਗ ਦੌਰਾਨ ਉਕਤ ਅਕਾਲੀ ਕੌਂਸਲਰ ਦੇ ਵਾਰਡ ਵਿਚ ਨਵੇਂ 38 ਲੱਖ ਰੁਪਏ ਦੇ ਵਿਕਾਸ ਕਾਰਜਾਂ ਦੇ ਤਖ਼ਮੀਨੇ ਵੀ ਪਾਸ ਕੀਤੇ ਗਏ ਹਨ | ਇਸ ਤੋਂ ਇਲਾਵਾ ਪ੍ਰਧਾਨ ਕੁੰਦਰਾ ਨੇ ਦੱਸਿਆ ਕਿ ਸਥਾਨਕ ਰੋਪੜ ਰੋਡ 'ਤੇ ਸਥਿਤ ਇਤਿਹਾਸਕ ਤੇ ਪੁਰਾਤਨ ਸ਼੍ਰੀ ਸ਼ਿਵਾਲਾ ਬ੍ਰਹਮਚਾਰੀ ਮੰਦਰ ਅੱਗੇ ਵਗਦੀ ਚਰਨ ਗੰਗਾ ਦੀ ਸਫ਼ਾਈ ਦੀ ਮੰਗ ਸ਼ਹਿਰ ਵਾਸੀਆਂ ਵਲੋਂ ਬੜੇ ਸਮੇਂ ਤੋਂ ਕੀਤੀ ਜਾ ਰਹੀ ਹੈ | ਉਨ੍ਹਾਂ ਕਿਹਾ ਕਿ ਆਧੁਨਿਕ ਮਸ਼ੀਨਾਂ ਨਾਲ ਚਰਨ ਗੰਗਾ ਦੀ ਸਫ਼ਾਈ ਲਈ 15 ਲੱਖ ਦਾ ਟੈਂਡਰ ਪਾਸ ਹੋ ਚੁੱਕਾ ਹੈ ਅਤੇ ਜਲਦ ਹੀ ਇਹ ਕੰਮ ਸ਼ੁਰੂ ਹੋ ਜਾਵੇਗਾ |
Ad Position 22
No active advertisement
ਪਿਛਲੀ ਖ਼ਬਰ ਡੇਹਲੋਂ ਵਿਖੇ ਬਾਬਾ ਭਾਗ ਸਿੰਘ ਘੋਰੀ ਦੀ 21ਵੀਂ ਬਰਸੀ ਸੰਬੰਧੀ ਸਮਾਗਮ ਅਗਲੀ ਖ਼ਬਰ ਸ੍ਰੀ ਮੰਜੀ ਸਾਹਿਬ ਕੋਟਾਂ ਵਿਖੇ ਜੂਨ 1984 ਘੱਲੂਘਾਰਾ ਦਿਵਸ ਮੌਕੇ ਅਖੰਡ ਪਾਠ ਦੇ ਭੋਗ ਪਾਏ
Ad Position 24