ਮਲੌਦ, 7 ਜੂਨ (ਦਿਲਬਾਗ ਸਿੰਘ ਚਾਪੜਾ)- ਬਹੁਜਨ ਸਮਾਜ ਪਾਰਟੀ ਦੇ ਹਲਕਾ ਪਾਇਲ ਦੇ ਨਵਨਿਯੁਕਤ ਹਲਕਾ ਇੰਚਾਰਜ ਅਤੇ ਰਿਟਾਇਰਡ ਟੀਚਰ ਯੂਨੀਅਨ ਪੰਜਾਬ ਦੇ ਸਾਬਕਾ ਪ੍ਰਧਾਨ ਮਾ. ਬਲਜੀਤ ਸਿੰਘ ਸਲਾਣਾ ਦੇ ਸਨਮਾਨ ਲਈ ਸਰਕਲ ਇੰਚਾਰਜ ਕੁਲਵੰਤ ਸਿੰਘ ਰੋੜੀਆਂ, ਸਰਕਲ ਸਰਪ੍ਰਸਤ ਗੁਰਨਾਮ ਸਿੰਘ ਸੇਖਾ ਅਤੇ ਮਲੌਦ ਸ਼ਹਿਰੀ ਪ੍ਰਧਾਨ ਬਲਜਿੰਦਰ ਸਿੰਘ ਦੀ ਅਗਵਾਈ ਹੇਠ ਪਿੰਡ ਸੇਖਾ ਵਿਖੇ ਸਮਾਗਮ ਰੱਖਿਆ ਗਿਆ ਜਿਸ ਵਿੱਚ ਸੀਨੀਅਰ ਆਗੂਆਂ ਅਤੇ ਵਰਕਰਾਂ ਨੇ ਸ਼ਮੂਲੀਅਤ ਕੀਤੀ ਅਤੇ ਪਾਰਟੀ ਦੀ ਮਜ਼ਬੂਤੀ ਤੇ 2027 ਦੇ ਏਜੰਡੇ ਤੇ ਵਿਚਾਰਾਂ ਕੀਤੀਆਂ | ਇਸ ਮੌਕੇ ਪੰਜਾਬ ਦੇ ਜਨਰਲ ਸਕੱਤਰ ਬਲਵਿੰਦਰ ਸਿੰਘ ਬਿੱਟਾ, ਲੋਕ ਸਭਾ ਫਤਿਹਗੜ੍ਹ ਸਾਹਿਬ ਦੇ ਇੰਚਾਰਜ ਕੁਲਵੰਤ ਸਿੰਘ ਮੈਹਿਤੋ, ਇੰਚਾਰਜ ਗੁਰਮੀਤ ਸਿੰਘ ਚੌਬਦਰਾ, ਜ਼ਿਲ੍ਹਾ ਪ੍ਰਧਾਨ ਹਰਭਜਨ ਸਿੰਘ ਦੁੱਲਮਾ, ਹਲਕਾ ਖੰਨਾ ਦੇ ਪ੍ਰਧਾਨ ਸੁਖਵਿੰਦਰ ਸਿੰਘ ਖੰਨਾ, ਜ਼ਿਲ੍ਹਾ ਸਰਪ੍ਰਸਤ ਮਨਜੀਤ ਸਿੰਘ ਅੜੈ੍ਹਚਾਂ, ਜ਼ਿਲ੍ਹਾ ਜਨਰਲ ਸਕੱਤਰ ਸਿੰਦਰ ਸਿੰਘ ਚਾਪੜਾ ਆਦਿ ਹਾਜ਼ਰ ਸਨ | ਇਸ ਮੌਕੇ ਹਲਕਾ ਇੰਚਾਰਜ ਬਲਜੀਤ ਸਿੰਘ ਸਲਾਣਾ ਨੇ ਕਿਹਾ ਕਿ ਹੁਣ ਤੱਕ ਦੀਆਂ ਸਰਕਾਰਾਂ ਨੇ ਮੁਫ਼ਤ ਆਟਾ, ਦਾਲ, ਬਿਜਲੀ ਵਰਗੀਆਂ ਸਹੂਲਤਾਂ ਦੇ ਕੇ ਲੋਕਾਂ ਨੂੰ ਵਿਹਲੇ ਅਤੇ ਨਸ਼ੇੜੀ ਬਣਾਉਣ ਦਾ ਕੰਮ ਕੀਤਾ ਹੈ ਜਦਕਿ ਸਰਕਾਰਾਂ ਦਾ ਕੰਮ ਚੰਗਾ ਸ਼ਾਸਨ, ਸਿਹਤ, ਸਿੱਖਿਆ, ਬੁਨਿਆਦੀ ਸਹੂਲਤਾਂ ਅਤੇ ਰੁਜ਼ਗਾਰ ਦੇਣਾ ਹੁੰਦਾ ਹੈ ਜਿਸ ਨਾਲ ਨਾਗਰਿਕ ਸਵੈ੍ਹ ਨਿਰਭਰ ਹੋ ਕੇ ਆਪਣਾ ਪਰਿਵਾਰ ਦਾ ਪਾਲਣ ਪੋਸ਼ਣ ਕਰੇ | ਉਨ੍ਹਾਂ ਕਿਹਾ ਕਿ 2027 ਵਿੱਚ ਬਸਪਾ ਦਾ ਉਦੇਸ਼ ਅਜਿਹੀ ਸਰਕਾਰ ਬਣਾਉਣਾ ਹੈ ਜੋ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ, ਸੰਤ ਮਹਾਂਪੁਰਖ ਅਤੇ ਬੁੱਧੀ-ਜੀਵੀਆਂ ਦੀ ਵਿਚਾਰਧਾਰਾ ਤੇ ਚੱਲਦੇ ਹੋਏ ਕੰਮ ਕਰੇ ਅਤੇ ਨੌਜਵਾਨਾਂ ਨੂੰ ਭਿਖਾਰੀ ਨਹੀਂ ਅਧਿਕਾਰੀ ਬਣਾਵੇ | ਉਨ੍ਹਾਂ ਕਿਹਾ ਕਿ ਵਿਰੋਧੀ ਪਾਰਟੀਆਂ ਬਸਪਾ ਨੂੰ ਕੇਵਲ ਦਲਿਤਾਂ ਦੀ ਪਾਰਟੀ ਦਿਖਾਉਣ ਦੀ ਕੋਸ਼ਿਸ਼ ਕਰਦੀਆਂ ਹਨ, ਜਦਕਿ ਬਹੁਜਨ ਸਮਾਜ ਪਾਰਟੀ ਹਰ ਧਰਮ ਅਤੇ ਜਾਤ ਦਾ ਸਤਿਕਾਰ ਕਰਦੀ ਹੈ ਅਤੇ ਅਜਿਹੇ ਸਮਾਜ ਦੀ ਸਿਰਜਨਾ ਚਾਹੁੰਦੀ ਹੈ ਜਿੱਥੇ ਸਭ ਬਰਾਬਰ ਹੋਣ | ਇਸ ਮੌਕੇ ਲੈਕਚਰਾਰ ਦਰਸ਼ਨ ਸਿੰਘ ਮਲੌਦ, ਧਰਮਿੰਦਰ ਸਿੰਘ ਬਿਲਾਸਪੁਰ, ਗੁਰਬਚਨਪਾਲ ਸਿੰਘ ਕਟਾਹਰੀ, ਕਪਿਲ ਮੇਘਵਾਲ ਕੁੱਪ ਵਾਲੇ, ਤਾਰਾ ਸਿੰਘ ਰੋਹੀੜਾ, ਹਰਦੇਵ ਸਿੰਘ ਉਕਸੀ, ਪਰਸ਼ੋਤਮ ਸਿੰਘ ਦੁਧਾਲ, ਗੁਰਦੀਪ ਸਿੰਘ ਫੌਜੀ ਸੇਖਾ, ਗੁਰਦੀਪ ਸਿੰਘ ਸੇਖਾ, ਗੁਰਚਰਨ ਸਿੰਘ ਚੰਨਾ ਸੇਖਾ, ਪੰਚ ਸੁਖਵਿੰਦਰ ਸਿੰਘ, ਬਲਵੀਰ ਸਿੰਘ, ਵਿੰਦਰ ਸਿੰਘ, ਨੰਬਰਦਾਰ ਲਖਵੀਰ ਸਿੰਘ, ਗੁਰਸੇਵਕ ਸਿੰਘ ਸੇਖਾ, ਫੌਜੀ ਦਲਜੀਤ ਸਿੰਘ ਸੇਖਾ, ਹਰਦੇਵ ਸਿੰਘ ਆਦਿ ਹਾਜ਼ਰ ਸਨ |