14-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-06-2026

ਨਗਰ ਕੌਂਸਲ ਰਾਏਕੋਟ ਦੇ ਪ੍ਰਧਾਨਗੀ ਅਹੁਦੇ ਲਈ ਖ਼ਰੀਦੋ-ਫ਼ਰੋਖਤ ਦੀਆਂ ਚਰਚਾਵਾਂ ਨੇ ਕਾਂਗਰਸ ਨੂੰ ਗਰਮੀ 'ਚ ਕੰਬਣੀ ਛੇੜੀ

Ad Position 21
No active advertisement
ਅਜੀਤ ਡੈਸਕ 08-06-2026
ਰਾਏਕੋਟ, 7 ਜੂਨ (ਬਲਵਿੰਦਰ ਸਿੰਘ ਲਿੱਤਰ)-ਬੇਸ਼ੱਕ ਨਗਰ ਕੌਂਸਲ ਚੋਣਾਂ ਦਾ ਸ਼ਡਿਊਲ ਮੁਕੰਮਲ ਹੋ ਚੁੱਕਾ ਹੈ, ਜੇਤੂ ਕੌਂਸਲਰਾਂ ਵਲੋਂ ਅਜੇ ਸਹੁੰ ਚੁੱਕੀ ਜਾਣੀ ਬਾਕੀ ਹੈ, ਜਿਸ ਦੇ ਬਾਅਦ ਨਗਰ ਕੌਂਸਲ ਪ੍ਰਧਾਨ ਦੀ ਨਿਯੁਕਤੀ ਹੋਵੇਗੀ | ਨਗਰ ਕੌਂਸਲ ਚੋਣਾਂ ਰਾਏਕੋਟ-2026 ਦੌਰਾਨ ਕੁੱਲ 15 ਵਾਰਡਾਂ ਵਿਚੋਂ 11 ਕਾਂਗਰਸੀ ਕੌਂਸਲਰ ਅਤੇ 4 ਕੌਂਸਲਰ ਸੱਤ੍ਹਾਧਾਰੀ ਧਿਰ ਆਮ ਆਦਮੀ ਪਾਰਟੀ ਦੇ ਚੁਣੇ ਗਏ ਹਨ | ਜਿਸ ਕਰਕੇ ਕਾਂਗਰਸ ਦਾ ਨਗਰ ਕੌਂਸਲ ਰਾਏਕੋਟ ਉੱਪਰ ਬਹੁਮਤ ਨਾਲ ਕਬਜ਼ਾ ਹੋ ਚੁੱਕਾ ਹੈ, ਜਦਕਿ ਪ੍ਰਧਾਨਗੀ ਦੇ ਅਹੁਦੇ ਲਈ 3-4 ਦਾਅਵੇਦਾਰ ਹੋਣ ਕਰਕੇ ਰਾਏਕੋਟ ਸ਼ਹਿਰ 'ਚ ਚਰਚਾਵਾਂ ਦਾ ਮਾਹੌਲ ਬਣਿਆ ਹੋਇਆ ਹੈ ਕਿ ਪ੍ਰਧਾਨਗੀ ਦੀ ਕੁਰਸੀ ਕਿਸ ਕੌਂਸਲਰ ਕੋਲ ਜਾਂਦੀ ਹੈ | ਸੋਸ਼ਲ ਮੀਡੀਆ 'ਤੇ ਚੱਲ ਰਹੀਆਂ ਕੌਂਸਲਰ ਖ਼ਰੀਦੋ-ਫ਼ਰੋਖਤ ਦੀਆਂ ਕੰਨਸੋਆਂ ਨੇ ਪ੍ਰਧਾਨਗੀ ਦੇ ਦਾਅਵੇਦਾਰਾਂ ਦੀਆਂ ਨੀਂਦ ਹਰਾਮ ਕਰ ਦਿੱਤੀ ਹੈ | ਇਸ ਲਈ ਕਾਂਗਰਸ ਨੂੰ ਕੌਂਸਲਰ ਖ਼ਰੀਦ ਦਾ ਡਰ ਵੀ ਸਤਾ ਰਿਹਾ ਹੈ ਕਿ ਕਿਧਰੇ ਸੱਤਾਧਾਰੀ ਧਿਰ ਉਨ੍ਹਾਂ ਦੀ ਜਿੱਤੀ ਬਾਜ਼ੀ ਨੂੰ ਉਲਟਫ਼ੇਰ ਨਾ ਕਰ ਦੇਵੇ, ਜਿਸ ਕਰਕੇ ਕਾਂਗਰਸੀ ਆਗੂਆਂ ਵਲੋਂ ਆਪੋ-ਆਪਣੇ ਕੌਂਸਲਰਾਂ ਬਾਜ਼ ਅੱਖ ਰੱਖੀ ਜਾ ਰਹੀ ਹੈ | ਇੱਥੋਂ ਤੱਕ ਕੁ ਸੁਣਨ ਵਿੱਚ ਆਇਆ ਹੈ ਕਿ ਸਹੁੰ ਚੁੱਕਣ ਦੇ ਬਾਅਦ ਕੌਂਸਲਰ ਨੂੰ ਠੰਡੇ ਇਲਾਕੇ ਦੀ ਸੈਰ ਵੀ ਕਰਵਾਈ ਜਾ ਸਕਦੀ ਹੈ, ਹੋ ਸਕਦਾ ਇਹ ਸੈਰ ਸੱਤ੍ਹਾਧਾਰੀ ਧਿਰ ਜਾਂ ਕਾਂਗਰਸ ਪਾਰਟੀ ਵੱਲੋਂ ਵੀ ਹੋ ਸਕਦੀ ਹੈ | ਇਸ ਲਈ ਪ੍ਰਧਾਨਗੀ ਦੇ ਦਾਅਵੇਦਾਰ ਹਰ ਕਦਮ ਨੂੰ ਫੂਕ-ਫੂਕ ਕੇ ਰੱਖਣ ਲਈ ਸੋਚ ਰਹੇ ਹਨ | ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਕਾਂਗਰਸ ਕੋਲ ਜ਼ਿਆਦਾ ਬਹੁਮਤ ਹੋਣ ਦੇ ਬਾਵਜੂਦ ਵੀ ਉਨ੍ਹਾਂ ਨੂੰ ਸੱਤ੍ਹਾਧਾਰੀ ਧਿਰ ਤੋਂ ਡਰ ਲੱਗ ਰਿਹਾ ਹੈ ਕਿ ਇਸ ਚਾਲ 'ਚ ਸੱਤ੍ਹਾਧਾਰੀ ਧਿਰ ਕਿਤੇ ਬਾਜ਼ੀ ਮਾਰ ਕੇ ਉਨ੍ਹਾਂ ਦੀ ਬਣੀ-ਬਣਾਈ ਖੇਡ ਨੂੰ ਬਦਲ ਸਕਦੀ ਹੈ, ਇਹ ਸਭ ਆਉਣ ਵਾਲਾ ਸਮਾਂ ਦੱਸੇਗਾ ਕੁ ਨਗਰ ਕੌਂਸਲ ਰਾਏਕੋਟ ਦੀ ਪ੍ਰਧਾਨਗੀ ਦੀ ਕੁਰਸੀ 'ਤੇ ਬੈਠਣ ਦਾ ਸੁਭਾਗ ਕਿਸ ਕੌਂਸਲਰ ਨੂੰ ਪ੍ਰਾਪਤ ਹੁੰਦਾ ਹੈ |
Ad Position 22
No active advertisement
ਪਿਛਲੀ ਖ਼ਬਰ ਪਿੰਡ ਝੋਰੜਾਂ ਵਿਖੇ ਗੁਰਮਤਿ ਸਿਖਲਾਈ ਕੈਂਪ ਲਗਾਇਆ ਅਗਲੀ ਖ਼ਬਰ ਆਪ ਆਗੂ ਸੁਰਿੰਦਰਪਾਲ ਕਾਲਾ ਨੂੰ ਸਦਮਾ-ਦਾਦੀ ਸਵਰਗਵਾਸ
Ad Position 24