14-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-06-2026

ਪਿੰਡ ਝੋਰੜਾਂ ਵਿਖੇ ਗੁਰਮਤਿ ਸਿਖਲਾਈ ਕੈਂਪ ਲਗਾਇਆ

Ad Position 21
No active advertisement
ਅਜੀਤ ਡੈਸਕ 08-06-2026
ਰਾਏਕੋਟ, 7 ਜੂਨ (ਬਲਵਿੰਦਰ ਸਿੰਘ ਲਿੱਤਰ)-ਗੁਰਮਤਿ ਪ੍ਰਚਾਰ-ਪ੍ਰਸਾਰ ਹਿੱਤ ਗੁਰਮਤਿ ਸੰਗੀਤ ਅਕੈਡਮੀ ਮਾਣੂੰਕੇ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿਸ਼ੇਸ਼ ਸਹਿਯੋਗ ਨਾਲ ਪ੍ਰਸਿੱਧ ਰਾਗੀ ਧਨਜਿੰਦਰ ਸਿੰਘ ਮਾਣੂੰਕੇ ਵੱਲੋਂ ਗੁਰਦੁਆਰਾ ਗੁਰਸਾਗਰ ਸਾਹਿਬ ਪਿੰਡ ਝੋਰੜਾਂ ਵਿਖੇ 7 ਰੋਜ਼ਾ ਗੁਰਮਤਿ ਸਿਖਲਾਈ ਕੈਂਪ ਲਗਾਇਆ ਗਿਆ | ਇਸ ਕੈਂਪ ਵਿਚ 60 ਦੇ ਕਰੀਬ ਵਿਦਿਆਰਥੀਆਂ ਨੇ ਭਾਗ ਲਿਆ, ਬੱਚਿਆਂ ਨੂੰ ਇਸ ਕੈਂਪ 'ਚ ਗੁਰਮਤਿ ਸੰਗੀਤ ਦੀਆਂ ਬਾਰੀਕੀਆਂ ਬਾਰੇ ਦੱਸਿਆ ਗਿਆ, ਬੀਬੀ ਨਵਦੀਸ ਕੌਰ ਝੋਰੜਾਂ ਵੱਲੋਂ ਦਸਤਾਰ ਸਿਖਲਾਈ ਤੇ ਗੁਰਬਾਣੀ ਸੰਥਿਆ ਕਰਵਾਈ ਗਈ, ਕੈਂਪ ਦੀ ਸਮਾਪਤੀ ਸਮੇਂ ਸਮੂਹ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ | ਇਸ ਸਮੇਂ ਬੀਬੀ ਹਰਗੁਣਪ੍ਰੀਤ ਕੌਰ ਮਾਣੂੰਕੇ ਦੇ ਰਾਗੀ ਜੱਥੇ ਤੇ ਗੁਰਮਤਿ ਸੰਗੀਤ ਅਕੈਡਮੀ ਝੋਰੜਾਂ ਅਤੇ ਲੱਖਾ ਦੇ ਵਿਦਿਆਰਥੀਆਂ ਵੱਲੋਂ ਕੀਰਤਨ ਕੀਤਾ, ਜਦਕਿ ਉਚੇਚੇ ਤੌਰ 'ਤੇ ਪੁੱਜੇ ਸੰਤ ਬਾਬਾ ਗੁਰਜੀਤ ਸਿੰਘ ਨਾਨਕਸਰ ਕਲੇਰਾਂ ਵਾਲਿਆਂ ਵਲੋਂ ਬੱਚਿਆਂ ਨੂੰ ਸਨਮਾਨਿਤ ਕੀਤਾ ਗਿਆ | ਇਸ ਮੌਕੇ ਬੀਬੀ ਗੁਰਨੀਤ ਕੌਰ ਮਾਣੂੰਕੇ, ਗਗਨਦੀਪ ਸਿੰਘ ਭੱਠਲ, ਭਾਈ ਹਰਵਿੰਦਰ ਸਿੰਘ ਕਾਕਾ, ਭਾਈ ਗੁਰਸੇਵਕ ਸਿੰਘ, ਰਾਗੀ ਮਨਦੀਪ ਸਿੰਘ ਨਾਨਕਸਰ, ਮਨਪ੍ਰੀਤ ਸਿੰਘ ਮੰਤਰੀ, ਭਾਈ ਸ਼ਿੰਦਰਪਾਲ ਸਿੰਘ ਰਾਜੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਗਊਧਾਮ ਪ੍ਰਬੰਧਕੀ ਕਮੇਟੀ ਵਲੋਂ ਚੁਣੇ ਗਏ ਕਾਂਗਰਸੀ ਕੌਂਸਲਰਾਂ ਦਾ ਸਨਮਾਨ ਅਗਲੀ ਖ਼ਬਰ ਨਗਰ ਕੌਂਸਲ ਰਾਏਕੋਟ ਦੇ ਪ੍ਰਧਾਨਗੀ ਅਹੁਦੇ ਲਈ ਖ਼ਰੀਦੋ-ਫ਼ਰੋਖਤ ਦੀਆਂ ਚਰਚਾਵਾਂ ਨੇ ਕਾਂਗਰਸ ਨੂੰ ਗਰਮੀ 'ਚ ਕੰਬਣੀ ਛੇੜੀ...
Ad Position 24