ਦੋਰਾਹਾ, 7 ਜੂਨ (ਮਨਜੀਤ ਸਿੰਘ ਗਿੱਲ)-ਪਿੰਡ ਕੱਦੋਂ ਵਿਖੇ ਅਲੈਕਸਨ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਅੱਜ ਪ੍ਰੀ-ਐਸ. ਆਈ. ਆਰ. ਮੈਪਿਗ ਲਈ ਕੈਂਪ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਬੂਥ ਨੰਬਰ 51, 52, 53, 54 ਤੇ ਲਗਾਇਆ ਗਿਆ | ਜਿਸ ਵਿੱਚ ਬੀ. ਐਲ. ਓ ਵੱਲੋਂ ਵੋਟਰਾਂ ਦੀ ਵੋਟ 2003 ਦੀ ਵੋਟਰ ਸੂਚੀ ਨਾਲ ਮਿਲਾਇਆ ਗਿਆ | ਬੂਥ ਨੰਬਰ 51 ਦੇ ਬੂਥ ਲੈਵਲ ਅਫ਼ਸਰ ਦਲਜੀਤ ਸਿੰਘ ਨੇ ਦੱਸਿਆ ਕਿ 2025 ਵਾਲੀ ਵੋਟਰ ਸੂਚੀ ਨੂੰ 2003 ਦੀ ਵੋਟਰ ਸੂਚੀ ਨਾਲ ਮਿਲਾਇਆ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਜਿਹੜੇ ਵੋਟਰਾਂ ਦੀ ਹਲੇ ਤੱਕ ਵੋਟ ਮੈਪ ਨਹੀਂ ਹੋਈ ਉਹ ਵੋਟਰ ਆਪਣੀ ਵੋਟ ਨੂੰ 2003 ਦੀ ਵੋਟਰ ਸੂਚੀ ਨਾਲ ਮੈਪਿਕ ਕਰਵਾ ਲੈਣ | ਉਨ੍ਹਾਂ ਕਿਹਾ ਕਿ (ਵਿਸ਼ੇਸ਼ ਗਹਿਰੀ ਸੁਧਾਈ) ਮਕਸਦ ਹੈ ਕਿ ਹਰ ਇਕ ਯੋਗ ਨਾਗਰਿਕ ਨੂੰ ਵੋਟਰ ਸੂਚੀ ਵਿੱਚ ਸ਼ਾਮਲ ਕਰਨਾ ਅਤੇ ਅਯੋਗ ਵਿਅਕਤੀਆਂ ਦੇ ਨਾਮ ਸੂਚੀ ਵਿਚੋਂ ਬਾਹਰ ਕਰਨਾ ਹੈ | ਇਸ ਮੌਕੇ ਬਿਕਰਮਜੀਤ ਸਿੰਘ ਸਵੀਪ ਨੋਡਲ ਅਫਸਰ, ਦਲਜੀਤ ਸਿੰਘ, ਗੁਰਤੇਜ ਸਿੰਘ, ਅਵਨੀਸ ਕੌਰ, ਚਰਨਜੀਤ ਕੌਰ (ਸਾਰੇ ਬੀ. ਐਲ. ਓ) ਕੁਲਵਿੰਦਰ ਸਿੰਘ ਠੇਕੇਦਾਰ, ਨਰਿੰਦਰਜੀਤ ਸਿੰਘ ਨੰਬਰਦਾਰ, ਅਮਨਜੀਤ ਸਿੰਘ ਆਦਿ ਹਾਜ਼ਰ ਸਨ |