ਦੋਰਾਹਾ, 7 ਜੂਨ (ਮਨਜੀਤ ਸਿੰਘ ਗਿੱਲ)-ਪ੍ਰੋਫੈਸਰ ਭੁਪਿੰਦਰ ਸਿੰਘ ਚੀਮਾ ਜ਼ਿਲ੍ਹਾ ਪ੍ਰਧਾਨ ਬੀਜੇਪੀ ਖੰਨਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਪਿ੍ੰਸੀਪਲ ਜਤਿੰਦਰ ਸ਼ਰਮਾ ਦੀ ਅਗਵਾਈ ਹੇਠ ਵਿਸ਼ਵ ਵਾਤਾਵਰਨ ਦਿਵਸ ਮਨਾਇਆ ਗਿਆ, ਇਸ ਮੌਕੇ ਅੱਜ ਦੋਰਾਹਾ ਸ਼ਹਿਰ ਵਿਖੇ ਵੱਖ-ਵੱਖ ਜਗਾ ਤੇ ਬੂਟੇ ਲਗਾਏ ਗਏ | ਪਿ੍ੰਸੀਪਲ ਸ਼ਰਮਾ ਨੇ ਇਸ ਸਮੇਂ ਗੱਲਬਾਤ ਕਰਦਿਆਂ ਕਿਹਾ ਕਿ ਅੱਜ ਦਾ ਦਿਨ ਆਪਣੇ ਆਲੇ ਦੁਆਲੇ ਦੇ ਵਾਤਾਵਰਣ ਨੂੰ ਸ਼ੁੱਧ, ਸਵੱਛ, ਸਾਫ਼ ਸੁਥਰਾ ਹਰਿਆ ਭਰਿਆ ਬਣਾਉਣ ਦੀ ਪ੍ਰੇਰਣਾ ਦਿੰਦਾ ਹੈ | ਆਓ ਅੱਜ ਆਪਾ ਸਾਰੇ ਮਿਲ ਜੁਲ ਕੇ ਇਕ ਹੋ ਕੇ ਸੰਕਲਪ ਕਰੀਏ ਕਿ ਅਸੀਂ ਸਾਰੇ ਇਕ ਜੁੱਟ ਹੋ ਕੇ ਜ਼ਿਆਦਾ ਤੋਂ ਜ਼ਿਆਦਾ ਬੂਟੇ ਲਗਾਈਏ ਅਤੇ ਧਰਤੀ ਤੇ ਮਨੁੱਖ ਦੀ ਹੋਂਦ ਬਰਕਰਾਰ ਰੱਖਣ ਲਈ ਪਾਣੀ ਦੀ ਸੰਭਾਲ ਕਰੀਏ | ਉਨ੍ਹਾਂ ਕਿਹਾ ਕਿ ਪ੍ਰਦੂਸ਼ਣ ਨੂੰ ਘਟਾਉਣ ਲਈ ਹਰ ਮਨੁੱਖ ਨੂੰ ਰੁੱਖ ਲਗਾ ਕੇ ਵਾਤਾਵਰਨ ਨੂੰ ਸ਼ੁੱਧ ਬਣਾਈ ਰੱਖਣ ਲਈ ਆਪਣਾ ਯੋਗਦਾਨ ਪਾਉਣ ਚਾਹੀਦਾ ਹੈ | ਕਿਉਂਕਿ ਸਾਫ਼ ਵਾਤਾਵਰਨ ਹੀ ਸੁਖੀ ਅਤੇ ਤੰਦਰੁਸਤ ਜੀਵਨ ਦੀ ਨੀਂਹ ਹੈ | ਇਸ ਮੌਕੇ ਡਾਕਟਰ ਅਸੀਸ ਸੂਦ ਸੀਨੀਅਰ ਭਾਜਪਾ ਨੇਤਾ, ਨਰੇਸ਼ ਕੁਮਾਰ ਆਨੰਦ ਸੀਨੀਅਰ ਭਾਜਪਾ ਨੇਤਾ, ਰਾਜੀਵ ਵੈਦ ਬੌਬੀ, ਗੁਰਵਿੰਦਰ ਸਿੰਘ ਬੰਟੀ, ਮਨਦੀਪ ਚੀਟੂ ਜਰਨਲ ਸਕੱਤਰ ਮੰਡਲ ਦੋਰਾਹਾ, ਪਾਲ ਮਸ਼ਾਲ, ਦਲਜੀਤ ਗੋਲਡੀ, ਨੌਟੀ ਬਾਦਲ ਟਾਇਰ ਦੋਰਾਹਾ, ਰਾਜੂ ਸਿੰਘ, ਸ਼ਿਆਮੁ ਪਾਲ ਮਾਲੀ, ਨਰਿੰਦਰ ਕੁਮਾਰ, ਪੰਕਜ ਸ਼ਰਮਾ ਲਾਲੀ, ਲਾਲੀ ਸਤਨਾਮ ਨਗਰ, ਦੀਪਇੰਦਰ ਸਿੰਘ ਰਿੰਕੂ ਹਾਜ਼ਰ ਸਨ |