11-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-06-2026

ਜਸਵਿੰਦਰ ਸਿੰਘ ਠੁਕਰਾਲ ਸੀਸੂ ਦੇ ਮੀਤ ਪ੍ਰਧਾਨ ਨਿਯੁਕਤ

Ad Position 21
No active advertisement
ਅਜੀਤ ਡੈਸਕ 08-06-2026
• ਠੁਕਰਾਲ ਦੀ ਇਸ ਨਿਯੁਕਤੀ ਨਾਲ ਚੈਂਬਰ ਹੋਵੇਗਾ ਹੋਰ ਮਜ਼ਬੂਤ-ਆਹੂਜਾ
ਲੁਧਿਆਣਾ, 7 ਜੂਨ (ਜਤਿੰਦਰ ਭੰਬੀ)-ਚੈਂਬਰ ਆਫ਼ ਇੰਡਸਟਰੀਅਲ ਅਤੇ ਕਮਰਸ਼ੀਅਲ ਅੰਡਰਟੇਕਿੰਗ ਦੇ ਪ੍ਰਧਾਨ ਉਪਕਾਰ ਸਿੰਘ ਆਹੂਜਾ ਵਲੋਂ ਅਗਲੇ ਦੋ ਸਾਲ 2026-2028 ਲਈ ਜਸਵਿੰਦਰ ਸਿੰਘ ਠੁਕਰਾਲ ਨੂੰ ਚੈਂਬਰ ਦਾ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ | ਜ਼ਿਕਰਯੋਗ ਹੈ ਕਿ ਠੁਕਰਾਲ ਸਮਾਲ ਸਕੇਲ ਮੈਨੂੰਫੈਕਚਰਜ਼ ਐਸੋਸੀਏਸ਼ਨ ਜਨਤਾ ਨਗਰ ਦੇ ਪ੍ਰਧਾਨ ਹਨ ਅਤੇ ਯੂਨਾਈਟਿਡ ਸਾਈਕਲ ਐਂਡ ਪਾਰਟਸ ਮੈਨੰੂਫੈਕਚਰਜ਼ ਐਸੋਸੀਏਸ਼ਨ ਦੇ ਸੀਨੀਅਰ ਮੀਤ ਪ੍ਰਧਾਨ ਵੀ ਹਨ | ਇਸ ਮੌਕੇ ਜਾਣਕਾਰੀ ਦਿੰਦੇ ਹੋਏ ਪ੍ਰਧਾਨ ਉਪਕਾਰ ਸਿੰਘ ਆਹੂਜਾ ਨੇ ਕਿਹਾ ਕਿ ਠੁਕਰਾਲ ਮਿਕਸ ਲੈਂਡ ਯੂਜ਼ ਦੀ ਇੰਡਸਟਰੀ ਦੀ ਨੁਮਾਇੰਦਗੀ ਕਰਦੇ ਹਨ ਅਤੇ ਸਮੇਂ-ਸਮੇਂ 'ਤੇ ਮੁਹੱਲਿਆਂ ਵਿਚ ਵਸੀ ਇੰਡਸਟਰੀ ਦੀਆਂ ਸਮੱਸਿਆਵਾਂ ਨੂੰ ਬੇਬਾਕ ਹੋ ਕੇ ਹੱਲ ਕਰਵਾਉਂਦੇ ਹਨ | ਆਹੂਜਾ ਨੇ ਕਿਹਾ ਕਿ ਜਿੱਥੇ ਠੁਕਰਾਲ ਦੀ ਇਸ ਨਿਯੁਕਤੀ ਨਾਲ ਚੈਂਬਰ ਮਜ਼ਬੂਤ ਹੋਵੇਗਾ, ਉੱਥੇ ਇੰਡਸਟਰੀ ਦੀਆਂ ਸਮੱਸਿਆਵਾਂ ਦਾ ਹੱਲ ਸੁਚੱਜੇ ਢੰਗ ਨਾਲ ਹੋਣ ਵਿਚ ਮਦਦ ਮਿਲੇਗੀ | ਇਸ ਮੌਕੇ ਠੁਕਰਾਲ ਨੇ ਇਸ ਨਿਯੁਕਤੀ ਲਈ ਪ੍ਰਧਾਨ ਆਹੂਜਾ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਉਹ ਹਮੇਸ਼ਾ ਇੰਡਸਟਰੀ ਦੇ ਮਸਲੇ ਹੱਲ ਕਰਵਾਉਣ ਲਈ ਲੜਾਈ ਲੜਦੇ ਰਹੇ ਹਨ, ਹੁਣ ਚੈਂਬਰ ਦਾ ਪਲੇਟਫਾਰਮ ਬਹੁਤ ਵੱਡਾ ਹੈ |
ਇਸ ਨਾਲ ਮਿਕਸ ਲੈਂਡ ਯੂਜ਼ ਅਤੇ ਮੁਹੱਲਿਆਂ ਵਿਚ ਵਸੀ ਇੰਡਸਟਰੀ ਦੀਆਂ ਸਮੱਸਿਆਵਾਂ ਨੂੰ ਹੱਲ ਕਰਨਾ ਆਸਾਨ ਹੋ ਜਾਵੇਗਾ, ਕਿਉਂਕਿ ਚੈਂਬਰ ਦੀ ਆਵਾਜ਼ ਸਰਕਾਰ ਤੱਕ ਜਲਦੀ ਪਹੁੰਚ ਜਾਂਦੀ ਹੈ, ਜਿਸ ਨਾਲ ਸਮੱਸਿਆ ਦਾ ਹੱਲ ਜਲਦ ਅਤੇ ਪੱਕੇ ਤੌਰ 'ਤੇ ਹੋਣ ਵਿਚ ਮਦਦ ਮਿਲੇਗੀ ਅਤੇ ਜਲਦ ਹੀ ਮਿਕਸ ਲੈਂਡ ਯੂਜ਼, ਨਿਊ ਜਨਤਾ ਨਗਰ, ਸ਼ਿਮਲਾਪੁਰੀ ਅਤੇ ਨਾਲ ਲੱਗਦੇ ਇਲਾਕੇ ਜੋ ਇੰਡਸਟਰੀ ਹੋਣ ਦੇ ਬਾਵਜੂਦ ਰਿਹਾਇਸ਼ੀ ਘੋਸ਼ਿਤ ਕਰ ਦਿੱਤੇ ਗਏ ਸਨ, ਨੂੰ ਇੰਡਸਟਰੀਅਲ ਏਰੀਆ ਘੋਸ਼ਿਤ ਕਰਵਾਇਆ ਜਾਵੇਗਾ |
Ad Position 22
No active advertisement
ਪਿਛਲੀ ਖ਼ਬਰ ਸਿਹਤ ਕਾਰਡਾਂ ਦੇ ਨਾਂਅ 'ਤੇ ਪੰਜਾਬੀਆਂ ਨੰੂ ਗੁੰਮਰਾਹ ਕਰ ਰਹੀ ਹੈ 'ਆਪ' ਸਰਕਾਰ-ਜੀਵਨ ਗੁਪਤਾ ਅਗਲੀ ਖ਼ਬਰ ਖਿਡਾਰੀਆਂ ਦੀ ਥਾਂ ਟਿੱਪਰਾਂ ਤੇ ਰੋਡ ਰੋਲਰਾਂ ਨੇ ਘੇਰਿਆ ਇੰਡੋਰ ਸਟੇਡੀਅਮ, ਕਰੋੜਾਂ ਦੀ ਸੰਪਤੀ ਬਦਹਾਲ
Ad Position 24