ਖੰਨਾ, 8 ਜੂਨ (ਹਰਜਿੰਦਰ ਸਿੰਘ ਲਾਲ)-ਰਿਟਾਇਰਡ ਮਿਊਾਸਪਲ ਵਰਕਰ ਯੂਨੀਅਨ ਦੀ ਇਕ ਵਿਸ਼ੇਸ਼ ਇਕੱਤਰਤਾ ਬਲਵੰਤ ਰਾਏ ਪ੍ਰਧਾਨ ਦੀ ਪ੍ਰਧਾਨਗੀ ਹੇਠ ਹੋਈ | ਦਲਜੀਤ ਕੁਮਾਰ ਜਨਰਲ ਸਕੱਤਰ ਮਿਊਾਸਪਲ ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਖੰਨਾ ਨੇ ਦੱਸਿਆ ਕਿ ਮੀਟਿੰਗ ਵਿਚ ਸਰਕਾਰ ਵਲੋਂ ਛੇਵੇਂ ਪੇ-ਕਮਿਸ਼ਨ ਅਨੁਸਾਰ 16% ਦੇ ਏਰੀਅਰ ਦੀਆਂ ਕਿਸ਼ਤਾਂ ਜਾਰੀ ਨਾ ਕਰਨ ਸੰਬੰਧੀ ਪੰਜਾਬ ਸਰਕਾਰ ਦੀ ਅਲੋਚਨਾ ਕੀਤੀ ਗਈ | ਮੀਟਿੰਗ 'ਚ ਪਟਿਆਲਾ ਵਿਖੇ ਸ਼ਾਂਤਮਈ ਢੰਗ ਨਾਲ ਪ੍ਰਦਰਸ਼ਨ ਕਰ ਰਹੇ ਬਿਜਲੀ ਬੋਰਡ ਲਾਈਨਮੈਨਾਂ ਦੇ ਉੱਪਰ ਪੁਲਿਸ ਵਲੋਂ ਕੀਤੇ ਅੰਨੇ ਤਸ਼ੱਦਦ ਦੀ ਸਖ਼ਤ ਸ਼ਬਦਾਂ 'ਚ ਨਿਖੇਧੀ ਕੀਤੀ ਗਈ ਤੇ ਉਨ੍ਹਾਂ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ ਗਿਆ | ਇਸ ਤੋਂ ਇਲਾਵਾ, ਨਗਰ ਕੌਂਸਲ, ਖੰਨਾ ਵਲੋਂ ਛੇਵੇਂ ਪੇ-ਕਮਿਸ਼ਨ ਦੇ ਏਰੀਅਰ ਦੀ ਪਹਿਲੀ ਕਿਸ਼ਤ ਜੋ ਕਿ ਅਪ੍ਰੈਲ ਪੇਡ ਮਈ ਤੇ ਜੂਨ, 2026 ਦੇ ਮਹੀਨੇ ਵਿਚ ਦੇਣੀ ਬਣਦੀ ਸੀ, ਪਰ ਨਗਰ ਕੌਂਸਲ, ਖੰਨਾ ਵਲੋਂ ਸੇਵਾ ਮੁਕਤ ਕਰਮਚਾਰੀਆਂ ਨੂੰ ਇਹ ਕਿਸ਼ਤ ਜਾਰੀ ਨਹੀਂ ਕੀਤੀ ਗਈ | ਜਿਸ ਸੰਬੰਧੀ ਐਸੋਸੀਏਸ਼ਨ ਦੇ ਅਹੁਦੇਦਾਰ ਤੇ ਮੈਂਬਰਾਂ ਨਗਰ ਕੌਂਸਲ, ਖੰਨਾ ਦੇ ਈ. ਓ. ਨੂੰ ਉਨ੍ਹਾਂ ਦੇ ਦਫ਼ਤਰ ਵਿਚ ਜਾ ਕੇ ਮਿਲੇ ਤੇ ਉਨ੍ਹਾਂ ਪਾਸੋਂ ਏਰੀਅਰ ਦੀ ਮੰਗ ਕੀਤੀ ਗਈ ਅਤੇ ਉਨ੍ਹਾਂ ਵਲੋਂ ਲੇਖਾਕਾਰ ਸ਼ਾਖਾ 'ਚੋਂ ਕਰਮਚਾਰੀ ਨਾਲ ਵਿਚਾਰ-ਵਟਾਂਦਰਾ ਕਰਨ ਉਪਰੰਤ ਇਹ ਫ਼ੈਸਲਾ ਹੋਇਆ ਕਿ ਜੁਲਾਈ ਦੇ ਪਹਿਲੇ ਹਫ਼ਤੇ ਵਿਚ ਸੇਵਾ ਮੁਕਤ ਹੋਏ ਕਰਮਚਾਰੀਆਂ ਨੂੰ ਨਾ ਦਿੱਤੀਆਂ ਗਈਆਂ ਏਰੀਅਰ ਦੀਆਂ ਦੋ ਕਿਸ਼ਤਾਂ ਮੈਡੀਕਲ ਭੱਤੇ ਸਮੇਤ ਅਦਾ ਕੀਤੀਆਂ ਜਾਣਗੀਆਂ | ਇਕੱਤਰਤਾ 'ਚ ਪਵਨ ਕੁਮਾਰ, ਦਰਸ਼ਨ ਲਾਲ, ਚਰਨ ਸਿੰਘ, ਸ਼ਾਮ ਸੁੰਦਰ, ਹਰਪਿੰਦਰ ਪਾਲ, ਟੇਕ ਚੰਦ, ਅਮਰ ਸਿੰਘ, ਰਾਮ ਸਿੰਘ, ਓਮ ਪ੍ਰਕਾਸ਼, ਰਾਮ ਸਰੂਪ, ਸ਼ਿਵ ਪ੍ਰਸ਼ਾਦ, ਹਰਕੀਰਤ ਸਿੰਘ, ਵਿਜੈ ਲਾਲ ਸ਼ਰਮਾ, ਸੁਲੇਖ ਚੰਦਰ, ਜੀਵਨ ਕੁਮਾਰ, ਹਰੀ ਚੰਦ ਆਦਿ ਵੀ ਸ਼ਾਮਿਲ ਸਨ | ਇਸ ਮੌਕੇ ਚੰਦਨ ਸਿੰਘ ਨੇਗੀ, ਸਰਪ੍ਰਸਤ ਵਲੋਂ ਮੀਟਿੰਗ ਵਿਚ ਪਹੁੰਚੇ ਅਧਿਕਾਰੀ/ਕਰਮਚਾਰੀਆਂ ਦਾ ਧੰਨਵਾਦ ਕੀਤਾ ਤੇ ਸਮੂਹ ਪੈਨਸ਼ਨਰ ਨੂੰ ਅਗਲੀ ਮੀਟਿੰਗ ਦੀ ਕਾਲ ਆਉਣ ਤੇ ਮੀਟਿੰਗ 'ਚ ਪਹੁੰਚਣ ਲਈ ਅਪੀਲ ਕੀਤੀ ਗਈ |