ਖੰਨਾ, 8 ਜੂਨ (ਹਰਜਿੰਦਰ ਸਿੰਘ ਲਾਲ)-ਗੁਰਦੁਆਰਾ ਪਾਤਿਸ਼ਾਹੀ ਛੇਵੀਂ ਪਿੰਡ ਇਕੋਲਾਹਾ ਵਿਖੇ ਪ੍ਰਬੰਧਕ ਕਮੇਟੀ ਵਲੋਂ ਸਮੂਹ ਨਗਰ ਵਾਸੀਆਂ ਦੇ ਸਹਿਯੋਗ ਨਾਲ ਘੱਲੂਘਾਰਾ ਦਿਵਸ ਮਨਾਇਆ | ਇਸ ਮੌਕੇ ਜੂਨ 84 'ਚ ਸਾਕਾ ਨੀਲਾ ਤਾਰਾ ਦੌਰਾਨ ਸ਼ਹੀਦ ਹੋਏ ਸਿੰਘਾਂ, ਸਿੰਘਣੀਆਂ ਤੇ ਬੱਚਿਆਂ ਨੂੰ ਸ਼ਰਧਾਂਜਲੀ ਦਿੱਤੀ ਗਈ | ਪ੍ਰਬੰਧਕ ਕਮੇਟੀ ਵਲੋਂ ਤਿੰਨ ਦਿਨਾਂ ਤੋਂ ਪ੍ਰਾਰੰਭ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ | ਅਕਾਲ ਪੁਰਖ ਅੱਗੇ ਸਾਰੇ ਸਿੰਘਾਂ ਸ਼ਹੀਦਾਂ ਦੀ ਯਾਦ 'ਚ ਅਰਦਾਸ ਕੀਤੀ ਗਈ | ਸਮਾਗਮ ਦੌਰਾਨ ਜਸਪਾਲ ਸਿੰਘ ਤਾਨ ਦੇ ਢਾਡੀ ਜਥੇ ਵਲੋਂ ਸਾਕਾ ਨੀਲਾ ਤਾਰਾ ਦੇ ਦੁਖਾਂਤ ਬਾਰੇ ਸੰਗਤ ਨੂੰ ਦੱਸਿਆ ਤੇ ਗੁਰੂ ਤੇ ਗੁਰਬਾਣੀ ਦੇ ਨਾਲ ਜੁੜਨ ਲਈ ਪ੍ਰੇਰਿਤ ਕੀਤਾ | ਇਸ ਮੌਕੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਤੇਜਿੰਦਰ ਸਿੰਘ ਇਕੋਲਾਹਾ, ਕੁਲਦੀਪ ਸਿੰਘ, ਸੁਖਦੀਪ ਸਿੰਘ ਸੁੱਖਾ ਅਸਟ੍ਰੇਲੀਆ, ਪਰਮਜੀਤ ਸਿੰਘ, ਜਸਵਿੰਦਰ ਸਿੰਘ ਖ਼ਾਲਸਾ, ਕੁਲਦੀਪ ਸਿੰਘ ਪਟਵਾਰੀ, ਬਲਦੇਵ ਸਿੰਘ, ਜਸਪਾਲ ਸਿੰਘ ਅÏਜਲਾ, ਪ੍ਰਧਾਨ ਤਲਵਿੰਦਰ ਸਿੰਘ ਬਾਬਾ, ਅਰਵਿੰਦਰ ਸਿੰਘ ਨੋਨੂੰ ਆਦਿ ਹਾਜ਼ਰ ਸਨ |