13-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-06-2026

ਇਨਸਾਫ਼ ਨਾ ਮਿਲਣ ਦੇ ਰੋਸ ਵਜੋਂ ਡੀ. ਐੱਸ. ਪੀ. ਦਫ਼ਤਰ ਸਮਰਾਲਾ ਅੱਗੇ ਪਰਿਵਾਰ ਵਲੋਂ ਆਤਮਦਾਹ ਦੀ ਕੋਸ਼ਿਸ਼, ਸਥਿਤੀ ਸੰਭਾਲਣ ਨਾਲ ਟਲਿਆ ਵੱਡਾ ਦੁਖਾਂਤ

Ad Position 21
No active advertisement
ਅਜੀਤ ਡੈਸਕ 09-06-2026
ਸਮਰਾਲਾ, 8 ਜੂਨ (ਗੋਪਾਲ ਸੋਫਤ)-ਅੱਜ ਉਸ ਸਮੇਂ ਸਥਿਤੀ ਗੰਭੀਰ ਹੋ ਗਈ ਜਦੋਂ ਇਕ ਮਹੀਨੇ ਤੋਂ ਇਰਾਦਾ ਕਤਲ ਦੇ ਕਤਲ ਦੋਸ਼ੀਆਂ ਨੂੰ ਪੁਲਿਸ ਵਲੋਂ ਗਿ੍ਫ਼ਤਾਰ ਨਾ ਕੀਤੇ ਜਾਣ ਦੇ ਰੋਸ ਵਜੋਂ ਸਥਾਨਕ ਥਾਣੇ ਅੱਗੇ ਧਰਨਾ ਦੇ ਰਹੇ ਅਤੀ ਗੰਭੀਰ ਹਾਲਤ 'ਚ ਜ਼ੇਰੇ ਇਲਾਜ ਪਰਿਵਾਰ ਦੇ ਜੀਆਂ ਨੇ ਇਨਸਾਫ਼ ਨਾ ਮਿਲਣ 'ਤੇ ਗ਼ੁੱਸਾ ਫੁੱਟਿਆ ਤੇ ਰੋਹ 'ਚ ਉਨ੍ਹਾਂ ਨੇ ਆਪਣੇ ਆਪ 'ਤੇ ਮਿੱਟੀ ਦਾ ਤੇਲ ਪਾ ਕੇ ਅੱਗ ਲਾਉਣ ਦੀ ਕੋਸ਼ਿਸ਼ ਕੀਤੀ ਪਰ ਸਮੇਂ ਸਿਰ ਸਥਿਤੀ ਸੰਭਾਲੇ ਜਾਣ ਸਦਕਾ ਕੋਈ ਵੱਡਾ ਹਾਦਸਾ ਜਾਂ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ | ਧਰਨੇ ਵਾਲੀ ਥਾਂ 'ਤੇ ਦਲਵੀਰ ਸਿੰਘ ਮਾਤਾ ਜੋ ਦਿਲ ਦੀ ਮਰੀਜ਼ ਦੱਸੀ ਜਾਂਦੀ ਹੈ, ਅਚਾਨਕ ਬੇਹੋਸ਼ ਹੋ ਗਈ | ਪਰ ਪੁਲਿਸ ਮੁਲਾਜ਼ਮਾਂ ਵਲੋਂ ਮਾਤਾ ਨੂੰ ਪਾਣੀ ਪਿਲਾਉਣ 'ਤੇ ਉਸ ਨੂੰ ਹੋਸ਼ ਆ ਗਿਆ | ਜਾਣਕਾਰੀ ਅਨੁਸਾਰ ਤੇਲ ਛਿੜਕਣ ਤੋਂ ਬਾਅਦ ਤੀਲਾਂ ਦੀ ਡੱਬੀ ਪ੍ਰਾਪਤ ਕਰਨ ਵਿਚ ਹੋਈ ਦੇਰੀ ਕਾਰਨ ਅੱਗ ਲਾਉਣ ਦੀ ਕੋਸ਼ਿਸ਼ ਟਲ ਗਈ | ਪਿੰਡ ਗਗੜਾ ਦੇ ਬਲਵਿੰਦਰ ਸਿੰਘ ਅਤੇ ਮਨਪ੍ਰੀਤ ਕੌਰ ਨੇ ਦੱਸਿਆ ਕਿ ਉਨ੍ਹਾਂ ਦੇ ਭਰਾ ਦਲਬੀਰ ਸਿੰਘ 'ਤੇ ਹਮਲਾ ਕਰ ਕੇ ਸੱਟਾਂ ਮਾਰਨ ਵਾਲਿਆਂ ਵਿਰੁੱਧ ਪੁਲਿਸ ਵਲੋਂ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ | ਅਸੀਂ ਪੁਲਿਸ ਵਲੋਂ ਹੁਣ ਤੱਕ ਸਿਰਫ਼ ਦੋ ਵਿਅਕਤੀਆਂ ਨੂੰ ਗਿ੍ਫ਼ਤਾਰ ਕੀਤਾ ਗਿਆ ਹੈ | ਜਦਕਿ ਪੰਜ ਵਿਅਕਤੀ ਗਿ੍ਫ਼ਤਾਰੀ ਤੋਂ ਬਾਹਰ ਹਨ | ਉਨ੍ਹਾਂ ਕਿਹਾ ਕਿ ਲੁਧਿਆਣੇ ਦਾ ਇਕ ਸਹਾਇਕ ਪੁਲਿਸ ਕਮਿਸ਼ਨਰ ਸਮੇਤ ਦੋ ਹੋਰ ਕਰਮਚਾਰੀ ਕਥਿਤ ਦੋਸ਼ੀਆਂ ਦੀ ਸਹਾਇਤਾ ਕਰ ਰਹੇ ਹਨ ਤੇ ਉਲਟਾ ਪੀੜਤਾਂ ਨੂੰ ਹੀ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ | ਉਨ੍ਹਾਂ ਕਿਹਾ ਕਿ ਪਿਛਲੇ ਚਾਰ ਹਫ਼ਤਿਆਂ ਤੋਂ ਉਹ ਇਨਸਾਫ਼ ਲਈ ਖੱਜਲ ਖੁਆਰ ਹੋ ਰਹੇ ਹਨ ਤੇ ਅੱਕ ਕੇ ਇਨਸਾਫ਼ ਨਾ ਮਿਲਣ 'ਤੇ ਰੋਸ ਵਜੋਂ ਅੱਜ ਉਨ੍ਹਾਂ ਨੇ ਅਜਿਹਾ ਕਰਨ ਲਈ ਮਜਬੂਰ ਹੋਏ ਹਨ | ਮਨਪ੍ਰੀਤ ਕੌਰ ਨੇ ਕਿਹਾ ਕਿ ਦਲਵੀਰ ਸਿੰਘ ਦੇ 25 ਟਾਂਕੇ ਲੱਗੇ ਹਨ ਤੇ ਉਸ ਦਾ ਇਕ ਆਪੇ੍ਰਸ਼ਨ ਹੋ ਚੁੱਕਿਆ ਹੈ ਪਰ ਡਾਕਟਰਾਂ ਅਨੁਸਾਰ ਅਜੇ ਉਸ ਦਾ ਇਕ ਆਪੇ੍ਰਸ਼ਨ ਹੋਰ ਹੋਵੇਗਾ | ਮਨਪ੍ਰੀਤ ਕੌਰ ਨੇ ਦੱਸਿਆ ਕਿ ਪਿਛਲੇ ਮਹੀਨੇ ਦੀ 11 ਤਰੀਕ ਤੋਂ ਉਹ ਲਗਾਤਾਰ ਥਾਣੇ ਦੇ ਚੱਕਰ ਲਗਾ ਰਹੇ ਹਨ ਤੇ ਅੱਜ ਇਨਸਾਫ਼ ਨਾ ਮਿਲਣ ਤੋਂ ਤੰਗ ਆ ਕੇ ਉਨ੍ਹਾਂ ਨੇ ਆਪਣੇ ਆਪ ਨੂੰ ਅੱਗ ਲਾਉਣ ਦੀ ਕੋਸ਼ਿਸ਼ ਕੀਤੀ ਹੈ | ਉਨ੍ਹਾਂ ਦੱਸਿਆ ਕਿ ਜ਼ੇਰੇ ਇਲਾਜ ਦਲਵੀਰ ਸਿੰਘ ਉਮਰ ਭਰ ਕੰਮਕਾਰ ਕਰਨ ਤੋਂ ਅਸਮਰਥ ਹੋ ਗਿਆ | ਉਨ੍ਹਾਂ ਕਿਹਾ ਕਿ ਇਸ ਡਰ ਦੇ ਮਾਹੌਲ 'ਚ ਉਸ ਦੀ ਇਕ ਛੋਟੀ ਬੇਟੀ ਡਰਦਿਆਂ ਸਕੂਲ ਦੀ ਨਹੀਂ ਜਾ ਰਹੀ | ਧਰਨਾ ਦੇਣ ਵਾਲਿਆ ਵਿਚ ਪੀੜਤਾਂ ਦੇ ਸਮਰਥਕ ਤੇ ਉਨ੍ਹਾਂ ਨਾਲ ਹਮਦਰਦੀ ਰੱਖਣ ਵਾਲੇ ਵਿਅਕਤੀਆਂ ਤੋਂ ਇਲਾਵਾ ਭੈਣ ਜਸਬੀਰ ਕੌਰ ਅਤੇ ਜੈਸਮੀਨ ਕੌਰ ਵੀ ਹਾਜ਼ਰ ਸੀ | ਸਥਾਨਕ ਕਪਤਾਨ ਪਿ੍ਤਪਾਲ ਸਿੰਘ ਨੇ ਦੱਸਿਆ ਕਿ ਪੀੜਤ ਤੇ ਕਥਨ ਦੋਸ਼ੀ ਇਕੋ ਪਰਿਵਾਰ ਦੇ ਹਨ | ਪੀੜਤ ਜਿਸ ਦੇ ਜ਼ਿਆਦਾ ਸੱਟ ਵੱਜੀ ਹੈ ਉਹ ਪੀ. ਜੀ. ਆਈ. 'ਚ ਦਾਖਲ ਹੈ | ਉਨ੍ਹਾਂ ਕਿਹਾ ਕਿ ਗਿ੍ਫ਼ਤਾਰ ਕੀਤੇ ਦੋ ਵਿਅਕਤੀਆਂ ਤੋਂ ਇਲਾਵਾ ਅਜੇ ਪੰਜ ਹੋਰ ਵਿਅਕਤੀਆਂ ਨੂੰ ਗਿ੍ਫ਼ਤਾਰ ਕਰਨ ਲਈ ਪੁਲਿਸ ਛਾਪੇਮਾਰੀ ਕਰ ਰਹੀ ਹੈ ਅਤੇ ਅੱਜ ਇਸ ਪਰਿਵਾਰ ਦਾ ਸੋਧਿਆ ਬਿਆਨ ਦਰਜ ਕਰ ਲਿਆ ਹੈ, ਜਿਸ ਉਪਰੰਤ ਮੁਲਾਜ਼ਮ ਵਿਅਕਤੀਆਂ 'ਤੇ ਵੀ ਕਾਰਵਾਈ ਕੀਤੀ ਜਾਵੇਗੀ | ਉਨ੍ਹਾਂ ਕਿਹਾ ਕਿ ਪੁਲਿਸ ਉੱਪਰ ਕਿਸੇ ਵੀ ਤਰ੍ਹਾਂ ਦਾ ਕੋਈ ਦਬਾਅ ਨਹੀਂ ਹੈ |
Ad Position 22
No active advertisement
ਪਿਛਲੀ ਖ਼ਬਰ ਚੇਅਰਮੈਨ ਉੱਭੀ ਨੇ ਸ਼ੁਕਰਾਨਾ ਸਮਾਗਮ ਕਰਵਾਇਆ ਅਗਲੀ ਖ਼ਬਰ ਸ਼ੋ੍ਰਮਣੀ ਅਕਾਲੀ ਦਲ ਇਸਤਰੀ ਵਿੰਗ ਹਲਕਾ ਪਾਇਲ ਦੀ ਮੀਟਿੰਗ ਕੱਲ੍ਹ
Ad Position 24