ਅਹਿਮਦਗੜ੍ਹ, 8 ਜੂਨ (ਰਵਿੰਦਰ ਪੁਰੀ)-ਨਗਰ ਕੌਂਸਲ ਚੋਣਾਂ ਵਿਚ ਸ਼ਾਨਦਾਰ ਜਿੱਤ ਪ੍ਰਾਪਤ ਕਰਨ ਵਾਲੇ ਚੇਅਰਮੈਨ ਕਮਲਜੀਤ ਸਿੰਘ ਉੱਭੀ ਵਲੋਂ ਸਮੂਹ ਵਾਰਡ ਵਾਸੀਆਂ ਦਾ ਧੰਨਵਾਦ ਅਤੇ ਵਾਹਿਗੁਰੂ ਦਾ ਸ਼ੁਕਰਾਨਾ ਕਰਨ ਪ੍ਰਤੀ ਸਮਾਗਮ ਕਰਵਾਇਆ ਗਿਆ | ਗੁਰਦੁਆਰਾ ਸਿੰਘ ਸਭਾ ਵਿਖੇ ਹੋਏ ਸਮਾਗਮ ਵਿਚ ਵਿਧਾਇਕ ਪ੍ਰੋ. ਜਸਵੰਤ ਸਿੰਘ ਗੱਜਣ ਮਾਜਰਾ ਵਿਸ਼ੇਸ਼ ਕਰ ਕੇ ਪਹੁੰਚੇ, ਜਿੱਥੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਨਤਮਸਤਕ ਹੁੰਦਿਆਂ ਉੱਭੀ ਪਰਿਵਾਰ ਅਤੇ ਸਮੂਹ ਸਮਰਥਕਾਂ ਵਲੋਂ ਅਰਦਾਸ ਕੀਤੀ ਗਈ | ਜਿਸ ਉਪਰੰਤ ਕਮਲਜੀਤ ਉੱਭੀ ਨੇ ਵਿਧਾਇਕ ਪ੍ਰੋ. ਜਸਵੰਤ ਸਿੰਘ ਗੱਜਣ ਮਾਜਰਾ ਅਤੇ ਨਵੇਂ ਚੁਣੇ ਗਏ ਕੌਂਸਲਰਾਂ ਅਤੇ ਸਹਿਯੋਗੀ ਮਿੱਤਰਾਂ ਨੂੰ ਸਿਰੋਪਾਓ ਭੇਂਟ ਕਰ ਕੇ ਸਨਮਾਨਿਤ ਕੀਤਾ | ਇਸ ਮੌਕੇ ਵਿਧਾਇਕ ਗੱਜਣ ਮਾਜਰਾ ਨੇ ਸ਼ਹਿਰ ਨਿਵਾਸੀਆਂ ਨੂੰ ਭਰੋਸਾ ਦਵਾਇਆ ਕਿ ਉਹ ਲੋਕ ਰਾਏ ਅਨੁਸਾਰ ਹੀ ਸਾਫ਼ ਸੁਥਰੇ ਅਕਸ ਵਾਲੇ ਕੌਂਸਲਰ ਨੂੰ ਨਵਾਂ ਪ੍ਰਧਾਨ ਬਣਾਉਣਗੇ ਤਾਂ ਜੋ ਸ਼ਹਿਰ ਦੇ ਸਾਰੇ ਅਧੂਰੇ ਵਿਕਾਸ ਕਾਰਜ ਸੁਚੱਜੇ ਢੰਗ ਨਾਲ ਨੇਪਰੇ ਚੜ ਸਕਣ | ਇਸ ਮੌਕੇ 'ਤੇ ਹੋਰਨਾਂ ਤੋਂ ਇਲਾਵਾ ਸਾਬਕਾ ਪ੍ਰਧਾਨ ਵਿੱਕੀ ਸ਼ਰਮਾ, ਰਵਿੰਦਰ ਪੁਰੀ ਤੇ ਜਤਿੰਦਰ ਭੋਲਾ ਕੌਂਸਲਰ, ਸੰਜੇ ਸੂਦ ਕੌਂਸਲਰ, ਕੌਂਸਲਰ ਆਨੰਦੀ ਦੇਵੀ, ਕੌਂਸਲਰ ਮਨਿੰਦਰਪਾਲ ਸਿੰਘ, ਕੌਂਸਲਰ ਬਿੱਲੂ ਮਾਜਰੀ, ਕੌਂਸਲਰ ਹਨੀ ਗੁਪਤਾ, ਕੌਂਸਲਰ ਈਸ਼ਾ ਮੁਹੰਮਦ ਤੋਂ ਇਲਾਵਾ ਸ਼ਹਿਰ ਦੇ ਪਤਵੰਤੇ ਰਾਜ ਹਿੰਦ, ਕਿ੍ਸ਼ਨ ਸਿੰਘ ਰਾਜੜ੍ਹ, ਰੋਮੀ ਢੰਡ, ਬਾਬਾ ਦਲਜੀਤ ਗਲੋਬਲ, ਪ੍ਰਧਾਨ ਟੀਟੂ ਵਰਮਾ, ਅਜੀਤ ਸਿੰਘ ਰਾਜੜ੍ਹ, ਰਣਧੀਰ ਸਿੰਘ ਹੰੂਝਣ, ਡਾ. ਰੁਪਿੰਦਰ ਬ੍ਰਹਮਪੁਰੀ, ਟਹਿਲ ਸਿੰਘ ਦੁਲਮਾ, ਹਰਦੀਪ ਸਿੰਘ ਹੰੂਝਣ, ਪ੍ਰਧਾਨ ਬਘੇਲ ਸਿੰਘ ਉੱਭੀ, ਹਰਦੀਪ ਸਿੰਘ ਬਿੱਟੂ, ਨਿਰਮਲ ਸਿੰਘ ਪੰਧੇਰ, ਮਾਸਟਰ ਨਿਰਮਲ ਸਿੰਘ, ਨਰੇਸ਼ ਸ਼ਰਮਾ, ਬਲਦੇਵ ਮਲੌਦੀਏ, ਪ੍ਰਧਾਨ ਮਨੋਜ ਪੰਡਿਤ, ਯਸ਼ਪਾਲ ਬਾਂਸਲ, ਰਾਜੇਸ਼ ਸਿੰਗਲਾ, ਚਾਨਣ ਚੌਧਰੀ, ਡਾ. ਪ੍ਰੀਕਸ਼ਤ ਸੋਫਤ, ਡਾ. ਸੁਖਦੇਵ ਬਤਰਾ ਆਦਿ ਵਿਸ਼ੇਸ਼ ਕਰ ਕੇ ਹਾਜਰ ਸਨ |