20-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-06-2026

ਸਹੁਰੇ ਪਰਿਵਾਰ ’ਤੇ ਜ਼ਮੀਨ ’ਤੇ ਕਬਜ਼ਾ ਕਰਨ ਅਤੇ ਵਿਧਵਾ �ਰਤ ਦੀ ਕੁੱਟਮਾਰ ਕਰਨ ਦੀ ਸ਼ਿਕਾਇਤ, ਮਾਮਲਾ ਦਰਜ

Ad Position 21
No active advertisement
ਅਜੀਤ ਡੈਸਕ 16-06-2026
ਖੰਨਾ, 15 ਜੂਨ (ਹਰਜਿੰਦਰ ਸਿੰਘ ਲਾਲ)-ਸਹੁਰੇ ਪਰਿਵਾਰ ਵੱਲੋਂ ਜ਼ਮੀਨ ‘ਤੇ ਕਬਜ਼ਾ ਕਰਨ ਦੇ ਲਈ ਧੱਕੇ ਨਾਲ ਵੜ ਕੇ ਜ਼ਮੀਨ ਵਾਹੁਣ ਤੇ ਵਿਧਵਾ �ਰਤ ਦੀ ਕੁੱਟਮਾਰ ਕਰਨ ਦੀ ਸ਼ਿਕਾਇਤ ਕੀਤੀ ਗਈ। ਇਸ ਮਾਮਲੇ ਵਿਚ ਪੁਲਿਸ ਵੱਲੋਂ ਤਿੰਨ �ਰਤਾਂ ਸਮੇਤ 8 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਇਹ ਮਾਮਲਾ ਲਖਵਿੰਦਰ ਕੌਰ ਪਤਨੀ ਸਵ. ਕਿਰਨਦੀਪ ਸਿੰਘ ਵਾਸੀ ਜੋਗੀਮਾਜਰਾ ਥਾਣਾ ਮਲੌਦ ਦੀ ਸ਼ਿਕਾਇਤ ‘ਤੇ ਰਾਜਵੰਤ ਕੌਰ ਪਤਨੀ ਰਣਜੀਤ ਸਿੰਘ, ਗੁਰੀ ਪੁੱਤਰ ਰਣਜੀਤ ਸਿੰਘ, ਰਣਜੀਤ ਸਿੰਘ ਪੁੱਤਰ ਨਾ-ਮਾਲੂਮ ਵਾਸੀ ਕੁੱਪ ਕਲਾਂ, ਹਰਜਿੰਦਰ ਕੌਰ ਪਤਨੀ ਸਾਧੂ ਸਿੰਘ, ਸਾਧੂ ਸਿੰਘ ਪੁੱਤਰ ਨਾ ਮਾਲੂਮ ਵਾਸੀਆਨ ਜੋਗੀਮਾਜਰਾ, ਜਸਵੀਰ ਕੌਰ ਪੁੱਤਰੀ ਗੁਰਪ੍ਰੀਤ ਸਿੰਘ, ਲਖਦੀਪ ਸਿੰਘ ਪੁੱਤਰ ਗੁਰਪ੍ਰੀਤ ਸਿੰਘ ਵਾਸੀ ਕੰਗਣਵਾਲ ਤੇ ਭੋਲਾ ਪੁੱਤਰ ਨਾ ਮਾਲੂਮ ਵਾਸੀ ਜਿੱਤਵਾਲ ਥਾਣਾ ਸਦਰ ਅਹਿਮਦਗੜ੍ਹ ਦੇ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ। ਪੁਲਿਸ ਕੋਲ ਦਰਜ ਕਰਵਾਈ ਰਿਪੋਰਟ ਰਾਹੀਂ ਲਖਵਿੰਦਰ ਕੌਰ ਨੇ ਦੱਸਿਆ ਕਿ ਉਸ ਦੇ ਪਤੀ ਦੀ ਸਾਲ 2025 ‘ਚ ਮੌਤ ਹੋ ਚੁੱਕੀ ਹੈ, ਉਸਦੇ ਘਰਵਾਲੇ ਦੇ ਨਾਮ ‘ਤੇ ਕਰੀਬ 7 ਕਿੱਲੇ ਜ਼ਮੀਨ ਹੈ, ਜੋ ਉਸਦੀ ਮੌਤ ਤੋਂ ਬਾਅਦ ਜ਼ਮੀਨ ‘ਤੇ ਉਹ ਹੀ ਕਾਸ਼ਤ ਕਰਦੀ ਹੈ। ਇਸ ਜ਼ਮੀਨ ‘ਚ ਹੁਣ ਉਸਨੇ ਮੱਕੀ ਦੀ ਫ਼ਸਲ ਬੀਜੀ ਹੋਈ ਹੈ। ਉਸਦਾ ਸਹੁਰਾ ਸਾਧੂ ਸਿੰਘ, ਸੱਸ ਹਰਜਿੰਦਰ ਕੌਰ, ਉਸਦੀ ਨਣਦ ਰਾਜਵੰਤ ਕੌਰ ਪਤਨੀ ਰਣਜੀਤ ਸਿੰਘ ਵਾਸੀ ਪਿੰਡ ਕੁੱਪ ਕਲਾਂ ਕੋਲ, ਕਰੀਬ 12 ਜਾਂ 13 ਸਾਲ ਤੋਂ ਰਹਿੰਦੇ ਹਨ। ਜਦੋਂ ਉਸਦੇ ਘਰਵਾਲੇ ਦੀ ਮੌਤ ਹੋਈ ਸੀ ਤਾਂ ਉਦੋਂ ਤੋਂ ਰਣਜੀਤ ਸਿੰਘ ਉਸ ਦੀ ਸੱਸ ਨੂੰ ਅੱਗੇ ਕਰਕੇ ਉਸਦੇ ਘਰਵਾਲੇ ਕਿਰਨਦੀਪ ਸਿੰਘ ਦੀ ਜ਼ਮੀਨ ‘ਚੋਂ ਹਿੱਸਾ ਮੰਗਦੇ ਹਨ, ਜਦ ਕਿ ਘਰਵਾਲੇ ਨੇ ਮਰਨ ਤੋਂ ਪਹਿਲਾਂ ਆਪਣੀ ਜਾਇਦਾਦ ਦੀ ਵਸੀਅਤ ਮੇਰੇ ਨਾਮ ਕਰਵਾ ਦਿੱਤੀ ਸੀ, ਜਿਸ ਕਰਕੇ ਇਸ ਜ਼ਮੀਨ ਦਾ ਅਦਾਲਤ ‘ਚ ਕੇਸ ਵੀ ਚੱਲਦਾ ਹੈ ਤੇ ਜ਼ਮੀਨ ਦਾ ਕਬਜ਼ਾ ਉਸ ਕੋਲ ਹੀ ਹੈ। ਉਸ ਨੇ ਦੋਸ਼ ਲਾਇਆ ਕਿ ਕਬਜਾ ਕਰਨ ਆਏ ਵਿਅਕਤੀਆਂ ਨੇ ਉਸ ਨੂੰ ਕੁੱਟਿਆਂ ਤੇ ਗੰਦੀਆਂ ਗਾਲ੍ਹਾਂ ਕੱਢੀਆਂ। ਲਖਵਿੰਦਰ ਕੌਰ ਨੇ ਦੱਸਿਆ ਕਿ ਜਦੋਂ ਉਸਨੇ ਬਚਾ� ਬਚਾ� ਦਾ ਰੋਲਾ ਪਾਹਿਆ ਤਾਂ ਪਿੰਡ ਦੇ ਕੁੱਝ ਵਿਅਕਤੀਆਂ ਨੇ ਆ ਕੇ ਉਨ੍ਹਾਂ ਤੋਂ ਛੁਡਾਇਆ। ਸਾਰੇ ਵਿਅਕਤੀ ਹਥਿਆਰਾਂ ਤੇ ਟਰੈਕਟਰਾਂ ਸਮੇਤ ਮੌਕੇ ਤੋਂ ਦੌੜ ਗਏ।
Ad Position 22
No active advertisement
ਪਿਛਲੀ ਖ਼ਬਰ ਬਲਾਕ ਪ੍ਰਧਾਨ ਬੂਟਾ ਸਿੰਘ ਗਿੱਲ ਨੇ ਤੀਰਥ ਯਾਤਰਾ ਬੱਸ ਝੰਡੀ ਦਿਖਾ ਕੇ ਕੀਤੀ ਰਵਾਨਾ ਅਗਲੀ ਖ਼ਬਰ ਸੋਸ਼ਲ ਮੀਡੀਆ ’ਤੇ ਨਸ਼ਾ ਪੀਣ ਅਤੇ ਵੇਚਣ ਵਾਲਿਆਂ ਦੀ ਵੀਡੀਓ ਵਾਇਰਲ
Ad Position 24