20-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-06-2026

ਸੋਸ਼ਲ ਮੀਡੀਆ ’ਤੇ ਨਸ਼ਾ ਪੀਣ ਅਤੇ ਵੇਚਣ ਵਾਲਿਆਂ ਦੀ ਵੀਡੀਓ ਵਾਇਰਲ

Ad Position 21
No active advertisement
ਅਜੀਤ ਡੈਸਕ 16-06-2026

ਮਾਛੀਵਾੜਾ ਸਾਹਿਬ, 15 ਜੂਨ (ਰਾਜਦੀਪ ਸਿੰਘ ਅਲਬੇਲਾ, ਮਨੋਜ ਕੁਮਾਰ)-ਬੀਤੇ ਕੱਲ੍ਹ ਨੇੜਲੇ ਪਿੰਡ ਬੈਰਸਾਲਾਂ ਦੇ ਕੁੱਝ ਨੌਜਵਾਨਾਂ ਵਲੋਂ ਪਿੰਡ ਵਿਚ ਬੇਰਸਾਲਾਂ ਦੇ ਕੁੱਝ ਨੌਜਵਾਨਾਂ ਵਲੋਂ ਪਿੰਡ ‘ਚ ਨਸ਼ਾ ਵੇਚਣ ਵਾਲਿਆਂ ਨੂੰ ਕਾਬੂ ਕੀਤਾ ਗਿਆ ਜਿਸ ਦੀ ਇੱਕ ਵੀਡੀ ਸੋਸ਼ਲ ਮੀਡੀਆ ਉੱਪਰ ਵਾਇਰਲ ਕੀਤੀ। ਇਸ ਘਟਨਾ ‘ਤੇ ਗੱਲਬਾਤ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਯੂਥ ਪ੍ਰਧਾਨ ਅਤੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਹਰਜੋਤ ਮਾਂਗਟ ਨੇ ਕਿਹਾ ਇੱਕ ਵਾਇਰਲ ਹੋ ਰਹੀ ਹੈ ਵੀਡੀ ਦੇਖ ਕੇ ਉਨ੍ਹਾਂ ਨੂੰ ਬਹੁਤ ਹੈਰਾਨੀ ਹੋਈ ਕਿ ਕਿਵੇਂ ਪਿੰਡ ਦੇ ਲੋਕਾਂ ਨੇ ਨੌਜਵਾਨਾਂ ਨੇ ਉਹ ਦੋ ਚਿੱਟੇ ਦੇ ਤਸਕਰਾਂ ਨੂੰ ਕਾਬੂ ਕੀਤਾ। ਉਨ੍ਹਾਂ ਕਿਹਾ ਕਿ ਸਰਕਾਰ ਆਪਣੇ ਮਸ਼ਹੂਰੀਆਂ ਕਰ ਰਹੀ, ਮੁੱਖ ਮੰਤਰੀ ਸੂਬਾ ਨਹੀਂ ਚਲਾ ਰਹੇ ਇੱਕ ਸਟੇਜ ਚਲਾ ਰਹੇ ਜਿਸ ਤੋਂ ਇੰਜ ਜਾਪਦਾ ਹੈ ਕਿ ਜਿਵੇਂ ਸਟੇਜ ‘ਚ ਕਾਲਪਨਿਕ ਪਾਤਰ ਹੁੰਦੇ ਹਨ, ਉਹ ਆਪਣੀਆਂ ਗੱਲਾਂ ਕਰ ਕੇ ਸਟੇਜ ਤੋਂ ਚਲੇ ਜਾਂਦੇ ਹਨ। ਹਰਜੋਤ ਮਾਂਗਟ ਨੇ ਕਿਹਾ ਕਿ ਪਿੰਡ ਵਾਸੀਆਂ ਨੇ ਨਸ਼ਾ ਵੇਚਣ ਵਾਲਿਆਂ ਨੂੰ ਕਾਬੂ ਕਰ ਕੇ ਪੁਲਸ ਦੇ ਹਵਾਲੇ ਕੀਤਾ ਅਤੇ ਵੀਡੀ ‘ਚ ਜੋ ਦੋ ਨੌਜਵਾਨ ਦਿਖਾਈ ਦੇ ਰਹੇ ਹਨ। ਉਹ ਵੀਡੀ ਵਿਚ ਦੱਸ ਰਹੇ ਹਨ ਉਹ ਕਿਸ ਕੋਲੋਂ ਨਸ਼ਾ ਲੈ ਕੇ ਆਉਂਦੇ ਸਨ ਅਤੇ ਕਿਸ ਕਿਸ ਨੂੰ ਨਸ਼ਾ ਸਪਲਾਈ ਕਰਦੇ ਸਨ। ਵੀਡੀ ਵਾਇਰਲ ਹੋਣ ਤੋਂ ਉਨ੍ਹਾਂ ਪੰਜਾਬ ਸਰਕਾਰ ਨੂੰ ਆੜੇ ਹੱਥੀ ਲੈਂਦੇ ਹੋਏ ਕਿਹਾ ਕਿ ਮੁੱਖ ਮੰਤਰੀ ਪੰਜਾਬ ਸਿਰਫ਼ ਸਟੇਜ ਤੇ ਹੀ ਵਾਅਦੇ ਕਰਦੇ ਹਨ ਨਾ ਤਾਂ ਹੁਣ ਤੱਕ ਰਤਾਂ ਨੂੰ ਹਜ਼ਾਰ ਹਜ਼ਾਰ ਰੁਪਏ ਮਿਲੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ‘ਚ ਚਿੱਟਾ ਜਾਂ ਹੋਰ ਨਸ਼ੇ ਦਾ ਕਾਰੋਬਾਰ ਬੰਦ ਹੋਇਆ ਹੈ। ਦੂਜੇ ਪਾਸੇ ਥਾਣਾ ਮੁਖੀ ਪਵਿੱਤਰ ਦਾ ਕਹਿਣਾ ਹੈ ਕਿ ਗਸ਼ਤ ਦੇ ਦੌਰਾਨ ਮਾਛੀਵਾੜਾ ਨਾਲ ਲੱਗਦੇ ਪਿੰਡ ਬੇਰਸਾਲਾਂ ਇਕੱਠ ਦੇਖਿਆ ਤਾਂ ਵਿਅਕਤੀਆਂ ਨੇ ਸਾਨੂੰ ਦੱਸਿਆ ਦੋ ਨੌਜਵਾਨ ਇੱਕ ਮਜ਼ਦੂਰ ਪਾਸ ਖੜੇ ਸਨ ਤਾਂ ਭੱਜ ਕੇ ਮੱਕੀ ‘ਚ ਵੜ ਗਏ। ਅਸੀਂ ਸ਼ੱਕ ਦੇ ਆਧਾਰ ‘ਤੇ ਇਨ੍ਹਾਂ ਨੂੰ ਮੱਕੀ ‘ਚੋਂ ਕੱਢਿਆ ਅਤੇ ਇਨ੍ਹਾਂ ਨਾਲ ਪਤਾ ਪੁੱਛਿਆ ਤਾਂ ਇੱਕ ਦਾ ਨਾਂ ਰਾਜੂ, ਦੂਜੇ ਦਾ ਨਾਮ ਤਰਨਜੀਤ ਸਿੰਘ ਦੱਸਿਆ। ਦੋਵੇਂ ਜਾਣੇ ਨਸ਼ੇ ਦੀ ਹਾਲਤ ‘ਚ ਸਨ ਅਤੇ ਇਨ੍ਹਾਂ ਕੋਲ ਇੱਕ ਮੋਬਾਇਲ ਸੀ ਅਤੇ ਮੁੱਢਲੀ ਪੁੱਛਗਿੱਛ ਕੀਤੀ ਜਾ ਰਹੀ ਹੈ। ਉਨ੍ਹਾਂ ਦੋਨਾਂ ਨੌਜਵਾਨਾਂ ਦਾ ਕਹਿਣਾ ਹੈ ਕਿ ਉਹ ਨਸ਼ਾ ਕਰਨ ਦੇ ਆਦੀ ਹਨ ਅਤੇ ਨਸ਼ਾ ਕਰਨ ਲਈ ਇਹ ਕਿਸ ਕੋਲੋਂ ਨਸ਼ਾ ਲੈ ਕੇ ਆਉਂਦੇ ਸਨ ਜਾਂਚ ਕੀਤੀ ਜਾ ਰਹੀ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਪੁਲਿਸ ਕਦੋਂ ਤੱਕ ਨਸ਼ਾ ਤਸਕਰਾਂ ਦੀ ਚੇਨ ਤੋੜਨ ਵਿਚ ਕਾਮਯਾਬ ਹੋਵੇਗੀ।

Ad Position 22
No active advertisement
ਪਿਛਲੀ ਖ਼ਬਰ ਸਹੁਰੇ ਪਰਿਵਾਰ ’ਤੇ ਜ਼ਮੀਨ ’ਤੇ ਕਬਜ਼ਾ ਕਰਨ ਅਤੇ ਵਿਧਵਾ �ਰਤ ਦੀ ਕੁੱਟਮਾਰ ਕਰਨ ਦੀ ਸ਼ਿਕਾਇਤ, ਮਾਮਲਾ ਦਰਜ ਅਗਲੀ ਖ਼ਬਰ ਖੰਨਾ ’ਚ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ’ਤੇ ਵਿਸ਼ਾਲ ਨਗਰ ਕੀਰਤਨ ਸਜਾਇਆ, ਗਤਕਾ ਪਾਰਟੀਆਂ ਨੇ ਦਿਖਾਏ ਜੌਹਰ
Ad Position 24