ਅਹਿਮਦਗੜ੍ਹ, 20 ਜੂਨ (ਰਵਿੰਦਰ ਪੁਰੀ)-ਸ਼੍ਰੀ ਸਾਲਾਸਰ ਬਾਲਾ ਜੀ ਸੇਵਾ ਮੰਡਲ ਅਹਿਮਦਗੜ੍ਹ ਵਲੋਂ ਸ਼੍ਰੀ ਸਾਲਾਸਰ ਧਾਮ ਲਈ ਅੱਜ 2 ਯਾਤਰੂ ਬੱਸਾਂ ਰਵਾਨਾ ਕੀਤੀਆਂ ਗਈਆਂ। ਇਸ ਮੌਕੇ ‘ਤੇ ਵਿਸ਼ੇਸ਼ ਕਰ ਕੇ ਪਹੁੰਚੇ ਮੁੱਖ ਮਹਿਮਾਨ ਜ਼ਿਲ੍ਹਾ ਮਲੇਰਕੋਟਲਾ ਦੇ ਸੀਨੀਅਰ ਪੁਲਿਸ ਕਪਤਾਨ ਗੁਰਮੀਤ ਸਿੰਘ ਨੂੰ ਸੇਵਾ ਮੰਡਲ ਵਲੋਂ ਵੱਡੀ ਸੇਵਾ ਨਿਭਾਉਂਦਿਆਂ ਸ਼ਹਿਰ ਅੰਦਰ ਸੁਰੱਖਿਆ ਲਈ 2 ਮੋਟਰਸਾਈਕਲ ਭੇਂਟ ਕੀਤੇ ਗਏ। ਇਸ ਮੌਕੇ ‘ਤੇ ਹੋਏ ਵਿਸ਼ਾਲ ਸਮਾਗਮ ਵਿੱਚ ਸ਼ਹਿਰ ਦੀਆਂ ਸਮੂਹ ਸਮਾਜ ਸੇਵੀ ਸੰਸਥਾਵਾਂ ਦੇ ਆਗੂ ਨਵੇਂ ਚੁਣੇ ਗਏ ਕੌਂਸਲਰ ਹਾਜਿਰ ਹੋਏ। ਸੰਸਥਾ ਦੇ ਮੁੱਖ ਪ੍ਰਬੰਧਕ ਆਨੰਦ ਮਿੱਤਲ, ਸੋਨੂੰ ਰਾਮਾਨੰਦ, ਜਗਦੀਸ਼ ਗੋਇਲ, ਜੈ ਗੋਪਾਲ ਗੋਇਲ, ਅਨਿਲ ਜੈਨ, ਵਿਕਾਸ ਗੋਇਲ ਮੁੰਨਾ, ਅਨਿਲ ਗੋਇਲ, ਮਹਿੰਦਰ ਪਾਲ ਆਦਿ ਦੀ ਅਗਵਾਈ ਵਿਚ ਬੱਸਾਂ ਨੂੰ ਐੱਸ. ਐੱਸ. ਪੀ. ਮਲੇਰਕੋਟਲਾ ਗੁਰਮੀਤ ਸਿੰਘ ਨੇ ਝੰਡੀ ਦੇ ਕੇ ਰਵਾਨਾ ਕੀਤਾ। ਇਸ ਮੌਕੇ ‘ਤੇ ਸੰਸਥਾ ਦੇ ਮੁੱਖ ਪ੍ਰਬੰਧਕ ਸੰਜੀਵ ਰਾਜਾ ਤੇ ਰਾਜੀਵ ਰਾਜਾ ਨੇ ਆਏ ਹੋਏ ਸਾਰੇ ਮਹਿਮਾਨਾਂ ਨੂੰ ਯਾਦਗਾਰੀ ਚਿੰਨ੍ਹ ਭੇਂਟ ਕੀਤੇ। ਸਮਾਗਮ ਵਿਚ ਹਲਕਾ ਇੰਚਾਰਜ ਕਾਂਗਰਸ ਪਾਰਟੀ ਅਮਰਗੜ੍ਹ ਸੁਮਿਤ ਸਿੰਘ ਮਾਨ, ਚੇਅਰਮੈਨ ਕਮਲਜੀਤ ਸਿੰਘ ਉੱਭੀ, ਸਾਬਕਾ ਪ੍ਰਧਾਨ ਵਿੱਕੀ ਸ਼ਰਮਾ ਤੇ ਰਵਿੰਦਰ ਪੁਰੀ, ਕੌਂਸਲਰ ਹਨੀ ਗੁਪਤਾ, ਵਿਜੈ ਕਾਕੜੀਆ, ਦੀਪਕ ਸ਼ਰਮਾ, ਅਮਨ ਅਫਰੀਦੀ, ਵਿੱਕੀ ਟੰਡਨ, ਬਿੱਲੂ ਮਾਜਰੀ, ਮਨੀ ਸੇਖਾ, ਸੰਦੀਪ ਬੱਧਣ, ਸ਼ੰਕਰ ਪਾਠਕ, ਕਮਿੱਕਰ ਰਾਮ, ਮਨਿੰਦਰ ਪਾਲ, ਸੰਜੇ ਸੂਦ, ਈਸ਼ਾ ਮੁਹੰਮਦ, ਰਿੰਪੀ ਕੜਵਲ ਆਦਿ ਤੋਂ ਇਲਾਵਾ ਤਰਸੇਮ ਗਰਗ, ਨਰਾਇਣ ਦਾਸ, ਸੋਹਣ ਲਾਲ ਬੁਟਾਹਰੀ, ਪਵਨ ਤੇਲ ਵਾਲੇ, ਰਜੇਸ਼ ਢੰਡ, ਸੁਰਿੰਦਰ ਕੁਰੜ, ਉਮਾਕਾਂਤ ਗੋਇਲ, ਮੇਸ਼ੀ ਘਲੋਟੀ, ਕੀਮਤੀ ਲਾਲ, ਸੁਰਿੰਦਰ ਗੋਇਲ, ਵਿਕਾਸ ਗੋਇਲ, ਹੈਪੀ ਟੈਲੀਕਾਮ, ਗੋਪਾਲ ਦਰਪਣ, ਕਮਲੇਸ਼ ਗੋਇਲ, ਸ਼ੇਖਰ ਗੁਪਤਾ ਆਦਿ ਮੌਜੂਦ ਸਨ।