09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-06-2026

ਯਾਦੂ ਵਲੋਂ ਵਿਧਾਨ ਸਭਾ ਹਲਕਾ ਖੰਨਾ ਅਕਾਲੀ ਦਲ (ਬ.) ਦੀ ਕੋਰ ਕਮੇਟੀ ਦੇ ਮੈਂਬਰਾਂ ਦੀ ਸੂਚੀ ਜਾਰੀ

Ad Position 21
No active advertisement
ਅਜੀਤ ਡੈਸਕ 21-06-2026
ਖੰਨਾ, 20 ਜੂਨ (ਹਰਜਿੰਦਰ ਸਿੰਘ ਲਾਲ)-ਸ਼੍ਰੋਮਣੀ ਅਕਾਲੀ ਦਲ ਹਲਕਾ ਖੰਨਾ ਦੇ ਇੰਚਾਰਜ ਯਾਦਵਿੰਦਰ ਸਿੰਘ ਯਾਦੂ ਵੱਲੋਂ ਵਿਧਾਨ ਸਭਾ ਹਲਕਾ ਖੰਨਾ ਦੀ ਕੋਰ ਕਮੇਟੀ ਮੈਂਬਰਾਂ ਦੀ ਸੂਚੀ ਜਾਰੀ ਕੀਤੀ ਗਈ। ਇਸ ਸਮੇਂ ਪਾਰਟੀ ਦਰਸ਼ਕ ਖੰਨਾ ਗੁਰਪ੍ਰੀਤ ਸਿੰਘ ਲਾਪਰਾਂ ਵੀ ਮੌਜੂਦ ਸਨ। ਯਾਦਵਿੰਦਰ ਸਿੰਘ ਯਾਦੂ ਨੇ ਕਿਹਾ ਕਿ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਦਿਸ਼ਾ ਨਿਰਦੇਸ਼ਾਂ ‘ਤੇ ਸ਼੍ਰੋਮਣੀ ਅਕਾਲੀ ਦਲ ਹਲਕਾ ਖੰਨਾ ਦੀ ਕੋਰ ਕਮੇਟੀ ਬਣਾਈ ਗਈ ਹੈ। ਜਿਸ ‘ਚ ਖੰਨਾ ਸ਼ਹਿਰ ਤੇ ਪਿੰਡਾਂ ‘ਚ ਟਕਸਾਲੀ ਆਗੂਆਂ ਤੇ ਵਰਕਰਾਂ ਨੂੰ ਲਿਆ ਗਿਆ ਹੈ। ਇਸ ਦੇ ਨਾਲ ਹੀ ਆਉਣ ਵਾਲੇ ਦਿਨਾਂ ‘ਚ ਪਾਰਟੀ ਦੇ ਬਾਕੀ ਵਿੰਗਾਂ ਅਹੁਦੇਦਾਰ ਵੀ ਬਣਾਏ ਜਾਣਗੇ। ਇਸ ਨਾਲ ਆਉਣ ਵਾਲੇ ਦਿਨਾਂ ‘ਚ ਪਾਰਟੀ ਹਲਕੇ ਅੰਦਰ ਮਜ਼ਬੂਤ ਹੋਵੇਗੀ ਕਿਉਂਕਿ ਪਾਰਟੀ ਦੇ ਇਹ ਅਹੁਦੇਦਾਰ ਆਪਣੀਆਂ ਜ਼ਿੰਮੇਵਾਰੀਆਂ ਸਮਝਦੇ ਹੋਏ ਸੇਵਾ ਕਰਨਗੇ।ਯਾਦਵਿੰਦਰ ਸਿੰਘ ਯਾਦੂ ਨੇ ਕਿਹਾ ਕਿ ਸ੍ਰੀ ਅਕਾਲ ਤਖ਼ਤ ਮਹਾਨ ਹੈ, ਸਿੱਖ ਪੰਥ ਦੀ ਸ਼ਾਨ ਹੈ। ਦੁਨੀਆਂ ਭਰ ‘ਚ ਵੱਸਦਾ ਹਰਕੇ ਨਾਨਕ ਨਾਮ ਲੇਵਾ ਸਿੱਖ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਸਤਿਕਾਰ ਕਰਦਾ ਹੈ ਪਰ ਪੰਜਾਬ ਦਾ ਮੁੱਖ ਮੰਤਰੀ ਸੱਤਾ ਦੇ ਨਸ਼ੇ ‘ਚ ਸ੍ਰੀ ਅਕਾਲ ਤਖ਼ਤ ਸਾਹਿਬ ਨਾਲ ਟੱਕਰ ਲੈ ਲਿਆ ਹੈ। ਜਿਸ ਨੂੰ ਅਜਿਹਾ ਨਹੀਂ ਕਰਨਾ ਚਾਹੀਦਾ ਸੀ ਸਗੋਂ ਨਿਮਾਣੇ ਸਿੱਖ ਵਜੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮ ਨੂੰ ਮੰਨਣਾ ਚਾਹੀਦਾ ਸੀ। ਉਨ੍ਹਾਂ ਕਿਹਾ ਕਿ ਜੇਕਰ ਮੁੱਖ ਮੰਤਰੀ ਮਾਨ ਸੱਚੇ ਸਨ ਤਾਂ ਜਦੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬਾਨ ਵੱਲੋਂ ਜਦੋਂ ਲੈੱਬਜ਼ ਦੀ ਮੰਗ ਕੀਤੀ ਗਈ ਤਾਂ ਪੰਜ ਛੇ ਮਹੀਨੇ ਸਰਕਾਰ ਕਿਉਂ ਨਹੀਂ ਜਾਗੀ, ਜਦੋਂ ਸਚਾਈ ਸਾਹਮਣੇ ਆ ਗਈ ਤਾਂ ਮਾਨ ਸਰਕਾਰ ਸ੍ਰੀ ਅਕਾਲ ਤਖ਼ਤ ਸਾਹਿਬ ਨਾਲ ਟਕਰਾਉਣ ਦੀ ਨੀਤੀ ‘ਤੇ ਉਤਰ ਆਈ। ਗੁਰਪ੍ਰੀਤ ਸਿੰਘ ਲਾਪਰਾਂ ਨੇ ਕਿਹਾ ਕਿ ਕੋਰ ਕਮੇਟੀ ਤੇ ਹੋਰ ਵਿੰਗ ਬਣਾ ਕੇ ਪਾਰਟੀ ਦੀ ਮਜ਼ਬੂਤੀ ਲਈ ਕੰਮ ਕੀਤਾ ਜਾਵੇਗਾ। ਜਿਸ ‘ਚ ਹਰ ਵਰਗ ਦੇ ਲੋਕਾਂ ਨੂੰ ਬਣਦਾ ਮਾਣ ਸਤਿਕਾਰ ਦਿੱਤਾ ਜਾਵੇਗਾ। ਅਕਾਲੀ ਦਲ ਦੀ ਕੋਰ ਕਮੇਟੀ ‘ਚ ਰਣਬੀਰ ਸਿੰਘ ਖੱਟੜਾ, ਪ੍ਰੋ. ਗੁਰਬਖ਼ਸ਼ ਸਿੰਘ ਬੀਜਾ, ਮਾ. ਕ੍ਰਿਪਾਲ ਸਿੰਘ ਘੁਡਾਣੀ, ਨਵਤੇਜ਼ ਸਿੰਘ ਖੱਟੜਾ, ਜਤਿੰਦਰ ਸਿੰਘ ਇਕੋਲਾਹਾ, ਜੀਤ ਸਿੰਘ ਅਲੋੜ, ਸਰਵਦੀਪ ਸਿੰਘ ਕਾਲੀਰਾ�, ਜਗਦੀਪ ਸਿੰਘ ਰਾਮਗੜ੍ਹ, ਹਰਦੀਪ ਸਿੰਘ ਰੋਸ਼ਾ, ਹਰਜੰਗ ਸਿੰਘ ਗੰਢੂਆਂ, ਮੋਹਣ ਸਿੰਘ ਜਟਾਣਾ, ਰਣਜੀਤ ਸਿੰਘ ਗੋਹ, ਜਤਿੰਦਰਪਾਲ ਸਿੰਘ ਵਕੀਲ, ਸਵਰਨ ਸਿੰਘ ਸੰਧੂ, ਪਵਨਜੋਤ ਸਿੰਘ ਹਰਿ�, ਬਲਜਿੰਦਰ ਸਿੰਘ ਸੇਖੋਂ, ਗੁਰਪ੍ਰੀਤ ਸਿੰਘ, ਗੁਰਮੀਤ ਸਿੰਘ ਬਘੋਰ, ਗੁਰਮੇਲ ਸਿੰਘ ਬੀਪੁਰ, ਬੂਟਾ ਸਿੰਘ ਰਾਜੇਵਾਲ, ਸਤਵੀਰ ਸਿੰਘ ਜਸਪਾਲੋਂ, ਜਗਦੀਸ਼ ਸਿੰਘ ਕੋਟਾਂ, ਅਮਰੀਕ ਸਿੰਘ ਹੋਲ, ਮਨਦੀਪ ਸਿੰਘ ਕਿਸ਼ਨਗੜ੍ਹ, ਰਣਜੀਤ ਸਿੰਘ ਮੰਡਿਆਲਾ, ਅਜਮੇਰ ਸਿੰਘ ਇਕੋਲਾਹੀ, ਸਾਧੂ ਸਿੰਘ ਰਸੂਲੜਾ, ਬਾਬਾ ਮਲਕੀਤ ਸਿੰਘ ਬੂਲੇ੍ਹਪੁਰ, ਹਰਦੀਪ ਸਿੰਘ ਦੀਪਾ ਲਲਹੇੜੀ, ਕੁਲਵਿੰਦਰ ਸਿੰਘ ਭਾਦਲਾ ਉੱਚਾ, ਹਰਪ੍ਰੀਤ ਸਿੰਘ ਕਾਲਾ ਮਾਣਕਮਾਜਰਾ, ਗੁਰਚਰਨ ਸਿੰਘ ਕੌੜੀ, ਡਾ. ਬੇਅੰਤ ਵਰਮਾ, ਜਤਿੰਦਰ ਸਿੰਘ ਮਹਿਮੀ, ਜਸਵੰਤ ਸਿੰਘ ਰਹੋਣ, ਕਾਜ਼ੀ ਸ਼ਕੀਲ ਅਹਿਮਦ, ਬਾਬਾ ਪ੍ਰੀਤਮ ਸਿੰਘ, �ਮ ਪ੍ਰਕਾਸ਼ �ਮੀ, ਮੋਹਣ ਸਿੰਘ ਲਲਹੇੜੀ, ਸ਼ੇਰ ਸਿੰਘ, ਰੁਪਿੰਦਰ ਸਿੰਘ, ਪਰਮਵੀਰ ਸਿੰਘ ਬੀਜਾ, ਅਜੀਤ ਸਿੰਘ ਜੋਤੀ, ਗੁਰਦੀਪ ਸਿੰਘ ਦੀਪਾ ਰੁਮਾਣਾ, ਜਸਪਾਲ ਸਿੰਘ ਕੰਗ, ਸਤੀਸ਼ ਵਰਮਾ, ਭੁਪਿੰਦਰ ਸਿੰਘ ਸਰਾਂ, ਬਾਬਾ ਬਹਾਦਰ ਸਿੰਘ, ਵਿਜੇਦਰ ਸਿੰਘ ਜੌਲੀ, ਹਰਜਿੰਦਰ ਸਿੰਘ ਜੇਈ, ਪ੍ਰਸ਼ਾਂਤ ਡਾਂਗ, ਜੋਗਿੰਦਰ ਸਿੰਘ ਕਾਕਾ, ਰਿੰਕੂ ਸਹੋਤਾ, ਬਲਵਿੰਦਰ ਸ਼ਰਮਾ, ਅਮਨਪ੍ਰੀਤ ਸਿੰਘ ਮਾਵੀ, ਸੁਰਿੰਦਰ ਤਿਵਾੜੀ, ਪਰਮਿੰਦਰ ਸਿੰਘ ਸੋਨੂੰ, ਜੁਝਾਰ ਸਿੰਘ, ਸੰਜੀਵ ਥਾਪਰ, ਹਰੀ ਚੰਦ, ਰਾਹੁਲ ਸ਼ਰਮਾ, ਰਕੇਸ਼ ਸ਼ਰਮਾ, ਜਸਵਿੰਦਰ ਸਿੰਘ ਗਿੱਲ, ਜਗਰੂਪ ਸਿੰਘ ਪਟਵਾਰੀ, ਹਰਜੀਤ ਦੇਵਗਨ, ਗੌਰਵ ਸ਼ਰਮਾ, ਸਤਵੀਰ ਸਿੰਘ, ਰਵਿੰਦਰ ਸਿੰਘ ਕਾਲੀਰਾ� ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਪਰਮਜੀਤ ਕੌਰ ਕੰਗ ਨੇ ਇਸਤਰੀ ਵਿੰਗ ਹਲਕਾ ਸਮਰਾਲਾ ਦਾ ਪ੍ਰਧਾਨ ਲਗਾਉਣ ’ਤੇ ਸੁਖਬੀਰ ਸਿੰਘ ਬਾਦਲ ਦਾ ਕੀਤਾ ਧੰਨਵਾਦ ਅਗਲੀ ਖ਼ਬਰ ਸ੍ਰੀ ਸਾਲਾਸਰ ਬਾਲਾ ਜੀ ਸੇਵਾ ਮੰਡਲ ਵਲੋਂ ਸ੍ਰੀ ਸਾਲਾਸਰ ਧਾਮ ਦੇ ਦਰਸ਼ਨਾਂ ਲਈ 2 ਬੱਸਾਂ ਰਵਾਨਾ
Ad Position 24