10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-06-2026

ਪਿਤਾ ਦਿਵਸ ਆਪਣੇ ਪਿਤਾ ਦਾ ਧੰਨਵਾਦ ਅਤੇ ਸਤਿਕਾਰ ਪ੍ਰਗਟ ਕਰਨ ਦਾ ਮੌਕਾ - ਪੇਸ਼ਕਸ਼: ਹਰਜਿੰਦਰ ਸਿੰਘ ਲਾਲ, ਹਨੀ ਚਾਠਲੀ, ਸੁਖਵੀਰ ਸਿੰਘ ਚਣਕੋਈਆਂ, ਰਾਜਦੀਪ ਸਿੰਘ ਅਲਬੇਲਾ

Ad Position 21
No active advertisement
ਅਜੀਤ ਡੈਸਕ 21-06-2026
ਖੰਨਾ-ਪਿਤਾ ਦਿਵਸ ਇੱਕ ਖ਼ਾਸ ਦਿਨ ਹੈ ਜਿਸ ਨੂੰ ਲੋਕ ਆਪਣੇ ਪਿਤਾ ਦਾ ਧੰਨਵਾਦ ਅਤੇ ਸਤਿਕਾਰ ਪ੍ਰਗਟ ਕਰਨ ਲਈ ਮਨਾਉਂਦੇ ਹਨ। ਇਹ ਤਿਉਹਾਰ ਹਰ ਸਾਲ ਜੂਨ ਮਹੀਨੇ ਦੇ ਤੀਜੇ ਐਤਵਾਰ ਨੂੰ ਮਨਾਇਆ ਜਾਂਦਾ ਹੈ। ਇਸ ਦਿਨ ਬੱਚੇ ਆਪਣੇ ਪਿਤਾ ਲਈ ਤੋਹਫ਼ੇ ਲਿਆਉਂਦੇ ਹਨ ਅਤੇ ਉਨ੍ਹਾਂ ਨੂੰ ਆਪਣੀ ਮੁਹੱਬਤ ਦਾ ਇਜ਼ਹਾਰ ਕਰਦੇ ਹਨ । ਪਿਤਾ ਆਪਣੇ ਬੱਚਿਆਂ ਲਈ ਰਾਤ-ਦਿਨ ਮਿਹਨਤ ਕਰਦਾ ਹੈ ਤਾਂ ਜੋ ਉਨ੍ਹਾਂ ਨੂੰ ਚੰਗੀ ਜ਼ਿੰਦਗੀ ਮਿਲ ਸਕੇ। ਉਸ ਦੀਆਂ ਬਿਨ-ਬੋਲੀਆਂ ਕੁਰਬਾਨੀਆਂ ਅਕਸਰ ਅਣਗੌਲੀਆਂ ਰਹਿ ਜਾਂਦੀਆਂ ਹਨ। ਪਿਤਾ ਦਿਵਸ ਉਸ ਨੂੰ ਯਾਦ ਕਰਨ ਅਤੇ ਉਸ ਦੀ ਕਦਰ ਕਰਨ ਦਾ ਮੌਕਾ ਹੈ।ਇਸ ਤਿਉਹਾਰ ਦੀ ਸ਼ੁਰੂਆਤ ਅਮਰੀਕਾ ਵਿਚ ਹੋਈ ਸੀ। ਸੋਨੋਰਾ ਸਮਾਰਟ ਡੌਡ ਨੇ ਆਪਣੇ ਪਿਤਾ ਦੀ ਯਾਦ ਵਿਚ ਇਸ ਦਿਨ ਨੂੰ ਆਰੰਭ ਕੀਤਾ ਸੀ। ਹੁਣ ਇਹ ਪੂਰੀ ਦੁਨੀਆ ਵਿਚ ਮਨਾਇਆ ਜਾਂਦਾ ਹੈ। ਭਾਰਤ ਵਿਚ ਵੀ ਲੋਕ ਇਸ ਨੂੰ ਬਹੁਤ ਉਤਸ਼ਾਹ ਨਾਲ ਇਸ ਨੂੰ ਮਨਾਉਂਦੇ ਹਨ। ਪਿਤਾ ਦਿਵਸ ਮਨਾਉਣ ਨਾਲ ਪਿਤਾ-ਪੁੱਤਰ ਵਿਚਕਾਰ ਰਿਸ਼ਤਾ ਹੋਰ ਮਜ਼ਬੂਤ ਹੁੰਦਾ ਹੈ। ਪਿਤਾ ਦਿਵਸ ਦਾ ਇਤਿਹਾਸ ਅਮਰੀਕਾ ਵਿਚ ਉਦਯੋਗੀਕਰਨ ਦੇ ਯੁੱਗ ਵਿਚ ਸ਼ੁਰੂ ਹੋਇਆ। ਸੋਨੋਰਾ ਸਮਾਰਟ ਡੌੌਡ ਜੋ ਵਾਸ਼ਿੰਗਟਨ ਸੂਬੇ ਦੀ ਰਹਿਣ ਵਾਲੀ ਸੀ, ਨੇ ਸਾਲ 1909 ਵਿਚ ਇੱਕ ਚਰਚ ਵਿਚ ਮਾਂ ਦਿਵਸ ਨੂੰ ਦੇਖਦਿਆਂ ਆਪਣੇ ਪਿਤਾ ਵਿਲੀਅਮ ਜੈਕਸਨ ਸਮਾਰਟ ਦੀ ਯਾਦ ਪਿਤਾਵਾਂ ਲਈ ਵੀ ਇੱਕ ਵਿਸ਼ੇਸ਼ ਦਿਨ ਮਨਾਉਣ ਬਾਰੇ ਸੋਚਿਆ ਤੇ ਉਸ ਨੇ ਸਪੋਕੇਨ ਮਿਨਿਸਟੀਰੀਅਲ ਅਲਾਇੰਸ ਨੂੰ ਅਰਜ਼ੀ ਦਿੱਤੀ ਕਿ ਉਹ ਆਪਣੇ ਪਿਤਾ ਦਾ ਜਨਮਦਿਨ 5 ਜੂਨ ਨੂੰ ਮਨਾਉਣਾ ਚਾਹੁੰਦੀ ਹੈ। ਪਰ ਤਿਆਰੀਆਂ ਲਈ ਸਮਾਂ ਚਾਹੀਦਾ ਸੀ, ਇਸ ਲਈ ਪਹਿਲੀ ਵਾਰ 19 ਜੂਨ 1910, ਜੋ ਜੂਨ ਦਾ ਤੀਜਾ ਐਤਵਾਰ ਸੀ ਨੂੰ ਪਿਤਾ ਦਿਵਸ ਮਨਾਇਆ ਗਿਆ। ਇਸ ਦਿਨ ਚਰਚਾਂ ਵਿਚ ਖਾਸ ਪ੍ਰਾਰਥਨਾਵਾਂ ਹੋਈਆਂ, ਲੋਕਾਂ ਨੇ ਜਿਉਂਦੇ ਪਿਤਾਵਾਂ ਲਈ ਲਾਲ ਗੁਲਾਬ ਅਤੇ ਮਰਹੂਮ ਪਿਤਾਵਾਂ ਲਈ ਚਿੱਟੇ ਗੁਲਾਬ ਵਰਤੇ। ਪਿਤਾ ਦਿਵਸ ਨੂੰ ਰਾਸ਼ਟਰੀ ਛੁੱਟੀ ਬਣਾਉਣ ਵਿਚ ਲੰਬਾ ਸਮਾਂ ਲੱਗਿਆ। ਰਾਸ਼ਟਰਪਤੀ ਵੁੱਡਰੋ ਵਿਲਸਨ ਅਤੇ ਕੈਲਵਿਨ ਕੂਲਿਜ ਵਰਗੇ ਆਗੂਆਂ ਨੇ ਇਸ ਦਾ ਸਮਰਥਨ ਕੀਤਾ। 1966 ਵਿਚ ਰਾਸ਼ਟਰਪਤੀ ਲਿੰਡਨ ਬੀ. ਜਾਨਸਨ ਨੇ ਇਸ ਨੂੰ ਰਾਸ਼ਟਰੀ ਤੌਰ ਉੱਤੇ ਮਨਾਉਣ ਦਾ ਐਲਾਨ ਕੀਤਾ ਅਤੇ ਅਖੀਰ ਵਿਚ 1972 ਵਿਚ ਰਾਸ਼ਟਰਪਤੀ ਰਿਚਰਡ ਨਿਕਸਨ ਨੇ ਇਸ ਨੂੰ ਸਥਾਈ ਰਾਸ਼ਟਰੀ ਛੁੱਟੀ ਐਲਾਨਿਆ।
ਮੇਰੇ ਪਿਤਾ ਮੇਰੇ ਸਭ ਤੋਂ ਚੰਗੇ ਦੋਸਤ, ਦਾਰਸ਼ਨਿਕ ਅਤੇ ਮਾਰਗਦਰਸ਼ਕ ਹਨ- ਗੁਣਰਾਜ
ਮਨੋਵਿਗਿਆਨ ਵਿਚ ਕੈਨੇਡਾ ਤੋਂ ਡਿਗਰੀ ਲੈਣ ਵਾਲੇ ਜੀਵਨ ਜੋਤ ਹਸਪਤਾਲ ਖੰਨਾ ਦੇ ਸੀ. ਈ. �. ਗੁਣਰਾਜ ਦੇ ਅਨੁਸਾਰ, ਉਸਦੇ ਪਿਤਾ ਡਾ. ਅਮਰਬੀਰ ਸਿੰਘ ਮੁਖ ਡਾਕਟਰ ਜੀਵਨ ਜੋਤ ਹਸਪਤਾਲ ਉਸਦੇ ਸਭ ਤੋਂ ਚੰਗੇ ਦੋਸਤ, ਦਾਰਸ਼ਨਿਕ ਅਤੇ ਮਾਰਗਦਰਸ਼ਕ ਹਨ। ਉਨ੍ਹਾਂ ਨੇ ਹਮੇਸ਼ਾ ਉਸਨੂੰ ਆਪਣੇ ਸੁਪਨੇ ਨੂੰ ਪੂਰਾ ਕਰਨ ਦੀ ਬੁੱਧੀ ਤੇ ਇਜ਼ਾਜਤ ਦਿੱਤੀ ਹੈ। ਉਸ ਨੇ ਕਿਹਾ ਕਿ ਉਸ ਦਾ ਸੁਪਨਾ ਹੈ ਕਿ ਪਰਿਵਾਰ ਨਾਲ ਇਕੱਠੇ ਮਿਲ ਕੇ ਜੀਵਨ ਜੋਤ ਹਸਪਤਾਲ ਨੂੰ ਪੂਰਬ ਦੀ ਬੁੱਧੀ ਅਤੇ ਪੱਛਮ ਦੀ ਨਵੀਨਤਮ ਤਕਨਾਲੋਜੀ ਨੂੰ ਮਿਲਾ ਕੇ ਨਵੀਆਂ ਉਚਾਈਆਂ ‘ਤੇ ਲਿਜਾਇਆ ਜਾਵੇ।
ਗੁਣਰਾਜ ਦੇ ਸਭ ਤੋਂ ਵਧੀਆ ਪਲ ਆਪਣੇ ਪਿਤਾ ਨਾਲ ਲੰਬੀ ਡਰਾਈਵ ‘ਤੇ ਜਾਣਾ ਅਤੇ ਉਨ੍ਹਾਂ ਨਾਲ ਜ਼ਿੰਦਗੀ ਦੇ ਤਜ਼ਰਬੇ ਸਾਂਝੇ ਕਰਨਾ ਹਨ। ਉਸਦੀ ਤਿੰਨ ਸਾਲ ਦੀ ਧੀ ਆਰਜ਼ੋਈ ਵੀ ਆਪਣੇ ਦਾਦਾ ਜੀ ਦੀ ਵੱਡੀ ਪ੍ਰਸ਼ੰਸਕ ਬਣ ਗਈ ਹੈ। ਵਰਤਮਾਨ ਵਿੱਚ ਗੁਣਰਾਜ ਚੋਟੀ ਦੀ ਯੂਨੀਵਰਸਿਟੀ ਵਿਚ ਹਸਪਤਾਲ ਪ੍ਰਸ਼ਾਸਨ ਲਈ ਮਾਸਟਰਜ਼ ਦੀ ਡਿਗਰੀ ਕਰ ਰਿਹਾ ਹੈ ।
ਸਾਡੇ ਪਿਤਾ ਡਾ. ਰਣਜੀਤ ਖੰਨਾ ਬਚਪਨ ਤੋਂ ਅੱਜ ਤੱਕ ਸਾਡੇ ਮਾਰਗਦਰਸ਼ਕ ਹਨ- ਡਾ. ਮਿਨਾਲ, ਡਾ. ਲਹਿਰ, ਡਾ. ਮਹਿਤਾਬ
ਖੰਨਾ ਵਿਚ ਪਹਿਲੇ ਦਿਲ ਦੇ ਰੋਗਾਂ ਦੇ ਸੁਪਰ ਸਪੈਸ਼ਲਿਸਟ ਡਾ. ਮਿਨਾਲ ਖੰਨਾ ਦਾ ਕਹਿਣਾ ਹੈ ਕਿ ਮੇਰੇ ਪਿਤਾ ਡਾ. ਰਣਜੀਤ ਖੰਨਾ ਮੁਖੀ ਖੰਨਾ ਹਸਪਤਾਲ ਅਤੇ ਨਰਸਿੰਗ ਹੋਮ ਬਚਪਨ ਤੋਂ ਲੈ ਕੇ ਅੱਜ ਤੱਕ ਮਾਰਗ ਦਰਸ਼ਕ ਰਹੇ ਹਨ। ਮਿਨਾਲ ਨੇ ਕਿਹਾ ਕਿ ਆਪਣੇ ਪਿਤਾ ਨੂੰ ਇੱਕ ਡਾਕਟਰ ਦੇ ਰੂਪ ਵਿੱਚ ਇਕ ਉੱਤਮ ਵਿਅਕਤੀ ਦੇ ਰੂਪ ਵਿੱਚ ਦਿਆਲਤਾ, ਇਮਾਨਦਾਰੀ ਅਤੇ ਨਿਮਰਤਾ ਨਾਲ ਜ਼ਿੰਦਗੀ ਮਾਣਦਿਆਂ ਵੇਖਣ ਦੇ ਸਭ ਤੋਂ ਵੱਡੇ ਸਬਕ ਨੇ ਮੇਰੀ ਜਿੰਦਗੀ ਬਣਾਈ ਹੈ ਤੇ ਮੈਨੂੰ ਮਨੁੱਖਤਾ ਦੀ ਸੇਵਾ ਕਰਨ ਵੱਲ ਲਾਇਆ ਹੈ। ਇਸ ਮੌਕੇ ਡਾ. ਰਣਜੀਤ ਖੰਨਾ ਦੀ ਬੇਟੀ ਡਾ. ਲਹਿਰ ਜੋ ਅਮਰੀਕਾ ਦੇ ਫਲੋਰੀਡਾ ਰਾਜ ਵਿਚ ਇਕ ਲੀਵਰ (ਜ਼ਿਗਰ) ਦੇ ਰੋਗਾਂ ਦੀ ਵੱਡੀ ਸਪੈਸ਼ਲਿਸਟ ਵਜੋਂ ਕੰਮ ਕਰ ਰਹੀ ਹੈ ਦਾ ਕਹਿਣਾ ਹੈ ਕਿ ਮੇਰੇ ਪਿਤਾ ਅਣਥੱਕ ਮਿਹਨਤ ਕਰਦੇ ਹੋਏ ਵੀ ਹਮੇਸ਼ਾ ਆਪਣੇ ਪਰਿਵਾਰ ਲਈ ਸਮਾਂ ਕੱਢਦੇ ਰਹੇ। ਮੇਰੇ ਪਿਤਾ ਨੇ ਮੈਨੂੰ ਆਪਣਾ ਜੀਵਨ ਉਨ੍ਹਾਂ ਦੇ ਸਮਰਪਣ,ੇ ਪਿਆਰ, ਹਮਦਰਦੀ ਨਾਲ ਸੇਵਾ ਕਰਨ ਦੇ ਉਦੇਸ਼ ਨਾਲ ਜੀਣ ਦਾ ਅਰਥ ਸਮਝਾਇਆ ਹੈ। ਜਦੋਂ ਕਿ ਉਨ੍ਹਾਂ ਦੀ ਨੂੰਹ ਡਾ. ਮਹਿਤਾਬ ਕੌਰ ਖੰਨਾ ਦਾ ਕਹਿਣਾ ਹੈ ਕਿ ਸਾਡੇ ਪਿਤਾ ਦੀ ਦਿਆਲਤਾ, ਸਬਰ ਅਤੇ ਅਟੱਲ ਸਮਰਥਨ ਨੇ ਸਾਡੇ ਪਰਿਵਾਰ ਨੂੰ ਅਣਗਿਣਤ ਤਰੀਕਿਆਂ ਨਾਲ ਆਕਾਰ ਦਿੱਤਾ ਹੈ, ਤੇ ਉਹ ਸਾਡੇ ਸਾਰਿਆਂ ਲਈ ਇੱਕ ਰੋਲ ਮਾਡਲ ਹਨ। ਆਪਣੇ ਪਿਤਾ ਨੂੂੰ ਸਤਿਕਾਰ ਭੇਟ ਕਰਦੇ ਹੋਏ ਦਿਵਸ ਦੀਆਂ ਬਹੁਤ-ਬਹੁਤ ਮੁਬਾਰਕਾਂ ਦਿੰਦੇ ਹਾਂ।
ਸਾਡੇ ਪਿਤਾ ਡਾ. ਵਿਨੋਦ ਸੂਦ ਦਾ ਜੀਵਨ ਸਾਡੇ ਲਈ ਰੋਲ ਮਾਡਲ ਹੈ- ਡਾ. ਰਾਘਵ, ਡਾ. ਤੇਜਵੀਰ, ਡਾ. ਜੈਨਿਥ
ਡਾ. ਰਾਘਵ ਸੂਦ ਜੋ ਇਸ ਵੇਲੇ ਐਮ. ਡੀ. ਮੈਡੀਸਨ ਦਾ ਆਖਰੀ ਸਾਲ ਦਾ ਵਿਦਿਆਰਥੀ ਹੈ ਦਾ ਕਹਿਣਾ ਹੈ ਕਿ ਮੇਰੇ ਪਿਤਾ ਡਾ. ਵਿਨੋਦ ਸੂਦ ਨੂੰ ਹਮੇਸ਼ਾ ਹੀ ਲੋਕਾਂ ਨਾਲ ਹਮਦਰਦੀ ਨਾਲ ਪੇਸ਼ ਆਉਂਦਿਆਂ ਮੈਨੂੰ ਵੀ ਡਾਕਟਰ ਬਣਨ ਦਾ ਸ਼ੌਕ ਜਾਗਿਆ ਤੇ ਉਨ੍ਹਾਂ ਦੀ ਸਲਾਹ ਨਾਲ ਮੈਂ ਮੈਡੀਸਨ ਦੀ ਐਮ. ਡੀ. ਕਰ ਕੇ ਲੋਕ ਸੇਵਾ ਕਰਨ ਬਾਰੇ ਸੋਚਿਆ, ਜਦੋਂ ਕਿ ਉਨ੍ਹਾਂ ਦੇ ਛੋਟੇ ਬੇਟੇ ਐਮ. ਬੀ. ਬੀ. ਐਸ. ਦੇ ਵਿਦਿਆਰਥੀ ਤੇਜਵੀਰ ਸੂਦ ਨੇ ਕਿਹਾ ਕਿ ਮੇਰੇ ਪਿਤਾ ਡਾ. ਵਿਨੋਦ ਸੂਦ ਐਮ. ਡੀ. ਪੈਥਾਲੋਜੀ ਮੇਰੇ ਆਦਰਸ਼ ਹਨ ਤੇ ਮੇਰੀ ਮਾਤਾ ਡਾ. ਮਮਤਾ ਸੂਦ ਐਮ. ਡੀ. ਪੈਡੀਐਟਰਿਕਸ ਵੀ ਮੇਰੇ ਪਿਤਾ ਨਾਲ ਮੇਰਾ ਆਦਰਸ਼ ਰਹੇ ਹਨ। ਜਦੋਂ ਕਿ ਮੇਰੇ ਦਾਦਾ ਦਾਦੀ ਜੋ ਡਾਕਟਰੀ ਕਰਦੇ ਰਹੇ ਦਾ ਪ੍ਰਭਾਵ ਵੀ ਸਾਡੀ ਜਿੰਦਗੀ ਨੂੰ ਬਣਾਉਣ ਵਿਚ ਵਿਸ਼ੇਸ਼ ਰੋਲ ਰੱਖਦਾ ਹੈ। ਜਦੋਂ ਕਿ ਡਾ. ਜੈਨਿਥ ਗੋਇਲ ਸੂਦ ਜੋ ਸਿਵਲ ਹਸਪਤਾਲ ਖੰਨਾ ਵਿਚ ਇਸਤਰੀ ਰੋਗਾਂ ਦੇ ਐਮ. ਡੀ. ਹਨ ਨੇ ਕਿਹਾ ਕਿ ਡਾ. ਸੂਦ ਮੇਰੇ ਸਹੁਰਾ ਜੀ ਹੀ ਨਹੀਂ ਸਗੋਂ ਸਹੀ ਅਰਥਾਂ ਵਿਚ ਪਿਤਾ ਜੀ ਹਨ ਤੇ ਅਸੀਂ ਤਿੰਨੇ ਬੱਚੇ ਉਨ੍ਹਾਂ ਨੂੰ ਪਿਤਾ ਦਿਵਸ ਦੀ ਮੁਬਾਰਕਬਾਦ ਦਿੰਦੇ ਹਾਂ।
ਪਿਤਾ ਉਹ ਦਰਖਤ ਹਨ ਜੋ ਖ਼ੁਦ ਧੁੱਪ ਸਹਿ ਕੇ ਬੱਚਿਆਂ ਨੂੰ ਛਾਂ ਦਿੰਦੇ ਹਨ�ਕਰਨਵੀਰ ਸਿੰਘ ਪੰਨੂ, ਰੂਪਲੀਨ ਕੌਰ ਪੰਨੂ
ਪਿਤਾ ਦਿਵਸ ਦੇ ਮੌਕੇ ‘ਤੇ ਮਨਦੀਪ ਸਿੰਘ ਪੰਨੂ ਸਰਪੰਚ ਪਿੰਡ ਕਟਾਹਰੀ ਦੇ ਬੱਚਿਆਂ ਕਰਨਵੀਰ ਸਿੰਘ ਪੰਨੂ ਅਤੇ ਰੂਪਲੀਨ ਕੌਰ ਪੰਨੂ ਵਲੋਂ ਆਪਣੇ ਪਿਤਾ ਪ੍ਰਤੀ ਸਤਿਕਾਰ, ਪਿਆਰ ਅਤੇ ਧੰਨਵਾਦ ਦੇ ਭਾਵ ਪ੍ਰਗਟ ਕਰਦਿਆਂ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਪਿਤਾ ਉਹ ਦਰਖਤ ਹਨ ਜੋ ਖ਼ੁਦ ਜ਼ਿੰਦਗੀ ਦੀਆਂ ਤਪਦੀਆਂ ਧੁੱਪਾਂ ਸਹਿ ਕੇ ਆਪਣੇ ਬੱਚਿਆਂ ਨੂੰ ਸੁੱਖ, ਸੁਰੱਖਿਆ ਅਤੇ ਖ਼ੁਸ਼ਹਾਲੀ ਦੀ ਛਾਂ ਪ੍ਰਦਾਨ ਕਰਦੇ ਹਨ। ਉਹ ਆਪਣੀਆਂ ਖ਼ੁਸ਼ੀਆਂ ਅਤੇ ਇੱਛਾਵਾਂ ਨੂੰ ਪਿੱਛੇ ਛੱਡ ਕੇ ਬੱਚਿਆਂ ਦੇ ਸੁਪਨਿਆਂ ਨੂੰ ਪੂਰਾ ਕਰਨ ਲਈ ਦਿਨ-ਰਾਤ ਮਿਹਨਤ ਕਰਦੇ ਹਨ। ਪਿਤਾ ਦੀ ਸਖ਼ਤੀ ਦੇ ਪਿੱਛੇ ਵੀ ਬੱਚਿਆਂ ਦੇ ਭਵਿੱਖ ਨੂੰ ਸੰਵਾਰਨ ਦੀ ਚਿੰਤਾ ਅਤੇ ਪਿਆਰ ਲੁਕਿਆ ਹੁੰਦਾ ਹੈ। ਬੱਚਿਆਂ ਨੇ ਕਿਹਾ ਕਿ ਪਿਤਾ ਸਾਨੂੰ ਜੀਵਨ ਵਿਚ ਮਿਹਨਤ, ਅਨੁਸ਼ਾਸਨ, ਇਮਾਨਦਾਰੀ ਅਤੇ ਸੰਘਰਸ਼ ਦਾ ਪਾਠ ਪੜ੍ਹਾਉਂਦੇ ਹਨ। ਵੀ ਜੀਵਨ ਵਿਚ ਕੋਈ ਮੁਸ਼ਕਲ ਆਉਂਦੀ ਹੈ ਤਾਂ ਪਿਤਾ ਦਾ ਹੌਸਲਾ ਅਤੇ ਮਾਰਗ ਦਰਸ਼ਨ ਸਾਨੂੰ ਅੱਗੇ ਵਧਣ ਦੀ ਪੇ੍ਰਰਨਾ ਦਿੰਦਾ ਹੈ।
ਪਿਤਾ ਦੀਆਂ ਸਿੱਖਿਆਵਾਂ ਤੂਫ਼ਾਨਾਂ ’ਚ ਲੜਨ ਦਾ ਹੌਸਲਾ ਦਿੰਦੀਆਂ ਹਨ-ਚਿਰਜੋਤ ਸਿੰਘ
ਮੌਜੂਦਾ ਆਧੁਨਿਕ ਸਮੇਂ ‘ਚ ਜਿੱਥੇ ਸਾਰੇ ਪੈਸੇ ਦੀ ਹੋੜ ‘ਚ ਭੱਜਣ ਲੱਗੇ ਹੋਏ ਹਨ, ਉੱਥੇ ਅਜਿਹੇ ਰਿਸ਼ਤਿਆਂ ਨੂੰ ਸੰਭਾਲਣ ਦੀ ਲੋੜ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕੈਨੇਡਾ ਤੋਂ ਆਪਣਾ ਕੰਮ ਛੱਡ ਕੇ ਆਪਣੇ ਪਿਤਾ ਮਨਪ੍ਰੀਤ ਸਿੰਘ ਅਤੇ ਚਾਚਾ ਬਲਜਿੰਦਰ ਸਿੰਘ ਦੇ ਕੰਮ ‘ਚ ਹੱਥ ਵਟਾਉਣ ਲਈ ਪੰਜਾਬ ਆਇਆ ਚਿਰਜੋਤ ਸਿੰਘ ਨੇ ਪਿਤਾ ਦਿਵਸ ਦੇ ਸੰਬੰਧੀ ਗੱਲਬਾਤ ਕਰਦਿਆ ਪ੍ਰਗਟ ਕੀਤਾ। ਚਿਰਜੋਤ ਸਿੰਘ ਨੇ ਕਿਹਾ ਕਿ ਮੈਂ ਸਾਰੀ ਜ਼ਿੰਦਗੀ ਆਪਣੇ ਪਿਤਾ ਤੇ ਚਾਚੇ ਦਾ ਦੇਣ ਨਹੀਂ ਦੇ ਸਕਦਾ ਕਿਉਂਕਿ ਅੱਜ ਮੈਂ ਜਿਸ ਵੀ ਮੁਕਾਮ ‘ਤੇ ਹਾਂ, ਉਹ ਆਪਣੇ ਪਿਤਾ ਦਾ ਬਦੌਲਤ ਹੀ ਹਾਂ। ਉਨ੍ਹਾਂ ਕਿਹਾ ਕਿ ਮੈਂ ਅੱਜ ਬਹੁਤ ਹੀ ਮਾਣ ਮਹਿਸੂਸ ਕਰਦਾ ਹਾਂ ਕਿ ਮੇਰੇ ਪਿਤਾ ਮਨਪ੍ਰੀਤ ਸਿੰਘ ਨੇ ਮੈਨੂੰ ਵਧੀਆ ਪੜ੍ਹਾਈ ਕਰਵਾ ਕੇ ਮੈਨੂੰ ਕੈਨੇਡਾ ਭੇਜਿਆ ਤੇ ਕੈਨੇਡਾ ਜਾ ਕੇ ਮੇਰਾ ਮਨ ਬਦਲ ਗਿਆ ਤੇ ਮੈਂ ਆਪਣੇ ਪਿਤਾ ਨੂੰ ਫ਼ੋਨ ਕਰ ਕੇ ਕਿਹਾ ਕਿ ਮੈਂ ਤੁਹਾਡੇ ਨਾਲ ਕੰਮ ਕਰਨਾ ਚਾਹੁੰਦਾ ਹਾਂ ਤੇ ਮੇਰੇ ਪਿਤਾ ਨੇ ਕਿਹਾ ਕਿ ਤੂੰ ਜਿਵੇਂ ਤੇਰਾ ਮਨ ਚਾਹੁੰਦਾ ਹੈ ਤੂੰ �ਵੇਂ ਹੀ ਕਰ ਤੇ ਫਿਰ ਮੈਂ ਪੰਜਾਬ ਆ ਗਿਆ ਤੇ ਮੇਰੇ ਪਿਤਾ ਮਨਪ੍ਰੀਤ ਸਿੰਘ ਤੇ ਚਾਚਾ ਬਲਜਿੰਦਰ ਸਿੰਘ ਵਲੋਂ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਅੰਦਰ ਦਸਮੇਸ਼ ਮੋਟਰਜ਼ ਦੇ ਨਾਮ ‘ਤੇ ਖੋਲੀਆਂ ਬਰਾਂਚਾਂ ਵਿਚ ਕੰਮ ਕਰ ਰਿਹਾ ਹਾਂ। ਉਨ੍ਹਾਂ ਕਿਹਾ ਕਿ ਪਿਤਾ ਦੀਆਂ ਸਿੱਖਿਆਵਾਂ ਤੁਫ਼ਾਨਾਂ ‘ਚ ਲੜਨ ਦਾ ਹੌਸਲਾ ਦਿੰਦੀਆਂ ਹਨ। ਇਕ ਬੱਚੇ ਦੇ ਦਿਲ ਦੀ ਹਾਲਤ ਪਿਤਾ ਤੋਂ ਬਿਨਾਂ ਦੂਸਰਾ ਕੋਈ ਚੰਗੀ ਤਰਾਂ ਨਹੀਂ ਜਾਣ ਸਕਦਾ ਤੇ ਪਿਤਾ ਆਪਣੀ ਖ਼ੁਸ਼ੀ ਤੋਂ ਪਹਿਲਾ ਸਾਡੀ ਖ਼ੁਸ਼ੀ ਦਾ ਧਿਆਨ ਰੱਖਦੇ ਹਨ। ਚਿਰਜੋਤ ਸਿੰਘ ਨੇ ਕਿਹਾ ਕਿ ਮੈਂ ਜਿੰਨਾ ਪਿਆਰ ਤੇ ਸਤਿਕਾਰ ਆਪਣੇ ਪਿਤਾ ਮਨਪ੍ਰੀਤ ਸਿੰਘ ਨੂੰ ਕਰਦਾ ਹਾਂ ਉਨ੍ਹਾਂ ਹੀ ਪਿਆਰ ਆਪਣੇ ਚਾਚੇ ਬਲਜਿੰਦਰ ਸਿੰਘ ਨੂੰ ਕਰਦਾ ਹਾਂ।
ਬੱਚਿਆਂ ਨੂੰ ਉਚ ਪਦਵੀਆਂ ’ਤੇ ਪਹੁੰਚਾਉਣ ਲਈ ਪਿਤਾ ਦਾ ਯੋਗਦਾਨ ਮਹੱਤਵਪੂਰਨ -ਦਿਲਪ੍ਰੀਤ ਸਿੰਘ/ਮਨਪ੍ਰੀਤ ਸਿੰਘ
ਸਾਡੇ ਪਿਤਾ ਰਿਟਾਇਰਡ ਈ. ਟੀ. �. ਗੁਰਦੀਪ ਸਿੰਘ ਕੌਲ ਸਾਡੀ ਜੰਨਤ ਹਨ। ਸਾਡੇ ਲਈ ਹਰ ਦਿਨ ਪਿਤਾ ਦਿਵਸ ਹੈ ਕਿਉਂਕਿ ਸਾਡੇ ਪਿਤਾ ਨੇ ਹਰ ਮੋੜ ‘ਤੇ ਸਾਡੇ ਨਾਲ ਮੋਢੇ ਨਾਲ ਮੋਢਾ ਲਗਾ ਕੇ ਸਾਨੂੰ ਅੱਗੇ ਵਧਣ ਲਈ ਉਤਸ਼ਾਹਿਤ ਕੀਤਾ ਤੇ ਕਰ ਰਹੇ ਹਨ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਾਹਨੇਵਾਲ ਦੇ ਵਸਨੀਕ ਦਿਲਪ੍ਰੀਤ ਸਿੰਘ ਲਾਲੀ ਪਟਵਾਰੀ ਅਤੇ ਮਨਪ੍ਰੀਤ ਸਿੰਘ ਅਸਟ੍ਰੇਲੀਆ ਨੇ ਪਿਤਾ ਦਿਵਸ ਦੇ ਸਬੰਧ ‘ਚ ਗੱਲਬਾਤ ਕਰਦਿਆ ਪ੍ਰਗਟ ਕੀਤਾ। ਦਿਲਪ੍ਰੀਤ ਸਿੰਘ ਪਟਵਾਰੀ ਅਤੇ ਮਨਪ੍ਰੀਤ ਸਿੰਘ ਨੇ ਕਿਹਾ ਕਿ ਬੱਚਿਆਂ ਨੂੰ ਉਚ ਪਦਵੀਆਂ ‘ਤੇ ਪਹੁੰਚਾਉਣ ਲਈ ਪਿਤਾ ਦਾ ਯੋਗਦਾਨ ਮਹੱਤਵਪੂਰਨ ਹੁੰਦਾ ਹੈ। ਇਸ ਤਰਾਂ ਹੀ ਸਾਡੇ ਪਿਤਾ ਗੁਰਦੀਪ ਸਿੰਘ ਕੌਲ ਨੇ ਸਾਨੂੰ ਵਧੀਆ ਪੜ੍ਹਾਈ ਕਰਵਾਈ ਅਤੇ ਉੱਚ ਅਹੁਦੇ ਤੱਕ ਪਹੁੰਚਣ ਲਈ ਮਹੱਤਵਪੂਰਨ ਯੋਗਦਾਨ ਪਾਇਆ। ਦਿਲਪ੍ਰੀਤ ਸਿੰਘ ਅਤੇ ਮਨਪ੍ਰੀਤ ਸਿੰਘ ਨੇ ਕਿਹਾ ਕਿ ਸਾਦਗੀ, ਨਿਮਰਤਾ ਤੇ ਅਨੁਸ਼ਾਸਨ ਵਿਚ ਰਹਿਣਾ ਮੈਨੂੰ ਮੇਰੇ ਪਿਤਾ ਨੇ ਹੀ ਸਿਖਾਇਆ। ਉਨ੍ਹਾਂ ਦੇ ਚੰਗੇ ਸੰਸਕਾਰਾਂ ਨੂੰ ਗ੍ਰਹਿਣ ਕਰ ਕੇ ਹੀ ਸਮਾਜ ਵਿਚੋਂ ਸਤਿਕਾਰ ਤੇ ਪਿਆਰ ਮਿਲ ਰਿਹਾ ਹੈ। ਦਿਲਪ੍ਰੀਤ ਸਿੰਘ ਅਤੇ ਮਨਪ੍ਰੀਤ ਸਿੰਘ ਨੇ ਕਿਹਾ ਕਿ ਸਾਨੂੰ ਆਪਣੇ ਪਿਤਾ ਰਿਟਾਇਰਡ ਈ. ਟੀ. �. ਗੁਰਦੀਪ ਸਿੰਘ ਕੌਲ ਤੇ ਬਹੁਤ ਵੱਡਾ ਮਾਣ ਹੈ।
ਜੋ ਵੀ ਮੁਕਾਮ ਹਾਸਿਲ ਕੀਤਾ ਹੈ ਉਸ ਵਿਚ ਮੇਰੇ ਪਿਤਾ ਦਾ ਅਹਿਮ ਯੋਗਦਾਨ-ਹਰਜੋਤ ਮਾਂਗਟ
ਸ਼੍ਰੋਮਣੀ ਅਕਾਲੀ ਦਲ ਦੇ ਨੀਲੋਂ ਕਲਾਂ ਜ਼ੋਨ ਤੋਂ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਅਤੇ ਯੂਥ ਕੋਰ ਕਮੇਟੀ ਮੈਂਬਰ ਤੇ ਹਲਕਾ ਸਮਰਾਲਾ ਤੋਂ ਯੂਥ ਪ੍ਰਧਾਨ ਹਰਜੋਤ ਸਿੰਘ ਮਾਂਗਟ ਨੇ ਕਿਹਾ ਉਹ ਅੱਜ ਜਿਸ ਵੀ ਮੁਕਾਮ ‘ਤੇ ਹਨ। ਉਸ ਵਿਚ ਉਨ੍ਹਾਂ ਦੇ ਪਿਤਾ ਨਗਿੰਦਰ ਸਿੰਘ ਮਾਂਗਟ ਦਾ ਅਹਿਮ ਯੋਗਦਾਨ ਹੈ। ਉਨ੍ਹਾਂ ਕਿਹਾ ਕਿ ਮੇਰੇ ਪਿਤਾ ਦੀ ਸਪੋਰਟ ਤੋਂ ਬਿਨਾਂ ਉਹ ਅਧੂਰੇ ਸਨ ਕਿਉਂਕਿ ਉਨ੍ਹਾਂ ਨੇ ਮੈਨੂੰ ਵਧੀਆ ਸਕੂਲਾਂ ਵਿਚ ਪੜ੍ਹਾ ਕੇ ਸਮੇਂ ਦਾ ਹਾਣੀ ਬਣਾਇਆ ਅਤੇ ਉਸ ਤੋਂ ਬਾਅਦ ਇੰਜੀਨੀਅਰਿੰਗ ਕਾਲਜ ‘ਚੋਂ ਡਿਗਰੀ ਅਤੇ ਫਿਰ ਐੈੱਮ. ਬੀ. ਏ. ਦੀ ਡਿਗਰੀ ਕਰਵਾਈ। ਉਨ੍ਹਾਂ ਦੱਸਿਆ ਕਿ ਉੱਚ ਸਿੱਖਿਆ ਪ੍ਰਾਪਤ ਕਰਨ ਲਈ ਵੀ ਮੇਰੇ ਪਿਤਾ ਨੇ ਮੈਨੂੰ ਪ੍ਰੇਰਿਤ ਕੀਤਾ। ਕਾਲਜ ਵਿਚ ਪੜ੍ਹਦੇ ਸਮੇਂ ਸ਼੍ਰੋਮਣੀ ਅਕਾਲੀ ਦਲ ਦੀ ਵਿਦਿਆਰਥੀ ਜਥੇਬੰਦੀ ਐੈੱਸ. �. ਆਈ. ਨਾਲ ਜੁੜ ਕੇ ਪਹਿਲਾਂ ਜ਼ਿਲ੍ਹਾ ਪ੍ਰਧਾਨ ਬਣ ਕੇ ਪਾਰਟੀ ਦੀ ਸੇਵਾ ਕੀਤੀ। 2005 ਕਾਲਜ ਸਮੇਂ ਤੋਂ ਰਾਜਨੀਤੀ ਦੀ ਚੇਟਕ ਲੱਗੀ ਅਤੇ ਉਸ ਦਿਨ ਤੋਂ ਸ਼੍ਰੋਮਣੀ ਅਕਾਲੀ ਦਲ ਨਾਲ ਜੁੜੇ ਹੋਣ ਦਾ ਮਾਣ ਪ੍ਰਾਪਤ ਹੈ। ਇਸ ਤੋਂ ਬਾਅਦ 2018 ਵਿਚ ਪਾਰਟੀ ਨੇ ਬਲਾਕ ਸੰਮਤੀ ਦੀ ਟਿਕਟ ਦੇ ਕੇ ਨਿਵਾਜਿਆ ਅਤੇ ਸੀਟ ਜਿੱਤ ਕੇ ਪਾਰਟੀ ਦੀ ਝੋਲੀ ਪਾਈ। ਯੂਥ ਅਕਾਲੀ ਦਲ ਵਿਚ ਵੀ ਵੱਖ-ਵੱਖ ਅਹੁਦਿਆਂ ‘ਤੇ ਰਹੇ। ਯੂਥ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ, ਹਲਕਾ ਸਮਰਾਲਾ ਦੇ ਯੂਥ ਪ੍ਰਧਾਨ ਅਤੇ 2024 ਵਿਚ ਕੋਰ ਕਮੇਟੀ ਦੇ ਮੈਂਬਰ ਵੀ ਰਹੇ। ਇਸ ਤੋਂ ਇਲਾਵਾ 2025 ਵਿਚ ਮਿਹਨਤ ਅਤੇ ਲਗਨ ਨਾਲ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਬਣੇ। ਜ਼ਿਲ੍ਹਾ ਪ੍ਰੀਸ਼ਦ ਮੈਂਬਰ ਹਰਜੋਤ ਸਿੰਘ ਮਾਂਗਟ ਨੇ ਕਿਹਾ ਕਿ ਮੇਰੇ ਪਿਤਾ ਮੇਰੇ ਆਦਰਸ਼ ਹਨ ਅਤੇ ਇਸ ਪਿਤਾ ਦਿਵਸ ਮੌਕੇ ਮੈਂ ਆਪਣੇ ਪਿਤਾ ਅੱਗੇ ਸਿਰ ਝੁਕਾਉਂਦਾ ਹਾਂ।
Ad Position 22
No active advertisement
ਪਿਛਲੀ ਖ਼ਬਰ ਪੰਜਾਬ ਸਰਕਾਰ ਅਖੀਰਲੀ ਗਾਰੰਟੀ ਨੂੰ ਵੀ ਪੂਰਾ ਕਰਨ ਜਾ ਰਹੀ ਹੈ-ਈ. ਟੀ. �ਓ. ਅਗਲੀ ਖ਼ਬਰ ਏ. ਐੱਸ. ਕਾਲਜ ਫ਼ਾਰ ਵੁਮੈਨ ਵਿਖੇ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ
Ad Position 24