09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-08-2026

ਸ਼੍ਰੋਮਣੀ ਅਕਾਲੀ ਦਲ ਬਾਦਲ ਸੂਬੇ ਦੀ ਭਲਾਈ ਹਿਤ ਕਾਰਜ਼ ਕਰਨ ਦੇ ਸਮਰੱਥ-ਸਿਮਕ ਪਿੰਡ ਗੁਰਮ ਅਤੇ ਪਿੰਡ ਰੁੜਕਾ ਅੰਦਰ ਘਰ-ਘਰ ਮਿਲਣੀ ਪ੍ਰੋਗਰਾਮ ਹੇਠ ਭਰਵੀਆਂ ਮੀਟਿੰਗਾਂ

ਡੇਹਲੋਂ, 9 ਅਗਸਤ (ਅੰਮ੍ਰਿਤਪਾਲ ਸਿੰਘ ਕੈਲੇ)-ਸ਼੍ਰੋਮਣੀ ਅਕਾਲੀ ਦਲ ਬਾਦਲ ਵਲੋਂ ਵਿਧਾਨ ਸਭਾ ਹਲਕਾ ਗਿੱਲ ਇੰਚਾਰਜ ਹਰਪ੍ਰੀਤ ਸਿੰਘ ਸਿਮਕ ਨੇ ਘਰ-ਘਰ ਮਿਲਣੀ ਪ੍ਰੋਗਰਾਮ ਵਿੱਢੀ ਮੁਹਿੰਮ ਤਹਿਤ ਪਿੰਡ ਗੁਰਮ ਅਤੇ ਪਿੰਡ ਰੁੜਕਾ ਵਿਖੇ ਭਰਵੀਆਂ ਮੀਟਿੰਗਾਂ ਕਰਦਿਆਂ ਵਰਕਰਾਂ ਨੂੰ ਪਾਰਟੀ ਦੀਆਂ ਉਸਾਰੂ ਨੀਤੀਆਂ ਘਰ-ਘਰ ਤੱਕ ਪਹੁੰਚਾਉਣ ਦਾ ਸੱਦਾ ਦਿੱਤਾ। ਹਲਕਾ ਇੰਚਾਰਜ ਵਲੋਂ ਵੱਖ-ਵੱਖ ਪਰਿਵਾਰਾਂ ਨਾਲ ਮੁਲਾਕਾਤਾਂ ਕਰਦਿਆਂ ਉਨ੍ਹਾਂ ਦੇ ਦੁੱਖ-ਸੁੱਖ ਸਾਂਝੇ ਕੀਤੇ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਸੂਬੇ ਦੇ ਸਾਰੇ ਵਰਗਾਂ ਦੀ ਭਲਾਈ ਹਿਤ ਅਪਣਾਈ ਜਾ ਰਹੀ ਸੋਚ ਸੰਬੰਧੀ ਜਾਗਰੂਕ ਕੀਤਾ।

Ad Position 21
No active advertisement
ਅਜੀਤ ਡੈਸਕ 10-08-2026
ਡੇਹਲੋਂ, 9 ਅਗਸਤ (ਅੰਮ੍ਰਿਤਪਾਲ ਸਿੰਘ ਕੈਲੇ)-ਸ਼੍ਰੋਮਣੀ ਅਕਾਲੀ ਦਲ ਬਾਦਲ ਵਲੋਂ ਵਿਧਾਨ ਸਭਾ ਹਲਕਾ ਗਿੱਲ ਇੰਚਾਰਜ ਹਰਪ੍ਰੀਤ ਸਿੰਘ ਸਿਮਕ ਨੇ ਘਰ-ਘਰ ਮਿਲਣੀ ਪ੍ਰੋਗਰਾਮ ਵਿੱਢੀ ਮੁਹਿੰਮ ਤਹਿਤ ਪਿੰਡ ਗੁਰਮ ਅਤੇ ਪਿੰਡ ਰੁੜਕਾ ਵਿਖੇ ਭਰਵੀਆਂ ਮੀਟਿੰਗਾਂ ਕਰਦਿਆਂ ਵਰਕਰਾਂ ਨੂੰ ਪਾਰਟੀ ਦੀਆਂ ਉਸਾਰੂ ਨੀਤੀਆਂ ਘਰ-ਘਰ ਤੱਕ ਪਹੁੰਚਾਉਣ ਦਾ ਸੱਦਾ ਦਿੱਤਾ। ਹਲਕਾ ਇੰਚਾਰਜ ਵਲੋਂ ਵੱਖ-ਵੱਖ ਪਰਿਵਾਰਾਂ ਨਾਲ ਮੁਲਾਕਾਤਾਂ ਕਰਦਿਆਂ ਉਨ੍ਹਾਂ ਦੇ ਦੁੱਖ-ਸੁੱਖ ਸਾਂਝੇ ਕੀਤੇ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਸੂਬੇ ਦੇ ਸਾਰੇ ਵਰਗਾਂ ਦੀ ਭਲਾਈ ਹਿਤ ਅਪਣਾਈ ਜਾ ਰਹੀ ਸੋਚ ਸੰਬੰਧੀ ਜਾਗਰੂਕ ਕੀਤਾ। ਉਨ੍ਹਾਂ ਕਿਹਾ ਕਿ ਹਲਕਾ ਗਿੱਲ ਅੰਦਰ ਵਿਕਾਸ ਕਾਰਜ਼ ਪੂਰੀ ਤਰਾਂ ਠੱਪ ਹਨ ਅਤੇ ਆਪ ਸਰਕਾਰ ਦੇ ਨੁਮਾਇੰਦੇ ਸਿਰਫ਼ ਨਿੱਜੀ ਹਿਤਾਂ ਦੀ ਪੂਰਤੀ ਵਿਚ ਲੱਗੇ ਹੋਏ ਹਨ, ਪਰ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਸਰਕਾਰ ਬਣ ਜਾਣ ‘ਤੇ ਹਲਕਾ ਗਿੱਲ ਦਾ ਸਰਬਪੱਖੀ ਵਿਕਾਸ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸੂਬੇ ਅੰਦਰ ਵਿਰੋਧੀਆਂ ਪਾਰਟੀਆਂ ਦੇ ਆਗੂ ਸਿਰਫ਼ ਅਕਾਲੀ ਦਲ ਬਾਦਲ ਖ਼ਿਲਾਫ਼ ਝੂਠੀ ਬਿਆਨਬਾਜ਼ੀ ਕਰ ਕੇ ਬਦਨਾਮ ਕਰਨ ਦੀ ਕੋਸ਼ਿਸ਼ ਵਿਚ ਹਨ, ਪੰਜਾਬ ਦੇ ਸਾਰੇ ਵਰਗਾਂ ਦੇ ਲੋਕ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਸਰਕਾਰ ਬਣਾਉਣ ਲਈ ਕਾਹਲੇ ਹਨ। ਪਿੰਡ ਰੁੜਕਾ ਵਿਖੇ ਸਰਕਲ ਘਵੱਦੀ ਪ੍ਰਧਾਨ ਗੁਰਜੀਤ ਸਿੰਘ ਲਹਿਰਾ, ਸਰਕਲ ਡੇਹਲੋਂ ਪ੍ਰਧਾਨ ਸੁਖਦਰਸ਼ਨ ਸਿੰਘ ਪੋਹੀੜ, ਸੁਰਿੰਦਰ ਸਿੰਘ ਵਿਰਕ ਰੁੜਕਾ, ਮੇਹਰ ਸਿੰਘ ਵਿਰਕ, ਸੁਖਦੇਵ ਸਿੰਘ ਫ਼ੌਜੀ, ਨੰਬਰਦਾਰ ਹਰਪਾਲ ਸਿੰਘ ਵਿਰਕ, ਨੰਬਰਦਾਰ ਮਨਦੀਪ ਸਿੰਘ ਵਿਰਕ, ਹਰਪਾਲ ਸਿੰਘ ਵਿਰਕ ਪੀ. ਪੀ., ਹਰਦੀਪ ਸਿੰਘ ਵਿਰਕ, ਲਖਵੀਰ ਸਿੰਘ ਲੱਖਾ, ਦਵਿੰਦਰਪਾਲ ਸਿੰਘ ਓਣ ਪੰਚ, ਗੁਰਪ੍ਰੀਤ ਸਿੰਘ ਓਣ ਪੰਚ, ਪਰਮਿੰਦਰ ਸਿੰਘ ਵਿਰਕ, ਰਾਣਾ ਵਿਰਕ, ਪਲਵਿੰਦਰ ਸਿੰਘ ਧਾਲੀਵਾਲ, ਸੁਖਰਾਜ ਸਿੰਘ ਬਾਦਲ, ਬੇਅੰਤ ਸਿੰਘ ਵਿਰਕ, ਅਵਤਾਰ ਸਿੰਘ ਵਿਰਕ, ਪਲਵਿੰਦਰ ਸਿੰਘ ਵਿਰਕ, ਲਖਵੀਰ ਸਿੰਘ ਲੱਖੀ, ਅਮਰਜੀਤ ਸਿੰਘ ਮਿਸਤਰੀ, ਇੰਦਰਜੀਤ ਸਿੰਘ ਵਿਰਕ (ਵਾਧੂ), ਜੁਗਿੰਦਰ ਸਿੰਘ ਕਾਕਾ, ਸੁਖਵੀਰ ਸਿੰਘ ਵਿਰਕ, ਜਰਨੈਲ ਸਿੰਘ ਵਿਰਕ, ਮਨਪ੍ਰੀਤ ਸਿੰਘ, ਕੁਲਦੀਪ ਪੰਡਿਤ ਹਾਜ਼ਰ ਸਨ। ਇਸੇ ਤਰਾਂ ਪਿੰਡ ਗੁਰਮ ਵਿਖੇ ਦਵਿੰਦਰ ਸਿੰਘ ਦਿਓਲ ਦੇ ਗ੍ਰਹਿ ਵਿਖੇ ਪਾਰਟੀ ਵਰਕਰਾਂ ਨਾਲ ਮੀਟਿੰਗ ਸਮੇਂ ਹਰਪ੍ਰੀਤ ਸਿੰਘ ਸਿਮਕ ਨੇ ਪਿੰਡ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਸ਼੍ਰੋਮਣੀ ਅਕਾਲੀ ਦਲ ਦੇ ਹੱਕ ਵਿਚ ਡਟ ਕੇ ਖੜ੍ਹਨ ਅਤੇ ਪਾਰਟੀ ਨੂੰ ਹੋਰ ਮਜ਼ਬੂਤ ਬਣਾਉਣ ਲਈ ਆਪਣਾ ਅਹਿਮ ਯੋਗਦਾਨ ਪਾਉਣ। ਇਸ ਸਮੇਂ ਹਰਦੀਪ ਸਿੰਘ ਦੀਪਾ, ਨਵਪ੍ਰੀਤ ਸਿੰਘ ਨੋਨੀ, ਜੁਗਰਾਜ ਸਿੰਘ, ਅੰਮ੍ਰਿਤ ਸਿੰਘ ਦਿਓਲ, ਹਰਪ੍ਰੀਤ ਸਿੰਘ, ਹਰਪ੍ਰੀਤ ਸਿੰਘ ਗਰਚਾ, ਸੁਖਦੀਪ ਸਿੰਘ, ਪਰਮਿੰਦਰ ਸਿੰਘ, ਹਰਦੀਪ ਸਿੰਘ, ਪ੍ਰੀਤਪਾਲ ਸਿੰਘ, ਹਰਮਨਪ੍ਰੀਤ ਸਿੰਘ, ਗੁਰਜੋਤ ਸਿੰਘ ਸਮੇਤ ਹੋਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਤੀਆਂ ਦਾ ਤਿਉਹਾਰ ਪਿੱਪਲਾਂ ਦੀ ਛਾਂ ਦੀ ਬਜਾਏ ਹੋਟਲਾਂ ਦੀ ਚਾਰਦੀਵਾਰੀ ਤੱਕ ਸੀਮਤ ਰਹਿਣ ਲੱਗਾ ਅਗਲੀ ਖ਼ਬਰ ਮਲੌਦ ਦੇ ਵਾਰਡ ਨੰਬਰ 6 ’ਚ ਤੀਆਂ ਦਾ ਤਿਉਹਾਰ ਮਨਾਇਆ
Ad Position 24