09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-08-2026

ਮਰਹੂਮ ਇਨਕਲਾਬੀ ਕਵੀ ਲਾਲ ਸਿੰਘ, ਤਰਲੋਚਨ ਸਿੰਘ ਦੀ ਸਾਹਿਤਕ ਵਿਰਾਸਤ ਸੰਭਾਲੀ ਜਾਵੇਗੀ-ਪ੍ਰਿੰ. ਬੈਨੀਪਾਲ

ਸਮਰਾਲਾ, 9 ਅਗਸਤ (ਗੋਪਾਲ ਸੋਫਤ)-ਮਰਹੂਮ ਇਨਕਲਾਬੀ ਕਵੀ ਲਾਲ ਸਿੰਘ ਦਿਲ ਅਤੇ ਨਾਟਕਕਾਰ ਮਾਸਟਰ ਤਰਲੋਚਨ ਸਿੰਘ ਨੂੰ ਸਮਰਪਿਤ ਲੇਖਕ ਮੰਚ ਸਮਰਾਲਾ ਦੀ ਮਾਸਿਕ ਮੀਟਿੰਗ ਵਿਚ ਦੋਹਾਂ ਵਿੱਛੜੇ ਲੇਖਕਾਂ ਦੇ ਸਾਹਿੱਤਿਕ ਸਫ਼ਰ ਅਤੇ ਉਨ੍ਹਾਂ ਦੀਆਂ ਲਿਖਤਾਂ ਸਬੰਧੀ ਹਾਜ਼ਰ ਲੇਖਕਾਂ ਵਲੋਂ ਵਿਸਥਾਰ ਨਾਲ ਚਰਚਾ ਹੋਈ। ਮੰਚ ਦੇ ਪ੍ਰਧਾਨ ਰਾਜਵਿੰਦਰ ਸਮਰਾਲਾ ਵਲੋਂ ਪ੍ਰੋਗਰਾਮ ਦੀ ਰੂਪ ਰੇਖਾ ਦੀ ਸ਼ੁਰੂਆਤ ਕਰਦਿਆਂ ਹਾਜ਼ਰ ਮੁੱਖ ਬੁਲਾਰਿਆਂ ਵਲੋਂ ਇੱਕ ਮਤ ਰਾਹੀਂ ਦੋਹਾਂ ਲੇਖਕਾਂ ਨੂੰ ਵੱਡੇ ਕੱਦ ਦੇ ਲੇਖਕ ਦੱਸਿਆ ਗਿਆ।

Ad Position 21
No active advertisement
ਈਸੜੂ ਵਿਖੇ ਕਾਂਗਰਸ ਪਾਰਟੀ ਦੀ 15 ਅਗਸਤ ਨੂੰ ਹੋਵੇਗੀ ਇਤਿਹਾਸਕ ਕਾਨਫਰੰਸ: ਗਿੱਲ ਬੇਰਕਲਾਂ 10-08-2026
ਸਮਰਾਲਾ, 9 ਅਗਸਤ (ਗੋਪਾਲ ਸੋਫਤ)-ਮਰਹੂਮ ਇਨਕਲਾਬੀ ਕਵੀ ਲਾਲ ਸਿੰਘ ਦਿਲ ਅਤੇ ਨਾਟਕਕਾਰ ਮਾਸਟਰ ਤਰਲੋਚਨ ਸਿੰਘ ਨੂੰ ਸਮਰਪਿਤ ਲੇਖਕ ਮੰਚ ਸਮਰਾਲਾ ਦੀ ਮਾਸਿਕ ਮੀਟਿੰਗ ਵਿਚ ਦੋਹਾਂ ਵਿੱਛੜੇ ਲੇਖਕਾਂ ਦੇ ਸਾਹਿੱਤਿਕ ਸਫ਼ਰ ਅਤੇ ਉਨ੍ਹਾਂ ਦੀਆਂ ਲਿਖਤਾਂ ਸਬੰਧੀ ਹਾਜ਼ਰ ਲੇਖਕਾਂ ਵਲੋਂ ਵਿਸਥਾਰ ਨਾਲ ਚਰਚਾ ਹੋਈ। ਮੰਚ ਦੇ ਪ੍ਰਧਾਨ ਰਾਜਵਿੰਦਰ ਸਮਰਾਲਾ ਵਲੋਂ ਪ੍ਰੋਗਰਾਮ ਦੀ ਰੂਪ ਰੇਖਾ ਦੀ ਸ਼ੁਰੂਆਤ ਕਰਦਿਆਂ ਹਾਜ਼ਰ ਮੁੱਖ ਬੁਲਾਰਿਆਂ ਵਲੋਂ ਇੱਕ ਮਤ ਰਾਹੀਂ ਦੋਹਾਂ ਲੇਖਕਾਂ ਨੂੰ ਵੱਡੇ ਕੱਦ ਦੇ ਲੇਖਕ ਦੱਸਿਆ ਗਿਆ। ਇਨਕਲਾਬੀ ਕਵੀ ਲਾਲ ਸਿੰਘ ਦਿਲ ਦੇ ਛਪੇ ਅਤੇ ਅਣਛਪੇ ਸਾਹਿਤ ਸਬੰਧੀ ਪ੍ਰਕਾਸ਼ਕ ਦੀਪਦਿਲਬਰ ਨੇ ਵਿਆਪਕ ਜਾਣਕਾਰੀ ਸਾਂਝੀ ਕੀਤੀ । ਪ੍ਰਿੰਸੀਪਲ ਡਾ. ਪਰਮਿੰਦਰ ਸਿੰਘ ਬੈਨੀਪਾਲ ਅਤੇ ਸ਼ਾਹੀ ਸਪੋਰਟਸ ਕਾਲਜ ਦੇ ਡਾਇਰੈਕਟਰ ਗੁਰਬੀਰ ਸ਼ਾਹੀ ਨੇ ਹਾਜ਼ਰ ਲੇਖਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਨਕਲਾਬੀ ਕਵੀ ਲਾਲ ਸਿੰਘ ਦਿਲ ਦੀਆਂ ਲਿਖਤਾਂ ਜਿੱਥੇ ਨਕਸਲੀ ਲਹਿਰ ਸਮੇਂ ਪਿੰਡੇ ‘ਤੇ ਹੰਢਾਏ ਜ਼ਬਰ, ਜ਼ੁਲਮ ਦੇ ਤਜਰਬਿਆਂ ਦਾ ਸਾਕਸ਼ਾਤ ਦ੍ਰਿਸ਼ਟਾਂਤ ਹੈ, ਉੱਥੇ ਨਾਟਕਕਾਰ ਮਾਸਟਰ ਤਰਲੋਚਨ ਬਹੁ ਵਿਧਵੀ ਸ਼ਖ਼ਸੀਅਤ ਦਾ ਮਾਲਕ ਰਿਹਾ ਹੈ। ਉਹ ਪੰਜਾਬੀ ਕੋਰਿਓਗ੍ਰਾਫੀ ਦਾ ਮੋਢੀ ਸੀ। ਉਨ੍ਹਾਂ ਕਿਹਾ ਕਿ ਮਾਸਟਰ ਤਰਲੋਚਨ, ਧਰਮ, ਇਤਿਹਾਸ, ਮਿਥਿਹਾਸ, ਸਾਹਿਤ, ਸਿਆਸਤ ਅਤੇ ਹਰ ਖੇਤਰ ਦੀ ਡੂੰਘੀ ਜਾਣਕਾਰੀ ਦਾ ਮਾਲਕ ਸੀ। ਉਨ੍ਹਾਂ ਨੇ ਲੇਖਕਾਂ ਦੀ ਸਾਂਝੀ ਯਾਦਗਾਰ ਬਣਾਉਣ ਦੀ ਵਕਾਲਤ ਵੀ ਕੀਤੀ। ਮਾਸਟਰ ਤਰਲੋਚਨ ਦੀਆਂ ਫ਼ਿਲਮਾਂ ਅਤੇ ਨਾਟਕਾਂ ਦੇ ਹੀਰੋ ਰਹੇ ਐਡਵੋਕੇਟ ਦਲਜੀਤ ਸ਼ਾਹੀ ਨੇ ਕਿਹਾ ਕਿ ਮਾਸਟਰ ਤਰਲੋਚਨ ਵੱਡੇ ਕੈਨਵਸ ਦਾ ਬੰਦਾ ਸੀ। ਉਨ੍ਹਾਂ ਜਿੰਨੀਆਂ ਵੀ ਫ਼ਿਲਮਾਂ ਬਣਾਈਆਂ ਉਹ ਲੋਕਾਂ ਦੀ ਧਿਰ ਬਣ ਕੇ ਲੋਕਾਂ ਵਾਸਤੇ ਬਣਾਈਆਂ। ਕਮਲਜੀਤ ਨੀਲੋਂ, ਜਸਦੇਵ ਲਲਤੋਂ, ਇੰਦਰਜੀਤ ਸਿੰਘ ਦੇਵਗਨ, ਗੁਰਪ੍ਰੀਤ ਘੋਲੀ, ਐੱਸ. ਨਸੀਮ, ਕੇਵਲ ਸਿੰਘ ਕਦੋਂ ਅਤੇ ਹਰਜਿੰਦਰਪਾਲ ਸਿੰਘ ਨੇ ਵੀ ਦੋਹਾਂ ਲੇਖਕਾਂ ਬਾਰੇ ਆਪੋ ਆਪਣੇ ਵਿਚਾਰ ਪੇਸ਼ ਕੀਤੇ। ਚਲਦੇ ਸਮਾਗਮ ਵਿਚ ਆਰਮੀ ਅਫ਼ਸਰ ਮੇਜਰ ਭਵਨੀਤ ਧਾਲੀਵਾਲ ਦੀ ਕਾਵਿ ਪੁਸਤਕ ‘ਆ ਮਿਲ ਕੇ ਜ਼ਿਕਰ ਤਾਂ ਕਰੀਏ’ ਦਾ ਦੂਜਾ ਐਡੀਸ਼ਨ ਅਤੇ ਆਉਣ ਵਾਲੇ ਨਾਵਲ ‘ਅਫ਼ਗ਼ਾਨ ਤੋਂ ਪੰਜਾਬ’ ਕਵਰ ਪੋਸਟਰ ਲੋਕ ਅਰਪਣ ਕੀਤਾ ਗਿਆ। ਪ੍ਰੋਗਰਾਮ ਦੇ ਦੂਜੇ ਪੜਾਅ ਵਿੱਚ ਨਾਟਕਕਾਰ ਜਗਦੀਸ਼ ਖੰਨਾ ਵਲੋਂ ਪਲੀਤ ਹੋ ਰਹੇ ਵਾਤਾਵਰਨ ਨਾਲ ਸਬੰਧਿਤ ਨਾਟਕ ‘ਬੀਰ ਵਹੁਟੀਆਂ ਚਲੀ ਗਈਆਂ’ਨਵਜੀਤ ਕੋਟਲਾ, ਕਮਲਜੀਤ ਨੀਲੋਂ, ਆਰਮੀ ਅਫ਼ਸਰ ਮੇਜਰ ਭਵਨੀਤ ਧਾਲੀਵਾਲ, ਗ਼ਜ਼ਲਗੋ ਅਮਰਿੰਦਰ ਸੋਹਲ, ਜਸਦੇਵ ਲਲਤੋਂ ਅਤੇ ਕਰਮਜੀਤ ਆਜ਼ਾਦ ਨੇ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ। ਇਸ ਮੌਕੇ ਅਕਸ ਰੰਗ ਮੰਚ ਕਲਾਕਾਰ ਉਦੈਵੀਰ ਅਤੇ ਉਸ ਦੇ ਕਲਾਕਾਰ ਤੋਂ ਇਲਾਵਾ ਡਾ. ਮਨਜੀਤ ਸਿੰਘ ਧਾਲੀਵਾਲ, ਆਤਮਾ ਸਿੰਘ ਕੋਟਾਲਾ, ਸੰਤੋਖ ਸਿੰਘ, ਲਖਬੀਰ ਸਿੰਘ ਬਲਾਲਾ, ਅਵਤਾਰ ਸਿੰਘ ਉਟਾਲਾਂ ਅਤੇ ਕਰਮਜੀਤ ਸਿੰਘ ਬੱਸੀ ਨੇ ਵਿਸ਼ੇਸ਼ ਤੌਰ ‘ਤੇ ਹਾਜ਼ਰ ਰਹੇ।
Ad Position 22
No active advertisement
ਪਿਛਲੀ ਖ਼ਬਰ ਖੰਡ ਦੀਆਂ ਵਧ ਰਹੀਆਂ ਕੀਮਤਾਂ ’ ਤੇ ਕੇਂਦਰ ਸਰਕਾਰ ਤੁਰੰਤ ਠੋਸ ਕਦਮ ਚੁੱਕੇ - ਪ੍ਰਮੋਦ ਗੁਪਤਾ ਅਗਲੀ ਖ਼ਬਰ ਸ਼ਕਤੀ ਪਬਲਿਕ ਸਕੂਲ ਦੋਰਾਹਾ ’ਚ ਮਨਾਇਆ ਤੀਆਂ ਦਾ ਤਿਉਹਾਰ
Ad Position 24