09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-06-2026

ਕਰਨੈਲ ਸਿੰਘ ਮਾਂਗਟ ਦੀ ਕਿਤਾਬ ‘ਤੇਰਾ ਵੀ ਦਿਲ ਟੁੱਟਿਆ ਲੱਗਦੈ’ ਲੋਕ ਅਰਪਣ

Ad Position 21
No active advertisement
ਅਜੀਤ ਡੈਸਕ 30-06-2026
ਕੁਹਾੜਾ, 29 ਜੂਨ (ਸੰਦੀਪ ਸਿੰਘ ਕੁਹਾੜਾ)-ਪੰਜਾਬੀ ਸਾਹਿਤ ਸਭਾ ਸ੍ਰੀ ਭੈਣੀ ਸਾਹਿਬ ਦੀ ਮਹੀਨਾਵਾਰ ਮੀਟਿੰਗ ਸ਼ਹੀਦ ਮਿੱਤ ਸਿੰਘ ਯਾਦਗਾਰੀ ਹਾਲ ਲਾਟੋਂ ਰੋਡ ਵਿਖੇ ਗੁਰਸੇਵਕ ਸਿੰਘ ਢਿੱਲੋਂ ਦੀ ਸਰਪ੍ਰਸਤੀ ਹੇਠ ਹੋਈ। ਪਹਿਲੇ ਸੈਸ਼ਨ ਦੀ ਪ੍ਰਧਾਨਗੀ ਡਾ. ਗੁਰਚਰਨ ਕੌਰ ਕੋਚਰ, ਡਾ. ਪੰਡਤ ਰਾਓ ਧਰੇਨਵਰ, ਤੇਲੂ ਰਾਮ ਕੁਹਾੜਾ, ਸੁਰਿੰਦਰ ਰਾਮਪੁਰੀ ਨੇ ਸਾਂਝੇ ਤੌਰ ’ਤੇ ਕੀਤੀ। ਕਰਨੈਲ ਸਿੰਘ ਮਾਂਗਟ ਦੀ ਕਿਤਾਬ ਦਾ ਇੱਕ ਪਰਚਾ ਤੇਲੂ ਰਾਮ ਕੁਹਾੜਾ ਅਤੇ ਇੱਕ ਪਰਚਾ ਬੁੱਧ ਸਿੰਘ ਨੀਲੋਂ ਨੇ ਪੜ੍ਹਿਆ ਉਪਰੰਤ ਕਿਤਾਬ ਲੋਕ ਅਰਪਣ ਕੀਤੀ ਗਈ। ਪੰਡਤ ਰਾਓ ਧਰੇਨਵਰ ਨੇ ਕਿਹਾ ਕਿ ਪੰਜਾਬੀ ਭਾਸ਼ਾ ਬਹੁਤ ਅਨਮੋਲ ਭਾਸ਼ਾ ਹੈ, ਇਸ ਦੇ ਸ਼ਬਦਾਂ ਦੀ ਅਦਲਾ ਬਦਲੀ ਪੰਜਾਬੀ ਸਾਹਿਤ ਲਈ ਬਹੁਤ ਹਾਨੀਕਾਰਕ ਹੈ। ਡਾ. ਗੁਰਚਰਨ ਕੌਰ ਕੋਚਰ ਨੇ ਆਖਿਆ ਕਿ ਪੰਜਾਬੀ ਸਾਹਿਤ ਨੂੰ ਹੋਰ ਭਾਸ਼ਾਵਾਂ ਵਿਚ ਵੀ ਅਨੁਵਾਦ ਕਰਨਾ ਚਾਹੀਦਾ ਹੈ ਤਾਂ ਕਿ ਹੋਰ ਦੇਸ਼ਾਂ ਦੇ ਲੋਕ ਵੀ ਪੰਜਾਬ ਦੇ ਇਤਿਹਾਸ ਤੇ ਸਾਹਿਤ ਬਾਰੇ ਜਾਣੂ ਹੋ ਸਕਣ। ਲੇਖਕ ਕਰਨੈਲ ਸਿੰਘ ਮਾਂਗਟ ਨੇ ਕਿਹਾ ਕਿ ਪੰਜਾਬੀ ਸਾਹਿਤ ਸਭਾ ਸ਼੍ਰੀ ਭੈਣੀ ਸਾਹਿਬ ਦੇ ਉੱਚ ਪੱਧਰੀ ਸਾਹਿਤਕ ਕਾਰਜਾਂ ਤੋਂ ਪ੍ਰਭਾਵਿਤ ਹੋ ਕੇ ਉਨ੍ਹਾਂ ਵਲੋਂ ਇਸ ਸਭਾ ਵਿਚ ਕਿਤਾਬ ਲੋਕ ਅਰਪਣ ਕਰਨ ਦਾ ਫ਼ੈਸਲਾ ਲਿਆ ਹੈ। ਉਨ੍ਹਾਂ ਦੀ ਬੇਟੀ ਜਗਰੂਪ ਕੌਰ ਨੇ ਤਰੰਨਮ ਵਿਚ ਗੀਤ ਗਾ ਕੇ ਸਮਾਂ ਬੰਨ੍ਹ ਦਿੱਤਾ। ਦੂਸਰੇ ਸੈਸ਼ਨ ਵਿਚ ਕਵੀ ਦਰਬਾਰ ਦੀ ਪ੍ਰਧਾਨਗੀ ਅਨਿਲ ਫ਼ਤਿਹਗੜ੍ਹ ਜੱਟਾਂ, ਨੇਤਰ ਸਿੰਘ ਮੁੱਤੋਂ, ਪੱਪੂ ਬਲਬੀਰ, ਬਲਵੰਤ ਮਾਂਗਟ, ਅਵਤਾਰ ਸਿੰਘ ਉਟਾਲਾਂ, ਆਦਿ ਨੇ ਕੀਤੀ। ਹਾਜ਼ਰ ਸ਼ਾਇਰਾਂ ਵਿਚ ਕਮਲਜੀਤ ਨੀਲੋਂ, ਅਮਨ ਆਜ਼ਾਦ, ਜੱਗਾ ਜਮਾਲਪੁਰੀ, ਨੀਰਜ ਮਹਿਰਾ ਮੋਗਾ, ਹਰਬੰਸ ਸਿੰਘ ਸ਼ਾਨ, ਕਰਮਜੀਤ ਆਜ਼ਾਦ, ਰਾਮ ਸਿੰਘ ਅਲਬੇਲਾ, ਰਜਿੰਦਰ ਕੌਰ ਪੰਨੂ, ਦਲਜੀਤ ਸਿੰਘ, ਮੀਤ ਪਾਣੀਪਤ, ਮਨਜੀਤ ਸਿੰਘ ਧੰਜਲ, ਜਗਦੇਵ ਮਕਸੂਦੜਾ, ਬਲਵੰਤ ਸਿੰਘ ਵਿਰਕ , ਹਰਬੰਸ ਸਿੰਘ ਰਾਏ?,ਮਨਜੀਤ ਸਿੰਘ ਰਾਗੀ, ਜਗਦੇਵ ਸਿੰਘ, ਪੰਮੀ ਹਬੀਬ, ਦਲਵੀਰ ਸਿੰਘ ਕਲੇਰ, ਸੁਖਦੇਵ ਸਿੰਘ ਕੁੱਕੂ, ਜ਼ੋਰਾਵਰ ਸਿੰਘ ਪੰਛੀ, ਤਰਨ ਬੱਲ, ਸੁਖਵਿੰਦਰ ਸਿੰਘ ਭਾਦਲਾ, ਹਰਨੂਰ ਕੌਰ ਆਦਿਕ ਨੇ ਰਚਨਾਵਾਂ ਪੜ੍ਹੀਆਂ। ਜਗਵੀਰ ਸਿੰਘ ਵਿੱਕੀ ਵਲੋਂ ਸਟੇਜ ਸਕੱਤਰ ਦੀ ਭੂਮਿਕਾ ਬਾਕੂ ਨਿਭਾਈ ਗਈ।ਇਸ ਮੌਕੇ ਸਰਪੰਚ ਬਹਾਦਰ ਸਿੰਘ, ਕੁਲਦੀਪ ਸਿੰਘ ਵਿਰਕ ਵੀ ਵਿਸ਼ੇਸ਼ ਤੌਰ ’ਤੇ ਹਾਜ਼ਰ ਰਹੇ।
Ad Position 22
No active advertisement
ਪਿਛਲੀ ਖ਼ਬਰ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਬਚਾ ਕੇ ਖੇਡ ਮੈਦਾਨਾਂ ਵਿਚ ਲਿਜਾਣ ਲਈ ਸੂਬਾ ਸਰਕਾਰ ਸੁਹਿਰਦ-ਵਿਧਾਇਕ ਗਿਆਸਪੁਰਾ ਅਗਲੀ ਖ਼ਬਰ ਖੰਨਾ ਨੂੰ ਚੰਡੀਗੜ੍ਹ ਬਣਾਉਣ ਦਾ ਦਾਅਵਾ ਕਰਨ ਵਾਲੀ ‘ਆਪ’ ਸਰਕਾਰ ਨੇ ਸ਼ਹਿਰ ਨੂੰ ਬਣਾਇਆ ਨਰਕ-ਗੁਰਕੀਰਤ ਸਿੰਘ
Ad Position 24