09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-06-2026

ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਬਚਾ ਕੇ ਖੇਡ ਮੈਦਾਨਾਂ ਵਿਚ ਲਿਜਾਣ ਲਈ ਸੂਬਾ ਸਰਕਾਰ ਸੁਹਿਰਦ-ਵਿਧਾਇਕ ਗਿਆਸਪੁਰਾ

Ad Position 21
No active advertisement
ਅਜੀਤ ਡੈਸਕ 30-06-2026
ਮਲੌਦ, 29 ਜੂਨ (ਕੁਲਵਿੰਦਰ ਸਿੰਘ ਨਿਜ਼ਾਮਪੁਰ)- ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਬਚਾਉਣ ਕੇ ਖੇਡ ਮੈਦਾਨਾਂ ਵਿਚ ਲਿਜਾਣ ਲਈ ਸੂਬਾ ਸਰਕਾਰ ਪੂਰੀ ਤਰ੍ਹਾਂ ਸੁਹਿਰਦ ਹੈ। ਜਿਸ ਤਹਿਤ ਹਲਕਾ ਪਾਇਲ ਵਿਚ 31 ਸ਼ਾਨਦਾਰ ਖੇਡ ਮੈਦਾਨ ਦਾ ਨਿਰਮਾਣ ਜਾਰੀ ਹੈ। ਇਹ ਪ੍ਰਗਟਾਵਾ ਹਲਕਾ ਪਾਇਲ ਦੇ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਵਿਧਾਇਕ ਗਿਆਸਪੁਰਾ ਨੇ ਕਿਹਾ ਕਿ ਖੇਡਾਂ ਦਾ ਉਦੇਸ਼ ਹੁੰਦਾ ਹੈ ਕਿ ਸਾਡੇ ਨੌਜਵਾਨ ਵਧੇਰੇ ਤੰਦਰੁਸਤ ਹੋਣ ਅਤੇ ਨਰੋਈ ਤੇ ਲੰਮੀ ਤੰਦਰੁਸਤੀ ਵਾਲੀ ਉਮਰ ਜੀਣ। ਉਨ੍ਹਾਂ ਕਿਹਾ ਕਿ ਹਲਕਾ ਪਾਇਲ ਅੰਦਰ ਨੌਜਵਾਨ ਪੀੜੀ ਨੂੰ ਭਵਿੱਖ ਵਿੱਚ ਜਿੱਥੇ ਸੂਬੇ ਭਰ ਅੰਦਰ 3100 ਖੇਡ ਮੈਦਾਨ ਤਿਆਰ ਹੋਣਗੇ, ਉੱਥੇ ਹੀ 31 ਸ਼ਾਨਦਾਰ ਖੇਡ ਮੈਦਾਨ ਹਲਕਾ ਪਾਇਲ ਦੇ ਵੱਖ ਵੱਖ ਪਿੰਡਾਂ ਨੂੰ ਤਿਆਰ ਹੋ ਕੇ ਮਿਲਣਗੇ। ਉਨ੍ਹਾਂ ਅੱਗੇ ਕਿਹਾ ਕਿ ਨਸ਼ਿਆਂ ਦੀ ਦਲ ਦਲ ਤੋਂ ਬਚਣ ਲਈ ਖੇਡਾਂ ਦਾ ਹੋਣਾ ਬਹੁਤ ਜ਼ਰੂਰੀ ਹੈ ਜੋ ਕਿ ਸਰੀਰਕ ਤੰਦਰੁਸਤੀ ਦਾ ਵੀ ਅਹਿਮ ਹਿੱਸਾ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਯਤਨਾਂ ਸਦਕਾ ਸ਼ਾਨਦਾਰ ਖੇਡ ਗਰਾਊਂਡ ਮੈਦਾਨਾਂ ਦਾ ਆਗਾਜ਼ ਪਹਿਲੀ ਵਾਰ ਹੋ ਰਿਹਾ ਹੈ ਤਾਂ ਜੋ ਆਧੁਨਿਕ ਤਕਨੀਕ ਦੇ ਮੈਦਾਨਾਂ ਵਿੱਚ ਸਾਡੇ ਪੇਂਡੂ ਬੱਚੇ ਖੇਡਾਂ ਵਿੱਚ ਭਾਗ ਲੈ ਕੇ ਅੱਗੇ ਰਾਸ਼ਟਰੀ ਅੰਤਰਰਾਸ਼ਟਰੀ ਪੱਧਰ ਤੱਕ ਪਹੁੰਚ ਕੇ ਸੂਬੇ ਅਤੇ ਦੇਸ਼ ਦਾ ਨਾਂਅ ਰੌਸ਼ਨ ਕਰ ਸਕਣ।
Ad Position 22
No active advertisement
ਪਿਛਲੀ ਖ਼ਬਰ ਨਵੇਂ ਥਾਣਾ ਮੁਖੀ ਅਜੀਤੇਸ਼ ਕੌਸ਼ਲ ਨੇ ਅਹੁਦਾ ਸੰਭਾਲਿਆ ਅਗਲੀ ਖ਼ਬਰ ਕਰਨੈਲ ਸਿੰਘ ਮਾਂਗਟ ਦੀ ਕਿਤਾਬ ‘ਤੇਰਾ ਵੀ ਦਿਲ ਟੁੱਟਿਆ ਲੱਗਦੈ’ ਲੋਕ ਅਰਪਣ
Ad Position 24