ਮਲੌਦ, 30 ਜੂਨ (ਦਿਲਬਾਗ ਸਿੰਘ ਚਾਪੜਾ)- ਸ਼੍ਰੋਮਣੀ ਅਕਾਲੀ ਦਲ ਹਲਕਾ ਪਾਇਲ ਦੇ ਇੰਚਾਰਜ ਮਨਜੀਤ ਸਿੰਘ ਮਦਨੀਪੁਰ ਵਲੋਂ ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ ਇੰਜੀ. ਜਗਦੇਵ ਸਿੰਘ ਬੋਪਾਰਾਏ, ਸ਼੍ਰੋਮਣੀ ਕਮੇਟੀ ਮੈਂਬਰ ਜੱਥੇ. ਰਘਵੀਰ ਸਿੰਘ ਸਹਾਰਨ ਮਾਜਰਾ, ਸਾਬਕਾ ਚੇਅਰਮੈਨ ਗੁਰਜੀਤ ਸਿੰਘ ਪੰਧੇਰ ਖੇੜੀ, ਸਰਕਲ ਸ਼ਹਿਰੀ ਪ੍ਰਧਾਨ ਜਗਜੀਤ ਸਿੰਘ ਦੌਲਤਪੁਰ, ਸਰਕਲ ਦਿਹਾਤੀ ਪ੍ਰਧਾਨ ਪ੍ਰਿਤਪਾਲ ਸਿੰਘ ਝੱਮਟ, ਯੂਥ ਵਿੰਗ ਹਲਕਾ ਪਾਇਲ ਪ੍ਰਧਾਨ ਜਸਪ੍ਰੀਤ ਸਿੰਘ ਮਾਲੋਦੌਦ ਆਦਿ ਆਗੂਆਂ ਦੀ ਹਾਜਰੀ ਵਿੱਚ ਹਲਕਾ ਪਾਇਲ ਦੀ ਕੌਰ ਕਮੇਟੀ ਦੀ ਪਹਿਲੀ ਲਿਸਟ ਜਾਰੀ ਕੀਤੀ ਗਈ। ਜਥੇ ਮਦਨੀਪੁਰ ਨੇ ਦੱਸਿਆ ਕਿ ਇਸ ਲਿਸਟ ਵਿੱਚ ਸਰਕਲ ਪਾਇਲ ਦਿਹਾਤੀ, ਸਰਕਲ ਮਲੌਦ ਸ਼ਹਿਰੀ ਅਤੇ ਸਰਕਲ ਮਲੌਦ ਦਿਹਾਤੀ ਦੇ ਪਾਰਟੀ ਪ੍ਰਤੀ ਤਨਦੇਹੀ ਨਾਲ ਕੰਮ ਕਰਨ ਵਾਲੇ ਆਗੂਆਂ ਨੂੰ ਕੌਰ ਕਮੇਟੀ ਵਿੱਚ ਸ਼ਾਮਿਲ ਕੀਤਾ ਗਿਆ ਹੈ, ਜੋ ਕਿ ਹਲਕਾ ਪਾਇਲ ਵਿੱਚ ਪਾਰਟੀ ਦੀ ਮਜ਼ਬੂਤੀ ਲਈ ਅਤੇ ਆਉਣ ਵਾਲੀਆਂ 2027 ਦੀਆਂ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਹਲਕਾ ਪਾਇਲ ਤੋਂ ਵੱਡੀ ਲੀਡ ਦਿਵਾਉਣ ਲਈ ਕੰਮ ਕਰਨਗੇ। ਉਨ੍ਹਾਂ ਦੱਸਿਆ ਕਿ ਕੌਰ ਕਮੇਟੀ ਵਿੱਚ ਰਣਜੀਤ ਸਿੰਘ ਮਦਨੀਪੁਰ, ਬਲਵਿੰਦਰ ਸਿੰਘ ਮਾਂਗੇਵਾਲ, ਸਮਿੰਦਰ ਸਿੰਘ ਸਿਹੌੜਾ, ਹਾਕਮ ਸਿੰਘ ਧਮੋਟ ਕਲਾਂ, ਦਲਜਿੰਦਰ ਸਿੰਘ ਗਰੇਵਾਲ ਧਮੋਟ, ਕੁਲਦੀਪ ਸਿੰਘ ਧਮੋਟ, ਸੁਖਮਿੰਦਰ ਸਿੰਘ ਭਾਡੇਵਾਲ, ਅਮਰੀਕ ਸਿੰਘ ਨਿਜ਼ਾਮਪੁਰ, ਮਨਵੀਰ ਸਿੰਘ ਲਸਾੜਾ, ਕੁਲਵਿੰਦਰ ਸਿੰਘ ਲਸਾੜਾ, ਸੋਢੀ ਸਿੰਘ ਸਿਰਥਲਾ, ਬਲਵਿੰਦਰ ਸਿੰਘ ਸਿਰਥਲਾ, ਬਘੇਲ ਸਿੰਘ ਮਾਂਹਪੁਰ, ਮਲਕੀਤ ਸਿੰਘ ਮੁੱਲਾਪੁਰ, ਦਰਸ਼ਨ ਸਿੰਘ ਭਰਥਲਾ ਰੰਧਾਵਾ, ਦਵਿੰਦਰ ਸਿੰਘ ਗੋਰਖਾ ਮਲਕਪੁਰ, ਬਹਾਦਰ ਸਿੰਘ ਰੌਣੀ, ਗੁਰਜੰਟ ਸਿੰਘ ਰੌਣੀ, ਗੁਰਜੋਤ ਸਿੰਘ ਜਰਗ, ਜਤਿੰਦਰ ਸਿੰਘ ਜਰਗ, ਜਗਦੇਵ ਸਿੰਘ ਜਰਗੜੀ, ਦਲੀਪ ਸਿੰਘ ਜੰਡਾਲੀ, ਦਰਸ਼ਨ ਸਿੰਘ ਅਲੂਣਾ ਪੱਲ੍ਹਾ, ਕਰਮਜੀਤ ਸਿੰਘ ਅਲੂਣਾ, ਰਸ਼ਮਿੰਦਰ ਸਿੰਘ ਅਲੂਣਾ ਤੋਲਾ, ਰਾਮ ਸਿੰਘ ਸੋਮਲ ਖੇੜੀ, ਪਰਮਿੰਦਰ ਸਿੰਘ ਮਨੀ ਮਲੌਦ, ਅਮਰ ਸਿੰਘ ਮਲੌਦ, ਮਾ. ਕੁਲਦੀਪ ਸਿੰਘ ਟਿੰਬਰਵਾਲ, ਮੇਜਰ ਸਿੰਘ ਰਾਮਗੜ੍ਹ ਸਰਦਾਰਾਂ, ਗੁਰਿੰਦਰ ਸਿੰਘ ਜੋਗੀਮਾਜਰਾ, ਨੰਬਰਦਾਰ ਸ਼ਮਸ਼ੇਰ ਸਿੰਘ ਰੋੜੀਆ, ਸੁਖਦੇਵ ਸਿੰਘ ਬੁਰਕੜਾ, ਕੁਲਵੰਤ ਸਿੰਘ ਸੇਖਾ, ਕ੍ਰਿਸ਼ਨ ਸਿੰਘ ਉਚੀ ਦੌਦ, ਜਸਵੀਰ ਸਿੰਘ ਉੱਚੀ ਦੌਦ, ਜਥੇਦਾਰ ਸਿੰਘ ਮੇਹਰ ਸਿੰਘ ਸੀਹਾਂ ਦੌਦ, ਗੁਰਮੁੱਖ ਸਿੰਘ ਮਾਲੋਦੌਦ, ਯਾਦਵਿੰਦਰ ਸਿੰਘ ਉਕਸੀ, ਮੱਛਰੂ ਸਿੰਘ ਰੱਬੋਂ, ਕਰਨੈਲ ਸਿੰਘ ਰੱਬੋਂ, ਅਮਰਜੀਤ ਸਿੰਘ ਬਾਬਰਪੁਰ, ਜਸਵਿੰਦਰ ਸਿੰਘ ਚੋਮੋ, ਮੇਜਰ ਸਿੰਘ ਦੌਲਤਪੁਰ, ਹਰਬੰਸ ਸਿੰਘ ਕਿਸ਼ਨਪੁਰਾ, ਮਲਕੀਤ ਰਾਮ ਮਾਡਲ ਟਾਊਨ, ਗੁਰਮੀਤ ਸਿੰਘ ਸੋਹੀਆ, ਮਹਿੰਦਰ ਸਿੰਘ ਝੱਮਟ, ਮੇਵਾ ਸਿੰਘ ਜਗੇੜਾ, ਭਗਵਾਨ ਸਿੰਘ ਕੁਲਾੜ੍ਹ, ਜਗਦੀਪ ਸਿੰਘ ਸਿਆੜ੍ਹ, ਪ੍ਰੇਮਜੀਤ ਸਿੰਘ ਕਿਲਾਂ ਹਾਂਸ, ਜਗਮੇਲ ਸਿੰਘ ਭੀਖੀ, ਜਸਮਿੰਦਰ ਸਿੰਘ ਰੋਸੀਆਣਾ, ਜੀਤ ਸਿੰਘ ਗੋਸਲ, ਮਨਦੀਪ ਸਿੰਘ ਚਾਪੜਾ, ਹਰਬੰਸ ਸਿੰਘ ਕਰਤਾਰਪੁਰ, ਹਰਬੰਸ ਸਿੰਘ ਧੌਲ ਖੁਰਦ, ਰਘਵੀਰ ਸਿੰਘ ਕੂਹਲੀ ਖੁਰਦ, ਸਵਰਨ ਸਿੰਘ ਕੂਹਲੀ, ਗੁਰਨਾਮ ਸਿੰਘ ਬੇਰ ਕਲਾਂ, ਮਨਜੀਤ ਸਿੰਘ ਬੇਰ ਖੁਰਦ, ਗੁਰਦਾਸ ਸਿੰਘ ਜੀਰਖ਼, ਜਗਤਾਰ ਸਿੰਘ ਧੌਲ ਕਲਾਂ, ਬਲਜਿੰਦਰ ਸਿੰਘ ਸਹਾਰਨ ਮਾਜਰਾ, ਹਰਦੇਵ ਸਿੰਘ ਪੰਧੇਰ ਖੇੜੀ ਦੇ ਨਾਮ ਸ਼ਾਮਿਲ ਹਨ। ਇਸ ਮੌਕੇ ਆਗੂਆਂ ਨੇ ਨਵਨਿਯੁਕਤ ਕੌਰ ਕਮੇਟੀ ਮੈਂਬਰਾਂ ਨੂੰ ਵਧਾਈ ਦਿੰਦਿਆਂ ਪਾਰਟੀ ਲਈ ਤਨਦੇਹੀ ਨਾਲ ਕੰਮ ਕਰਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਅਵਤਾਰ ਸਿੰਘ ਧਮੋਟ, ਪ੍ਰਧਾਨ ਬਲਵਿੰਦਰ ਸਿੰਘ ਸਿਆੜ੍ਹ, ਜੋਰਾ ਸਿੰਘ ਸਹਾਰਨ ਮਾਜਰਾ, ਸਾਬਕਾ ਕੌਂਸਲਰ ਨਿਰਮਲ ਸਿੰਘ ਨਿੰਮਾ, ਬੇਅੰਤ ਸਿੰਘ ਪੰਧੇਰ ਖੇੜੀ, ਪ੍ਰਧਾਨ ਮਨਧੀਰ ਸਿੰਘ ਧੀਰਾ, ਜੋਤ ਸਿੰਘ, ਮਨਪ੍ਰੀਤ ਸਿੰਘ ਘੁਢਾਣੀ ਆਦਿ ਹਾਜ਼ਰ ਸਨ।