08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-07-2026

ਲੋਕ ਅਕਾਲੀ ਦਲ ਬਚਾਉਣਾ ਚਾਹੁੰਦੇ ਹਨ, ਪਰ ਲੀਡਰ ਪਰਿਵਾਰ ਤੱਕ ਸੀਮਤ-ਸੰਦੀਪ ਸਿੰਘ ਰੁਪਾਲੋਂ

Ad Position 21
No active advertisement
ਅਜੀਤ ਡੈਸਕ 03-07-2026
ਮਲੌਦ, 2 ਜੁਲਾਈ (ਦਿਲਬਾਗ ਸਿੰਘ ਚਾਪੜਾ)-ਅਕਾਲੀ ਦਲ ਵਾਰਿਸ ਪੰਜਾਬ ਦੇ ਹਲਕਾ ਪਾਇਲ ਦੇ ਇੰਚਾਰਜ ਸੰਦੀਪ ਸਿੰਘ ਰੁਪਾਲੋਂ ਨੇ ਕਿਹਾ ਕਿ ਪੰਜਾਬ ਅਤੇ ਵਿਦੇਸ਼ਾਂ ਵਿਚ ਬੈਠੇ ਪੰਜਾਬੀ ਪੰਜਾਬ ਤੋਂ ਚੱਲਣ ਵਾਲੀ ਇਕ ਖੇਤਰੀ ਪਾਰਟੀ ਨੂੰ ਰਾਜਸੀ ਸੱਤਾ ਵਿਚ ਵੇਖਣਾ ਚਾਹੁੰਦੇ ਹਨ, ਜੋ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੇ ਨਾਮ ਨਾਲ ਜਾਣੀ ਜਾਂਦੀ ਸੀ ਅਤੇ ਸ਼੍ਰੋਮਣੀ ਅਕਾਲੀ ਦਲ ਨੂੰ ਤਾਂ ਲੋਕ ਦਿਲੋਂ ਚਾਹੁੰਦੇ ਹਨ। ਜਦਕਿ ਕੁੱਝ ਲੀਡਰ ਸਿਰਫ਼ ਬਾਦਲ ਪਰਿਵਾਰ ਨੂੰ ਬਚਾਉਣ ਤੱਕ ਸੀਮਤ ਹਨ। ਪਰ ਹੁਣ ਅਕਾਲੀ ਦਲ ਵਾਰਸ ਪੰਜਾਬ ਲੋਕਾਂ ਦੀਆਂ ਉਮੀਦਾਂ ਉੱਪਰ ਖਰਾ ਉੱਤਰਨ ਦਾ ਪ੍ਰਣ ਕਰ ਚੁੱਕਾ ਹੈ, ਜੋ ਮੀਰੀ ਪੀਰੀ ਦੇ ਸਿਧਾਂਤ ਅਨੁਸਾਰ ਲੋਕਾਂ ਦੀ ਕਚਹਿਰੀ ਵਿੱਚ ਜਾ ਕੇ ਫ਼ਤਵਾ ਹਾਸਿਲ ਕਰੇਗਾ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਬਾਹਰਲਿਆਂ ਤੋਂ ਵੱਧ ਆਪਣਿਆ ਤੋਂ ਖ਼ਤਰਾ ਹੈ, ਜਿਨ੍ਹਾਂ ਦੀ ਸ਼੍ਰੀ ਅਕਾਲ ਤਖ਼ਤ ਸਾਹਿਬ ਅੱਗੇ ਭੁੱਲ ਬਖ਼ਸ਼ਾਉਣ ਤੋਂ ਬਾਅਦ ਸੇਵਾ ਨਿਭਾਉਣ ਸਮੇਂ ਗੁਰੂ ਸਾਹਿਬ ਨੇ ਪ੍ਰਤੱਖ ਆਪ ਸਹਾਈ ਹੋ ਕੇ ਜਾਨ ਬਚਾਈ। ਪੰਜਾਬ ਦੇ ਲੋਕਾਂ ਨੇ ਮੁਆਫ਼ ਵੀ ਕਰ ਦਿਤਾ ਸੀ ਕਿ ਚਲੋ ਜਦੋਂ ਮੀਰੀ ਪੀਰੀ ਦੇ ਮਾਲਕ ਦੇ ਤਖ਼ਤ ਅੱਗੇ ਹੀ ਭੁੱਲ ਬਖ਼ਸ਼ਾ ਲਈ ਹੁਣ ਬਾਕੀ ਕੀ ਹੈ, ਪਰ ਕੁੱਝ ਦਿਨ ਬਾਅਦ ਹੀ ਮੁਕਤਸਰ ਦੀ ਪਵਿੱਤਰ ਧਰਤੀ ‘ਤੇ ਸੁਖਬੀਰ ਸਿੰਘ ਬਾਦਲ ਦਾ ਇਹ ਕਹਿਣਾ ਉਨ੍ਹਾਂ ਨੇ ਤਾਂ ਬਿਨਾਂ ਕੀਤੇ ਗ਼ਲਤੀ ਮੰਨ ਲਈ ਹੈ, ਜਿਸ ਨਾਲ ਇਕ ਵਾਰ ਫਿਰ ਕੌਮ ਵਿਚ ਦੁਬਿਧਾ ਪੈਦਾ ਹੋ ਗਈ। ਜਥੇਦਾਰ ਰੁਪਾਲੋਂ ਨੇ ਕਿਹਾ ਕਿ ਲੋਕ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਭਾਈ ਅੰਮ੍ਰਿਤਪਾਲ ਸਿੰਘ ਵਰਗੇ ਜੀਵਨ ਵਾਲੇ ਗੁਰਸਿਖ ਨੂੰ ਵੇਖਣਾ ਚਾਹੁੰਦੇ ਹਨ, ਜਿਹੜਾ ਸਿੱਖਾਂ ਦੇ ਮਸਲੇ ਚੁੱਕਣ ਦੇ ਸਮਰੱਥ ਹੋਵੇ।
Ad Position 22
No active advertisement
ਪਿਛਲੀ ਖ਼ਬਰ 8ਵੀਂ, 10ਵੀਂ ਤੇ 12ਵੀਂ ਸ਼੍ਰੇਣੀਆਂ ਦੀਆਂ ਸਾਲਾਨਾ ਪ੍ਰੀਖਿਆਵਾਂ ਦੇ ਸਰਟੀਫ਼ਿਕੇਟ ਡਿਜੀਲਾਕਰ ’ਤੇ ਅੱਪਲੋਡ ਅਗਲੀ ਖ਼ਬਰ ਪਿੰਡ ਰਾੜਾ ਵਿਖੇ ਹਲਕਾ ਵਿਧਾਇਕ ਗਿਆਸਪੁਰਾ ਨੇ ਲੋਕਾਂ ਦੀਆਂ ਸੁਣੀਆਂ ਸਮੱਸਿਆਵਾਂ, ਕਈ ਮਸਲਿਆਂ ਦਾ ਮੌਕੇ ’ਤੇ ਕੀਤਾ ਹੱਲ
Ad Position 24