08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-07-2026

ਝਾੜ ਸਾਹਿਬ ਕਾਲਜ ਦਾ ਬੀ. ਸੀ. ਏ. ਸਮੈਸਟਰ ਛੇਵੇਂ ਦਾ ਸ਼ਾਨਦਾਰ ਨਤੀਜਾ

Ad Position 21
No active advertisement
ਅਜੀਤ ਡੈਸਕ 03-07-2026
ਮਾਛੀਵਾੜਾ ਸਾਹਿਬ, 2 ਜੁਲਾਈ (ਰਾਜਦੀਪ ਸਿੰਘ ਅਲਬੇਲਾ)-ਇਲਾਕੇ ਦੀ ਵਿੱਦਿਅਕ ਸੰਸਥਾ ਗੁਰੂ ਗੋਬਿੰਦ ਸਿੰਘ ਖ਼ਾਲਸਾ ਕਾਲਜ ਫ਼ਾਰ ਵਿਮੈਨ, ਝਾੜ ਸਾਹਿਬ ਦੀਆਂ ਵਿਦਿਆਰਥਣਾਂ ਨੇ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਵਲੋਂ ਐਲਾਨੇ ਗਏ ਬੀ. ਸੀ. ਏ. ਸਮੈਸਟਰ ਛੇਵੇਂ ਦੇ ਨਤੀਜੇ ‘ਚ ਵਧੀਆ ਅੰਕ ਪ੍ਰਾਪਤ ਕਰ ਕੇ ਆਪਣੀ ਸੰਸਥਾ ਦਾ ਮਾਣ ਵਧਾਇਆ ਹੈ। ਕਾਲਜ ਵਿਦਿਆਰਥਣ ਜਸ਼ਨਪ੍ਰੀਤ ਕੌਰ ਤੇ ਕੋਮਲਪ੍ਰੀਤ ਕੌਰ ਨੇ 90 ਫ਼ੀਸਦੀ ਅੰਕ ਪ੍ਰਾਪਤ ਕਰ ਕੇ ਕਾਲਜ ‘ਚੋਂ ਪਹਿਲਾ, ਨਵਜੋਤ ਕੌਰ ਨੇ 88.75 ਫ਼ੀਸਦੀ ਅੰਕ ਪ੍ਰਾਪਤ ਕਰ ਕੇ ਦੂਜਾ ਅਤੇ ਸੰਦੀਪ ਕੌਰ ਤੇ ਸੰਦੀਪ ਕੌਰ ਨੇ 88.50 ਫ਼ੀਸਦੀ ਅੰਕ ਪ੍ਰਾਪਤ ਕਰ ਕੇ ਤੀਜਾ ਸਥਾਨ ਪ੍ਰਾਪਤ ਕੀਤਾ। ਬੀ. ਸੀ. ਏ. ਸਮੈਸਟਰ ਛੇਵੇਂ ਦਾ ਸਮੁੱਚਾ ਨਤੀਜਾ ਸੌ ਫ਼ੀਸਦੀ ਰਿਹਾ। ਕਾਲਜ ਪ੍ਰਿੰਸੀਪਲ ਡਾ. ਰਜਿੰਦਰ ਕੌਰ ਨੇ ਸਮੂਹ ਕੰਪਿਊਟਰ ਵਿਭਾਗ, ਵਿਦਿਆਰਥਣਾਂ ਅਤੇ ਮਾਪਿਆਂ ਨੂੰ ਵਧਾਈ ਦਿੱਤੀ ਅਤੇ ਸ਼ੁੱਭਕਾਮਨਾਵਾਂ ਦਿੰਦੇ ਹੋਏ ਕਿਹਾ ਕਿ ਇਹ ਸੰਸਥਾ ਵਿਦਿਆਰਥਣਾਂ ਦੇ ਸਰਵਪੱਖੀ ਵਿਕਾਸ ਦੀ ਪੂਰਤੀ ਲਈ ਸਦਾ ਹੀ ਯਤਨਸ਼ੀਲ ਰਹਿੰਦੀ ਹੈ।
Ad Position 22
No active advertisement
ਪਿਛਲੀ ਖ਼ਬਰ ਮਾਵਾਂ-ਧੀਆਂ ਦੇ ਖਾਤਿਆਂ ’ਚ ਸੂਬਾ ਸਰਕਾਰ 1000/1500 ਰੁਪਏ ਦੀ ਬਜਾਏ 51 ਹਜ਼ਾਰ ਪਾਵੇ ਅਗਲੀ ਖ਼ਬਰ ਤਪੋਬਣ ਢੱਕੀ ਸਾਹਿਬ ਵਿਖੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਜਪ ਤਪ ਸਮਾਗਮ ਦੀ ਸੰਪੂਰ...
Ad Position 24