ਜਗਰਾਉਂ, 4 ਜੁਲਾਈ (ਸ਼ਮਸ਼ੇਰ ਸਿੰਘ ਗਾਲਿਬ)-ਆਰ.ਕੇ. ਹਾਈ ਸਕੂਲ ਜਗਰਾਉਂ ਦੇ ਇੱਕ ਅਧਿਆਪਕ ਦੀ ਸਾਰੇ ਸਾਲ ਦੀ ਤਨਖਾਹ ਕਰ ਭਲਾ ਹੋ ਭਲਾ ਸੁਸਾਇਟੀ ਜਗਰਾਉਂ ਵੱਲੋ ਆਪਣੇ ਸਾਬਕਾ ਚੇਅਰਮੈਨ ਸਵਰਗੀ ਅਮਿਤ ਅਰੋੜਾ ਦੀ ਯਾਦ ਵਿੱਚ ਦਿੱਤੀ ਗਈ। ਇਹ ਤਨਖਾਹ ਸੁਸਾਇਟੀ ਦੇ ਚੇਅਰਮੈਨ ਰੋਹਿਤ ਅਰੋੜਾ ਨੇ ਵਿਸ਼ਾਲ ਸ਼ਰਮਾ, ਸੁਨੀਲ ਬਜਾਜ, ਨੀਰਜ ਕਟਾਰੀਆ ਅਤੇ ਕੈਪਟਨ ਨਰੇਸ਼ ਵਰਮਾ ਦੀ ਹਾਜ਼ਰੀ ਵਿੱਚ ਪ੍ਰਿੰਸੀਪਲ ਸੀਮਾ ਸ਼ਰਮਾ ਨੂੰ ਦਿੱਤੀ ਕੀਤੀ ਗਈ। ਇਸ ਮੌਕੇ ਪ੍ਰਿੰਸੀਪਲ ਸੀਮਾ ਸ਼ਰਮਾ ਨੇ ਕੈਪਟਨ ਨਰੇਸ਼ ਵਰਮਾ ਅਤੇ ਕਰ ਭਲਾ ਹੋ ਭਲਾ ਸੁਸਾਇਟੀ ਦੇ ਮੈਂਬਰਾਂ ਦਾ ਧੰਨਵਾਦ ਕੀਤਾ।