07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-07-2026

ਭਗਤ ਚੰਨਣ ਸਿੰਘ ਦਹੇੜੂ ਦਾ ਸਾਲਾਨਾ ਸਮਾਗਮ ਸ਼ੁਰੂ, 8 ਨੂੰ ਹੋਵੇਗਾ ਗੁਰਮਤਿ ਸਮਾਗਮ

Ad Position 21
No active advertisement
ਅਜੀਤ ਡੈਸਕ 07-07-2026
ਬੀਜਾ, 6 ਜੁਲਾਈ (ਪੱਤਰ ਪ੍ਰੇਰਕ)-ਪਿੰਡ ਦਹੇੜੂ ਵਿਖੇ ਭਗਤ ਬਾਬਾ ਚੰਨਣ ਸਿੰਘ ਦੀ ਮਿੱਠੀ ਅਤੇ ਨਿੱਘੀ ਯਾਦ ਨੂੰ ਸਮਰਪਿਤ ਤਿੰਨ ਰੋਜ਼ਾ ਸਲਾਨਾ ਧਾਰਮਿਕ ਸਮਾਗਮ ਅੱਜ ਸ਼ੁਰੂ ਹੋ ਗਿਆ ਹੈ। ਭਾਈ ਸੁਰਿੰਦਰ ਸਿੰਘ, ਕ੍ਰਿਪਾਲ ਸਿੰਘ ਰਾਓ, ਪ੍ਰਧਾਨ ਦਲਜਿੰਦਰ ਸਿੰਘ ਨੇ ਦਸਿਆ ਕਿ ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਆਰੰਭ ਹੋ ਗਏ ਹਨ। 7 ਜੁਲਾਈ ਨੂੰ ਸਵੇਰੇ 5 ਵਜੇ ਭਾਈ ਮਹਿੰਦਰ ਸਿੰਘ ਦਹੇੜੂ ਆਸਾ ਜੀ ਦੀ ਵਾਰ ਦਾ ਕੀਰਤਨ ਕਰਨਗੇ। ਅਤੇ 9 ਵਜੇ ਮੱਧ ਦੀ ਅਰਦਾਸ ਹੋਵੇਗੀ। ਸਮਾਗਮ ਦੇ ਅਖੀਰਲੇ ਦਿਨ 8 ਜੁਲਾਈ ਨੂੰ ਭੋਗ ਉਪਰੰਤ ਧਾਰਮਿਕ ਦੀਵਾਨ ਸਵੇਰੇ 10 ਤੋਂ ਦੁਪਹਿਰ 2 ਵਜੇ ਤੱਕ ਸਜਾਏ ਜਾਣਗੇ। ਇਸ ਮੌਕੇ ਸੰਤ ਬਾਬਾ ਹਰਪਾਲ ਸਿੰਘ ਚੱਕ ਸਰਾਏ ਵਾਲੇ ਸਵੇਰੇ 10 ਤੋਂ 11 ਵਜੇ ਤੱਕ,ਭਾਈ ਪ੍ਰਦੀਪ ਸਿੰਘ ਕਥਾ ਵਾਚਕ ਸੁਹਾਣੇ ਵਾਲੇ 11 ਤੋਂ 12 ਵਜੇ ਤੱਕ,ਇੰਟਰਨੈਸ਼ਨਲ ਪੰਥਕ ਪ੍ਰਸਿੱਧ ਢਾਡੀ ਜੱਥਾ ਢਾਡੀ ਮੇਜਰ ਸਿੰਘ ਸੁਲਤਾਨਪੁਰ ਲੋਧੀ ਵਾਲੇ ਦੁਪਹਿਰ 12 ਤੋਂ 2 ਵਜੇ ਤੱਕ ਵਾਰਾਂ ਰਾਹੀ ਸੰਗਤਾਂ ਨੂੰ ਨਿਹਾਲ ਕਰਨਗੇ। ਇਸ ਮੌਕੇ ਭਾਈ ਸੁਰਿੰਦਰ ਸਿੰਘ, ਭਾਈ ਮਹਿੰਦਰ ਸਿੰਘ, ਬੰਤ ਸਿੰਘ ਕੈਨੇਡਾ, ਕ੍ਰਿਪਾਲ ਸਿੰਘ ਬੈਟਰੀ ਵਾਲੇ, ਪ੍ਰਧਾਨ ਦਲਜਿੰਦਰ ਸਿੰਘ, ਨਰਿੰਦਰ ਸਿੰਘ, ਮਾਸਟਰ ਨੱਛਤਰ ਸਿੰਘ, ਸ਼ਮਸ਼ੇਰ ਸਿੰਘ, ਬਾਬੂ ਰਾਜਿੰਦਰਪਾਲ ਸਿੰਘ ਰਾਓ, ਗੁਰਦਿਆਲ ਸਿੰਘ, ਪਰਮਿੰਦਰ ਸਿੰਘ, ਸੁਖਬੀਰ ਸਿੰਘ, ਸ਼ਮਸ਼ੇਰ ਸਿੰਘ, ਜਸਵਿੰਦਰ ਸਿੰਘ, ਜਸਵੰਤ ਸਿੰਘ ਜੱਸੀ ਦਹੇੜੂ, ਸੂਬੇਦਾਰ ਸੁਰਿੰਦਰ ਸਿੰਘ, ਬਾਬਾ ਜੋਗਿੰਦਰ ਸਿੰਘ, ਮਨਜੀਤ ਸਿੰਘ ਦਹੇੜੂ ਆਦਿ ਨੇ ਹਾਜ਼ਰੀ ਭਰੀ।
Ad Position 22
No active advertisement
ਪਿਛਲੀ ਖ਼ਬਰ ਆਪ ਅਹੁਦੇਦਾਰਾਂ ਤੇ ਵਰਕਰਾਂ ਦੀ ਮੀਟਿੰਗ, ਐਸ. ਸੀ. ਵਿੰਗ ਦੇ ਸੂਬਾ ਪ੍ਰਧਾਨ ਜੀ.ਪੀ. ਵਿਸ਼ੇਸ਼ ਤੌਰ ’ਤੇ ਪਹੁੰਚੇ ਅਗਲੀ ਖ਼ਬਰ ਨਗਰ ਕੌਂਸਲ ਪਾਇਲ ਦੇ ਅਹੁਦੇਦਾਰਾਂ ਦੀ ਚੋਣ ਕੋਰਮ ਪੂਰਾ ਨਾ ਹੋਣ ਕਰਕੇ ਅੱਧ ਵਿਚਕਾਰ ਲਟਕੀ
Ad Position 24
No active advertisement