ਬੀਜਾ, 6 ਜੁਲਾਈ (ਜੰਟੀ ਮਾਨ)- ਆਮ ਆਦਮੀ ਪਾਰਟੀ ਲੁਧਿਆਣਾ ਦਿਹਾਤੀ ਦੇ ਐਸ. ਸੀ. ਵਿੰਗ ਦੇ ਜ਼ਿਲ੍ਹਾ ਪ੍ਰਧਾਨ ਡਾ. ਜਸਪ੍ਰੀਤ ਸਿੰਘ ਬੀਜਾ ਵੱਲੋਂ ਆਪਣੇ ਗ੍ਰਹਿ ਵਿਖੇ ਐਸ. ਸੀ. ਵਿੰਗ ਦੇ ਅਹੁਦੇਦਾਰਾਂ ਅਤੇ ਵਲੰਟੀਅਰਾਂ ਦੀ ਮੀਟਿੰਗ ਕਰਵਾਈ ਗਈ। ਇਸ ਸਮੇਂ ਐਸ. ਸੀ ਵਿੰਗ ਦੇ ਸੂਬਾ ਪ੍ਰਧਾਨ ਜੀਪੀ ਨੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮਿਸ਼ਨ 2027 ਦੀਆਂ ਚੋਣਾਂ ਦੇ ਮੱਦੇਨਜ਼ਰ ਪੰਜਾਬ ਭਰ ’ਚ ਐਸ ਸੀ ਵਿੰਗ ਦੀਆਂ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ। ਆਮ ਆਦਮੀ ਪਾਰਟੀ ਦੇ ਮਜ਼ਬੂਤੀ ਲਈ ਪੰਜਾਬ ਦੇ ਹਰ ਪਿੰਡ ਸ਼ਹਿਰ ਵਿੱਚ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ। ਪੰਜਾਬ ਦੇ ਲੋਕਾਂ ਨੂੰ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਦਿੱਤੀਆਂ ਗਰੰਟੀਆਂ ਨੂੰ ਪੂਰਾ ਕਰਕੇ ਵਿਖਾਇਆ। ਪਾਇਲ ਹਲਕੇ ਦੇ ਵਲੰਟੀਅਰਾਂ ਅਤੇ ਅਹੁਦੇਦਾਰਾਂ ਵੱਲੋਂ ਡਾ. ਜਸਪ੍ਰੀਤ ਸਿੰਘ ਬੀਜਾ ਦੇ ਗ੍ਰਹਿ ਵਿਖੇ ਪਹੁੰਚ ਕੇ ਦਿੱਤੇ ਗਏ ਭਰਵੇਂ ਸਮਰਥਨ ਨੂੰ ਸਿਆਸੀ ਹਲਕਿਆਂ ਵਿੱਚ ਇੱਕ ਅਹਿਮ ਸੰਕੇਤ ਵਜੋਂ ਦੇਖਿਆ ਜਾ ਰਿਹਾ ਹੈ। ਮੀਟਿੰਗ ਦੌਰਾਨ ਸਮਰਥਕਾਂ ਵਿੱਚ 2027 ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ। ਜੀਪੀ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਨੇ ਤੈਅ ਕਰਨਾ ਕਿਸ ਆਗੂ ਨੂੰ ਕਿੱਥੋਂ ਚੋਣ ਲੜਾਉਣੀ ਹੈ। ਇਸ ਮੌਕੇ ’ਤੇ ਸਾਬਕਾ ਬਲਾਕ ਪ੍ਰਧਾਨ ਹਰਦੀਪ ਸਿੰਘ ਘੁੰਗਰਾਲੀ ਰਾਜਪੂਤਾਂ, ਪਾਰਟੀ ਦੇ ਮੁੱਖ ਬੁਲਾਰੇ ਰਮਨ ਚੰਦੀ, ਸਾਬਕਾ ਸਰਪੰਚ ਕਰਮ ਸਿੰਘ ਹਰਬੰਸਪੁਰਾ, ਸਰਪੰਚ ਅੰਮ੍ਰਿਤਪਾਲ ਸਿੰਘ ਘੁੰਗਰਾਲੀ, ਕਰਮਜੀਤ ਸਿੰਘ ਮੰਡਿਆਲਾ, ਅਵਤਾਰ ਸਿੰਘ ਰਿੰਕੂ, ਕਾਕਾ ਗਰੇਵਾਲ ਬੀਜਾ, ਅਮਨ ਸਿੰਘ ਕਿਸ਼ਨਗੜ੍ਹ, ਕੈਪਟਨ ਹਰਜੀਤ ਸਿੰਘ, ਇੰਦਰਪ੍ਰੀਤ ਸਿੰਘ ਮਾਂਗੇਵਾਲ, ਜਗਬਿੰਦਰ ਸਰਪੰਚ ਸੋਹੀਆਂ, ਚੰਦਨ ਮਾਨ ਦੋਰਾਹਾ, ਮਨਦੀਪ ਸਿੰਘ ਭੱਠਲ, ਸੁਖਵੀਰ ਗਿੱਲ ਦੋਰਾਹਾ, ਬਲਾਕ ਪ੍ਰਧਾਨ ਯਾਦਵਿੰਦਰ ਸਿੰਘ ਧਮੋਟ, ਈਸ਼ਰ ਸਿੰਘ ਖਰੇ, ਅਜੀਤ ਸਿੰਘ ਲੋਹਟ, ਇੰਦਰਜੀਤ ਸਿੰਘ ਫ਼ੌਜੀ, ਸੁਖਵਿੰਦਰ ਸਿੰਘ ਨੋਨਾਂ, ਅਮਨਦੀਪ ਸਿੰਘ ਘੁਡਾਣੀ, ਸੁਖਵਿੰਦਰ ਸਿੰਘ ਸਹਾਰਨਮਾਜਰਾ, ਸਵਿੰਦਰ ਸਿੰਘ ਦੁੱਗਰੀ, ਗੁਰਚੇਤ ਸਿੰਘ ਕਲਾਹੜ, ਮਨਪ੍ਰੀਤ ਸਿੰਘ ਕਲਾਹੜ, ਗੁਰਿੰਦਰ ਕਲਾਹੜ, ਚਰਨ ਸਿੰਘ ਲੰਢਾ, ਸਰਪੰਚ ਹਰਵਿੰਦਰ ਸਿੰਘ ਗੁਰਥਲੀ, ਮੇਵਾ ਸਿੰਘ ਜੱਲ੍ਹਾ,ਦੀਵਾਨ ਸਿੰਘ ਖਾਲਸਾ, ਗਰਮੁੱਖ ਸਿੰਘ ਮਕਸੂਦੜਾ, ਜੁਗਰਾਜ ਸਿੰਘ ਮਕਸੂਦੜਾ, ਹਰਵੀਰ ਸਿੰਘ ਮਕਸੂਦੜਾ, ਸੁਖਵੰਤ ਸਿੰਘ ਮਕਸੂਦੜਾ, ਨਰਿੰਦਰ ਨੰਬਰਦਾਰ ਕੱਦੋਂ ਆਦਿ ਹਾਜ਼ਰ ਸਨ।