07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-07-2026

ਸਵੀਟੀ ਕਾਕੜੀਆ ਨੇ ਵਿਧਾਇਕ ਗੱਜਣਮਾਜਰਾ ਦੀ ਹਾਜ਼ਰੀ ’ਚ ਨਗਰ ਕੌਂਸਲ ਕਾਰਜਕਾਰੀ ਪ੍ਰਧਾਨ ਵਜੋਂ ਚਾਰਜ ਸੰਭਾਲਿਆ

Ad Position 21
No active advertisement
ਅਜੀਤ ਡੈਸਕ 07-07-2026
ਅਹਿਮਦਗੜ੍ਹ, 6 ਜੁਲਾਈ (ਰਵਿੰਦਰ ਪੁਰੀ)-ਨਗਰ ਕੌਂਸਲ ਦੇ ਚੁਣੇ ਗਏ ਮੀਤ ਪ੍ਰਧਾਨ ਸਵੀਟੀ ਕਾਕੜੀਆ ਨੇ ਅੱਜ ਕਾਰਜਕਾਰੀ ਪ੍ਰਧਾਨ ਵਜੋਂ ਅਹੁਦਾ ਸੰਭਾਲ ਲਿਆ ਹੈ। ਇਸ ਮੌਕੇ ਹਲਕਾ ਵਿਧਾਇਕ ਪ੍ਰੋ. ਜਸਵੰਤ ਸਿੰਘ ਗੱਜਣਮਾਜਰਾ ਅਤੇ ਚੁਣੇ ਗਏ ਪ੍ਰਧਾਨ ਕਮਲਜੀਤ ਸਿੰਘ ਉੱਭੀ ਦੀ ਅਗਵਾਈ ਹੇਠ ਸਮੂਹ ਕੌਂਸਲਰਾਂ ਅਤੇ ਸ਼ਹਿਰ ਦੇ ਪਤਵੰਤੇ ਸੱਜਣਾਂ ਨੇ ਸਵੀਟੀ ਕਾਕੜੀਆ ਨੂੰ ਵਧਾਈ ਦਿੱਤੀ। ਇਸ ਮੌਕੇ ‘ਤੇ ਵਿਧਾਇਕ ਗੱਜਣਮਾਜਰਾ ਅਤੇ ਈ.ਓ. ਅਸ਼ੀਸ਼ ਕੁਮਾਰ ਨੇ ਸਾਰੇ ਕੌਂਸਲਰਾਂ ਅਤੇ ਸ਼ਹਿਰ ਦੇ ਆਗੂਆਂ ਦਾ ਧੰਨਵਾਦ ਕੀਤਾ, ਜਿਨ੍ਹਾਂ ਦੇ ਸਹਿਯੋਗ ਸਦਕਾ ਨਵੀਂ ਟੀਮ ਬਣਾਈ ਗਈ। ਉਨ੍ਹਾਂ ਕਿਹਾ ਕਿ ਜਲਦੀ ਹੀ ਸ਼ਹਿਰ ਦੇ ਸਾਰੇ ਅਧੂਰੇ ਵਿਕਾਸ ਕਾਰਜ ਸ਼ੁਰੂ ਕਰਵਾਏ ਜਾਣਗੇ। ਚਾਰਜ ਸੰਭਾਲਣ ਬਾਅਦ ਸਵੀਟੀ ਕਾਕੜੀਆ ਨੇ ਕਿਹਾ ਕਿ ਸ਼ਹਿਰ ਦੇ ਲੋਕਾਂ ਨੇ ਜੋ ਸਾਡੇ ਪਰਿਵਾਰ ‘ਤੇ ਵਿਸ਼ਵਾਸ ਜਤਾਇਆ ਹੈ, ਉਸ ‘ਤੇ ਪੂਰਨ ਪਹਿਰਾ ਦੇ ਕੇ ਲੋਕਾਂ ਦੀਆਂ ਉਮੀਦਾਂ ‘ਤੇ ਖਰੇ ਉੱਤਰਾਂਗੇ। ਇਸ ਮੌਕੇ ‘ਤੇ ਪ੍ਰਧਾਨ ਕਮਲਜੀਤ ਸਿੰਘ ਉੱਭੀ, ਕੌਂਸਲਰ ਵਿਕਾਸ ਕ੍ਰਿਸ਼ਨ ਵਿੱਕੀ, ਬਿੱਲੂ ਮਾਜਰੀ, ਸੰਜੇ ਸੂਦ, ਮਨਿੰਦਰ ਪਾਲ, ਆਨੰਦੀ ਦੇਵੀ, ਰੇਖਾ ਰਾਣੀ, ਕਮਿੱਕਰ ਰਾਮ, ਮੋਨੀਆ ਬੱਧਣ, ਈਸਾ ਮੁਹੰਮਦ ਤੋਂ ਇਲਾਵਾ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਰਵਿੰਦਰ ਪੁਰੀ, ਸਾਬਕਾ ਪ੍ਰਧਾਨ ਸ਼ਿਰਾਜ਼ ਮੁਹੰਮਦ, ਜਤਿੰਦਰ ਭੋਲਾ, ਸਾਬਕਾ ਕੌਂਸਲਰ ਦਿਲਸ਼ਾਦ ਮੁਹੰਮਦ, ਪ੍ਰਧਾਨ ਸ਼ੇਰੂ ਝੁਨੇਰੀਆ, ਬਿੱਟੂ ਸਿੰਗਲਾ ਤੇ ਕੇਦਾਰ ਕਪਿਲਾ ਸਾਬਕਾ ਕੌਂਸਲਰ, ਪ੍ਰਧਾਨ ਅਸ਼ੋਕ ਡੱਬੀ, ਸੰਜੇ ਗਾਂਧੀ, ਗੁਰਪ੍ਰੀਤ ਸਿੰਘ ਸੌਂਦ, ਡਾ. ਕੁਲਦੀਪ ਭੁੱਲਰ, ਯਾਸੀਨ ਲਾਡੂ, ਮੁਰਲੀ ਮਨੋਹਰ, ਪ੍ਰਧਾਨ ਰਿੰਕੂ ਗਰਗ, ਯਸ਼ਪਾਲ ਕਲਾਕਾਰ, ਮੁਨੀਰ ਮੁਹੰਮਦ, ਹੈਪੀ ਟੈਲੀਕਾਮ, ਮੋਹਿਤ ਗੁਪਤਾ, ਅਸ਼ੋਕ ਵਰਮਾ, ਸਾਹਿਲ ਤਾਇਲ, ਰੋਕੀ ਸਿੰਗਲਾ, ਗੁਰਪ੍ਰੀਤ ਪੀਤਾ, ਰੋਮੀ ਢੰਡ, ਅੰਮ੍ਰਿਤਪਾਲ ਗੋਲਚੀ, ਰੋਕੀ ਕਾਕੜੀਆ, ਰੋਕੀ ਸਿੰਗਲਾ, ਸਿਕੰਦਰ ਅਲੀ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਮਾਨਸੂਨ ਦੇ ਦਿਨਾਂ ਵਿਚ ਸੱਪ ਡੰਗਣ ਦੇ ਕੇਸ ਵਧੇ-ਘਬਰਾਉਣ ਦੀ ਬਜਾਏ ਸੰਯਮ ਰੱਖਣ ਦੀ ਲੋੜ-ਐੱਸ. ਐੱਮ. ਓ. ਅਗਲੀ ਖ਼ਬਰ ਗੁਰੂ ਘਰ ਨੂੰ ਜਾਣ ਵਾਲੀ ਸੜਕ ਦਾ ਕੰਮ ਕਛੂਆ ਚਾਲ ਚੱਲਣ ਕਾਰਨ ਸੰਗਤਾਂ ਤੇ ਦੁਕਾਨਦਾਰਾਂ ਨੂੰ ਕਰਨਾ ਪੈ ਰਿਹਾ ਮੁਸ਼ਕਿਲਾਂ ਦ...
Ad Position 24
No active advertisement