07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-07-2026

ਮਾਨਸੂਨ ਦੇ ਦਿਨਾਂ ਵਿਚ ਸੱਪ ਡੰਗਣ ਦੇ ਕੇਸ ਵਧੇ-ਘਬਰਾਉਣ ਦੀ ਬਜਾਏ ਸੰਯਮ ਰੱਖਣ ਦੀ ਲੋੜ-ਐੱਸ. ਐੱਮ. ਓ.

Ad Position 21
No active advertisement
ਅਜੀਤ ਡੈਸਕ 07-07-2026
ਮਾਛੀਵਾੜਾ ਸਾਹਿਬ, 6 ਜੁਲਾਈ (ਮਨੋਜ ਕੁਮਾਰ)-ਹਾਲਾਂਕਿ ਆਉਣ ਵਾਲੇ ਦਿਨ ਮਾਨਸੂਨ ਦਾ ਪੂਰਾ ਜਲਵਾ ਵਿਖਾਉਣਗੇ ਪਰ ਫਿਲਹਾਲ ਅੱਜ ਕੱਲ੍ਹ ਬਰਸਾਤੀ ਮਾਹੌਲ ਵਿਚ ਆਮ ਦਿਨਾਂ ਨਾਲੋਂ ਸੱਪ ਦੇ ਡੰਗਣ ਦੇ ਜ਼ਿਆਦਾ ਮਾਮਲੇ ਦੇਖਣ ਨੂੰ ਮਿਲ ਰਹੇ ਹਨ। ਹਾਲਾਂਕਿ ਅਜਿਹੀ ਸਥਿਤੀ ਵਿਚ ਸੰਯਮ ਰੱਖਣ ਦੀ ਲੋੜ ਹੈ ਤੇ ਬਿਨਾਂ ਸਮਾਂ ਗਵਾਏ ਸਰਕਾਰੀ ਹਸਪਤਾਲ ਵਿਚ ਇਲਾਜ ਲਈ ਪਹੁੰਚਣਾ ਪਹਿਲ ਹੋਣੀ ਚਾਹੀਦੀ ਹੈ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਸੀਨੀਅਰ ਮੈਡੀਕਲ ਅਧਿਕਾਰੀ ਡਾ. ਲਖਵਿੰਦਰ ਸਿੰਘ ਨੇ ਗੱਲਬਾਤ ਦੌਰਾਨ ਕੀਤਾ। ਉਨ੍ਹਾਂ ਨਾਲ ਸੱਪ ਦੇ ਡੰਗਣ ‘ਤੇ ਸਰਕਾਰੀ ਹਸਪਤਾਲ ਵਿਚ ਪੁਖ਼ਤਾ ਇਲਾਜ ਹੋਣ ਬਾਰੇ ਜਦੋਂ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਮਾਛੀਵਾੜਾ ਹਸਪਤਾਲ ਵਿਚ ਸੱਪ ਦੇ ਡੰਗਣ ‘ਤੇ ਵਿਅਕਤੀ ਦੀ ਜ਼ਿੰਦਗੀ ਬਚਾਉਣ ਲਈ ਐਂਟੀ ਸਨੇਕ ਵੈਨਮ ਦੇ ਇੰਜੈੱਕਸ਼ਨ ਪੂਰੀ ਮਾਤਰਾ ਵਿਚ ਉਪਲਬਧ ਹਨ। ਜੇਕਰ ਕਿਸੇ ਵਿਅਕਤੀ ਨੂੰ ਕੋਈ ਸੱਪ ਡੱਸਦਾ ਹੈ ਤਾਂ ਉਸ ਨੂੰ ਘਬਰਾਉਣ ਦੀ ਲੋੜ ਨਹੀਂ ਤੇ ਜਲਦ ਤੋਂ ਜਲਦ ਸਰਕਾਰੀ ਹਸਪਤਾਲ ਪਹੁੰਚਣਾ ਚਾਹੀਦਾ ਹੈ। ਹਾਲਾਂਕਿ ਜ਼ਿਆਦਾਤਰ ਸੱਪ ਜ਼ਹਿਰੀਲੇ ਨਹੀਂ ਹੁੰਦੇ ਤੇ ਅਕਸਰ ਲੋਕ ਵਹਿਮਾਂ ਵਿਚ ਪੈ ਕੇ ਦੇਰੀ ਕਰ ਦਿੰਦੇ ਹਨ ਤੇ ਕਈ ਵਾਰ ਵਿਅਕਤੀ ਦੀ ਮੌਤ ਵੀ ਹੋ ਜਾਂਦੀ ਹੈ। ਹਾਲਾਂਕਿ ਜੂਨ ਮਹੀਨੇ ਵਿਚ ਸੱਪ ਦੇ ਡੰਗਣ ਦੇ ਚਾਰ ਕੇਸ ਹਸਪਤਾਲ ਪਹੁੰਚੇ ਤੇ ਜਿਨ੍ਹਾਂ ਦੀ ਹਾਲਤ ਬਿਲਕੁਲ ਨਾਰਮਲ ਹੈ।
Ad Position 22
No active advertisement
ਪਿਛਲੀ ਖ਼ਬਰ ਰਾਧਾ ਵਾਟਿਕਾ ਦੇ ਐਨ. ਸੀ. ਸੀ. ਕੈਡਿਟਾਂ ਨੇ ਸੰਯੁਕਤ ਸਾਲਾਨਾ ਸਿਖਲਾਈ ਕੈਂਪ ਵਿਚ ਕੀਤਾ ਸ਼ਾਨਦਾਰ ਪ੍ਰਦਰਸ਼ਨ ਅਗਲੀ ਖ਼ਬਰ ਸਵੀਟੀ ਕਾਕੜੀਆ ਨੇ ਵਿਧਾਇਕ ਗੱਜਣਮਾਜਰਾ ਦੀ ਹਾਜ਼ਰੀ ’ਚ ਨਗਰ ਕੌਂਸਲ ਕਾਰਜਕਾਰੀ ਪ੍ਰਧਾਨ ਵਜੋਂ ਚਾਰਜ ਸੰਭਾਲਿਆ
Ad Position 24
No active advertisement